ਮਨਿਕਾ ਬਤਰਾ
ਮਨਿਕਾ ਬਤਰਾ | |||||||||||||||
---|---|---|---|---|---|---|---|---|---|---|---|---|---|---|---|
![]() ਬਤਰਾ 2019 ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਐਕਸ਼ਨ ਵਿੱਚ | |||||||||||||||
ਨਿੱਜੀ ਜਾਣਕਾਰੀ | |||||||||||||||
ਪੂਰਾ ਨਾਮ | ਮਨਿਕਾ ਬਤਰਾ | ||||||||||||||
ਰਾਸ਼ਟਰੀਅਤਾ | ਭਾਰਤੀ | ||||||||||||||
ਜਨਮ | [1] ਦਿੱਲੀ, ਭਾਰਤ[1] | 15 ਜੂਨ 1995||||||||||||||
ਕੱਦ | 1.8 m (5 ft 11 in) (2018)[1] | ||||||||||||||
ਭਾਰ | 67 kg (148 lb) (2018)[1] | ||||||||||||||
ਖੇਡਣ ਦਾ ਸਟਾਇਲ | ਸ਼ੇਕਹੈਂਡ ਗਰਿੱਪ | ||||||||||||||
ਉੱਚਤਮ ਰੈਂਕਿੰਗ | 24[2] | ||||||||||||||
ਮੌਜੂਦਾ ਰੈਂਕਿੰਗ | 26 (27 May 2024)[3] | ||||||||||||||
ਮੈਡਲ ਰਿਕਾਰਡ
|
ਮਨਿਕਾ ਬਤਰਾ (ਜਨਮ 15 ਜੂਨ 1995) ਭਾਰਤੀ ਟੇਬਲ ਟੈਨਿਸ ਖਿਡਾਰੀ ਹੈ। ਜੂਨ, 2016 ਅਨੁਸਾਰ ਮਨਿਕਾ ਭਾਰਤ ਦੀ ਸਰਵੋਤਮ ਟੇਬਲ ਟੈਨਿਸ ਖਿਡਾਰੀ ਹੈ ਅਤੇ ਵਿਸ਼ਵ ਦੀ 115ਵੀਂ ਰੈਂਕ ਦੀ ਖਿਡਾਰੀ ਹੈ।[4]
ਸ਼ੁਰੂਆਤੀ ਜਿੰਦਗੀ
[ਸੋਧੋ]ਬਤਰਾ ਦਾ ਜਨਮ 15 ਜੂਨ 1995 ਨੂੰ ਹੋਇਆ ਸੀ। ਉਹ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਹੈ।[5] ਉਹ ਦਿੱਲੀ ਦੇ ਨਰਾਇਣ ਖੇਤਰ ਦੀ ਰਹਿਣ ਵਾਲੀ ਹੈ[6] ਅਤੇ ਉਸਨੇ ਚਾਰ ਸਾਲ ਦੀ ਉਮਰ ਵਿੱਚ ਟੇਬਲ ਟੈਨਿਸ ਖੇਡਣੀ ਸ਼ੁਰੂ ਕਰ ਦਿੱਤੀ ਸੀ।[7] ਉਸਦੀ ਵੱਡੀ ਭੈਣ ਆਂਚਲ ਅਤੇ ਵੱਡਾ ਭਰਾ ਸਾਹਿਲ ਵੀ ਟੇਬਲ ਟੈਨਿਸ ਖੇਡਦੇ ਹਨ।[8] ਉਸਦੀ ਭੈਣ ਨੇ ਹੀ ਬਤਰਾ ਨੂੰ ਟੇਬਲ ਟੈਨਿਸ ਖੇਡਣ ਲਈ ਪ੍ਰੇਰਿਤ ਕੀਤਾ ਸੀ।[9] ਅੰਡਰ-8 ਵਿੱਚ ਰਾਜ ਪੱਧਰ 'ਤੇ ਮੈਚ ਜਿੱਤਣ ਤੋਂ ਬਾਅਦ ਬਤਰਾ ਨੇ ਕੋਚ ਸੰਦੀਪ ਗੁਪਤਾ ਤੋਂ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਸਦੇ ਕੋਚ ਨੇ ਉਸਨੂੰ ਹੰਸ ਰਾਜ ਮਾਡਲ ਸਕੂਲ ਵਿੱਚ ਦਾਖ਼ਲਾ ਲੈਣ ਲਈ ਅਤੇ ਉਥੋਂ ਦੀ ਅਕੈਡਮੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ। ਉਸਨੇ ਕੋਚ ਦੇ ਕਹੇ ਅਨੁਸਾਰ ਇਸ ਅਕੈਡਮੀ ਵਿੱਚ ਦਾਖ਼ਲਾ ਲੈ ਲਿਆ।[8]
