ਮੌਲਾਨਾ ਅਬੁਲ ਕਲਾਮ ਆਜ਼ਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਬੁਲ ਕਲਾਮ ਆਜ਼ਾਦ
ਸਿਖਿਆ ਮੰਤਰੀ, ਭਾਰਤ
ਅਹੁਦੇ 'ਤੇ
15 ਅਗਸਤ 1947 – 2 ਫਰਵਰੀ 1958
ਨਿੱਜੀ ਵੇਰਵਾ
ਜਨਮ 11 ਨਵੰਬਰ 1888(1888-11-11)
ਮੱਕਾ, ਹੇਜਾਜ਼ ਵਿਲਾਇਤ, ਉਸਮਾਨੀਆ ਸਲਤਨਤ (ਹੁਣ ਸਉਦੀ ਅਰਬ)
ਮੌਤ 22 ਫ਼ਰਵਰੀ 1958(1958-02-22) (ਉਮਰ 69)
ਦਿੱਲੀ, ਭਾਰਤ
ਦਸਤਖ਼ਤ

ਅਬੁਲ ਕਲਾਮ ਮੁਹਿਉੱਦੀਨ ਅਹਿਮਦ ਆਜ਼ਾਦ ਇਸ ਅਵਾਜ਼ ਬਾਰੇ pronunciation (ਉਰਦੂ: مولانا ابوالکلام محی الدین احمد آزاد‎, ਬੰਗਾਲੀ: আবুল কালাম মুহিয়ুদ্দিন আহমেদ আজাদ) (11 ਨਵੰਬਰ 1888 – 22 ਫਰਵਰੀ 1958) ਭਾਰਤੀ ਵਿਦਵਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਸੀਨੀਅਰ ਆਗੂ ਸੀ। ਉਹ ਮਹਾਤਮਾ ਗਾਂਧੀ ਦੇ ਸਿਧਾਂਤਾਂ ਦਾ ਸਮਰਥਕ ਸੀ। ਉਸ ਨੇ ਹਿੰਦੂ-ਮੁਸਲਮਾਨ ਏਕਤਾ ਲਈ ਕਾਰਜ ਕੀਤਾ, ਅਤੇ ਉਹ ਵੱਖ ਮੁਸਲਮਾਨ ਰਾਸ਼ਟਰ (ਪਾਕਿਸਤਾਨ) ਦੇ ਸਿਧਾਂਤ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਨੇਤਾਵਾਂ ਵਿੱਚੋਂ ਇੱਕ ਸੀ। 1992 ਵਿੱਚ ਉਸਦਾ ਮਰਨ-ਉਪਰੰਤ ਭਾਰਤ ਰਤਨ ਨਾਲ ਸਨਮਾਨ ਕੀਤਾ ਗਿਆ। [੧] ਖਿਲਾਫਤ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਸੀ। 1923 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਸਭ ਤੋਂ ਘੱਟ ਉਮਰ ਦਾ ਪ੍ਰਧਾਨ ਬਣਿਆ। ਉਹ 1940 ਅਤੇ 1945 ਵਿੱਚ ਉਹ ਫੇਰ ਕਾਂਗਰਸ ਪ੍ਰਧਾਨ ਬਣਿਆ। ਆਜ਼ਾਦੀ ਦੇ ਬਾਅਦ ਉਹ ਭਾਰਤ ਦਾ ਸੰਸਦ ਮੈਂਬਰ ਚੁਣਿਆ ਗਿਆ ਅਤੇ ਉਹ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਬਣਿਆ।

