ਮਾਰੀਆਨਾ ਸਦੋਵਸਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2009 ਵਿੱਚ ਮਾਰੀਆਨਾ ਸਦੋਵਸਕਾ।

ਮਾਰੀਆਨਾ ਸਦੋਵਸਕਾ (ਜਨਮ 1972, ਲਵੀਵ, ਯੂਕਰੇਨ ) ਇੱਕ ਯੂਕਰੇਨੀ ਅਦਾਕਾਰਾ, ਗਾਇਕਾ, ਗੀਤਕਾਰ, ਰਿਕਾਰਡਿੰਗ ਕਲਾਕਾਰ ਅਤੇ ਸੰਗੀਤਕਾਰ ਹੈ, ਜੋ ਕੋਏਲਨ ਦੀ ਵਸਨੀਕ ਹੈ।

ਜੀਵਨੀ[ਸੋਧੋ]

ਸਦੋਵਸਕਾ ਨੇ ਆਪਣੇ ਕੰਮ ਦੀ ਸ਼ੁਰੂਆਤ ਸੇਂਟ ਪੀਟਰਸਬਰਗ ਅਤੇ ਮਾਸਕੋ ਵਿੱਚ ਐਨਾਟੋਲ ਵਾਸਿਲਿਵ ਦੇ ਤਿਉਹਾਰਾਂ ਵਿੱਚ ਲੈਸ ਕੁਰਬਸ ਥੀਏਟਰ (ਲਵੀਵ, ਯੂਕਰੇਨ) ਤੋਂ ਕੀਤੀ। ਉੱਥੇ ਉਸ ਨੇ ਸਲਾਵੀ ਪਿਲਗ੍ਰਿਮ ਪ੍ਰੋਜੈਕਟ ਲਈ ਕੰਮ ਕੀਤਾ, ਜੋ ਜਰਜੀ ਗ੍ਰੋਤੋਵਸਕੀ ਦੁਆਰਾ ਪੋਂਦੇਦੇਰਾ, ਇਟਲੀ ਵਿਚ ਆਯੋਜਿਤ ਕੀਤਾ ਗਿਆ ਸੀ, ਉਸ ਸਾਲ ਬਾਅਦ ਵਿਚ ਉਸ ਨੂੰ ਥੀਏਟਰ ਗਾਰਡਜ਼ਾਈਨਿਸ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਜਿੱਥੇ ਉਸਨੇ ਅਦਾਕਾਰ ਅਤੇ ਸੰਗੀਤ ਨਿਰਦੇਸ਼ਕ ਵਜੋਂ 10 ਸਾਲ ਕੰਮ ਕੀਤਾ। ਗਾਰਡਜ਼ਾਈਨਿਸ ਨਾਲ ਆਪਣੇ ਕਾਰਜਕਾਲ ਦੌਰਾਨ ਉਸਨੇ ਯੂਕਰੇਨ, ਆਇਰਲੈਂਡ, ਮਿਸਰ, ਕਿਊਬਾ ਅਤੇ ਬ੍ਰਾਜ਼ੀਲ ਲਈ ਨਸਲੀ ਸੰਗੀਤ ਮੁਹਿੰਮਾਂ ਕੀਤੀਆਂ। ਉਸ ਤੋਂ ਬਾਅਦ ਤੋਂ ਉਸਨੇ ਯੂਰਪ ਅਤੇ ਸੰਯੁਕਤ ਰਾਜ ਦੇ ਸਮਕਾਲੀ ਕਲਾਕਾਰਾਂ ਵਿਚਕਾਰ ਯੂਕਰੇਨ ਦੇ ਰਵਾਇਤੀ ਗਾਇਕਾਂ ਨਾਲ ਕਈ ਸਭਿਆਚਾਰਕ ਆਦਾਨ-ਪ੍ਰਦਾਨ ਕੀਤੇ ਹਨ।[1]