ਇਸ ਤੋਂ ਇਲਾਵਾ ਬਤਰਾ ਨੂੰ ਮਾਡਲ ਬਣਨ ਦੇ ਵੀ ਕਈ ਤੋਹਫ਼ੇ ਮਿਲੇ ਸਨ।[1] ਜਦੋਂ ਬਤਰਾ 16 ਸਾਲ ਦੀ ਸੀ ਤਾਂ ਉਸ ਨੇ ਸਵੀਡਨ ਦੀ ਪੀਟਰ ਕਾਰਲਸਨ ਸਕਾਲਰਸ਼ਿਪ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਸਕਾਲਰਸ਼ਿਪ ਟੇਬਲ ਟੈਨਿਸ ਦੇ ਖਿਡਾਰੀਆਂ ਨਾਲ ਸੰਬੰਧਤ ਸੀ, ਭਾਵ ਕਿ ਇਸ ਵਿੱਚ ਟੇਬਲ-ਟੈਨਿਸ ਦੀ ਸਿਖਲਾਈ ਦਿੱਤੀ ਜਾਣੀ ਸੀ।[10] ਉਸਨੇ ਯਿਸ਼ੂ ਅਤੇ ਮੈਰੀ ਕਾਲਜ ਵਿੱਚ ਦਾਖ਼ਲਾ ਲਿਆ, ਪਰ ਚੁਣੇ ਜਾਣ ਤੋਂ ਬਾਅਦ ਉਸਨੇ ਇੱਕ ਸਾਲ ਬਾਅਦ ਪੜ੍ਹਾਈ ਛੱਡ ਦਿੱਤੀ ਤਾਂਕਿ ਉਹ ਆਪਣਾ ਪੂਰਾ ਧਿਆਨ ਖੇਡ 'ਤੇ ਲਾ ਸਕੇ।[11]
ਕੈਰੀਅਰ
[ਸੋਧੋ]2011 ਵਿੱਚ, ਬਤਰਾ ਨੇ ਅੰਡਰ-21 ਸ਼੍ਰੇਣੀ ਦੇ ਚਿਲੀ ਓਪਨ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[7] ਉਹ 2014 ਕਾਮਨਵੈਲਥ ਖੇਡਾਂ ਦੇ ਜੋ ਕਿ ਗਲਾਸਗੋ, ਭਾਰਤ ਵਿੱਚ ਹੋਈਆਂ ਸਨ, ਵਿੱਚ ਕੁਆਟਰਫਾਈਨਲ ਤੱਕ ਗਈ ਸੀ[8] ਅਤੇ ਇਸੇ ਤਰ੍ਹਾਂ 2014 ਏਸ਼ੀਆਈ ਖੇਡਾਂ ਵਿੱਚ। 2015 ਕਾਮਨਵੈਲਥ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਬਤਰਾ ਨੇ ਤਿੰਨ ਤਮਗੇ ਜਿੱਤੇ ਸਨ,[9] ਚਾਂਦੀ ਦਾ ਤਮਗਾ ਮਹਿਲਾ ਈਵੈਂਟ ਵਿੱਚ (ਅੰਕਿਤਾ ਦਾਸ ਅਤੇ ਮੌਮਾ ਦਾਸ ਨਾਲ), ਇਸੇ ਤਰ੍ਹਾਂ ਡਬਲਜ਼ ਈਵੈਂਟ ਵਿੱਚ ਚਾਂਦੀ ਦਾ ਤਮਗਾ (ਅੰਕਿਤਾ ਦਾਸ ਨਾਲ) ਅਤੇ ਮਹਿਲਾ ਸਿੰਗਲ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ।[12]
2016 ਦੱਖਣੀ ਏਸ਼ੀਆਈ ਖੇਡਾਂ ਵਿੱਚ ਬਤਰਾ ਨੇ ਤਿੰਨ ਸੋਨੇ ਦੇ ਤਮਗੇ ਜਿੱਤੇ ਸਨ,[13] ਮਹਿਲਾ ਡਬਲਜ਼ (ਪੂਜਾ ਸਹਾਸ੍ਰਾਬੁਧੇ ਨਾਲ), ਮਿਕਸ ਡਬਲਜ਼ ਈਵੈਂਟ (ਐਂਥਨੀ ਅਮਲਰਾਜ ਨਾਲ) ਅਤੇ ਮਹਿਲਾ ਟੀਮ ਈਵੈਂਟ (ਮੌਮਾ ਦਾਸ ਅਤੇ ਸ਼ਿਮਨੀ ਕੁਮਾਰਸੇਨ ਨਾਲ)। ਬਤਰਾ ਨੇ ਆਪਣਾ ਇਸ ਸਾਲ ਦਾ ਚੌਥਾ ਸੋਨੇ ਦਾ ਤਮਗਾ ਮੌਮਾ ਦਾਸ ਕੋਲੋਂ ਸਿੰਗਲਜ਼ ਈਵੈਂਟ ਵਿੱਚ ਹਾਰ ਕੇ ਗੁਆ ਲਿਆ ਸੀ।