ਮਨ ਦਾ ਫ਼ਲਸਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਦਿਮਾਗ ਦੀ ਇੱਕ ਫਾਰੇਨਾਲੋਜੀਕਲ ਮੈਪਿੰਗ[1]  -  ਫਾਰੇਨਾਲੋਜੀ ਮਾਨਸਿਕ ਕਾਰਜਾਂ ਨੂੰ ਦਿਮਾਗ ਦੇ ਖਾਸ ਹਿੱਸਿਆਂ ਨਾਲ ਜੋੜਨ ਦੇ ਪਹਿਲੇ ਯਤਨਾਂ ਵਿੱਚੋਂ ਇੱਕ ਸੀ, ਹਾਲਾਂਕਿ ਹੁਣ ਇਹ ਬਹੁਤ ਜ਼ਿਆਦਾ ਬਦਨਾਮ ਹੈ। 

ਮਨ ਦਾ ਫ਼ਲਸਫ਼ਾ ਫ਼ਲਸਫ਼ੇ ਦੀ ਇਕ ਸ਼ਾਖਾ ਹੈ ਜੋ ਮਨ ਦੀ ਪ੍ਰਕਿਰਤੀ ਦਾ ਅਧਿਐਨ ਕਰਦੀ ਹੈ। ਮਨ-ਜਿਸਮ ਦੀ ਸਮੱਸਿਆ ਮਨ ਦੇ ਫ਼ਲਸਫ਼ੇ ਵਿੱਚ ਇਕ ਚੁਗਾਠ ਹੈ, ਹਾਲਾਂਕਿ ਹੋਰ ਮੁੱਦਿਆਂ ਨੂੰ ਵੀ ਸੰਬੋਧਿਤ ਹੋਇਆ ਜਾਂਦਾ ਹੈ, ਜਿਵੇਂ ਚੇਤਨਾ ਦੇ ਹਾਰਡ ਦੀ ਸਮੱਸਿਆ, ਅਤੇ ਖਾਸ ਮਾਨਸਿਕ ਹਾਲਤਾਂ ਦੀ ਪ੍ਰਕਿਰਤੀ। .[2][3][4] ਜਿਨ੍ਹਾਂ ਮਾਨਸਿਕ ਪਹਿਲੂਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਹਨਾਂ ਵਿਚ ਮਾਨਸਿਕ ਘਟਨਾਵਾਂ, ਮਾਨਸਿਕ ਕਾਰਜ, ਮਾਨਸਿਕ ਗੁਣ, ਚੇਤਨਾ, ਮਨ ਦਾ ਤੱਤ-ਵਿਗਿਆਨ, ਵਿਚਾਰ ਦੀ ਪ੍ਰਕ੍ਰਿਤੀ ਅਤੇ ਸਰੀਰ ਨਾਲ ਮਨ ਦਾ ਰਿਸ਼ਤਾ ਸ਼ਾਮਲ ਹਨ। 

ਦਵੈਤਵਾਦ ਅਤੇ ਅਦਵੈਤਵਾਦ ਮਨ ਅਤੇ ਸਰੀਰ ਦੀ ਸਮੱਸਿਆ ਦੇ ਵਿਚਾਰਾਂ ਦੇ ਦੋ ਕੇਂਦਰੀ ਸਕੂਲ ਹਨ, ਹਾਲਾਂਕਿ ਸੂਖਮ ਵਿਚਾਰ ਪੈਦਾ ਹੋਏ ਹਨ ਜੋ ਇਕ ਜਾਂ ਦੂਜੇ ਪ੍ਰਾਵਰਗ ਵਿੱਚ ਭਲੀਭਾਂਤ ਮੇਚ ਨਹੀਂ ਆਉਂਦੇ। ਦਵੈਤਵਾਦ ਪੂਰਬੀ ਪਰੰਪਰਾ ਵਿਚ ਵੀ ਦੇਖਿਆ ਗਿਆ ਹੈ, ਹਿੰਦੂ ਦਰਸ਼ਨ ਦੇ ਸਾਂਖ ਅਤੇ ਯੋਗ ਸਕੂਲਾਂ ਵਿਚ,[5] ਅਤੇ ਪਲੇਟੋ ਵਿੱਚ ਵੀ,[6] ਪਰੰਤੂ ਪੱਛਮੀ ਦਰਸ਼ਨ ਵਿਚ ਇਹ ਪ੍ਰਵੇਸ਼ 17 ਵੀਂ ਸਦੀ ਵਿਚ ਰੇਨੇ ਡੇਕਾਰਟ ਦੇ ਸਦਕਾ ਹੋਇਆ ਸੀ।