2001 ਵਿਚ ਉਹ ਅਰਥ ਫਾਉਂਡੇਸ਼ਨ ਦੀ ਗ੍ਰਾਂਟ ਨਾਲ ਨਿਊ ਯਾਰਕ ਚਲੀ ਗਈ। ਉਥੇ ਉਸਨੇ ਈ.ਟੀ.ਸੀ. ਦੀ ਨਿਵਾਸੀ ਥੀਏਟਰ ਕੰਪਨੀ ਯਾਰਾ ਆਰਟਸ ਗਰੁੱਪ ਨਾਲ ਲਾ ਮਾਮਾ ਵਿਖੇ ਇੱਕ ਸੰਗੀਤ ਨਿਰਦੇਸ਼ਕ ਵਜੋਂ ਕੰਮ ਕੀਤਾ।[2]

ਨਿਊ ਯਾਰਕ ਸ਼ਹਿਰ ਵਿਚ ਆਪਣੀ ਰਿਹਾਇਸ਼ ਦੇ ਦੌਰਾਨ, ਉਸਨੇ ਆਪਣੀ ਇਕੱਲੇ ਪੇਸ਼ਕਾਰੀ ਦੇ ਨਾਲ ਨਾਲ ਜੂਲੀਅਨ ਕਿਸਟੈਸਟੀ, ਮਾਈਕਲ ਐਲਪਰਟ ( ਬ੍ਰੈਵ ਓਲਡ ਵਰਲਡ), ਐਂਥਨੀ ਕੋਲਮੈਨ, ਫ੍ਰੈਂਕ ਲੰਡਨ, ਵਿਕਟੋਰੀਆ ਹੈਨਾ ਅਤੇ ਸਾਂਡਾ ਵਰਗੇ ਕਲਾਕਾਰਾਂ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ।

2001 ਵਿਚ ਗਲੋਬਲ ਵਿਲੇਜ ਨੇ ਉਸਦੀ ਪਹਿਲੀ ਇਕਲੌਤੀ ਸੀਡੀ, ਸੋਂਗਜ ਆਈ ਲਰਨਡ ਇਨ ਯੂਕਰੇਨ ਨੂੰ ਪ੍ਰੋਡਿਊਸ਼ ਕੀਤਾ। 2005 ਵਿੱਚ ਸਦੋਵਸਕਾ ਅਤੇ ਈ.ਵੀ.ਓ.ਈ. ਸਮੂਹ ਨੇ ਉਸਦੀ ਦੂਜੀ ਸੋਲੋ ਸੀਡੀ ਬਾਰਡਰਲੈਂਡ ਨੂੰ ਪ੍ਰੋਡਿਊਸ਼ ਕੀਤਾ।

ਉਹ ਵੋਕਲ ਤਕਨੀਕਾਂ ਬਾਰੇ ਵਰਕਸ਼ਾਪਾਂ ਵਿਚ ਸਿਖਾਉਂਦੀ ਹੈ, ਜਿਹੜੀਆਂ ਉਸਨੇ ਗ੍ਰੋਵੋਸਕੀ ਸੈਂਟਰ (ਪੋਲੈਂਡ), ਗਾਈਵਿੰਗ ਵਾਇਸ ਫੈਸਟੀਵਲ (ਯੂਕੇ), ਇੰਟਰਨੈਸ਼ਨਲ ਵਰਕਸ਼ਾਪ ਫੈਸਟੀਵਲ (ਇਜ਼ਰਾਈਲ), ਰਾਇਲ ਸ਼ੈਕਸਪੀਅਰ ਕੰਪਨੀ (ਲੰਡਨ), ਅਤੇ ਨਾਲ ਹੀ ਬਹੁਤ ਸਾਰੀਆਂ ਅਕਾਦਮਿਕ ਸੰਸਥਾਵਾਂ ਵਿਖੇ ਇਕੱਤਰ ਕੀਤੀਆਂ ਹਨ, ਜਿਨ੍ਹਾਂ ਵਿਚ ਹਾਰਵਰਡ, ਸਵਰਥਮੋਰ, ਸਨੀ ਬਫੇਲੋ, ਐਨ.ਵਾਈ.ਯੂ. ਅਤੇ ਯੂ.ਸੀ. ਸੈਂਟਾ ਬਾਰਬਰਾ ਵੀ ਸ਼ਾਮਿਲ ਹਨ।

