ਸਮੱਗਰੀ 'ਤੇ ਜਾਓ

ਮੈਂਡੀ ਤੱਖਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਂਡੀ ਤੱਖਰ
ਜਨਮ
ਵੈਸਟ ਮਿਡਲੈਂਡ, ਇੰਗਲੈਂਡ
ਰਾਸ਼ਟਰੀਅਤਾਇੰਗਲੈਂਡ
ਅਲਮਾ ਮਾਤਰਕਿੰਗਸਟਨ ਯੂਨਿਵਰਸਿਟੀ
ਪੇਸ਼ਾ
  • ਅਦਾਕਾਰਾ
  • ਮਾਡਲ
ਸਰਗਰਮੀ ਦੇ ਸਾਲ2010–ਮੌਜੁਦਾ
ਜੀਵਨ ਸਾਥੀ
ਸ਼ੇਖਰ ਕੌਸ਼ਲ
(ਵਿ. 2024)

ਮੈਂਡੀ ਤੱਖਰ ਇੱਕ ਬ੍ਰਿਟਿਸ਼ ਅਭਿਨੇਤਰੀ ਹੈ ਜੋ ਭਾਰਤੀ ਸਿਨੇਮਾ ਵਿੱਚ ਕੰਮ ਕਰਦੀ ਹੈ, ਮੁੱਖ ਤੌਰ 'ਤੇ ਪੰਜਾਬੀ ਵਿੱਚ ਹਿੰਦੀ ਅਤੇ ਤਾਮਿਲ ਫਿਲਮਾਂ ਵਿੱਚ ਵੀ ਭੂਮਿਕਾਵਾਂ ਨਿਭਾਉਂਦੀਆਂ ਹਨ।

ਨਿੱਜੀ ਜ਼ਿੰਦਗੀ

[ਸੋਧੋ]

ਮੈਂਡੀ ਤੱਖਰ ਦਾ ਜਨਮ ਵੁਲਵਰਹੈਂਪਟਨ, ਯੂਨਾਈਟਡ ਕਿੰਗਡਮ[1] ਵਿਖੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਇਸਦੇ ਪਰਿਵਾਰ ਦਾ ਪਿਛੋਕੜ ਪਿੰਡ ਮੇਲਿਆਣਾ ਨੇੜੇ ਫਗਵਾੜਾ, ਪੰਜਾਬ[2] ਹੈ।ਮੈਂਡੀ ਜਦੋਂ 17 ਸਾਲ ਦੀ ਸੀ ਤਾਂ ਐਕਟਿੰਗ ਦੀ ਪੜ੍ਹਾਈ ਲਈ ਲੰਡਨ ਸ਼ਹਿਰ ਆ ਗਈ; 2009 ‘ਚ ਉਹ ਬਾਲੀਵੁੱਡ ਵਿੱਚ ਕੰਮ ਕਰਨ ਲਈ ਮੁੰਬਈ ਆ ਗਈ। 2010 ‘ ਚ ਉਸਦੀ ਪੰਜਾਬੀ ਗਾਇਕ ਤੇ ਐਕਟਰ ਬੱਬੂ ਮਾਨ ਨਾਲ ਪਹਿਲੀ ਪੰਜਾਬੀ ਫ਼ਿਲਮ “ਏਕਮ- ਦਾ ਸਨ ਔਫ ਸਾਇਲ” ਆਈ।ਇਸ ਤੋਂ ਬਾਦ ਉਸਨੇ “ਮਿਰਜ਼ਾ-ਦਾ ਅਨਟੋਲਡ ਸਟੋਰੀ”, “ਸਾਡੀ ਵੱਖਰੀ ਹੈ ਸ਼ਾਨ” “ਇਸ਼ਕ ਗਰਾਰੀ”, “ਸਰਦਾਰ ਜੀ” ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ‘ਚ ਕੰਮ ਕੀਤਾ।13 ਫਰਵਰੀ,2024 ਨੂੰ ਉਸਦਾ ਵਿਆਹ ਜਿੱਮ ਟਰੇਨਰ ਸ਼ੇਖਰ ਕੌਸ਼ਲ ਨਾਲ ਹੋਇਆ; ਉਸਦਾ ਵਿਆਹ ਸਿੱਖ ਤੇ ਹਿੰਦੂ, ਦੋਨਾਂ ਧਰਮਾਂ ਦੀਆਂ ਰਿਵਾਇਤਾਂ ਅਨੁਸਾਰ ਹੋਇਆ।[3][4][5]