[7] ਡੇਕਾਰਟ ਵਰਗੇ ਸਬਸਟਾਂਸ ਦਵੈਤਵਾਦੀ ਕਹਿੰਦੇ ਹਨ ਕਿ ਮਨ ਇੱਕ ਸੁਤੰਤਰ ਰੂਪ ਵਿੱਚ ਮੌਜੂਦ ਸਬਸਟਾਂਸ ਹੈ, ਜਦੋਂ ਕਿ ਗੁਣ ਦਵੈਤਵਾਦੀਆਂ ਦਾ ਮੰਨਣਾ ਹੈ ਕਿ ਮਨ ਸੁਤੰਤਰ ਗੁਣਾਂ ਦਾ ਇੱਕ ਸਮੂਹ ਹੈ ਜੋ ਕਿ ਦਿਮਾਗ਼ ਵਿੱਚੋਂ ਉਤਪੰਨ ਹੁੰਦੇ ਹਨ ਅਤੇ ਦਿਮਾਗ਼ ਤੱਕ ਘਟਾਏ ਨਹੀਂ ਜਾ ਸਕਦੇ, ਪਰ ਇਹ ਇੱਕ ਵੱਖਰਾ ਸਬਸਟਾਂਸ ਨਹੀਂ ਹੈ। .[8]

ਅਦਵੈਤਵਾਦ ਉਹ ਸਥਿਤੀ ਹੈ ਜਿਸਦੇ ਮਨ ਅਤੇ ਸਰੀਰ ਵਿਚ ਹੋਂਦਮੂਲਕ ਤੌਰ ਤੇ ਵੱਖ ਵੱਖ ਹੋਂਦਾਂ (ਸੁਤੰਤਰ ਸਬਸਟਾਂਸ) ਨਹੀਂ ਹਨ। ਇਹ ਵਿਚਾਰ ਪਹਿਲੀ ਵਾਰ ਪੱਛਮੀ ਫ਼ਲਸਫ਼ੇ ਵਿੱਚ 5ਵੀਂ ਸਦੀ ਈਪੂ ਵਿਚ ਪਰਮੇਨਾਈਡਜ਼ ਨੇ ਪੇਸ਼ ਕੀਤੀ ਸੀ ਅਤੇ ਬਾਅਦ ਵਿਚ 17ਵੀਂ ਸਦੀ ਦੇ ਤਰਕਵਾਦੀ ਬਾਰੂਕ ਸਪਿਨੋਜਾ ਨੇ ਇਸਦਾ ਵਿਖਿਆਨ ਕੀਤਾ ਸੀ। [9] ਭੌਤਿਕਵਾਦੀ ਦਾਅਵਾ ਕਰਦੇ ਹਨ ਕਿ ਸਿਰਫ ਭੌਤਿਕ ਥਿਊਰੀ ਵਿੱਚ ਮੰਨੀਆਂ ਜਾਂਦੀਆਂ ਹੋਂਦਾਂ ਹੀ ਮੌਜੂਦ ਹਨ ਅਤੇ ਇਨ੍ਹਾਂ ਮਾਨਸਿਕ ਪ੍ਰਕਿਰਿਆਵਾਂ ਵੀ ਅੰਤ ਵਿਚ ਇਨ੍ਹਾਂ ਹੋਂਦਾਂ ਦੇ ਰੂਪ ਵਿਚ ਸਮਝੀਆਂ ਜਾਣਗੀਆਂ ਕਿਉਂਕਿ ਭੌਤਿਕੀ ਥਿਊਰੀ ਦਾ ਵਿਕਸਿਤ ਹੋਣਾ ਜਾਰੀ ਰਹਿੰਦਾ ਹੈ। ਭੌਤਿਕਵਾਦੀ ਮਾਨਸਿਕ ਗੁਣਾਂ ਨੂੰ ਭੌਤਿਕ ਗੁਣਾਂ ਤੱਕ ਘਟਾਉਣ ਦੀਆਂ ਸੰਭਾਵਨਾਵਾਂ ਬਾਰੇ ਕਈ ਅੱਡ ਅੱਡ ਪੁਜੀਸ਼ਨਾਂ ਰੱਖਦੇ ਹਨ (ਜਿਨ੍ਹਾਂ ਵਿਚੋਂ ਬਹੁਤ ਸਾਰੇ ਗੁਣ ਦਵੈਤਵਾਦ ਦੇ ਅਨੁਕੂਲ ਰੂਪ ਅਪਣਾਉਂਦੇ ਹਨ),[10][11][12][13][14][15] ਅਤੇ ਅਜਿਹੇ ਮਾਨਸਿਕ ਗੁਣਾਂ ਦੀ ਹੋਂਦਮੂਲਕ ਸਥਿਤੀ ਅਸਪਸ਼ਟ ਰਹਿੰਦੀ ਹੈ।