ਸਮੱਗਰੀ 'ਤੇ ਜਾਓ

ਮਿਗੇਲ ਦੇ ਉਨਾਮੁਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਗੇਲ ਦੇ ਉਨਾਮੁਨੋ
ਮਿਗੇਲ ਦੇ ਉਨਾਮੁਨੋ 1925 ਵਿੱਚ
ਜਨਮ
ਮਿਗੇਲ ਦੇ ਉਨਾਮੁਨੋ ਯ ਜੁਗੋ

29 ਸਤੰਬਰ 1864
ਮੌਤ31 ਦਸੰਬਰ 1936 (ਉਮਰ 72)
ਰਾਸ਼ਟਰੀਅਤਾਸਪੇਨੀ
ਅਲਮਾ ਮਾਤਰਮੈਡਰਿਡ ਦੇ ਕੰਪਲੂਟੈਂਸ ਯੂਨੀਵਰਸਿਟੀ
ਕਾਲ20 ਵੀਂ ਸਦੀ ਦੇ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਅਫਲਾਤੂਨਵਾਦ
ਸਕੌਲਸਟੀਵਾਦ
ਪਾਜ਼ੀਟਿਵਇਜ਼ਮ
ਹੋਂਦਵਾਦ
ਮੁੱਖ ਰੁਚੀਆਂ
ਧਰਮ ਦਾ ਫ਼ਲਾਸਫ਼ਾ, ਰਾਜਨੀਤੀ

ਮਿਗੇਲ ਦੇ ਉਨਾਮੁਨੋ ਯ ਜੁਗੋ (29 ਸਤੰਬਰ 1864 – 31 ਦਸੰਬਰ 1936) ਇੱਕ ਸਪੇਨੀ ਬਾਸਕੇ ਨਿਬੰਧਕਾਰ, ਨਾਵਲਕਾਰ, ਕਵੀ, ਨਾਟਕਕਾਰ, ਫ਼ਿਲਾਸਫ਼ਰ, ਯੂਨਾਨੀ ਅਤੇ ਕਲਾਸਿਕੀ ਸਾਹਿਤ ਦਾ ਪ੍ਰੋਫੈਸਰ, ਅਤੇ ਬਾਅਦ ਵਿੱਚ ਸਲੈਮੈਨਕਾ ਯੂਨੀਵਰਸਿਟੀ ਵਿੱਚ ਰੈਕਟਰ ਸੀ।  

ਉਸ ਦੇ ਪ੍ਰਮੁੱਖ ਦਾਰਸ਼ਨਿਕ ਲੇਖ ਸੀ, ਜੀਵਨ ਦੀ ਦੁਖਦਾਈ ਭਾਵਨਾ  (1912),[2] ਅਤੇ ਉਸ ਦਾ ਸਭ ਤੋਂ ਮਸ਼ਹੂਰ ਨਾਵਲ ਸੀ ਏਬਲ ਸਾਂਚੇਜ਼: ਇਤਿਹਾਸ ਦਾ ਇੱਕ ਜਨੂੰਨ (1917),[3] ਕਾਬੀਲ ਅਤੇ ਹਾਬੀਲ ਦੀ ਇੱਕ ਆਧੁਨਿਕ ਖੋਜ ਦੀ ਕਹਾਣੀ ਹੈ। 

ਜੀਵਨੀ[ਸੋਧੋ]

ਉਨਾਮੁਨੋ ਅਕਸਰ ਸੈਲਾਮੈਂਕਾ ਦੇ ਪਲਾਜ਼ਾ ਮੇਅਰ ਵਿੱਚ, 1905 ਵਿੱਚ ਸਥਾਪਿਤ ਕੀਤੇ ਕੈਫੇ ਨੌਵਲਟੀ ਦੀ ਟੈਰੇਸ ਤੇ ਹੁੰਦਾ ਸੀ।

