ਮਰੂੰਡੇ
ਮੱਕੀ, ਕਣਕ, ਜੁਆਰ ਆਦਿ ਨੂੰ ਭੱਠੀ ਤੇ ਭੁੰਨਾ ਕੇ,ਵਿਚ ਗੁੜ ਰਲਾ ਕੇ ਵੱਟੇ ਲੱਡੂਆਂ ਨੂੰ ਮਰੂੰਡੇ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਨ੍ਹਾਂ ਨੂੰ ਭੂਤ ਪਿੰਨੇ ਕਹਿੰਦੇ ਹਨ। ਅੱਜ ਤੋਂ 60 ਕੁ ਸਾਲ ਪਹਿਲਾਂ ਲੋਕ ਸ਼ਾਮ ਨੂੰ ਮਰੂੰਡੇ ਬਣਾ ਕੇ ਆਮ ਖਾਂਦੇ ਸਨ ਜਾਂ ਸ਼ਾਮ ਨੂੰ ਦਾਣੇ ਭੁੰਨਾ ਕੇ ਚੱਬਦੇ ਸਨ। ਹਰ ਅਨਾਜ ਦੇ ਮਰੂੰਡੇ ਆਰ ਕਰਕੇ ਸਨ। ਬਣਾਉਣ ਲਈ ਗੁੜ ਦੀ ਵਰਤੋਂ ਕੀਤੀ ਜਾਂਦੀ ਸੀ। ਗੁੜ ਨੂੰ ਥੋੜ੍ਹਾ-ਥੋੜ੍ਹਾ ਤੋੜ ਕੇ ਵਿਚ ਪਾਣੀ ਪਾ ਕੇ ਚੁੱਲ੍ਹੇ ਉੱਪਰ ਰੱਖ ਕੇ ਚਾਹਣੀ ਬਣਾਈ ਜਾਂਦੀ ਸੀ। ਜੇਕਰ ਮੱਕੀ ਦੇ ਮਰੂੰਡੇ ਬਣਾਉਣੇ ਹੁੰਦੇ ਹਨ ਤਾਂ ਸੁੱਕੀ ਮੱਕੀ ਦੇ ਦਾਣਿਆਂ ਨੂੰ ਭੱਠੀ ਤੇ ਭੁਨਾਇਆ ਜਾਂਦਾ ਸੀ। ਸੁੱਕੀ ਮੱਕੀ ਹੋਣ ਕਰ ਕੇ ਸਾਰੇ ਦਾਣਿਆਂ ਦੀਆਂ ਖਿੱਲਾਂ ਬਣ ਜਾਂਦੀਆਂ ਸਨ। ਇਨ੍ਹਾਂ ਤੱਤੀਆਂ-ਤੱਤੀਆਂ ਖਿੱਲਾਂ ਨੂੰ ਗੁੜ ਦੀ ਚਾਹਣੀ ਵਿਚ ਸਿੱਟ ਕੇ ਗੁੜ ਰਲਾ ਲਿਆ ਜਾਂਦਾ ਸੀ। ਫੇਰ ਇਨ੍ਹਾਂ ਗੁੜ ਰਲੀਆਂ ਖਿੱਲਾਂ ਦੇ ਹੱਥਾਂ ਨਾਲ ਲੱਡੂ ਵੱਟ ਲੈਂਦੇ ਸਨ। ਏਸੇ ਵਿਧੀ ਅਨੁਸਾਰ ਕਣਕ, ਜੁਆਰ ਆਦਿ ਦੇ ਮਰੂੰਡੇ ਬਣਾਏ ਜਾਂਦੇ ਸਨ।ਮਰੂੰਡੇ ਤਿਉਹਾਰ ਜਾਂ ਲੋਹੜੀ ਜਾਂ ਨਗਰਕੀਰਤਨ ਆਦਿ ਤੇ ਵੀ ਵੰਡੇ ਜਾਂਦੇ ਹਨ।ਜਿੱਥੇ ਵੱਡੇ-ਵੱਡੇ ਸ਼ਹਿਰਾ ਅੰਦਰ ਵਿਦੇਸ਼ੀ ਖਾਣੇ ਧੂਮ-ਧੜੱਕੇ ਚੱਲਦੇ ਸਨ, ਉਥੇ ਹੁਣ ਪਿੰਡਾਂ 'ਚ ਵੀ ਵਿਦੇਸ਼ੀ ਖਾਣੇ ਪੈਰ ਪਸਾਰਨ ਲੱਗ ਪਏ ਹਨ ਪਰੰਤੂ ਇਨ੍ਹਾਂ ਵਿਦੇਸ਼ੀ ਖਾਣਿਆਂ ਤੋ ਹੱਟ ਕੇ ਕੁੱਝ ਪੁਰਾਣੇ ਸਮੇ ਦੀਆਂ ਬਜੁਰਗ ਅੋਰਤਾਂ ਅੱਜ ਵੀ ਆਪਣੇ ਦੇਸ਼ੀ ਖਾਣਿਆਂ ਨੂੰ ਸੰਭਾਲਕੇ ਆਪਣੇ ਪੋਤੇ-ਪੋਤੀਆ ਨੂੰ ਭੂਤ ਪਿੰਨੇ (ਮਰੂੰਡੇ) ਬਣਾਕੇ ਦੇਸੀ ਖਾਣੇ ਦਾ ਸਵਾਦ ਚਖਾ ਰਹੀਆਂ ਹਨ।
ਹੁਣ ਮੱਕੀ ਦੇ ਮਰੂੰਡਿਆਂ ਦੀ ਥਾਂ ਮੱਕੀ ਦੀਆਂ ਚੁਣ ਲੱਗੀਆਂ ਖਿੱਲਾਂ ਖਾਣ ਦਾ ਰਿਵਾਜ ਚੱਲ ਪਿਆ ਹੈ ਜਿਸ ਨੂੰ ਪਾਪਕੌਰਨ ਕਹਿੰਦੇ ਹਨ। ਹੁਣ ਮਰੂੰਡੇ ਕੋਈ ਵਿਰਲਾ ਵਿਰਲਾ ਪਰਿਵਾਰ ਹੀ ਬਣਾਉਂਦਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.