ਸਮੱਗਰੀ 'ਤੇ ਜਾਓ

ਮੁਈਜੁੱਦੀਨ ਬਹਿਰਾਮਸ਼ਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੁਈਜੁਦੀਨ ਬਹਿਰਾਮ ਸ਼ਾਹ ਤੋਂ ਮੋੜਿਆ ਗਿਆ)
ਮੁਈਜੁੱਦੀਨ ਬਹਿਰਾਮਸ਼ਾਹ
ਸੁਲਤਾਨ
ਜੀਤਲ ਦੇ ਸਿੱਕੇ
6ਵਾਂ ਦਿੱਲੀ ਦਾ ਸੁਲਤਾਨ
ਸ਼ਾਸਨ ਕਾਲਮਈ 1240 – 15 ਮਈ 1242
ਤਾਜਪੋਸ਼ੀ1240
ਪੂਰਵ-ਅਧਿਕਾਰੀਰਜ਼ੀਆ ਸੁਲਤਾਨ
ਵਾਰਸਅਲਾਉ ਦੀਨ ਮਸੂਦ
ਜਨਮ9 ਜੁਲਾਈ 1212
ਦਿੱਲੀ
ਮੌਤ15 ਮਈ 1242 (ਉਮਰ 29)
ਦਫ਼ਨ
ਸੁਲਤਾਨ ਘੜੀ, ਦਿੱਲੀ
ਘਰਾਣਾਗ਼ੁਲਾਮ ਖ਼ਾਨਦਾਨ
ਪਿਤਾਇਲਤੁਤਮਿਸ਼
ਧਰਮਇਸਲਾਮ

ਮੁਇਜ਼ ਉੱਦੀਨ ਬਹਿਰਾਮ ਇੱਕ ਮੁਸਲਮਾਨ ਤੁਰਕੀ ਸ਼ਾਸਕ ਸੀ, ਜੋ ਦਿੱਲੀ ਸਲਤਨਤ ਦਾ ਛੇਵਾਂ ਸੁਲਤਾਨ ਬਣਿਆ। ਉਹ ਗ਼ੁਲਾਮ ਖ਼ਾਨਦਾਨ ਵਿੱਚੋਂ ਸੀ। ਬਹਿਰਾਮ ਇਲਤੁਤਮਿਸ਼ ਦਾ ਪੁੱਤਰ ਅਤੇ ਰਜ਼ੀਆ ਸੁਲਤਾਨ ਦਾ ਮਤਰੇਆ ਭਰਾ ਸੀ।[1] ਜਦੋਂ ਰਜ਼ੀਆ ਬਠਿੰਡਾ ਵਿੱਚ ਠਹਿਰੀ ਹੋਈ ਸੀ ਤਾਂ ਬਹਿਰਾਮ ਨੇ ਚਾਲੀ ਅਮੀਰ ਸਰਦਾਰਾਂ ਦੀ ਮਦਦ ਨਾਲ ਆਪਣੀ ਬਾਦਸ਼ਾਹੀ ਦਾ ਐਲਾਨ ਕਰ ਦਿੱਤਾ। ਰਜ਼ੀਆ ਨੇ ਆਪਣੇ ਸ਼ੌਹਰ ਅਤੇ ਬਠਿੰਡਾ ਦੇ ਸਰਦਾਰ ਮਲਿਕ ਅਲਤੂਨੀਆ ਦੇ ਨਾਲ ਮਿਲ ਕੇ ਤਖ਼ਤ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਗਿਰਫ਼ਤਾਰ ਕਰ ਲਈ ਗਈ ਅਤੇ ਮਾਰ ਦਿੱਤੀ ਗਈ।

ਬਹਿਰਾਮ ਸ਼ਾਹ ਦਾ ਦੋ ਸਾਲਾ ਦੌਰ ਅਸ਼ਾਂਤੀ ਦਾ ਦੌਰ ਰਿਹਾ ਕਿਉਂਕਿ ਚਾਲੀ ਅਮੀਰ ਇੱਕ ਦੂਜੇ ਦੇ ਖਿਲਾਫ ਸਾਜਿਸ਼ਾਂ ਵਿੱਚ ਮਸ਼ਰੂਫ ਰਹੇ। ਉਹ ਬਾਦਸ਼ਾਹ ਦੇ ਹੁਕਮ ਨੂੰ ਵੀ ਤਸਲੀਮ ਨਹੀਂ ਕਰਦੇ ਸਨ। ਉਸ ਦੇ ਦੌਰ ਦਾ ਅਹਿਮ ਵਾਕਿਆ ਮੰਗੋਲਾਂ ਦਾ ਲਾਹੌਰ ਉੱਤੇ ਹਮਲਾ ਹੈ। ਮੰਗੋਲ ਸਾਮਰਾਜ ਦੇ ਓਗੇਦੀ ਖਾਨ ਨੇ ਗਜ਼ਨੀ ਦਾ ਦਾਇਰ ਕਮਾਂਡਰ ਅਤੇ ਕੁੰਦੁਜ਼ ਵਿੱਚ ਮੇਂਗਗੇਟੂ ਕਮਾਂਡਰ ਨਿਯੁਕਤ ਕੀਤਾ। 1241ਦੀਆਂ ਸਰਦੀਆਂ ਵਿੱਚ ਮੰਗੋਲ ਫ਼ੌਜ ਨੇ ਸਿੰਧ ਘਾਟੀ ਉੱਤੇ ਹਮਲਾ ਕੀਤਾ ਅਤੇ ਲਾਹੌਰ ਨੂੰ ਘੇਰ ਲਿਆ। ਡੇਇਰ ਦੀ ਮੌਤ 30 ਦਸੰਬਰ 1241 ਨੂੰ ਕਸਬੇ ਵਿੱਚ ਤੂਫ਼ਾਨ ਕਰਦੇ ਹੋਏ ਹੋ ਗਈ ਸੀ, ਅਤੇ ਮੰਗੋਲਾਂ ਨੇ ਦਿੱਲੀ ਸਲਤਨਤ ਤੋਂ ਪਿੱਛੇ ਹਟਣ ਤੋਂ ਪਹਿਲਾਂ ਸ਼ਹਿਰ ਵਿੱਚ ਕਤਲੇਆਮ ਕਰ ਦਿੱਤਾ ਸੀ। ਸੁਲਤਾਨ ਉਨ੍ਹਾਂ ਦੇ ਵਿਰੁੱਧ ਕਦਮ ਚੁੱਕਣ ਲਈ ਬਹੁਤ ਕਮਜ਼ੋਰ ਸੀ। "ਚਾਲੀ ਸਰਦਾਰਾਂ" ਨੇ ਉਸਨੂੰ ਦਿੱਲੀ ਦੇ ਚਿੱਟੇ ਕਿਲੇ ਵਿੱਚ ਘੇਰ ਲਿਆ ਅਤੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ।। ਇਸ ਦੇ ਮਾਰੇ ਜਾਣ ਦੇ ਬਾਅਦ ਸੁਲਤਾਨ ਰੁਕਨ-ਉਦ-ਦੀਨ ਫਿਰੋਜ਼ਸ਼ਾਹ ਦੇ ਬੇਟੇ ਅਲਾਉ ਦੀਨ ਮਸੂਦ ਸ਼ਾਹ ਨੇ ਸੱਤਾ ਸੰਭਾਲ ਲਈ।

ਹਵਾਲੇ

[ਸੋਧੋ]
  1. Sen, Sailendra (2013). A Textbook of Medieval Indian History. Primus Books. pp. 74–76. ISBN 978-9-38060-734-4.