ਮੁਲਤਾਨ ਦਾ ਇਤਿਹਾਸ
ਪਾਕਿਸਤਾਨ ਦੇ ਪੰਜਾਬ ਸੂਬੇ ਦਾ ਮੁਲਤਾਨ ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ, ਹਾਲਾਂਕਿ ਇਸ ਦੀ ਸਹੀ ਉਮਰ ਅਜੇ ਤੈਅ ਨਹੀਂ ਕੀਤੀ ਗਈ ਹੈ। ਦੱਖਣ ਅਤੇ ਮੱਧ ਏਸ਼ੀਆ ਦੇ ਮਿਲਾਪ ਵਾਲੇ ਰਾਹ ਉੱਤੇ ਹੋਣ ਕਰਕੇ ਇਸ ਨੇ ਬਹੁਤ ਸਾਰੇ ਯੁੱਧ ਦੇਖੇ ਹਨ। ਮੁਲਤਾਨ ਆਪਣੇ ਸੂਫੀ ਧਾਰਮਿਕ ਅਸਥਾਨਾਂ ਲਈ ਪ੍ਰਸਿੱਧ ਹੈ।
ਅਗੇਤਾ ਇਤਿਹਾਸ
[ਸੋਧੋ]ਹਿੰਦੂ ਰਵਾਇਤਾਂ ਦੇ ਮੁਤਾਬਕ ਮੁਲਤਾਨ ਦਾ ਮੁੱਢਲਾ ਨਾਂ ਕਸ਼ੇਪ ਪੁਰੀ ਸੀ ਅਤੇ ਇਹ ਸ਼ਹਿਰ ਰਾਜਾ ਕਸ਼ੇਪ ਦੁਆਰਾ ਬਣਾਇਆ ਗਿਆ ਸੀ। ਹਰਨਾਖਸ਼ ਤੋਂ ਬਾਅਦ ਉਸਦਾ ਪੁੱਤਰ ਪਰਹਿਲਾਦ ਉਸਦੇ ਤਖ਼ਤ ਉੱਤੇ ਬੈਠਿਆ ਅਤੇ ਇਸ ਸ਼ਹਿਰ ਦਾ ਨਾਂ ਪਰਹਿਲਾਦ ਦੇ ਨਾਂ ਉੱਤੇ ਪਰਹਿਲਾਦ ਪੁਰੀ ਰੱਖਿਆ ਗਿਆ। ਮੌਜੂਦਾ ਨਾਂ ਮੁਲਤਾਨ ਖ਼ਬਰੇ ਮਾਲੀ ਲੋਕਾਂ ਨਾਲ ਜੁੜਿਆ ਹੋ ਸਕਦਾ ਹੈ, ਜਿਨ੍ਹਾਂ ਨੂੰ ਮਹਾਨ ਸਿਕੰਦਰ ਨੇ ਹਰਾਇਆ ਸੀ। [1] “ਇਕ ਵੇਲੇ ਕਸ਼ੇਪ ਪੁਰੀ (ਮੁਲਤਾਨ) ਰਾਜਾ ਹਰਨਾਖਸ਼ ਦੀ ਰਾਜਧਾਨੀ ਹੁੰਦੀ ਸੀ, ਜਿੱਥੇ ਫ਼ਾਰਸੀ ਰਾਜਿਆਂ ਨੇ ਸੂਰਜ ਦਾ ਮੰਦਰ ਬਣਾਇਆ ਹੋਇਆ ਸੀ ਜਿਸ ਵਿਚ ਸੂਰਜ ਦੀ ਮੂਰਤੀਆਂ ਰੱਖੀਆਂ ਹੋਈਆਂ ਸਨ। ਮੁਲਤਾਨ ਦੀ ਜਿੱਤ ਤੋਂ ਬਾਅਦ ਇਕ ਬਾਹਮਣ ਨੇ ਮੁਹੰਮਦ ਬਿਨ ਕਾਸੀਮ ਨੂੰ ਝਰਨੇ ਦੇ ਹੇਠਾਂ ਦੱਬੇ ਹੋਏ ਖਜ਼ਾਨੇ ਬਾਰੇ ਦੱਸਿਆ, ਜਿਸ ਨੂੰ ਰਾਜਾ ਯਸੂਬੀਨ ਦੁਆਰਾ ਦੱਬਿਆ ਗਿਆ ਸੀ। ਮੁਹੰਮਦ ਬਿਨ ਕਾਸੀਮ ਨੂੰ ਖ਼ਜ਼ਾਨੇ ਦੀਆਂ 330 ਪੇਟੀਆਂ ਮਿਲੀਆਂ ਜਿਨ੍ਹਾਂ ਵਿਚ 13,300 ਮਣ ਸੋਨਾ ਸੀ। ਸਾਰਾ ਖਜ਼ਾਨਾ ਸਮੁੰਦਰੀ ਜਹਾਜ਼ਾਂ ਰਾਹੀਂ ਦੇਬਲ ਤੋਂ ਬਸਰਾ ਤਬਦੀਲ ਕਰ ਦਿੱਤਾ ਗਿਆ। ਇਸਲਾਮੀ ਜਿੱਤ ਤੋਂ ਬਾਅਦ, ਅਰਬ ਹਾਕਮਾਂ ਨੂੰ ਸੂਰਜ ਦੇ ਮੰਦਰ ਤੋਂ ਕਾਫੀ ਖੱੱਟੀ ਹੋਈ। ਜਦੋਂ ਵੀ ਕੋਈ ਹਿੰਦੂ ਰਾਜਾ ਮੁਲਤਾਨ ਉੱਤੇ ਕਬਜ਼ਾ ਕਰਨ ਦਾ ਮਕਸਦ ਰੱਖਦਾ ਸੀ ਤਾਂ ਅਰਬ ਹਾਕਮ ਉਸ ਨੂੰ ਮੰਦਰ ਢਾਉਣ ਦੀ ਧਮਕੀ ਦੇ ਦਿੰਦੇ। ਬੁਜ਼ਰਾਗ ਬਿਨ ਸ਼ਹਿਰੀਅਰ ਨੇ ਮੰਦਰ ਦਾ ਨਾਮ ਅਦੀਥ (ਸੂਰਜ) ਲਿਖਿਆ ਸੀ। ਅਲ ਬੇਰੂਨੀ ਨੇ ਵੀ ਇਹੀ ਨਾਮ ਲਿਖਿਆ ਸੀ "। [2]
ਮੁਲਤਾਨ ਉੱਤੇ ਸਕੰਦਰ ਮਹਾਨ ਦੇ ਹਮਲੇ ਤੋਂ ਪਹਿਲਾਂ ਵੱਖ ਵੱਖ ਵਸਨੀਕੀ ਸਲਤਨਤਾਂ [3] ਦੁਆਰਾ ਹਕੂਮਤ ਕੀਤੀ ਜਾਂਦੀ ਸੀ। ਇਹ ਕਿਹਾ ਜਾਂਦਾ ਹੈ ਕਿ ਜਦੋਂ ਸਕੰਦਰ ਮੁਲਤਾਨ 'ਤੇ ਕਬਜ਼ੇ ਲਈ ਲੜ ਰਿਹਾ ਸੀ, ਤਾਂ ਇੱਕ ਜ਼ਹਿਰੀਲਾ ਤੀਰ ਉਸ ਨੂੰ ਵੱਜਿਆ, ਜਿਸ ਨਾਲ ਉਹ ਬਿਮਾਰ ਹੋ ਗਿਆ ਅਤੇ ਅੰਤ ਵਿੱਚ ਉਸਦੀ ਮੌਤ ਹੋ ਗਈ। ਸਿਕੰਦਰ ਨੂੰ ਜਿਸ ਜਗ੍ਹਾ ਤੇ ਤੀਰ ਮਾਰਿਆ ਗਿਆ ਸੀ ਉਹ ਜਗ੍ਹਾ ਅੱਜ ਵੀ ਵੇਖੀ ਜਾ ਸਕਦੀ ਹੈ। ਮਸ਼ਹੂਰ ਚੀਨੀ ਯਾਤਰੀ ਹੁਏਨ ਸੰਗ ਨੇ 641 ਵਿਚ ਮੁਲਤਾਨ ਦਾ ਦੌਰਾ ਕੀਤਾ।
ਅਗੇਤਾ ਮੁਸਲਮਾਨ ਯੁੱਗ
[ਸੋਧੋ]7 ਵੀਂ ਸਦੀ ਵਿਚ, ਮੁਲਤਾਨ ਵਿਚ ਮੁਸਲਮਾਨ ਫ਼ੌਜਾਂ ਦੀ ਪਹਿਲੀ ਆਮਦ ਹੋਈ। ਅਲ ਮੁਹੱਲਬ ਇਬਨ ਅਬੀ ਸਫਰਾਹ ਦੀ ਅਗਵਾਈ ਵਾਲੀਆਂ ਫ਼ੌਜਾਂ ਨੇ ਇਸ ਖੇਤਰ ਨੂੰ ਆਪਣੀਆਂ ਰਿਆਸਤਾਂ ਵਿੱਚ ਸ਼ਾਮਲ ਕਰਨ ਲਈ 664 ਈਸਵੀ ਵਿੱਚ ਪਰਸ਼ੀਆ ਤੋਂ ਭਾਰਤ ਉੱਤੇ ਬੜੇ ਹਮਲੇ ਕੀਤੇ।
ਮੁਗਲ ਯੁੱਗ
[ਸੋਧੋ]ਮੁਗਲਾਂ ਨੇ 1524 ਤੋਂ ਲੈ ਕੇ ਤਕਰੀਬਨ 1739 ਤਕ ਪੰਜਾਬੀ ਖੇਤਰ 'ਤੇ ਰਾਜ ਕੀਤਾ। ਅਕਬਰ ਨੇ ਉਸ ਦੇ ਬਾਰਾਂ ਸੂਬਿਆਂ ਵਿਚੋਂ ਇਕ ਮੁਲਤਾਨ ਬਣਾਇਆ, ਜੋ ਕਿ ਤਕਰੀਬਨ ਪੂਰੇ ਪੰਜਾਬ ਨੂੰ ਗਿਲਾਫ ਕਰਦਾ ਸੀ, ਜੋ ਕਿ ਕਾਬਲ, ਲਾਹੌਰ(ਪੁਰਾਣਾ), ਦਿੱਲੀ, ਅਜਮੇਰ, ਠੱਟਾ (ਸਿੰਧ) ਸੂਬਿਆਂ ਦੀ ਸਰਹੱਦ ਨਾਲ ਲੱਗਦਾ ਸੀ, ਅਤੇ ਫ਼ਾਰਸੀ ਸਫਾਵਿਦ ਸਲਤਨਤ ਨਾਲ[ਹਵਾਲਾ ਲੋੜੀਂਦਾ] ਅਤੇ ਕੰਧਹਾਰ ਸੂੂਬੇ ਨਾਲ ਵੀ ਲੱਗਦਾ ਸੀ।