ਜੁਲਾਈ 2005 ਵਿੱਚ, ਉਸਨੇ ਕਾਬੁਲ ਯੂਨੀਵਰਸਿਟੀ (ਅਫ਼ਗਾਨਿਸਤਾਨ) ਵਿਖੇ ਵਰਕਸ਼ਾਪਾਂ ਲਗਾਈਆਂ। 2006 ਵਿਚ ਉਹ ਪ੍ਰਿੰਸਟਨ ਯੂਨੀਵਰਸਿਟੀ ਵਿਚ ਟੋਨੀ ਮੌਰਿਸਨ ਦੁਆਰਾ ਬਣਾਏ ਗਏ ਆਰਟ ਅਟੈਲਿਅਰ ਪ੍ਰੋਗਰਾਮ ਲਈ ਇਕ ਮਹਿਮਾਨ ਸੰਗੀਤ ਨਿਰਦੇਸ਼ਕ ਸੀ। 2008 ਵਿਚ ਸਦੋਵਸਕਾ ਇਕ ਫੁਲਬ੍ਰਾਈਟ ਵਿਦਵਾਨ ਬਣ ਗਈ।

ਪਰਿਵਾਰ[ਸੋਧੋ]

ਉਸ ਦਾ ਪਿਤਾ ਯੂਕਰੇਨੀਅਨ ਗਾਇਕ, ਗੀਤਕਾਰ ਅਤੇ ਅਨੁਵਾਦਕ ਵਿਕਟਰ ਮੋਰੋਜ਼ੋਵ ਹੈ। ਉਸਨੇ ਜਰਮਨ ਪ੍ਰਦਰਸ਼ਨ ਕਲਾਕਾਰ ਆਂਦਰੇ ਏਰਲੇਨ ਨਾਲ ਵਿਆਹ ਕੀਤਾ ਹੈ।

ਡਿਸਕੋਗ੍ਰਾਫੀ[ਸੋਧੋ]

  • ਵੇਸਨਾ (ਫਲੋਫਿਸ਼ ਰਿਕਾਰਡ 2015)
  • ਵੇਸਨਾ (ਵਿਜ਼ਮਰ ਰਿਕਾਰਡ 2010)
  • ਬਾਰਡਰਲੈਂਡ (ਵਿਜ਼ਮਰ ਰਿਕਾਰਡ 2005)
  • ਗਾਰਡਜ਼ੀਨਾਇਸ 'ਜ ਮੇਟਾਮੋਰਫਜ਼ੀ (ਅਲਟਮਾਸਟਰ, ਸਵੀਡਨ, 2000)
  • ਸੋਂਗਜ ਆਈ ਲਰਨਡ ਇਨ ਯੂਕਰੇਨ (ਗਲੋਬਲ ਵਿਲੇਜ ਸੰਗੀਤ, ਯੂਐਸ, ਜੂਨ 2001)
  • ਸੋਂਗਟ੍ਰੀ, 2001 ਰੇਡੀਓ ਲੂਬਲਿਨ (ਪੋਲੈਂਡ), ਯਾਰਾ ਆਰਟਸ ਗਰੁੱਪ (ਯੂ ਐਸ) (ਯੂਨੈਸਕੋ ਦੁਆਰਾ ਤਿਆਰ ਕੀਤਾ ਗਿਆ) ਦੇ ਸਹਿਯੋਗ ਨਾਲ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]