ਮਿਗੂਏਲ ਦ ਉਨਾਮੁਨੋ ਦਾ ਜਨਮ ਬਿਲਬਾਓ ਵਿੱਚ ਹੋਇਆ ਸੀ, ਸਪੇਨ ਦੇ ਬਾਸਕੇ ਕਾਊਂਟੀ ਸ਼ਹਿਰ ਬਾਸਕੇ, ਫ਼ੇਲਿਕਸ ਦੇ ਉਨਾਮੁਨੋ ਅਤੇ ਸਲੋਮੇ ਜੁਗੋ ਦਾ ਪੁੱਤਰ ਸੀ। ਇੱਕ ਜਵਾਨੀ ਦੇ ਦਿਨਾਂ ਵਿੱਚ ਉਹ ਬਾਸਕ ਭਾਸ਼ਾ ਵਿੱਚ ਦਿਲਚਸਪੀ ਲੈ ਰਿਹਾ ਸੀ ਅਤੇ ਸਬਸਿਨੋ ਅਰਾਨਾ ਦੇ ਖਿਲਾਫ ਇੰਸਟੀਟੂਟੋ ਡੀ ਬਿਲਬਾਓ ਵਿੱਚ ਇੱਕ ਅਧਿਆਪਨ ਦੀ ਪੋਜੀਸ਼ਨ ਲਈ ਮੁਕਾਬਲਾ ਕੀਤਾ। ਅਖੀਰ ਬਾਸਕ ਵਿਦਵਾਨ ਰੈਸੂਰੈਸੇਸੀਓਨ ਮਾਰੀਆ ਦੇ ਅਜ਼ੁਕੇ ਨੇ ਇਹ ਮੁਕਾਬਲਾ ਜਿੱਤ ਲਿਆ। 

ਉਨਾਮੁਨੋ ਨੇ ਸਾਰੀਆਂ ਪ੍ਰਮੁੱਖ ਵਿਧਾਵਾਂ ਵਿੱਚ ਕੰਮ ਕੀਤਾ: ਨਿਬੰਧ, ਨਾਵਲ, ਕਵਿਤਾ, ਅਤੇ ਥੀਏਟਰ, ਅਤੇ, ਇੱਕ ਆਧੁਨਿਕਤਾਵਾਦੀ ਦੇ ਰੂਪ ਵਿੱਚ, ਵਿਧਾਵਾਂ ਵਿੱਚਲੀਆਂ ਹੱਦਾਂ ਨੂੰ ਭੰਗ ਕਰਨ ਲਈ ਬਹੁਤ ਯੋਗਦਾਨ ਪਾਇਆ। ਇਸ ਬਾਰੇ ਕੁਝ ਬਹਿਸ ਇਸ ਗੱਲ ਦੀ ਹੈ ਕਿ ਕੀ ਉਨਾਮੁਨੋ ਅਸਲ ਵਿੱਚ '98 ਦੀ ਜਨਰੇਸ਼ਨ ਦਾ ਮੈਂਬਰ ਸੀ। ਇਹ ਸਪੈਨਿਸ਼ ਬੁੱਧੀਜੀਵੀਆਂ ਅਤੇ ਫ਼ਿਲਾਸਫ਼ਰਾਂ ਦਾ ਇੱਕ ਸਾਹਿਤਕ ਸਮੂਹ ਸੀ ਜਿਸ ਨੂੰ ਮਾਰਟੀਨੇਜ ਰੁਇਜ਼ (ਅਜ਼ੋਰਿਨ) ਨੇ ਸਾਜਿਆ ਸੀ - ਜਿਸ ਵਿੱਚ ਅਜ਼ੋਰਿਨ ਤੋਂ ਇਲਾਵਾ, ਐਂਟੋਨੀ ਮਾਰਾਡੋ, ਪੀਓ ਬਰੋਜਾ, ਰਾਮਨ ਡੈੱਲ ਵਾਲੂ-ਇੰਕਲਨ, ਰਾਮੀਰੋ ਦੇ ਮੇਜ਼ੂ, ਅਤੇ ਐਂਜਲ ਗੈਨਵੈੱਟ ਅਤੇ ਹੋਰ ਸ਼ਾਮਲ ਹਨ।  

ਉਨਾਮੁਨੋ ਇੱਕ ਫ਼ਲਸਫ਼ੇ ਦੇ ਪ੍ਰੋਫੈਸਰ ਬਣਨਾ ਚਾਹੁੰਦਾ ਸੀ, ਪਰ ਇੱਕ ਅਕਾਦਮਿਕ ਨਿਯੁਕਤੀ ਪ੍ਰਾਪਤ ਕਰਨ ਦੇ ਅਸਮਰੱਥ ਸੀ; ਫ਼ਲਸਫ਼ੇ ਦਾ ਸਪੇਨ ਵਿੱਚ ਕਾਫ਼ੀ ਹੱਦ ਤੱਕ ਸਿਆਸੀਕਰਨ ਹੋ ਚੁੱਕਾ ਸੀ। ਇਸ ਦੀ ਬਜਾਇ ਉਹ ਇੱਕ ਯੂਨਾਨੀ ਦਾ ਪ੍ਰੋਫੈਸਰ ਬਣ ਗਿਆ। 

