ਮੁਜ਼ੱਫਰ ਵਾਰਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਜ਼ੱਫਰ ਵਾਰਸੀ
ਮੁਜ਼ੱਫਰ ਵਾਰਸੀ
ਜਨਮ
ਮੁਹੰਮਦ ਮੁਜ਼ੱਫਰ ਉਦ ਦੀਨ ਸਿੱਦੀਕੀ[1]

23 ਦਸੰਬਰ 1933[1]
Meerut, United Provinces, British India
ਮੌਤ28 ਜਨਵਰੀ 2011(2011-01-28) (ਉਮਰ 77)[1]
ਪੇਸ਼ਾਕਵੀ, ਨਿਬੰਧਕਾਰ, ਗੀਤਕਾਰ ਅਤੇ ਉਰਦੂ ਦਾ ਵਿਦਵਾਨ[1]
ਸਰਗਰਮੀ ਦੇ ਸਾਲ1961–2006
ਪੁਰਸਕਾਰਤਮਗ਼ਾ ਹੁਸਨ ਕਾਰਕਰਦਗੀ1988 ਵਿੱਚ[1]
ਵੈੱਬਸਾਈਟ[1]

ਮੁਜ਼ੱਫਰ ਵਾਰਸੀ (23 ਦਸੰਬਰ 1933 – 28 ਜਨਵਰੀ 2011; ਉਰਦੂ:مظفر وارثی) ਇੱਕ ਪਾਕਿਸਤਾਨੀ ਕਵੀ, ਨਿਬੰਧਕਾਰ, ਗੀਤਕਾਰ ਅਤੇ ਉਰਦੂ ਦਾ ਵਿਦਵਾਨ ਸੀ। ਉਸ ਨੇ ਪੰਜ ਦਹਾਕੇ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ। ਉਸਨੇ ਨਾਅਤਾਂ ਦਾ ਇੱਕ ਸੰਗ੍ਰਹਿ, ਨਾਲ ਹੀ ਗ਼ਜ਼ਲਾਂ ਅਤੇ ਨਜ਼ਮਾਂ ਦੇ ਕਈ ਸੰਗ੍ਰਹਿ, ਅਤੇ ਆਪਣੀ ਸਵੈ-ਜੀਵਨੀ ਗਏ ਦਿਨੋਂ ਕਾ ਸੁਰਾਗ਼ ਲਿਖੀ। ਉਸਨੇ ਪਾਕਿਸਤਾਨ ਦੇ ਰੋਜ਼ਾਨਾ ਅਖਬਾਰ ਨਵਾ-ਏ-ਵਕਤ ਲਈ ਰੁਬਾਈਆਂ ਵੀ ਲਿਖੀਆਂ।

ਸ਼ੁਰੂਆਤੀ ਜੀਵਨ ਅਤੇ ਕੈਰੀਅਰ[ਸੋਧੋ]

ਮੁਜ਼ੱਫਰ ਵਾਰਸੀ ਦਾ ਜਨਮ ਮੁਹੰਮਦ ਮੁਜ਼ੱਫਰ ਉਦ ਦੀਨ ਸਿੱਦੀਕੀ ਵਜੋਂ ਅਲਹਾਜ ਮੁਹੰਮਦ ਸ਼ਰਫ ਉਦ ਦੀਨ ਅਹਿਮਦ ਦੇ ਪਰਿਵਾਰ ਵਿੱਚ ਹੋਇਆ ਸੀ, ਜਿਸਨੂੰ ਸੂਫ਼ੀ ਵਾਰਸੀ ( Urdu: صوفی وارثی ਕਿਹਾ ਜਾਂਦਾ ਹੈ)। ਇਹ ਮੇਰਠ (ਹੁਣ ਉੱਤਰ ਪ੍ਰਦੇਸ਼, ਭਾਰਤ ਵਿੱਚ) ਦੇ ਜ਼ਿਮੀਂਦਾਰਾਂ ਦਾ ਇੱਕ ਪਰਿਵਾਰ ਸੀ। ਸੂਫੀ ਵਾਰਸੀ ਇਸਲਾਮ ਦਾ ਵਿਦਵਾਨ, ਡਾਕਟਰ ਅਤੇ ਕਵੀ ਸੀ। ਉਸਨੂੰ ਦੋ ਖ਼ਿਤਾਬ ਮਿਲੇ: 'ਫਸੀਹ ਉਲ ਹਿੰਦ' ਅਤੇ 'ਸ਼ਰਫ਼ ਉ ਸ਼ੁਆਰਾ'। ਸੂਫੀ ਵਾਰਸੀ ਸਰ ਮੁਹੰਮਦ ਇਕਬਾਲ (ਅਲਾਮਾ ਇਕਬਾਲ (علامہ اقبال), ਅਕਬਰ ਵਾਰਸੀ, ਅਜ਼ੀਮ ਵਾਰਸੀ, ਹਸਰਤ ਮੋਹਾਨੀ, ਜੋਸ਼ ਮਲੀਹਾਬਾਦੀ, ਅਹਿਸਾਨ ਦਾਨਿਸ਼, ਅਬੁਲ ਕਲਾਮ ਆਜ਼ਾਦ ਅਤੇ ਮਹਿੰਦਰ ਸਿੰਘ ਬੇਦੀ ਦਾ ਮਿੱਤਰ ਸੀ। ਉਸ ਦੇ ਪਰਿਵਾਰ ਨੇ ਉਸ ਦਾ ਪਾਲਣ-ਪੋਸ਼ਣ ਧਾਰਮਿਕ ਬੁਨਿਆਦਾਂ ਨਾਲ ਕੀਤਾ। ਉਸ ਦਾ ਇੱਕ ਭਰਾ ਅਤੇ ਦੋ ਭੈਣਾਂ ਹਨ। ਮੁਜ਼ੱਫਰ ਵਾਰਸੀ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਉਸਦਾ ਇੱਕ ਭਤੀਜਾ ਉਸਮਾਨ ਵਾਰਸੀ, ਇੱਕ ਗਾਇਕ, ਸੰਗੀਤਕਾਰ ਅਤੇ ਕਵੀ ਹੈ। ਉਸਦਾ ਪੋਤਾ ਅਮਸਲ ਕੁਰੈਸ਼ੀ ਇੱਕ ਗਾਇਕ, ਗਿਟਾਰਿਸਟ, ਸੰਗੀਤਕਾਰ, ਗੀਤਕਾਰ ਅਤੇ ਇੱਕ ਕਵੀ ਵੀ ਹੈ।