ਉਸ ਨੇ ਇੱਕ ਪੱਤਰਕਾਰ ਦੇ ਤੌਰ ਤੇ ਆਪਣੇ ਕੰਮ ਨਾਲ ਆਪਣਾ ਨਾਮ ਬਣਾਇਆ। ਉਹ ਆਪਣੀਆਂ ਲਿਖਤਾਂ ਵਿੱਚ ਬ੍ਰਿਟਿਸ਼ ਰਾਜ ਦੀ ਆਲੋਚਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਕਾਜ਼ ਦੀ ਵਕਾਲਤ ਕਰਦਾ ਸੀ। ਆਜ਼ਾਦ ਖਿਲਾਫ਼ਤ ਅੰਦੋਲਨ ਦਾ ਨੇਤਾ ਬਣ ਗਿਆ ਅਤੇ ਇਸੇ ਦੌਰਾਨ ਮਹਾਤਮਾ ਗਾਂਧੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਆਇਆ। ਆਜ਼ਾਦ ਅਹਿੰਸਕ ਸਿਵਲਨਾਫੁਰਮਾਨੀ ਦੇ ਗਾਂਧੀ ਦੇ ਵਿਚਾਰਾਂ ਦਾ ਜੋਸ਼ੀਲਾ ਸਮਰਥਕ ਬਣ ਗਿਆ ਹੈ, ਅਤੇ 1919 ਰੋਲਟ ਐਕਟ ਦੇ ਵਿਰੋਧ ਵਿਚ ਨਾਮਿਲਵਰਤਨ ਲਹਿਰ ਨੂੰ ਸੰਗਠਿਤ ਕਰਨ ਦਾ ਕੰਮ ਕੀਤਾ।

ਮੌਲਾਨਾ ਨੇ ਲੜਕਪਣ ਵਿੱਚ ਹੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਆਜ਼ਾਦ ਤਖ਼ੱਲਸ ਰੱਖ ਲਿਆ ਸੀ। ਪਰ ਬਾਅਦ ਵਿੱਚ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੋਣ ਉਪਰੰਤ ਉਨ੍ਹਾਂ ਦੀਆਂ ਮਸਰੂਫ਼ੀਆਂ ਇਸ ਕਦਰ ਵਧ ਗਈਆਂ ਕਿ ਸ਼ਾਇਰੀ ਲਈ ਵਕਤ ਨਹੀਂ ਮਿਲਿਆ ਲੇਕਿਨ ਤਖ਼ੱਲਸ ਉਸ ਦੇ ਨਾਮ ਦਾ ਅਨਿੱਖੜ ਅੰਗ ਜ਼ਰੂਰ ਬਣ ਗਿਆ। ਮੌਲਾਨਾ ਦੀ ਆਤਮਕਥਾ "ਆਜ਼ਾਦ ਕੀ ਕਹਾਣੀ, ਆਜ਼ਾਦ ਕੀ ਜ਼ਬਾਨੀ" ਵਿੱਚ ਵੀ ਉਸਦੇ ਕੁਝ ਸ਼ੇਅਰ ਸ਼ਾਮਿਲ ਹਨ।


ਨਮੂਨਾ ਸ਼ਾਇਰੀ[ਸੋਧੋ]

ਰੁਬਾਈ[ਸੋਧੋ]

ਥਾ ਜੋਸ਼ੋ ਖ਼ਰੋਸ਼ ਇਤਫ਼ਾਕੀ ਸਾਕੀ
ਅਬ ਜ਼ਿੰਦਾ ਦਿਲੀ ਕਹਾਂ ਹੈ ਬਾਕੀ ਸਾਕੀ
ਮੈਖ਼ਾਨੇ ਨੇ ਰੰਗ ਓ ਰੂਪ ਬਦਲਾ ਐਸਾ
ਮੈਕਸ਼ ਮੈਕਸ਼ ਰਹਾ, ਨਾ ਸਾਕੀ ਸਾਕੀ

ਇੱਕ ਗ਼ਜ਼ਲ ਦੇ ਤਿੰਨ ਸ਼ੇਅਰ[ਸੋਧੋ]

ਨਸ਼ਤਰ ਬਾ ਦਿਲ ਹੈ ਆਹ ਕਿਸੀ ਸਖ਼ਤ ਜਾਨ ਕੀ
ਨਕਲੀ ਸਦਾ ਤੋ ਫ਼ਸਦ ਖੁੱਲੇਗੀ ਜ਼ਬਾਨ ਕੀ

ਗੁੰਬਦ ਹੈ ਗਰਦ ਬਾਰ ਤੋ ਹੈ ਸ਼ਾਮਿਆਨਾ ਗਰਦ
ਸ਼ਰਮਿੰਦਾ ਮਿਰੀ ਕਬਰ ਨਹੀਂ ਸਾਇਬਾਨ ਕੀ

ਆਜ਼ਾਦ ਬੇ ਖ਼ੁਦੀ ਕੇ ਨਸ਼ੀਬ ਓ ਫ਼ਰਾਜ਼ ਦੇਖ
ਪੱਛੀ ਜ਼ਮੀਨ ਕੀ ਤੋ ਕਹੀ ਆਸਮਾਨ ਕੀ


ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png