ਸਮੱਗਰੀ 'ਤੇ ਜਾਓ

ਮਾਰਕਸ ਔਰੇਲੀਅਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ


ਮਾਰਕਸ ਔਰੇਲੀਅਸ
ਸੰਗਮਰਮਰ ਦੀ ਮੂਰਤੀ
ਸੰਗਮਰਮਰ ਦੀ ਮੂਰਤੀ, ਮਿਊਜ਼ੀ ਸੇਂਟ-ਰੇਮੰਡ
ਰੋਮਨ ਸਮਰਾਟ
ਰਾਜ7 ਮਾਰਚ 161 – 17 ਮਾਰਚ 180
ਪੂਰਵ-ਅਧਿਕਾਰੀਐਂਟੋਨੀਨਸ ਪਾਈਸ
ਵਾਰਸਕਮੋਡਸ
ਸੰਯੁਕਤ ਸਮਰਾਟ
ਜਨਮ(121-04-26)26 ਅਪ੍ਰੈਲ 121
ਰੋਮ, ਇਟਲੀ
ਮੌਤ17 ਮਾਰਚ 180(180-03-17) (ਉਮਰ 58)
ਵਿੰਦੋਬੋਨਾ, ਵੱਡਾ ਪੈਨੋਨੀਆ or
ਸਿਰਮੀਅਮ, ਛੋਟਾ ਪੈਨੋਨੀਆ
ਦਫ਼ਨ
ਜੀਵਨ-ਸਾਥੀਫ਼ੌਸਟੀਨਾ
(ਵਿਆਹ 145; ਮਰੀ 175)
ਔਲਾਦ
Detail
14, ਕਮੋਡਸ, ਮਾਰਕਸ ਐਨੀਅਸ ਵਰਸ ਸੀਜ਼ਰ, ਲੂਸੀਲਾ, ਅਨੀਆ ਗੈਲੇਰੀਆ ਔਰੇਲੀਆ ਫ਼ੋਸਟੀਨਾ, ਫ਼ਾਦਿਲਾ, ਐਨਨੀਆ ਕਾਰਨੀਫੀਆ ਫ਼ੌਸਟੀਨਾ ਮਾਈਨਰ, ਅਤੇ ਵਿਬੀਆ ਔਰੇਲੀਆ ਸਬੀਨਾ ਸਮੇਤ
ਨਾਮ
ਮਾਰਕਸ ਔਰੇਲੀਅਸ (ਜਨਮ)
ਮਾਰਕਸ ਐਨੀਅਸ ਵਰਸ (124)
ਮਾਰਕਸ ਏਲੀਅਸ ਔਰੇਲੀਅਸ ਵਰਸ ਸੀਜ਼ਰ (138)
(ਵੇਰਵਿਆਂ ਲਈ ਅਨੁਭਾਗ ਨਾਮ ਨੂੰ ਵੇਖੋ)
ਰਾਜਕੀ ਨਾਮ
ਮਾਰਕਸ ਔਰੇਲੀਅਸ
ਰਾਜਵੰਸ਼ਨਰਵਾ-ਐਂਟੋਨਾਈਨ
ਪਿਤਾ
ਮਾਤਾਡੋਮੀਟੀਆ ਕੈਲਵਿਲਾ

Philosophy career
ਜ਼ਿਕਰਯੋਗ ਕੰਮਧਿਆਨ
ਕਾਲਹੇਲੇਨਿਸਟਿਕ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਸਟੋਇਸਿਜ਼ਮ
ਮੁੱਖ ਰੁਚੀਆਂ
ਨੈਤਿਕਤਾ
ਮੁੱਖ ਵਿਚਾਰ
ਸੈਸੈਂਟੋ ਮੋਰੀ[1]
ਪ੍ਰਭਾਵਿਤ ਹੋਣ ਵਾਲੇ