[16][17] ਵਿਚਾਰਵਾਦੀ ਕਹਿੰਦੇ ਹਨ ਕਿ ਮਨ ਸਾਰਾ ਹੀ ਕੁਝ ਹੈ ਜੋ ਵੀ ਮੌਜੂਦ ਹੈ ਅਤੇ ਇਹ ਕਿ ਬਾਹਰੀ ਸੰਸਾਰ ਜਾਂ ਤਾਂ ਮਾਨਸਿਕ ਹੀ ਹੈ, ਜਾਂ ਮਨ ਦਾ ਸਿਰਜਿਆ ਇੱਕ ਭਰਮ ਮਾਤਰ ਹੈ। ਅਰਨਸਟ ਮੈਖ਼ ਅਤੇ ਵਿਲੀਅਮ ਜੇਮਸ ਵਰਗੇ ਨਿਰਪੱਖ ਅਦਵੈਤਵਾਦੀ ਦਲੀਲ ਦਿੰਦੇ ਹਨ ਕਿ ਦੁਨੀਆ ਦੇ ਸਮਾਗਮਾਂ ਨੂੰ ਜਾਂ ਤਾਂ ਮਾਨਸਿਕ (ਮਨੋਵਿਗਿਆਨਕ) ਜਾਂ ਉਨ੍ਹਾਂ ਸੰਬੰਧਾਂ ਦੇ ਨੈਟਵਰਕ ਦੇ ਅਧਾਰ ਤੇ ਵਿਚਾਰਿਆ ਜਾ ਸਕਦਾ ਹੈ, ਜਿਸ ਵਿੱਚ ਉਹ ਦਾਖਲ ਹੁੰਦੇ ਹਨ ਅਤੇ ਸਪਾਈਨੋਜਾ ਵਰਗੇ ਦੋ-ਪੱਖੀ ਅਦਵੈਤਵਾਦੀ ਅਜਿਹੀ ਪੁਜੀਸ਼ਨ ਲੈਂਦੇ ਹਨ ਕਿ ਕੋਈ ਹੋਰ, ਨਿਰਪੱਖ ਪਦਾਰਥ ਹੈ, ਅਤੇ ਇਹ ਦੋਵੇਂ ਪਦਾਰਥ ਅਤੇ ਮਨ ਉਸ ਅਣਜਾਣ ਪਦਾਰਥ ਦੇ ਗੁਣ ਹਨ। 20ਵੀਂ ਅਤੇ 21ਵੀਂ ਸਦੀ ਵਿੱਚ ਸਭ ਤੋਂ ਜਿਆਦਾ ਆਮ ਅਦਵੈਤਵਾਦ ਸਾਰੇ ਭੌਤਿਕਵਾਦ ਦੇ ਹੀ ਵੱਖੋ-ਵੱਖ ਰੂਪ ਹਨ; ਇਨ੍ਹਾਂ ਪੁਜੀਸ਼ਨਾਂ ਵਿੱਚ ਵਿਵਹਾਰਵਾਦ, ਪ੍ਰਕਾਰ ਪਛਾਣ ਸਿਧਾਂਤ, ਅਵੈੜ ਅਦਵੈਤਵਾਦ ਅਤੇ ਪ੍ਰਕਾਰਜਵਾਦ ਸ਼ਾਮਲ ਹਨ।[18]

References[ਸੋਧੋ]

  1. Oliver Elbs, Neuro-Esthetics: Mapological foundations and applications (Map 2003), (Munich 2005)
  2. Kim, J. (1995). Honderich, Ted, ed. Problems in the Philosophy of Mind. Oxford Companion to Philosophy. Oxford: Oxford University Press. 
