ਸਮੱਗਰੀ 'ਤੇ ਜਾਓ

ਮਿਨੀਮਾਤਾ ਅਗਮ ਦਾਸ ਗੁਰੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿਨੀਮਾਤਾ ਅਗਮ ਦਾਸ ਗੁਰੂ (15 ਮਾਰਚ 1916 - 1973) ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੀ ਇੱਕ ਭਾਰਤੀ ਸਿਆਸਤਦਾਨ ਸੀ ਅਤੇ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਲੋਕ ਸਭਾ (ਭਾਰਤੀ ਪਾਰਲੀਮੈਂਟ ਦਾ ਹੇਠਲਾ ਸਦਨ) ਵਿੱਚ ਮੈਂਬਰ ਸੀ।

ਆਰੰਭਕ ਜੀਵਨ

[ਸੋਧੋ]

ਮਿਨੀਮਾਤਾ ਦਾ ਜਨਮ ਨਵਾਂਗਾਓਂ ਜ਼ਿਲ੍ਹੇ ਦੇ ਅਸਾਮ[1] ਵਿਖੇ 1916 ਵਿੱਚ ਹੋਇਆ।[1] ਉਸ ਨੇ ਗਰਲਜ਼ ਸਕੂਲ, ਨਵਾਂਗਾਓਂ ਅਤੇ ਰਾਏਪੁਰ ਵਿੱਚ ਪੜ੍ਹਾਈ ਕੀਤੀ।[2]

ਸਿਆਸੀ ਕੈਰੀਅਰ

[ਸੋਧੋ]

ਮਿਨੀਮਾਤਾ ਉਸ ਦੇ ਪਤੀ, ਗੁਰੂ ਅਗਮਦਾਸ, ਦੀ ਮੌਤ ਤੋਂ ਬਾਅਦ 1955 ਵਿੱਚ ਜ਼ਿਮਨੀ ਚੋਣ 'ਚ ਪਹਿਲੀ ਲੋਕ ਸਭਾਦੀ ਮੈਂਬਰ ਚੁਣੀ ਗਈ।[1] ਉਸ ਨੇ ਉਸੇ ਚੋਣ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਨਾਮਜ਼ਦਗੀ ਕੀਤੀ ਅਤੇ ਜਿੱਤ ਪ੍ਰਾਪਤ ਕੀਤੀ। 1962 ਵਿਚ, ਉਸ ਨੇ ਮੱਧ ਪ੍ਰਦੇਸ਼, ਬਲਾਡੋ ਬਾਜ਼ਾਰ ਵਿਚ, 'ਚ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਵਲੋਂ ਚੋਣ ਲੜੀ, ਇਹ ਅਨੁਸੂਚਿਤ ਜਾਤੀ ਰਾਖਵਾਂ ਹਲਕਾ ਸੀ। ਉਸ ਨੇ 52% ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਪ੍ਰਜਿਆ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ।[3] 1967 ਵਿਚ, ਉਸ ਨੇ ਜਨਜਗੀਰ ਦੀ ਅਨੁਸੂਚਿਤ ਜਾਤੀ ਰਾਖਵੇਂ ਖੇਤਰ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਲਈ ਚੋਣ ਲੜੀ, ਫਿਰ ਮੱਧ ਪ੍ਰਦੇਸ਼ ਦੇ ਰਾਜ ਵਿਚ, 62% ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।[4] ਮਿਨੀਮਾਤਾ ਨੇ ਦੁਬਾਰਾ 1971 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਲਈ ਜਨਜਗਿਰ ਦੇ ਇਕੋ ਚੋਣ ਹਲਕੇ ਵਿੱਚ ਚੋਣ ਲੜੀ ਅਤੇ ਮੁੜ ਚੋਣ ਜਿੱਤੀ।[5] ਉਸ ਦੀ ਸੰਸਦੀ ਮਿਆਦ ਦੇ ਖ਼ਤਮ ਹੋਣ ਤੋਂ ਪਹਿਲਾਂ 1973 ਵਿੱਚ ਉਸ ਦੀ ਮੌਤ ਹੋ ਗਈ।

ਨਿੱਜੀ ਜੀਵਨ

[ਸੋਧੋ]

ਉਸ ਨੇ 2 ਜੁਲਾਈ, 1930 ਨੂੰ ਸ਼੍ਰੀ ਅਗਮ ਦਾਸ ਗੁਰੂ ਨਾਲ ਵਿਆਹ ਕਰਵਾਇਆ।[2]

ਹਵਾਲੇ

[ਸੋਧੋ]
  1. 1.0 1.1 1.2 Kshīrasāgara, Rāmacandra (1994). Dalit movement in India and its leaders, 1857-1956. https://books.google.co.in/books/about/Dalit_movement_in_India_and_its_leaders.html?id=5WxuAAAAMAAJ: M.D. Publications. pp. 270–271. {{cite book}}: External link in |location= (help)CS1 maint: location (link)
  2. 2.0 2.1 "Lok Sabha member profiles". Lok Sabha. Retrieved 29 July 2017. {{cite web}}: Cite has empty unknown parameter: |dead-url= (help)
  3. Statistical Report on General Elections, 1962, to the Third Lok Sabha. http://eci.nic.in/eci_main/StatisticalReports/LS_1962/Vol_I_LS_62.pdf: Election Commission of India. p. 109. {{cite book}}: External link in |location= (help)CS1 maint: location (link)
  4. Statistical Report on General Elections, 1967, to the Fourth Lok Sabha. http://eci.nic.in/eci_main/StatisticalReports/LS_1967/Vol_I_LS_67.pdf: Election Commission of India. p. 131. {{cite book}}: External link in |location= (help)CS1 maint: location (link)
  5. Statistical Report on General Elections, 1971 to the Fifth Lok Sabha. http://eci.nic.in/eci_main/StatisticalReports/LS_1971/Vol_I_LS71.pdf: Election Commission of India. p. 142. {{cite book}}: External link in |location= (help)CS1 maint: location (link)