ਮਰਾਠਾ ਸਲਤਨਤ
[ਸੋਧੋ]1758 ਵਿਚ, ਮਰਾਠਾ ਸਾਮਰਾਜ ਦਾ ਜਰਨੈਲ ਰਘੂਨਾਥਰਾਓ ਅੱਗੇ ਵੱਧਦਾ ਵੱਧਦਾ ਲਹੌੌਰ ਅਤੇ ਅਟਕ ਨੂੰ ਤਿਮੂਰ ਸ਼ਾਹ ਦੁੁਰਾਨੀ ਨੂੰ ਹਰਾ ਕੇ ਜਿੱਤ ਲਿਆ। ਅਟਕ ਦੇ ਪੂਰਬੀ ਪਾਸੇ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਹੋਰ ਸੂਬੇ ਬਹੁਤ ਵੇਲੇ ਲਈ ਮਰਾਠਾ ਸ਼ਾਸਨ ਦੇ ਥੱਲੇ ਸਨ। ਪੰਜਾਬ ਅਤੇ ਕਸ਼ਮੀਰ ਵਿਚ, ਮਰਾਠਿਆਂ ਨੇ ਖੁਸ਼ਹਾਲ ਮੁਗਲ ਸ਼ਹਿਰਾਂ ਨੂੰ ਲੁੱਟ ਲਿਆ। [4] [5] ਮਰਾਠਾ ਜਰਨੈਲ ਬਾਪੂਜੀ ਤਰਿੰਬਕ ਨੂੰ ਮੁਲਤਾਨ ਅਤੇ ਡੇਰਾ ਗਾਜ਼ੀ ਖ਼ਾਨ ਨੂੰ ਅਫ਼ਗਾਨਾਂ ਤੋਂ ਰਾਖੀ ਕਰਨ ਲਈ ਚੁਣਿਆ ਗਿਆ। ਮੁਲਤਾਨ ਵਿਚ ਮਰਾਠਾ ਰਾਜ ਥੋੜ੍ਹੇ ਸਮੇਂ ਲਈ ਰਿਹਾ ਕਿਉਂਕਿ ਨਵੰਬਰ 1759 ਵਿਚ ਦੁਰਾਨੀ ਨੇ ਇਸ ਸ਼ਹਿਰ ਉੱਤੇ ਮੁੜ ਕਬਜ਼ਾ ਕਰ ਲਿਆ। [6]
ਸਿੱਖ ਯੁੱਗ
[ਸੋਧੋ]ਜਦੋਂ ਅਹਿਮਦ ਸ਼ਾਹ ਦੁੱਰਾਨੀ ਦੀ ਕੁਲ ਦਾ ਪਤਨ ਹੋਇਆ ਤਾਂ ਮੁਲਤਾਨ ਉੱਤੇ ਪਸ਼ਤੂਨ ਖਕਵਾਨੀ ਅਤੇ ਸੱਦੂਜ਼ਈ ਸਰਦਾਰਾਂ ਦੁਆਰਾ ਸਥਾਨਕ ਤੌਰ 'ਤੇ ਸ਼ਾਸਨ ਕੀਤਾ ਗਿਆ। ਇਸ ਵੇਲੇ ਸਿੱਖ ਰਾਜ ਦਾ ਉਭਾਰ ਹੋਇਆ, ਜਿਸਨੇ ਮੁਲਤਾਨ ਉੱਤੇ ਹਮਲਾ ਕੀਤਾ ਅਤੇ ਸਦੋਜ਼ਈ ਨਵਾਬ ਨੂੰ ਮਾਰਿਆ, ਅਤੇ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਖਕਵਾਨੀ ਪਸ਼ਤੂਨ ਉਸ ਸਮੇਂ ਸ਼ਹਿਰ ਤੋਂ ਬਾਹਰ ਚਲੇ ਗਏ ਸਨ ਅਤੇ ਮੁੱਖ ਮੁਲਤਾਨ ਦੇ ਆਸ ਪਾਸ ਛੋਟੇ ਸ਼ਹਿਰਾਂ ਵਿਚ ਰਹਿੰਦੇ ਸਨ।
