ਮਾਸਟਰ ਸਲੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਸਟਰ ਸਲੀਮ
Master Saleem.jpg
2009 ਵਿੱਚ ਮਾਸਟਰ ਸਲੀਮ
ਜਨਮ (1982-07-13) 13 ਜੁਲਾਈ 1982 (ਉਮਰ 37)
ਸ਼ਾਹਕੋਟ, [[ਪੰਜਾਬ, ਭਾਰਤ First album : ਚਰਖੇ ਦੀ ਘੂਕ]]
ਰਾਸ਼ਟਰੀਅਤਾਭਾਰਤੀ
ਪੇਸ਼ਾਗਾਇਕ
ਸਰਗਰਮੀ ਦੇ ਸਾਲ1990 ਤੋਂ ਹੁਣ ਤਕ

ਮਾਸਟਰ ਸਲੀਮ (ਜਨਮ 13 ਜੁਲਾਈ 1982 ) [1] ਨੂੰ ਸ਼ਹਿਜ਼ਾਦਾ ਸਲੀਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, [2] ਇੱਕ ਪੰਜਾਬ ਵਸਦਾ ਇੱਕ ਭਾਰਤੀ ਗਾਇਕ ਹੈ। ਉਸ ਦੀ ਪਛਾਣ ਭਗਤੀ ਗਾਇਕ ਅਤੇ ਬਾਲੀਵੁੱਡ ਫਿਲਮ ਵਿਚ ਪਲੇਬੈਕ ਗਾਇਕ ਦੇ ਤੌਰ ਤੇ ਬਣੀ ਹੋਈ ਹੈ। ਉਸ ਨੇ ਹੇ ਬੇਬੀ (2007), ਦੋਸਤਾਨਾ ਅਤੇ ਲਵ ਅਜ ਕਲ (2009) ਵਿੱਚ ਗਾਇਆ । ਉਸਨੇ ਪੰਜਾਬੀ ਸੰਗੀਤ, ਧਾਰਮਿਕ ਅਤੇ ਸੂਫੀ ਸੰਗੀਤ ਦੀਆਂ ਨਿੱਜੀ ਐਲਬਮਾਂ ਵੀ ਜਾਰੀ ਕੀਤੀਆਂ ਹਨ। [3]

ਮੁੱਢਲੀ ਜ਼ਿੰਦਗੀ ਅਤੇ ਸਿਖਲਾਈ[ਸੋਧੋ]

ਉਹ ਸਲੀਮ [4] (ਸ਼ਹਿਜ਼ਾਦਾ ਸਲੀਮ) [2] ਸ਼ਾਹਕੋਟ, ਜਲੰਧਰ, ਪੰਜਾਬ ਦੇ ਵਿੱਚ ਪੈਦਾ ਹੋਇਆ। [1] ਉਹ ਪ੍ਰਸਿੱਧ ਸੂਫੀ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਦਾ ਪੁੱਤਰ ਹੈ, [5] ਜੋ ਕਿ ਲੋਕ ਗਾਇਕਾਂ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਸਾਬਰ ਕੋਟੀ, ਦਿਲਜਾਨ ਦੇ ਉਸਤਾਦ ਵੀ ਸਨ। ਛੇ ਸਾਲ ਦੀ ਉਮਰ ਵਿੱਚ ਸਲੀਮ ਵੀ ਉਸ ਦਾ ਚੇਲਾ ਬਣ ਗਿਆ ਅਤੇ ਗਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ। [6]

ਕਿੱਤਾ[ਸੋਧੋ]

ਸੱਤ ਸਾਲ ਦੀ ਉਮਰ ਵਿਚ, ਉਸਨੇ ਬਠਿੰਡਾ ਦੂਰਦਰਸ਼ਨ (ਟੀਵੀ ਸਟੇਸ਼ਨ) ਦੇ ਉਦਘਾਟਨੀ ਸਮਾਰੋਹ ਵਿਚ ਆਪਣੇ ਗਾਣੇ, ਚਰਖੇ ਦੀ ਘੂਕ ਨਾਲ ਆਪਣੀ ਪਹਿਲੀ ਜਨਤਕ ਤੌਰ ਤੇ ਗਾਇਕੀ ਦੀ ਪੇਸ਼ਕਾਰੀ ਦਿੱਤੀ ਅਤੇ ਉਸ ਨਾਲ ਉਸ ਦਾ ਨਾਂ ਮਾਸਟਰ ਸਲੀਮ ਪੈ ਗਿਆ। ਜਲਦੀ ਹੀ ਉਹ ਟੀਵੀ ਸ਼ੋਅ ਝਿਲਮਿਲ ਤਾਰੇ 'ਤੇ ਨਜ਼ਰ ਆਉਣ ਲੱਗਾ [4]