[14] ਅਪ੍ਰੈਲ 2016 ਵਿੱਚ ਬਤਰਾ ਨੇ ਦੱਖਣੀ ਏਸ਼ੀਆ ਗਰੁੱਪ ਵਿੱਚ ਵਧੀਆ ਪ੍ਰਦਰਸ਼ਨ ਕਰ ਕੇ 2016 ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ ਸੀ।[15] ਪਰ 2016 ਓਲੰਪਿਕ ਖੇਡਾਂ ਵਿੱਚ ਬਤਰਾ, ਪੋਲੈਂਡ ਦੀ ਖਿਡਾਰਨ ਤੋਂ ਹਾਰ ਕੇ ਪਹਿਲੇ ਹੀ ਦੌਰ ਵਿੱਚ ਬਾਹਰ ਹੋ ਗਈ ਸੀ।[16]
ਹਵਾਲੇ
[ਸੋਧੋ]- ↑ 1.0 1.1 1.2 1.3 1.4 "Manika Batra". Glasgow 2014. Archived from the original on 18 ਜੂਨ 2016. Retrieved 28 June 2016.
- ↑ "ITTF Table Tennis World Ranking Women's Singles 2022 Week #18". ittf.com. Archived from the original on 8 October 2022. Retrieved 19 November 2022.
- ↑ "ITTF Table Tennis World Ranking". ittf.com. Archived from the original on 22 November 2016. Retrieved 27 May 2022.
- ↑ "BATRA Manika (IND) - WR List 6/2016". ITTF. Archived from the original on 17 ਅਗਸਤ 2016. Retrieved 7 August 2016.
{{cite web}}
: Unknown parameter|dead-url=
ignored (|url-status=
suggested) (help) - ↑
- ↑
- ↑ 7.0 7.1
- ↑ 8.0 8.1 8.2
- ↑ 9.0 9.1
- ↑
- ↑
- ↑
- ↑
- ↑
- ↑
- ↑
ਬਾਹਰੀ ਲਿੰਕ
[ਸੋਧੋ]ਮਨਿਕਾ ਬਤਰਾ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- ਫਰਮਾ:WTT player
- Manika Batra at the International Table Tennis Federation at the Wayback Machine (archived dmy)
- Manika Batra at Table Tennis Bug
- ਮਨਿਕਾ ਬਤਰਾ, ਉਲੰਪੀਡੀਆ ਉੱਤੇ
- ਮਨਿਕਾ ਬਤਰਾ at Olympics.com
- ਫਰਮਾ:CGF profile