ਮਾਹਲ, ਪੰਜਾਬ
ਮਾਹਲ
ਮਾਹਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਉੱਚਾਈ | 240 m (790 ft) |
ਆਬਾਦੀ (2011) | |
• ਕੁੱਲ | 3,380[1] |
ਲਿੰਗ ਅਨੁਪਾਤ 1731/1649 ♂/♀ | |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
PIN | 144409 |
ISO 3166 ਕੋਡ | IN-PB |
ਵਾਹਨ ਰਜਿਸਟ੍ਰੇਸ਼ਨ | PB- 08 |
ਵੈੱਬਸਾਈਟ | jalandhar |
ਮਾਹਲ (Punjabi: ਮਾਹਲ, ماہل) ਪੰਜਾਬ ਰਾਜ, ਭਾਰਤ ਦੇ ਜ਼ਿਲ੍ਹਾ ਜਲੰਧਰ ਦਾ ਇੱਕ ਪਿੰਡ ਹੈ। ਇਹ ਗੋਰਾਇਆ ਤੋਂ 2.7 ਕਿਲੋਮੀਟਰ (ਪੈਦਲ ਦੂਰੀ), ਫਿਲੌਰ ਤੋਂ 18.5 ਕਿਲੋਮੀਟਰ, ਜ਼ਿਲ੍ਹਾ ਹੈੱਡਕੁਆਟਰ ਜਲੰਧਰ ਤੋਂ 33 ਕਿਲੋਮੀਟਰ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 136 ਕਿਲੋਮੀਟਰ ਦੂਰ ਸਥਿਤ ਹੈ। ਪਿੰਡ ਦਾ ਪ੍ਰਬੰਧ ਇੱਕ ਸਰਪੰਚ ਕਰਦਾ ਹੈ ਜੋ ਪੰਚਾਇਤੀ ਰਾਜ (ਭਾਰਤ) ਦੇ ਅਨੁਸਾਰ ਪਿੰਡ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ।[2]
ਡੈਮੋੋਗ੍ਰਾਫੀ
[ਸੋਧੋ]ਮਰਦਮਸ਼ੁਮਾਰੀ ਇੰਡੀਆ ਦੁਆਰਾ 2011 ਵਿੱਚ ਪ੍ਰਕਾਸ਼ਤ ਕੀਤੀ ਗਈ ਰਿਪੋਰਟ ਦੇ ਅਨੁਸਾਰ, ਮਾਹਲ ਵਿੱਚ ਕੁੱਲ 691 ਘਰ ਅਤੇ ਆਬਾਦੀ 3380 ਹੈ ਜਿਨ੍ਹਾਂ ਵਿੱਚ 1731 ਪੁਰਸ਼ ਅਤੇ 1649 ਔਰਤਾਂ ਸ਼ਾਮਲ ਹਨ। ਮਾਹਲ ਦੀ ਸਾਖਰਤਾ ਦਰ 83.05% ਹੈ, ਜੋ ਔਤਨ 75.84.% ਨਾਲੋਂ ਵਧੇਰੇ ਹੈ। 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਆਬਾਦੀ 335 ਹੈ ਜੋ ਕਿ ਮਹਿਲ ਦੀ ਕੁੱਲ ਆਬਾਦੀ ਦਾ 9.91% ਹੈ, ਅਤੇ ਬਾਲ ਲਿੰਗ ਅਨੁਪਾਤ ਰਾਜ ਦੀ ਔਸਤ 846 ਨਾਲੋਂ ਘੱਟ ਲਗਪਗ 745 ਹੈ।
ਬਹੁਤੇ ਲੋਕ ਅਨੁਸੂਚਿਤ ਜਾਤੀ ਦੇ ਹਨ ਜੋ ਮਾਹਲ ਦੀ ਕੁੱਲ ਆਬਾਦੀ ਦਾ 38.49% ਹਨ। ਕਸਬੇ ਵਿੱਚ ਅਜੇ ਤੱਕ ਕੋਈ ਅਨੁਸੂਚੀ ਜਨਜਾਤੀ ਨਹੀਂ ਹੈ। ਧਾਰਮਿਕ ਤੌਰ ਤੇ ਜ਼ਿਆਦਾ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਹਨ। ਦੂਜੇ ਸਥਾਨ ਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਹਨ।
ਮਰਦਮਸ਼ੁਮਾਰੀ 2011 ਦੇ ਅਨੁਸਾਰ, ਮਾਹਲ ਦੀ ਕੁੱਲ ਆਬਾਦੀ ਵਿਚੋਂ 1019 ਲੋਕ ਕੰਮਾਂ ਵਿੱਚ ਲੱਗੇ ਹੋਏ ਸਨ ਜਿਨ੍ਹਾਂ ਵਿੱਚ 887 ਪੁਰਸ਼ ਅਤੇ 132 ਔਰਤਾਂ ਹਨ। ਮਰਦਮਸ਼ੁਮਾਰੀ ਸਰਵੇਖਣ ਰਿਪੋਰਟ 2011 ਦੇ ਅਨੁਸਾਰ, 86.75% ਕਾਮੇ ਆਪਣੇ ਕੰਮ ਨੂੰ ਮੁੱਖ ਕੰਮ ਦੱਸਦੇ ਹਨ ਅਤੇ 13.25% ਕਾਮੇ ਹਾਸ਼ੀਏ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਜੋ 6 ਮਹੀਨਿਆਂ ਤੋਂ ਘੱਟ ਸਮੇਂ ਲਈ ਰੋਜ਼ੀ ਰੋਟੀ ਪ੍ਰਦਾਨ ਕਰਦੇ ਹਨ।
ਆਵਾਜਾਈ
[ਸੋਧੋ]ਗੁਰਾਇਆ ਰੇਲਵੇ ਸਟੇਸ਼ਨ ਨੇੜੇ ਦਾ ਰੇਲਵੇ ਸਟੇਸ਼ਨ ਹੈ। ਐਪਰ, ਫਗਵਾੜਾ ਜੰਕਸ਼ਨ ਰੇਲਵੇ ਸਟੇਸ਼ਨ ਪਿੰਡ ਤੋਂ 11.3 ਕਿਲੋਮੀਟਰ ਦੂਰ ਹੈ। ਇਹ ਪਿੰਡ ਲੁਧਿਆਣਾ ਦੇ ਘਰੇਲੂ ਹਵਾਈ ਅੱਡੇ ਤੋਂ 48.6 ਕਿਲੋਮੀਟਰ ਦੀ ਦੂਰੀ 'ਤੇ ਅਤੇ ਸਭ ਤੋਂ ਨਜ਼ਦੀਕੀ ਅੰਤਰ ਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਿੱਚ ਵੀ ਸਥਿਤ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਦੂਜਾ ਸਭ ਤੋਂ ਨੇੜੇ ਦਾ ਹਵਾਈ ਅੱਡਾ ਹੈ ਜੋ ਕਿ 127 ਕਿਲੋਮੀਟਰ ਦੂਰ ਅੰਮ੍ਰਿਤਸਰ ਵਿੱਚ ਹੈ।
ਹਵਾਲੇ
[ਸੋਧੋ]- ↑ "Village Population per Census India". censusindia.gov.in.
- ↑ "About the village". villageinfo.in.