ਮਲਿਕਾਰਜੁਨ ਖੜਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਲਿਕਾਰਜੁਨ ਖੜਗੇ
ਲੋਕ ਸਭਾ ਵਿੱਚ ਕਾਂਗਰਸ ਦਾ ਨੇਤਾ
ਮੌਜੂਦਾ
ਦਫ਼ਤਰ ਸਾਂਭਿਆ
4 ਜੂਨ 2014
ਸਾਬਕਾਸੁਸ਼ੀਲ ਕੁਮਾਰ ਸ਼ਿੰਦੇ
ਰੇਲਵੇ ਮੰਤਰੀ
ਦਫ਼ਤਰ ਵਿੱਚ
17 ਜੂਨ 2013 – 26 ਮਈ 2014
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸਾਬਕਾਸੀ ਪੀ ਜੋਸ਼ੀ
ਉੱਤਰਾਧਿਕਾਰੀਡੀ.ਵੀ. ਸਦਾਨੰਦ ਗੌੜਾ
ਕਿਰਤ ਅਤੇ ਰੁਜ਼ਗਾਰ ਮੰਤਰੀ
ਦਫ਼ਤਰ ਵਿੱਚ
29 ਮਈ 2009 – 16 ਜੂਨ 2013
ਪ੍ਰਾਈਮ ਮਿਨਿਸਟਰਮਨਮੋਹਨ ਸਿੰਘ
ਸਾਬਕਾਆਸਕਰ ਫਰਨਾਂਡੇਜ਼
ਉੱਤਰਾਧਿਕਾਰੀਸੀਸ ਰਾਮ ਓਲਾ
ਨਿੱਜੀ ਜਾਣਕਾਰੀ
ਜਨਮ (1942-07-21) 21 ਜੁਲਾਈ 1942 (ਉਮਰ 78)
Warwatti, India
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਹੋਰ ਸਿਆਸੀਸੰਯੁਕਤ ਪ੍ਰਗਤੀਸ਼ੀਲ ਗਠਜੋੜ (2004–ਹੁਣ)
ਪਤੀ/ਪਤਨੀਰਾਧਾਬਾਈ ਖੜਗੇ
ਅਲਮਾ ਮਾਤਰਸਰਕਾਰੀ ਕਾਲਜ, ਗੁਲਬਰਗ
ਸੇਠ ਸ਼ੰਕਰ ਲਾਲ ਲਾਹੋਟੀ ਲਾਅ ਕਾਲਜ

ਮਾਪੰਨਾ ਮਲਿਕਾਰਜੁਨ ਖੜਗੇ (ਜਨਮ 21 ਜੁਲਾਈ 1942) ਇੱਕ ਭਾਰਤੀ ਸਿਆਸਤਦਾਨ ਅਤੇ 16 ਵੀਂ ਲੋਕ ਸਭਾ ਵਿੱਚ ਕਾਂਗਰਸ ਦਾ ਨੇਤਾ ਹੈ। ਉਹ ਭਾਰਤ ਸਰਕਾਰ ਵਿੱਚ ਰੇਲਵੇ ਦਾ ਸਾਬਕਾ ਮੰਤਰੀ ਹੈ। ਉਹ  ਦਾ ਭਾਰਤੀ ਰਾਸ਼ਟਰੀ ਕਾਗਰਸ (ਇੰਕਾ) ਦਾ ਮੈਂਬਰ ਹੈ[1] ਅਤੇ 2009 ਦੇ ਬਾਅਦ ਗੁਲਬਰਗ, ਕਰਨਾਟਕ ਤੋਂ  ਸੰਸਦ ਮੈਂਬਰ ਹੈ। ਉਹ ਕਰਨਾਟਕ ਦਾ ਇੱਕ ਸੀਨੀਅਰ ਸਿਆਸਤਦਾਨ  ਹੈ ਅਤੇ 2014 ਦੀਆਂ ਆਮ ਚੋਣਾਂ ਲੜਨ ਤੋਂ ਪਹਿਲਾਂ ਕਰਨਾਟਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਸੀ। ਉਸ ਤੋਂ ਪਹਿਲਾਂ ਉਹ 2008 ਕਰਨਾਟਕ ਰਾਜ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ।

ਉਹ ਰਿਕਾਰਡ ਲਗਾਤਾਰ 10 ਵਾਰ ਚੋਣ ਜਿੱਤਿਆ ਹੈ। ਇਸ ਵਿੱਚ ਲਗਾਤਾਰ 9 ਵਾਰ  (1972, 1979, 1983, 1985, 1989, 1994, 1999, 2004, 2008,2009) ਵਿਧਾਨ ਸਭਾ ਚੋਣ ਜਿੱਤਿਆ ਸੀ ਅਤੇ ਆਖਰੀ ਗੁਲਬਰਗ ਤੋਂ 2014 ਦੀਆਂ ਆਮ ਚੋਣਾਂ ਵਿੱਚ ਜਿੱਤਿਆ। ਖੜਗੇ ਨੂੰ ਇੱਕ ਸਾਫ਼ ਜਨਤਕ ਬਿੰਬ ਵਾਲਾ ਅਤੇ ਨਾਲ ਨਾਲ ਰਾਜਨੀਤੀ, ਕਾਨੂੰਨ ਅਤੇ ਪ੍ਰਸ਼ਾਸਨ ਦੀ ਗਤੀਸ਼ੀਲਤਾ ਦਾ ਧਨੀ ਕਾਬਲ ਆਗੂ ਮੰਨਿਆ ਜਾਂਦਾ ਹੈ। ਮਲਿਕਾਰਜੁਨ ਖੜਗੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਜਗ ਸਰਕਾਰ ਦੇ ਖਿਲਾਫ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।[2]