ਮਾਰਕਸ ਔਰੇਲੀਅਸ ਐਂਟੋਨਿਨਸ (121-180 ਈਸਵੀ) ਇੱਕ ਰੋਮ ਦਾ ਬਾਦਸ਼ਾਹ ਅਤੇ ਸਟੋਇਕ ਫ਼ਿਲਾਸਫ਼ਰ ਸੀ ਜਿਸ ਨੇ 161 ਤੋਂ 180 ਤੱਕ ਬਾਦਸ਼ਾਹਤ ਕੀਤੀ। ਪੰਜ ਚੰਗੇ ਬਾਦਸ਼ਾਹਵਾਂ ਵਿੱਚੋਂ ਉਹ ਆਖ਼ਰੀ ਸੀ ਅਤੇ ਪੈਕਸ ਰੋਮਾਨਾ ਜੋ ਕਿ ਇੱਕ ਲੰਬੇ ਸ਼ਾਂਤਮਈ ਅਰਸੇ ਨੂੰ ਕਿਹਾ ਜਾਂਦਾ ਹੈ ਉਸ ਦਾ ਵੀ ਅਖੀਰਲਾ ਬਾਦਸ਼ਾਹ ਸੀ। ਮਾਰਕਸ ਐਨਿਅਸ ਵੈਰਸ ਅਤੇ ਦੋਮੀਤੀਆ ਕੈਲਵਿਲਾ ਦੇ ਘਰ ਜਨਮ ਲਿਆ, ਪਰ ਬਾਦਸ਼ਾਹ ਐਂਟੋਨਿਨਸ ਪਿਅਸ ਨੇ ਉਸਨੂੰ ਗੋਦ ਲਿਆ ਅਤੇ ਬਾਅਦ ਵਿੱਚ ਆਪਣੀ ਧੀ ਫ਼ੌਸਤੀਨਾ ਨਾਲ਼ ਵਿਆਹ ਕਰਵਾਇਆ। ਐਂਟੋਨਿਨਸ ਦੇ ਦਿਹਾਂਤ ਮਗਰੋਂ, ਮਾਰਕਸ ਨੇ ਆਪਣੇ ਭਰਾ ਲੁਸ਼ਿਅਸ ਵੈਰਸ ਨਾਲ ਰਲ ਕੇ ਬਾਦਸ਼ਾਹਤ ਕੀਤੀ। ਮਾਰਕਸ ਦੀ ਬਾਦਸ਼ਾਹਤ ਦੇ ਦੌਰਾਨ, ਰੋਮਨ ਸਾਮਰਾਜ ਨੇ ਬਹੁਤ ਔਕੜਾਂ ਦਾ ਸਾਹਮਣਾ ਕੀਤਾ, ਜਿਸ ਵਿੱਚ ਪਾਰਥੀਅਨ ਅਤੇ ਜਰਮੈਨਿਕ ਕਬੀਲਿਆਂ ਨਾਲ ਜੰਗਾਂ ਅਤੇ ਇੱਕ ਮਾਰੂ ਮਹਾਂਮਾਰੀ ਸ਼ਾਮਲ ਸਨ। ਮਾਰਕਸ ਦੇ ਦਿਹਾਂਤ ਮਗਰੋਂ ਉਸ ਦੇ ਪੁੱਤਰ ਕੋਮੋਡਸ ਰੋਮਨ ਸਾਮਰਾਜ ਦਾ ਬਾਦਸ਼ਾਹ ਬਣਿਆ। ਮਾਰਕਸ ਔਰੇਲੀਅਸ ਆਪਣੀ ਕਿਤਾਬ ‘ਮੈਡੀਟੇਸ਼ਨਜ਼’ ਲਈ ਮਸ਼ਹੂਰ ਹਨ, ਜਿਹੜੀ ਕਿ ਉਨ੍ਹਾਂ ਦੇ ਸਟੋਇਕ ਵਿਚਾਰਾਂ ਨੂੰ ਦਰਸਾਉਂਦੀ ਹੈ।

ਮੁੱਢਲਾ ਜੀਵਨ

[ਸੋਧੋ]

ਮਾਰਕਸ ਔਰੇਲੀਅਸ ਦਾ ਜਨਮ ਸੰਨ 121 ਨੂੰ ਰੋਮ ਦੇ ਇੱਕ ਅਮੀਰ ਅਤੇ ਮਸ਼ਹੂਰ ਪਰਿਵਾਰ ਵਿੱਚ ਹੋਇਆ। ਮਾਰਕਸ ਦੇ ਪਿਤਾ ਦਾ ਦਿਹਾਂਤ ਉਨ੍ਹਾਂ ਦੇ ਬਚਪਨ ਵਿੱਚ ਹੀ ਹੋਇਆ ਜਿਸ ਕਾਰਨ ਮਾਰਕਸ ਦੀ ਪਲਵਰਿਸ਼ ਉਨ੍ਹਾਂ ਦੇ ਦਾਦਾ ਜੀ ਨੇ ਕੀਤੀ। ਮਾਰਕਸ ਨੂੰ ਸਕੂਲੀ ਵਿੱਦਿਆ ਘਰ ਵਿੱਚ ਹੀ ਵੱਖ-ਵੱਖ ਅਧਿਆਪਕਾਂ ਤੋਂ ਮਿਲੀ। ਉਨ੍ਹਾਂ ਦਾ ਸਭ ਤੋਂ ਮਸ਼ਹੂਰ ਅਧਿਆਪਕ ਫ਼੍ਰੋਂਟੋ ਸੀ, ਜਿਸ ਨੇ ਉਨ੍ਹਾਂ ਨੂੰ ਜਨਤਕ ਬੋਲਚਾਲ ਸਿਖਾਈ, ਅਤੇ ਰਸਟਿਕਸ ਤੋਂ ਉਨ੍ਹਾਂ ਨੇ ਸਟੋਇਕ ਫ਼ਲਸਫ਼ੇ ਬਾਰੇ ਪੜ੍ਹਿਆ। ਸਟੋਇਕ ਫ਼ਲਸਫ਼ੇ ਨੇ ਉਨ੍ਹਾਂ ਦੇ ਬਥੇਰੇ ਵਿਚਾਰਾਂ ਨੂੰ ਆਕਾਰ ਦਿੱਤਾ ਅਤੇ ਕਿਵੇਂ ਇੱਕ ਵਧੀਆ ਜੀਵਨ ਜਿਊਣਾ ਹੈ ਇਹ ਸਿਖਾਇਆ।