ਬਰਤਾਨਵੀ ਯੁੱਗ
[ਸੋਧੋ]ਇੱਕ ਲੰਬੀ ਅਤੇ ਖੂਨੀ ਲੜਾਈ ਤੋਂ ਬਾਅਦ ਮੁਲਤਾਨ ਬਰਤਾਨਵੀ ਰਾਜ ਦਾ ਹਿੱਸਾ ਬਣ ਗਿਆ। ਇਸ ਸਮੇਂ ਦੇ ਦੌਰਾਨ, ਸਰਦਾਰ ਕਰਨ ਨਰੈਣ ਦਾ ਪੁੱਤਰ ਬਰਤਾਨਵੀ ਰਾਜ ਦੇ ਸਮੇਂ ਇੱਕ ਪ੍ਰਤੀਬਿੰਬ ਬਣ ਗਿਆ ਅਤੇ ਉਸਨੂੰ ਮਹਾਰਾਜਾ ਦੁਆਰਾ 'ਰਾਏ ਬਹਾਦੁਰ' ਅਤੇ 'ਨਾਈਟਡ ਸਰ' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਅੰਗਰੇਜ਼ਾਂ ਨੇ ਸ਼ਹਿਰ ਲਈ ਕੁਝ ਰੇਲ ਮਾਰਗ ਬਣਾਏ, ਪਰ ਇਸਦੀ ਸਮਰੱਥਾ ਕਦੇ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਈ।
ਇਹ ਵੀ ਵੇਖੋ
[ਸੋਧੋ]- ↑ Maulana Akber Shah; Aeena- ie-Haqeeqat Nima; Volume 1, pages:82-91
- ↑ Rahimdad Khan Molai Shedai; Janat ul Sindh, 3rd edition, 1993, page:64; Sindhi Adbi Board, Jamshoro
- ↑ "Multan - Punjab.gov.pk". Archived from the original on 2006-04-27. Retrieved 2015-08-22.
- ↑ Roy, Kaushik (2004). India's Historic Battles: From Alexander the Great to Kargil. Permanent Black, India. pp. 80–1. ISBN 978-81-7824-109-8.
- ↑ Elphinstone, Mountstuart (1841). History of India. John Murray, Albermarle Street. p. 276.
- ↑ Mehta, J.L. (2005). Advanced Study in the History of Modern India 1707–1813. New Dawn Press, Incorporated. p. 264. ISBN 9781932705546. Retrieved 2015-08-22.