ਮੁਜ਼ੱਫਰ ਵਾਰਸੀ ਨੇ ਸਟੇਟ ਬੈਂਕ ਆਫ਼ ਪਾਕਿਸਤਾਨ ਵਿੱਚ ਉਪ ਖ਼ਜ਼ਾਨਚੀ ਵਜੋਂ ਕੰਮ ਕੀਤਾ ਸੀ। ਉਸਨੇ ਪਾਕਿਸਤਾਨੀ ਫਿਲਮਾਂ ਲਈ ਗੀਤਾਂ ਦੇ ਬੋਲ ਲਿਖ ਕੇ ਆਪਣੀ ਕਵਿਤਾ ਲਿਖਣੀ ਸ਼ੁਰੂ ਕੀਤੀ ਪਰ ਹੌਲੀ-ਹੌਲੀ ਦਿਸ਼ਾ ਬਦਲ ਗਈ ਅਤੇ ਉਸਦੀ ਕਵਿਤਾ ਦੀ ਸ਼ੈਲੀ ਅੱਲ੍ਹਾ ਅਤੇ ਮੁਹੰਮਦ ਦੀ ਉਸਤਤ ਕਰਨ ਵੱਲ ਵੱਧ ਗਈ। ਬਾਅਦ ਵਿੱਚ ਉਸਨੇ ਹਮਦ ਅਤੇ ਨਾਅਤ ਲਿਖਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਮੌਤ ਤੋਂ ਠੀਕ ਪਹਿਲਾਂ ਤੱਕ, ਅਖਬਾਰ 'ਨਵਾ-ਏ-ਵਕਤ' ਵਿੱਚ ਚਲੰਤ ਮਾਮਲਿਆਂ ਬਾਰੇ ਬਾਕਾਇਦਗੀ ਨਾਲ਼ ਛੋਟੇ ਛੋਟੇ ਟੋਟਕੇ ਵੀ ਲਿਖੇ। ਉਸਦੀ ਸਭ ਤੋਂ ਪ੍ਰਸਿੱਧ ਰਚਨਾ ਨਾਅਤ "ਮੇਰਾ ਪਯੰਬਰ ਅਜ਼ੀਮ ਤਰ ਹੈ" ਹੈ।

ਮੌਤ[ਸੋਧੋ]

ਵਾਰਸੀ ਦਾ ਅੰਤਿਮ ਸਸਕਾਰ ਜੋਹਰ ਟਾਊਨ ਕਬਰਿਸਤਾਨ ਲਾਹੌਰ ਵਿਖੇ ਹੈ

ਵਾਰਸੀ ਦੀ ਮੌਤ 28 ਜਨਵਰੀ 2011 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਈ ਸੀ ਅਤੇ ਜੌਹਰ ਟਾਊਨ ਕਬਰਿਸਤਾਨ ਲਾਹੌਰ ਵਿਖੇ ਦਫ਼ਨਾਇਆ ਗਿਆ।

ਅਵਾਰਡ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 1.4 Muzaffar Warsi passes away Dawn (newspaper), Published 28 Jan 2011, Retrieved 3 December 2018