ਮਨੁੱਖੀ ਜੀਭ
ਜੀਭ | |
---|---|
ਮਨੁੱਖੀ ਜੀਭ | |
![]() Medical illustration of a human mouth by Duncan Kenneth Winter. | |
ਜਾਣਕਾਰੀ | |
Gray's | p.1125 |
ਧਮਣੀ | lingual, tonsillar branch, ascending pharyngeal |
ਸ਼ਿਰਾ | lingual |
Nerve | Sensory: Anterior 2/3: lingual nerve & chorda tympani Posterior 1/3: Glossopharyngeal nerve (IX) Motor Innervation: - CN XII (Hypoglossal) except palatoglossus muscle CN X (Vagus) |
ਲਿੰਫ਼ | Deep Cervical, Submandibular, Submental |
Precursor | pharyngeal arches, lateral lingual swelling, tuberculum impar[1] |
MeSH | ਜੀਭ |
Dorlands /Elsevier | Tongue |
TA | ਫਰਮਾ:Str right%20Entity%20TA98%20EN.htm A05.1.04.001 |
FMA | FMA:54640 |
ਅੰਗ-ਵਿਗਿਆਨਕ ਸ਼ਬਦਾਵਲੀ |
ਜੀਭ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵਿੱਚੋਂ ਇੱਕ ਹੈ। ਜੀਭ ਸੁਆਦ ਦਾ ਗਿਆਨ ਕਰਵਾਉਂਦੀ ਹੈ। ਜੀਭ ਪਿੱਛੋਂ ਚੌੜੀ ਤੇ ਅੱਗਿਓਂ ਤਿੱਖੀ ਹੁੰਦੀ ਹੈ। ਜੀਭ ਦੀ ਲੰਬਾਈ10 ਸਮ ਹੁੰਦੀ ਹੈ। ਮਰਦ ਦੀ ਜੀਭ ਦਾ ਭਾਰ 70 ਗਰਾਮ ਅਤੇ ਔਰਤ ਦੀ ਜੀਭ ਦਾ ਭਾਰ 60 ਗਰਾਮ ਹੁੰਦਾ ਹੈ। ਲਾਲ ਰੰਗੀ ਸਤ੍ਹਾ ’ਤੇ ਕੁਝ ਦਾਣੇਦਾਰ ਉਭਾਰ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਸੁਆਦ ਕੋਸ਼ਕਾਵਾਂ ਕਹਿੰਦੇ ਹਨ। ਇਹ ਕੌਸ਼ਕਾਵਾਂ ਰੋਮਦਾਰ ਹੁੰਦੀਆਂ ਹਨ।
ਸੁਆਦ ਕੋਸ਼ਕਾਵਾਂ[ਸੋਧੋ]
ਸੁਆਦ ਕੋਸ਼ਕਾਵਾਂ ਚਾਰ ਤਰ੍ਹਾਂ ਦੇ ਸੁਆਦ ਦਿੰਦੀਆਂ ਹਨ। ਮਿੱਠਾ, ਕੌੜਾ, ਖੱਟਾ ਤੇ ਨਮਕੀਨ। ਜੀਭ ਦਾ ਅਗਲਾ ਭਾਗ ਮਿੱਠਾ ਤੇ ਨਮਕੀਨ, ਪਿਛਲਾ ਕੌੜਾ ਤੇ ਕਿਨਾਰੇ ਵਾਲਾ ਭਾਗ ਖੱਟੇ ਸੁਆਦ ਦਾ ਅਨੁਭਵ ਕਰਵਾਉਂਦਾ ਹੈ। ਜੀਭ ਦੇ ਵਿਚਕਾਰਲੇ ਭਾਗ ਵਿੱਚ ਸੁਆਦ ਕੋਸ਼ਕਾਵਾਂ ਨਾਂਹ ਦੇ ਬਰਾਬਰ ਹੁੰਦੀਆਂ ਹਨ। ਇਸ ਲਈ ਇਹ ਭਾਗ ਕਿਸੇ ਸੁਆਦ ਦਾ ਅਨੁਭਵ ਨਹੀਂ ਕਰਵਾਉਂਦਾ। ਜਦੋਂ ਭੋਜਨ ਦਾ ਕੁਝ ਅੰਸ਼ ਲਾਰ (ਥੁੱਕ) ਵਿੱਚ ਘੁਲ ਜਾਂਦਾ ਹੈ। ਘੁਲਿਆ ਭੋਜਨ ਸੁਆਦ ਕੋਸ਼ਕਾਵਾਂ ਨੂੰ ਕਿਰਿਆਸ਼ੀਲ ਕਰ ਦਿੰਦਾ ਹੈ ਰਸਾਇਣਕ ਪ੍ਰਤੀਕਿਰਿਆਵਾਂ ਉਪਰੰਤ ਨਰਵ ਇੰਪਲਸ ਪੈਦਾ ਹੁੰਦਾ ਹੈ। ਇਹ ਇੰਪਲਸ ਦਿਮਾਗ ਵਿਚਾਲੇ ਸੁਆਦ ਕੇਂਦਰ ਤਕ ਪੁੱਜਦੇ ਹਨ ਤੇ ਸੁਆਦ ਦਾ ਅਨੁਭਵ ਹੋਣ ਲੱਗਦਾ ਹੈ। ਸਾਧਾਰਨ ਮਨੁੱਖ ਦੀ ਜੀਭ ’ਤੇ ਲਗਪਗ 3000 ਸੁਆਦ ਕੋਸ਼ਕਾਵਾਂ ਹੁੰਦੀਆਂ ਹਨ। ਬੱਚਿਆਂ ਵਿੱਚ ਇਹ ਗਿਣਤੀ ਘੱਟ ਹੁੰਦੀ ਹੈ। 70 ਸਾਲ ਤਕ ਹੁੰਦਿਆਂ ਜੀਭ ਦੀਆਂ ਲਗਪਗ 800 ਸੁਆਦ ਕੋਸ਼ਕਾਵਾਂ ਹੀ ਰਹਿ ਜਾਂਦੀਆਂ ਹਨ। ਇਨ੍ਹਾਂ ਦੀ ਸੁਆਦ ਦੱਸਣ ਦੀ ਸਮਰੱਥਾ ਘਟਦੀ ਜਾਂਦੀ ਹੈ। ਕਈ ਵਾਰੀ ਨੱਕ ਵੀ ਜੀਭ ਨੂੰ ਸੁਆਦ ਦਾ ਪਤਾ ਦੇਣ ਵਿੱਚ ਮਦਦ ਕਰਦਾ ਹੈ। ਜਿਵੇਂ ਫੁੱਲਾਂ ਦੇ ਰਸਾਂ ਦੀ ਖ਼ੁਸ਼ਬੂ ਸਾਨੂੰ ਉਸ ਰਸ ਦੇ ਸੁਆਦ ਦਾ ਅਗਾਊਂ ਪਤਾ ਦੇ ਦਿੰਦੀ ਹੈ ਤੇ ਸਾਡੀ ਲਾਰ ਟਪਕਣ ਲੱਗ ਪੈਂਦੀ ਹੈ।
ਹਵਾਲੇ[ਸੋਧੋ]
- ↑ hednk-024—ਉੱਤਰੀ ਕੈਰੋਲੀਨਾ ਯੂਨੀਵਰਸਿਟੀ ਵਿਖੇ ਭਰੂਣ ਦੀਆਂ ਤਸਵੀਰਾਂ