ਮਸੂਮਾ ਸੁਲਤਾਨ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਸੂਮਾ ਸੁਲਤਾਨ ਬੇਗਮ
ਤਿਮੁਰਿਦ ਰਾਜਕੁਮਾਰੀ

ਫੇਰਘਾਨਾ ਵੈਲੀ ਦੀ ਰਾਣੀ
ਸਮਰਕੰਦ ਦੀ ਰਾਣੀ
Tenure ਅੰ. 1507 – 1509
ਜੀਵਨ-ਸਾਥੀ ਬਾਬਰ
ਔਲਾਦ ਮਸੂਮਾ ਸੁਲਤਾਨ ਬੇਗਮ
ਘਰਾਣਾ ਤਿਮੁਰਿਦ (ਜਨਮ ਤੋਂ)
ਪਿਤਾ ਸੁਲਤਾਨ ਅਹਿਮਦ ਮਿਰਜ਼ਾ
ਮਾਂ ਹਬੀਬਾ ਸੁਲਤਾਨ ਬੇਗਮ
ਮੌਤ ਅੰ. 1509
ਕਾਬੁਲ, ਅਫਗਾਨਿਸਤਾਨ
ਧਰਮ ਇਸਲਾਮ

ਮਸੂਮਾ ਸੁਲਤਾਨ ਬੇਗਮ (ਮੌਤ 1509) ਮਸੂਮਾ ਸੁਲਤਾਨ ਬੇਗਮ, ਫੇਰਘਨਾ ਵੈਲੀ  ਅਤੇ ਸਮਰਕੰਦ ਦੀ ਰਾਣੀ ਸੀ, ਮੁਗਲ ਸਾਮਰਾਜ ਦੇ ਬਾਨੀ ਅਤੇ ਪਹਿਲੇ ਮੁਗਲ ਸਮਰਾਟ ਬਾਬਰ ਦੀ ਚੌਥੀ ਪਤਨੀ ਸੀ।

ਮਸੂਮਾ ਉਸਦੇ ਪਤੀ ਦੀ ਪਹਿਲੀ ਚਚੇਰੀ ਭੈਣ ਸੀ ਅਤੇ ਉਹ ਜਨਮ ਤੋਂ ਹੀ ਇੱਕ ਤਿਮੁਰਿਦ ਰਾਜਕੁਮਾਰੀ ਸੀ। ਉਹ ਬਾਬਰ ਦੇ ਚਾਚਾ, ਸੁਲਤਾਨ ਅਹਿਮਦ ਮਿਰਜ਼ਾ, ਸਮਰਕੰਦ ਅਤੇ ਬੁਖ਼ਾਰਾ ਦਾ ਰਾਜਾ, ਦੀ ਪੰਜਵੀਂ ਅਤੇ ਸਭ ਤੋਂ ਛੋਟੀ ਧੀ ਸੀ।

ਪਰਿਵਾਰ[ਸੋਧੋ]

ਮਸੂਮਾ ਸੁਲਤਾਨ ਬੇਗਮ ਦਾ ਜਨਮ ਇੱਕ ਤਿਮੁਰਿਦ ਰਾਜਕੁਮਾਰੀ ਅਤੇ ਸੁਲਤਾਨ ਅਹਿਮਦ ਮਿਰਜ਼ਾ, ਸਮਰਕੰਦ ਅਤੇ ਬੁਖ਼ਾਰਾ ਦਾ ਰਾਜਾ, ਅਤੇ ਉਸਦੀ ਪੰਜਵੀ ਪਤਨੀ ਹਬੀਬਾ ਸੁਲਤਾਨ ਬੇਗਮ, ਸੁਲਤਾਨ ਹੁਸੈਨ ਅਘੁਨ ਦੀ ਭਾਣਜੀ, ਦੀ ਪੰਜਵੀ ਅਤੇ ਸਭ ਤੋਂ ਛੋਟੀ ਧੀ ਵਜੋਂ ਹੋਇਆ। ਉਹ ਮਿਹਰ ਨਿਗਾਰ ਖਾਨੁਮ, ਬਾਬਰ ਦੀ ਮਾਂ ਕੁਤੁਲੂਗ਼ ਨਿਗਾਰ ਖ਼ਾਨਮ ਦੀ ਭੈਣ, ਦੀ ਸੌਤੇਲੀ ਧੀ ਸੀ। ਉਹ ਆਇਸ਼ਾ ਸੁਲਤਾਨ ਬੇਗ਼ਮ ਦੀ ਸੌਤੇਲੀ ਭੈਣ ਵੀ ਸੀ, ਆਇਸ਼ਾ ਬਾਬਰ ਦੀ ਪਹਿਲੀ ਪਤਨੀ ਵੀ ਸੀ ਜਿਸਨੇ ਆਪਣੀ ਸਭ ਤੋਂ ਵੱਡੀ ਭੈਣ ਰਾਬੀਆ ਸੁਲਤਾਨ ਬੇਗਮ ਦੇ ਪ੍ਰਭਾਵ ਹੇਠ ਬਾਬਰ ਨਾਲ ਬਾਅਦ ਵਿੱਚ ਤਲਾਕ ਲਈ ਲਿਆ ਸੀ।[1]

ਮੌਤ[ਸੋਧੋ]

ਵਿਆਹ ਤੋਂ ਇੱਕ ਸਾਲ ਬਾਅਦ ਉਸਨੇ ਇੱਕ ਕੁੜੀ ਨੂੰ ਜਨਮ ਦਿੱਤਾ, ਉਸ ਦੇ ਜਨਮ ਦੇ ਸਮੇਂ, ਉਹ ਬੱਚਾ ਬਿਸਤਰੇ ਵਿੱਚ ਹੀ ਸੀ ਕਿ ਉਹ ਬੀਮਾਰ ਹੋ ਗਈ ਅਤੇ ਉਸਦੀ ਮੌਤ ਹੋ ਗਈ। ਉਸਦੀ ਧੀ ਦਾ ਨਾਂ ਉਸਦੇ ਨਾਂ ਤੇ ਹੀ ਰੱਖਿਆ ਗਿਆ।[2]

ਸੱਭਿਆਚਾਰ ਪ੍ਰਸਿੱਧੀ[ਸੋਧੋ]

ਰਾਣੀ ਮਸੂਮਾ ਸੁਲਤਾਨ ਬੇਗਮ, ਫ਼ਰਜ਼ਾਨਾ ਮੂਨ ਦੇ ਇਤਿਹਾਸਿਕ ਨਾਵਲ "ਬਾਬਰ: ਦ ਫਰਸਟ ਮੁਗਲ ਇਨ ਇੰਡੀਆ" ਦੀ ਮੁੱਖ ਪਾਤਰ ਹੈ।

ਹਵਾਲੇ[ਸੋਧੋ]

  1. Bābur (Mogulreich, Kaiser), John Leyden, William Erskine (1826). Memoirs of Zehir-ed-Din Muhammed Baber, Emperor of Hindustan. Longman. pp. 22–3.  CS1 maint: Multiple names: authors list (link)
  2. William Erskine (January 1, 1994). History of India Under Baber. Atlantic Publishers & Dist. p. 526. ISBN 978-8-171-56032-5.