ਸੰਨ 138 ਵਿੱਚ, ਬਾਦਸ਼ਾਹ ਹਾਦ੍ਰਿਅਨ ਨੇ ਐਂਟੋਨਿਨਸ ਪੀਅਸ ਨੂੰ ਅਗਲਾ ਬਾਦਸ਼ਾਹ ਚੁਣਿਆ। ਪਰ ਹਾਦ੍ਰਿਅਨ ਨੇ ਇੱਕ ਨਿਯਮ ਬਣਾਇਆ ਕਿ ਐਂਟੋਨਿਨਸ ਨੂੰ ਮਾਰਕਸ ਅਤੇ ਲੁਸਿਅਸ ਵੈਰਸ ਨੂੰ ਗੋਦ ਲੈਣਾ ਹੋਵੇਗਾ। ਇਸ ਨਿਯਮ ਕਾਰਨ ਹੀ ਮਾਰਕਸ ਅੱਗੇ ਜਾ ਕੇ ਬਾਦਸ਼ਾਹ ਬਣਿਆ। ਪਰ ਮਾਰਕਸ ਇਸ ਨਿਯਮ ਤੋਂ ਕੁੱਝ ਖੁਸ਼ ਨਹੀਂ ਸੀ ਕਿਉਂਕਿ ਉਹ ਇਕ ਸਾਦਾ ਜੀਵਨ ਜਿਊਣਾ ਚਾਹੁੰਦੇ ਸਨ।

ਸੰਨ 145 ਵਿੱਚ, ਮਾਰਕਸ ਨੇ ਫ਼ੌਸਤੀਨਾ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਘੱਟੋ-ਘੱਟ ਤੇਰਾਂ ਬੱਚੇ ਸਨ, ਪਰ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬਚਪਨ ਵਿੱਚ ਹੀ ਮਰ ਗਏ।

ਜਦੋਂ ਐਂਟੋਨਿਨਸ ਬਾਦਸ਼ਾਹ ਸੀ ਤਾਂ ਮਾਰਕਸ ਨੂੰ ਇੱਕ ਲੀਡਰ ਦੀ ਸਿਖਲਾਈ ਦਿੱਤੀ ਗਈ। ਉਨ੍ਹਾਂ ਨੂੰ ਵੱਡੇ ਸਰਕਾਰੀ ਅਹੁਦੇ ਦਿੱਤੇ ਗਏ ਤਾਂ ਕਿ ਉਨ੍ਹਾਂ ਨੂੰ ਬਾਦਸ਼ਾਹ ਬਣਨ ਲਈ ਤਿਆਰ ਕੀਤਾ ਜਾ ਸਕੇ। ਜਦੋਂ 7 ਮਾਰਚ, 161, ਨੂੰ ਐਂਟੋਨਿਨਸ ਦਾ ਦਿਹਾਂਤ ਹੋਇਆ, ਮਾਰਕਸ ਨੇ ਸ਼ਾਂਤਮਈ ਢੰਗ ਨਾਲ ਰੋਮ ਦੀ ਬਾਦਸ਼ਾਹਤ ਸੰਭਾਲੀ।

ਹਵਾਲੇ

[ਸੋਧੋ]

ਹਿਸਟੋਰੀਆ ਔਗਸਟਾ ਦੇ ਸਾਰੇ ਹਵਾਲੇ ਵਿਅਕਤੀਗਤ ਜੀਵਨੀਆਂ ਲਈ ਹਨ, ਅਤੇ 'HA' ਨਾਲ ਚਿੰਨ੍ਹਿਤ ਕੀਤੇ ਗਏ ਹਨ। ਫ਼ਰੰਟੋ ਦੀਆਂ ਰਚਨਾਵਾਂ ਦੇ ਹਵਾਲੇ ਸੀ ਆਰ ਹੇਨਜ਼ ਦੇ ਲੋਏਬ ਐਡੀਸ਼ਨ ਦੇ ਅੰਤਰ-ਸੰਦਰਭ ਹਨ।

  1. Henry Albert Fischel, Rabbinic Literature and Greco-Roman Philosophy: A Study of Epicurea and Rhetorica in Early Midrashic Writings, E. J. Brill, 1973, p. 95.