  3. Siegel, S.: The Contents of Visual Experience. New York: Oxford University Press. 2010
  4. Macpherson, F. & Haddock, A., editors, Disjunctivism: Perception, Action, Knowledge, Oxford: Oxford University Press, 2008.
  5. Sri Swami Sivananda. "Sankhya:Hindu philosophy: The Sankhya". Archived from the original on May 15, 2006. 
  6. Plato (1995). E.A. Duke; W.F. Hicken; W.S.M. Nicoll; D.B. Robinson; J.C.G. Strachan, eds. Phaedo. Clarendon Press. ISBN 1-4065-4150-8. 
  7. Descartes, René (1998). Discourse on Method and Meditations on First Philosophy. Hacket Publishing Company. ISBN 0-87220-421-9. 
  8. Hart, W.D. (1996) "Dualism", in Samuel Guttenplan (org) A Companion to the Philosophy of Mind, Blackwell, Oxford, 265-7.
  9. Spinoza, Baruch (1670) Tractatus Theologico-Politicus (A Theologico-Political Treatise).
  10. Schneider, Susan (2013). "Non-Reductive Physicalism and the Mind Problem1". Noûs. 47 (1): 135–153. ISSN 0029-4624. doi:10.1111/j.1468-0068.2011.00847.x. 
  11. DePaul, Michael; Baltimore, Joseph A. (2013). "Type Physicalism and Causal Exclusion". Journal of Philosophical Research. 38: 405–418. ISSN 1053-8364. doi:10.5840/jpr20133821. 
  12. S. C. Gibb; E. J. Lowe; R. D. Ingthorsson (21 March 2013). Mental Causation and Ontology. OUP Oxford. p. 58. ISBN 978-0-19-165255-4. 
  13. Demircioglu, Erhan (2011). "Supervenience And Reductive Physicalism". European Journal of Analytic Philosophy. 7 (1): 25–35. 
  14. Francescotti, Robert. "Supervenience and Mind". The Internet Encyclopedia of Philosophy. ISSN 2161-0002. Retrieved 2014-08-10. 
  15. Gibb, Sophie (2010). "Closure Principles and the Laws of Conservation of Energy and Momentum". Dialectica. 64 (3): 363–384. ISSN 0012-2017. doi:10.1111/j.1746-8361.2010.01237.x.  See also Dempsey, L. P. (2012). "Consciousness, Supervenience, and Identity: Marras and Kim on the Efficacy of Conscious Experience". Dialogue. 51 (3): 373–395. doi:10.1017/s0012217312000662.  See also Baltimore, J. A. (2010). "Defending the piggyback principle against Shapiro and Sober's empirical approach". Dialectica. 175 (2): 151–168. doi:10.1007/s11229-009-9467-2. 
  16. McLaughlin, Brian; Bennett, Karen (2014). Edward N. Zalta (ed.), ed. "Supervenience". The Stanford Encyclopedia of Philosophy (Spring 2014 Edition). Retrieved 2014-08-10. 
  17. Megill, Jason (2012). "A Defense of Emergence". Axiomathes. 23 (4): 597–615. ISSN 1122-1151. doi:10.1007/s10516-012-9203-2. 
  18. Kim, J., "Mind–Body Problem", Oxford Companion to Philosophy. Ted Honderich (ed.). Oxford:Oxford University Press. 1995.