ਜਦੋਂ ਉਹ 10 ਸਾਲਾਂ ਦਾ ਸੀ ਤਾਂ ਮਾਸਟਰ ਸਲੀਮ ਦੀ ਪਹਿਲੀ ਐਲਬਮਚਰਖੇ ਦੀ ਘੂਕ ਜਾਰੀ ਕੀਤੀ ਗਈ।[6] [7] ਇਹ ਉਸਦੇ ਪਿਤਾ ਦੇ ਦੋਸਤ, ਮਨਜਿੰਦਰ ਸਿੰਘ ਗੋਲੀ ਦੁਆਰਾ ਸੁਰ ਤਾਲ ਦੇ ਬੈਨਰ ਹੇਠ ਜਾਰੀ ਕੀਤੀ ਗਈ ਅਤੇ ਹਿੱਟ ਵੀ ਹੋਈ। ਇਸ ਤੋਂ ਬਾਅਦ ਕਈ ਪੰਜਾਬੀ ਸੰਗੀਤ ਅਤੇ ਧਾਰਮਿਕ ਐਲਬਮਾਂ ਅਤੇ ਲਾਈਵ ਸ਼ੋਅ ਹੋਏ। ਉਸਦਾ ਗਾਣਾ ਢੋਲ ਜਗੀਰੋ ਦਾ ਵੀ ਬਹੁਤ ਹਿੱਟ ਹੋਇਆ ਅਤੇ ਇਸ ਨੇ ਉਸ ਨੂੰ ਕਾਫ਼ੀ ਪ੍ਰਸਿੱਧੀ ਦਿੱਤੀ। 1990 ਵਿਆਂ ਦੇ ਅਖੀਰ ਵਿਚ, ਹਾਲਾਂਕਿ ਜਦੋਂ ਉਹ ਵੱਡਾ ਹੋ ਰਿਹਾ ਸੀ ਤਾਂ ਉਸਦੀ ਆਵਾਜ਼ ਬਦਲਣੀ ਸ਼ੁਰੂ ਹੋ ਗਈ, ਜਿਸ ਨਾਲ ਉਸਦੀ ਪ੍ਰਸਿੱਧੀ ਘੱਟ ਗਈ। ਉਸ ਨੇ ਸੂਫੀ ਸੰਗੀਤ ਨਾਲ ਸਾਲ 2000 ਵਿੱਚ ਅੱਜ ਹੋਣਾ ਦੀਦਾਰ ਮਾਹੀ ਦਾ ਨਾਲ ਵਾਪਸੀ ਕੀਤੀ ਜੋ ਉਸ ਨੇ 'ਤੇ ਇੱਕ ਨਵੇਂ ਵਰ੍ਹੇ ਦੇ ਪ੍ਰੋਗਰਾਮ ਤੇ ਦੂਰਦਰਸ਼ਨ ਚੈਨਲ ਤੇ ਗਾਇਆ। ਬਾਅਦ ਵਿੱਚ ਦੇਵੀ ਨੂੰ ਸਮਰਪਿਤ ਐਲਬਮ ਦੁਰਗਾ ਜਾਰੀ ਕੀਤੀ ।[3]

2005 ਦੇ ਆਸ ਪਾਸ, ਗਾਇਕ ਜਸਬੀਰ ਜੱਸੀ ਨੇ ਉਸ ਨੂੰ ਸੰਗੀਤ ਨਿਰਦੇਸ਼ਕ ਸੰਦੀਪਚੌਂਤਾ ਨਾਲ ਜਾਣੂ ਕਰਵਾਇਆ, ਜਿਸਨੇ ਬਾਅਦ ਵਿੱਚ ਉਸਨੂੰ ਸੋਨੀ ਮਿਉਜ਼ਿਕ ਐਲਬਮ ਤੇਰੀ ਸਜਨੀ ਵਿੱਚ ਸਿੰਗਲ ਗੀਤ ਤੇਰੀ ਸਜਨੀ ਰਿਕਾਰਡ ਕਰਨ ਲਈ ਦਿੱਲੀ ਬੁਲਾਇਆ। [7]

ਹਵਾਲੇ[ਸੋਧੋ]

  1. 1.0 1.1 "Master Saleem – official website". Retrieved 20 January 2010. 
  2. 2.0 2.1 Bollywood's new Laadla Master Salim (Interview) Planet Radio city.
  3. 3.0 3.1 "'Maa da ladla' on right track". The Hindu. 17 April 2009. 
  4. 4.0 4.1 "This Master's Voice". Indian Express. 10 April 2009. 
  5. "CUR_TITLE". sangeetnatak.gov.in (in ਅੰਗਰੇਜ਼ੀ). Retrieved 2018-10-03. 
  6. 6.0 6.1 Haider, Abbas (29 April 2009). "Song sung true". The Hindu. Retrieved 20 January 2010. 
  7. 7.0 7.1 Kapoor, Jigyasa (10 April 2009). "Ladla lad". The Tribune (Chandigarh). Archived from the original on 22 January 2010. Retrieved 20 January 2010.