1901 ਵਿੱਚ ਉਨਾਮੁਨੋ ਨੇ ਬਾਸਕ ਦੀ ਵਿਗਿਆਨਿਕ ਅਤੇ ਸਾਹਿਤਕ ਨਾਜਿਉਣਯੋਗਤਾ ਬਾਰੇ ਆਪਣੀ ਪ੍ਰਸਿੱਧ ਕਾਨਫ਼ਰੰਸ ਦਿੱਤੀ। ਅਜ਼ੂਰਮੇਂਦੀ ਦੇ ਅਨੁਸਾਰ, ਇੱਕ ਵਾਰ ਜਦੋਂ ਉਨਾਮੁਨੋ ਦੇ ਸਪੇਨ ਬਾਰੇ ਵਿਚਾਰ ਉਸਦੇ ਵਿਚਾਰਾਂ ਅਨੁਸਾਰ ਬਦਲ ਗਏ ਤਾਂ ਉਨਾਮੁਨੋ ਬਾਸਕ ਭਾਸ਼ਾ ਦੇ ਵਿਰੁੱਧ ਭੁਗਤਿਆ। [4]

ਆਪਣੀ ਲਿਖਤ ਤੋਂ ਇਲਾਵਾ, ਉਨਾਮੁਨੋ ਨੇ ਸਪੇਨ ਦੇ ਬੌਧਿਕ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸਨੇ ਸੈਲਾਮੈਂਕਾ ਯੂਨੀਵਰਸਿਟੀ ਦੇ ਰੈਕਟਰ ਦੇ ਰੂਪ ਵਿੱਚ ਦੋ ਵਾਰ ਸੇਵਾ ਨਿਭਾਈ: 1900 ਤੋਂ 1924 ਅਤੇ 1930 ਤੋਂ 1936, ਮਹਾਨ ਸਮਾਜਕ ਅਤੇ ਰਾਜਨੀਤਕ ਉਥਲ-ਪੁਥਲ ਦੇ ਸਮੇਂ ਦੌਰਾਨ। 1924 ਵਿੱਚ ਡਿਕਟੇਟਰ ਜਨਰਲ ਮਿਗੁਏਲ ਪ੍ਰਾਈਮੋ ਦੇ ਰਿਵੇਰਾ ਨੇ ਦੂਜੇ ਸਪੈਨਿਸ਼ ਬੁੱਧੀਜੀਵੀਆਂ ਦੇ ਪ੍ਰਦਰਸ਼ਨਾਂ ਤੋਂ ਬਾਅਦ ਉਸ ਦੀਆਂ ਦੋ ਯੂਨੀਵਰਸਿਟੀਆਂ ਦੀਆਂ ਚੇਆਰਾਂ ਤੋਂ ਹਟਾ ਦਿੱਤਾ ਸੀ। ਉਹ 1930 ਤੱਕ ਉਹ ਜਲਾਵਤਨੀ ਵਿੱਚ ਰਿਹਾ, ਪਹਿਲਾਂ ਕੈਨਰੀ ਆਈਲੈਂਡਜ਼ ਵਿੱਚ ਫਿਊਰਟੇਨਵੇਂਤੁਰਾ ਵਿੱਚ ਰਿਹਾ; ਉਥੇ ਵਾਲਾ ਉਸ ਦਾ ਘਰ ਹੁਣ ਇੱਕ ਅਜਾਇਬ ਘਰ ਹੈ।[5] ਸੈਲਾਮੈਂਕਾ ਵਿੱਚ ਉਸਦਾ ਘਰ ਵੀ ਹੈ। ਫਿਊਰਟੇਨੇਟੁਰਾ ਤੋਂ ਉਹ ਫਰਾਂਸ ਨੂੰ ਨਿਕਲ ਗਿਆ ਸੀ, ਜਿਵੇਂ ਕਿ ਉਸ ਦੀ ਪੁਸਤਕ ਡੀ ਫੁਊਰੇਵੈਂਟੁਰਾ ਅ ਪੇਰਿਸ ਵਿੱਚ ਦੱਸਿਆ ਗਿਆ ਹੈ। ਪੈਰਿਸ ਵਿੱਚ ਇੱਕ ਸਾਲ ਰਹਿਣ ਤੋਂ ਬਾਅਦ, ਉਨਾਮੁਨੋ ਨੇ ਫਰਾਂਸ ਬਾਸਕ ਕਾਊਂਟੀ ਵਿੱਚ ਸਰਹੱਦੀ ਸ਼ਹਿਰ ਹੈਂਡੇਯ ਵਿੱਚ ਆਪਣੇ ਆਪ ਸਥਾਪਿਤ ਕਰ ਲਿਆ, ਸਪੇਨ ਦੇ ਵੱਧ ਤੋਂ ਵੱਧ ਨੇੜੇ ਜਦੋਂ ਉਹ ਫਰਾਂਸ ਵਿੱਚ ਰਹਿ ਰਿਹਾ ਸੀ। ਉਨਾਮੁਨੋ 1930 ਵਿੱਚ ਜਨਰਲ ਪ੍ਰਾਈਮੋ ਦੇ ਰਿਵੇਰਾ ਦੀ ਤਾਨਾਸ਼ਾਹੀ ਦੇ ਪਤਨ ਤੋਂ ਬਾਅਦ ਸਪੇਨ ਵਾਪਸ ਪਰਤ ਆਇਆ ਅਤੇ ਉਸ ਨੇ ਫਿਰ ਤੋਂ ਆਪਣੀ ਰੈਕਟਰਸ਼ਿਪ ਮੁੜ ਪ੍ਰਾਪਤ ਕਰ ਲਈ। ਸਲਾਮੈਂਕਾ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਸ ਦਿਨ ਉਹ ਯੂਨੀਵਰਸਿਟੀ ਵਾਪਸ ਆਇਆ, ਉਨਾਮੁਨੋ ਨੇ "ਜਿਵੇਂ ਅਸੀਂ ਕੱਲ੍ਹ ਕਹਿ ਰਹੇ ਸੀ ..." ਕਹਿ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ (ਫਿਲੇ ਲੁਈਸ ਡੀ ਲੀਓਨ ਨੇ 1576 ਵਿੱਚ ਉਸੇ ਜਗ੍ਹਾ ਤੇ ਕੀਤਾ ਸੀ ਜਦੋਂ ਉਹ ਇਨਕੁਆਇਜ਼ੇਸ਼ਨ ਦੁਆਰਾ ਕੀਤੀ ਚਾਰ ਸਾਲ ਦੀ ਕੈਦ ਤੋਂ ਬਾਅਦ ਪਰਤਿਆ ਸੀ), ਇਹ ਇਸ ਤਰ੍ਹਾਂ ਸੀ ਜਿਵੇਂ ਉਹ ਬਿਲਕੁਲ ਗੈਰਹਾਜ਼ਰ ਨਹੀਂ ਸੀ ਰਿਹਾ। ਪ੍ਰਾਈਮੋ ਦੇ ਰਿਵੇਰਾ ਦੀ ਤਾਨਾਸ਼ਾਹੀ ਦੇ ਪਤਨ ਤੋਂ ਬਾਅਦ, ਸਪੇਨ ਨੇ ਆਪਣੇ ਦੂਜੇ ਗਣਰਾਜ ਦਾ ਆਪਣਾ ਪੰਧ ਜਾਰੀ ਕੀਤਾ। ਉਹ ਛੋਟੀ ਬੁੱਧੀਜੀਵੀ ਪਾਰਟੀ ਅਗਰਿਪਸੀਓਨ ਐਲ ਸਰਵਿਸਿਉ ਡੀ ਲਾ ਰੈਪੂਬਲਿਕਾ ਲਈ ਉਮੀਦਵਾਰ ਸੀ। ਉਹ ਹਮੇਸ਼ਾ ਇੱਕ ਮੱਧਮਾਰਗੀ ਸੀ ਅਤੇ ਉਸਨੇ ਸਾਰੇ ਰਾਜਨੀਤਕ ਅਤੇ ਧਰਮ-ਵਿਰੋਧੀ ਸਮੂਹਿਕ ਕੱਟੜਪੰਥੀਆਂ ਤੋਂ ਕਿਨਾਰਾ ਕਰੀ ਰੱਖਿਆ। 

ਹਵਾਲੇ[ਸੋਧੋ]

  1. Mary Ann Alessandri, Mary Ann Alessandri "Flesh and Bone: Unamuno's "Quixotism" as an Incarnation of Kierkegaard's "Religiousness A", Dissertation, The Pennsylvania State University (2010), p. iii.
  2. "The Project Gutenberg eBook of TRAGIC SENSE OF LIFE, by MIGUEL DE UNAMUNO". gutenberg.org. Retrieved 27 August 2015.
  3. "Abel Sánchez by Miguel de Unamuno". Project Gutenberg. Retrieved 27 August 2015.
  4. Azurmendi, Joxe: Espainiaren arimaz, 2006. pp. 101-46. Azurmendi adds that Unamuno analyzed and rejected the Basque problem from a 19th century point of view
  5. "Casa museo Miguel de Unamuno en Fuerteventura". Absolut Lanzarote. Retrieved 17 September 2014.