ਫਿਲਮੋਗ੍ਰਾਫੀ

[ਸੋਧੋ]
ਸਾਲ ਫਿਲਮ ਭੂਮਿਕਾ ਭਾਸ਼ਾ ਨੋਟਸ
2010 ਏਕਮ ਸਨ ਆਫ ਸੋਈਲ ਨਵਨੀਤ ਪੰਜਾਬੀ ਬੱਬੂ ਮਾਨ ਦੇ ਨਾਲ
2012 ਮਿਰਜ਼ਾ – ਦੀ ਅੰਟੋਲਡ ਸਟੋਰੀ ਸਾਹਿਬਾ ਪੰਜਾਬੀ ਗਿੱਪੀ ਗਰੇਵਾਲ ਅਤੇ ਹਨੀ ਸਿੰਘ ਦੇ ਨਾਲ
2012 ਬੂਮਬੂ ਪਿੰਕੀ ਹਿੰਦੀ
2012 ਸਾਡੀ ਵਖਰੀ ਹੈ ਸ਼ਾਨ ਜੋਤ ਪੰਜਾਬੀ
2013 ਤੂੰ ਮੇਰਾ ਬਾਈ ਮੈਂ ਤੇਰਾ ਬਾਈ ਸਿੱਮੀ ਪੰਜਾਬੀ ਅਮਰਿੰਦਰ ਗਿੱਲ ਅਤੇ ਹਨੀ ਸਿੰਘ ਦੇ ਨਾਲ
2013 ਇਸ਼ਕ ਗਰਾਰੀ ਮਿਸ ਸਵੀਟੀ
ਪੰਜਾਬੀ
2013 ਬ੍ਰਿਆਨੀ ਮਾਯਾ ਤਮਿਲ
2015 ਸਰਦਾਰਜੀ ਜੈਸਮਿਨ ਪੰਜਾਬੀ (ਡਾਇਰੈਕਟ ਰੋਹੀ ਜੋਗਰਾਜ, ਨਿਰਦੇਸ਼ਕ ਵਾਈਟ ਹਿੱਲ ਪ੍ਰੋਡਕਸ਼ਨ) ਅਤੇਦਿਲਜੀਤ ਦੁਸਾਂਝ[6]
2015 ਮੁੰਡੇ ਕਮਾਲ ਦੇ ਸੋਨਿਆ ਪੰਜਾਬੀ (ਨਿਰਦੇਸ਼ਕ ਅਮਿਤ ਪ੍ਰਸ਼ਰ) ਅਤੇ ਅਮਰਿੰਦਰ ਗਿੱਲ
2016 ਅਰਦਾਸ ਬਿੰਦਰ ਪੰਜਾਬੀ  ਡਾਇਰੈਕਟ ਗਿੱਪੀ ਗਰੇਵਾਲ ਦੇ ਨਾਲ
2016 ਕੜਵੁਲ ਇਰੁਕਾਨ ਕੁਮਰੁ ਓਡੀ ਕਾਰ ਲੇਡੀ
ਤਮਿਲ ਮਹਿਮਾਨ ਭੂਮਿਕਾ
2017 ਰੱਬ ਦਾ ਰੇਡਿਓ ਨਸੀਬ ਕੌਰ ਪੰਜਾਬੀ ਤਰਸੇਮ ਜੱਸੜ ਦੇ ਨਾਲ

ਅਵਾਰਡ ਅਤੇ ਨਾਮਜ਼ਦਗੀ

[ਸੋਧੋ]
ਸਾਲ ਪੁਰਸਕਾਰ ਸ਼੍ਰੇਣੀ ਫਿਲਮ ਨਤੀਜਾ
2016 ਪੀਟੀਸੀ ਪੰਜਾਬੀ ਫਿਲਮ ਅਵਾਰਡ ਵਧੀਆ ਸਹਾਇਤਾ ਅਭਿਨੇਤਰੀ ਸਰਦਾਰ ਜੀ Won
2012-13 6 ਪੰਜਾਬੀ ਫਿਲਮ ਅਤੇ ਸੰਗੀਤ ਫੈਸਟੀਵਲ ਸਭ ਪ੍ਰਮੁੱਖ ਅਤੇ ਪ੍ਰਸਿੱਧ ਚਿਹਰਾ ਅਤੇ ਯੂਥ ਆਈਕਾਨ
-- Won
2013 ਪੀਟੀਸੀ ਪੰਜਾਬੀ ਫਿਲਮ ਅਵਾਰਡ ਵਧੀਆ ਅਦਾਕਾਰਾ ਮਿਰਜ਼ਾ – ਦੀ ਅੰਟੋਲਡ ਸਟੋਰੀ

Won

ਹਵਾਲੇ

[ਸੋਧੋ]
  1. "BRITISH ACTRESS 'MANDY TAKHAR' MAKES HER BOLLYWOOD DEBUT". Retrieved 17 January 2013.
  2. "Mandy unplugged". Hindustan Times. Archived from the original on 7 ਜਨਵਰੀ 2013. Retrieved 17 January 2013. {{cite web}}: Unknown parameter |dead-url= ignored (|url-status= suggested) (help)
  3. Lakhi, Navleen (9 September 2012). "Mandy unplugged". Hindustan Times. Retrieved 17 January 2013.
  4. Nath, Ritika (13 February 2024). "Mandy Takhar Finally Ties the Knot with Shekhar Kaushal; Pictures go Viral". PTC Punjabi. Retrieved 14 February 2024.
  5. "Mandy Takhar treats fans with a sweet Valentine's Day surprise; shares wedding photos". The Times of India. 14 February 2024. Retrieved 14 February 2024.
  6. Reid, Michael D. (31 October 2014). "Big Picture: Craigdarroch Castle turns into little India". Times Colonist.

ਬਾਹਰੀ ਲਿੰਕ

[ਸੋਧੋ]