ਜ਼ਿੰਦਗੀ [ਸੋਧੋ]

ਮਲਿਕਾਰਜੁਨ ਖੜਗੇ  ਮਾਪੰਨਾ ਖੜਗੇ ਅਤੇ ਸਬਾਵਾ ਦੇ ਘਰ ਵਾਰਵਟੀ, ਭਾਲਕੀ ਤਾਲੁਕਾ ਬਿਦਰ ਜ਼ਿਲ੍ਹਾ, ਕਰਨਾਟਕ ਦੇ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਇਆ ਸੀ।[3] ਉਸਨੇ ਗੁਲਬਰਗ ਦੇ ਨੂਤਨ ਵਿਦਿਆਲਿਆ ਤੋਂ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ ਅਤੇ ਸਰਕਾਰੀ ਕਾਲਜ, ਗੁਲਬਰਗ ਤੋਂ ਬੀਏ ਦੀ ਦੀ ਡਿਗਰੀ ਦੇ ਕੀਤੀ ਅਤੇ ਗੁਲਬਰਗ ਵਿੱਚ ਸੇਠ ਸ਼ੰਕਰ ਲਾਲ ਲਾਹੋਟੀ ਲਾਅ ਕਾਲਜ ਤੋਂ ਉਸ ਨੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ।[3] ਉਹ ਜਸਟਿਸ ਸ਼ਿਵਰਾਜ ਪਾਟਿਲ ਦੇ ਦਫਤਰ ਵਿੱਚ ਇੱਕ ਜੂਨੀਅਰ ਤੌਰ 'ਤੇ ਆਪਣੀ ਕਾਨੂੰਨੀ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਆਪਣੇ ਮੁਢਲੇ ਕਾਨੂੰਨੀ ਕੈਰੀਅਰ ਵਿੱਚ ਲੇਬਰ ਯੂਨੀਅਨਾਂ ਲਈ ਕੇਸ ਲੜਿਆ।[4]

ਸਿਆਸੀ ਕੈਰੀਅਰ[ਸੋਧੋ]

ਮੁਢਲਾ ਕੈਰੀਅਰ[ਸੋਧੋ]

ਖੜਗੇ ਨੇ ਜਦ ਉਹ ਸਰਕਾਰੀ ਕਾਲਜ, ਗੁਲਬਰਗ ਵਿੱਚ ਪੜ੍ਹਦਾ ਸੀ, ਇੱਕ ਵਿਦਿਆਰਥੀ ਯੂਨੀਅਨ ਦੇ ਨੇਤਾ ਦੇ ਤੌਰ 'ਤੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ। ਉਹ ਵਿਦਿਆਰਥੀ ਸੰਗਠਨ ਦੇ ਜਨਰਲ ਸਕੱਤਰ ਦੇ ਤੌਰ 'ਤੇ ਚੁਣਿਆ ਗਿਆ ਸੀ।1969 ਵਿੱਚ ਉਹ ਐਮ ਐਸ ਕੇ ਮਿੱਲ ਕਰਮਚਾਰੀ ਯੂਨੀਅਨ ਦਾ ਕਾਨੂੰਨੀ ਸਲਾਹਕਾਰ ਬਣ ਗਿਆ। ਉਹ ਸਮਯੁਕਤ ਮਜਦੂਰ ਸੰਘ ਦਾ ਇੱਕ ਪ੍ਰਭਾਵਸ਼ਾਲੀ ਲੇਬਰ ਯੂਨੀਅਨ ਆਗੂ ਸੀ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਲੜਦਿਆਂ ਬਹੁਤ ਸਾਰੇ ਅੰਦੋਲਨਾਂ ਦੀ ਅਗਵਾਈ ਕੀਤੀ।[5] 1969 ਵਿੱਚ, ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਅਤੇ ਗੁਲਬਰਗ ਸਿਟੀ ਕਾਂਗਰਸ ਕਮੇਟੀ ਦਾ ਪ੍ਰਧਾਨ ਬਣ ਗਿਆ।

ਸਿਆਸੀ ਕੈਰੀਅਰ[ਸੋਧੋ]

ਹਵਾਲੇ[ਸੋਧੋ]

  1. "Spectacular rise for Kharge". Chennai, India: The Hindu. 29 May 2009. Retrieved 2009-05-29. 
  2. "Team Manmohan". Indian Express. 
  3. 3.0 3.1 "Detailed Profile". Government of India. Retrieved 5 June 2014. 
  4. "Early life of Kharge". Press Journal Kharge. Retrieved 5 June 2014. 
  5. "Friends, teachers laud Kharge". Indian Express.