ਮੈਸੀਅਰ 2

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਸੀਅਰ 2
ਹਬਲ ਸਪੇਸ ਟੈਲੀਸਕੋਪ ਰਾਹੀਂ ਮੈਸੀਅਰ 2 ; 3.5′ ਦ੍ਰਿਸ਼
ਸਿਹਰਾ: ਨਾਸਾ/STScI/ਵਿਕੀਸਕਾਈ
ਨਿਰੀਖਣ ਅੰਕੜੇ (ਜੇ.2000 ਜੁਗ)
ਕਲਾਸII[1]
ਤਾਰਾਮੰਡਲਕੁੰਭ
ਸੱਜੇ ਪਾਸੇ ਚੜ੍ਹਾਈ21h 33m 27.02s[2]
ਝੁਕਾਵ–00° 49′ 23.7″[2]
ਦੂਰੀ33×10^3 ly (10 kpc)[3]
ਸਪੱਸ਼ਟ ਪਰਿਮਾਨ (V)+6.3[4]
ਸਪੱਸ਼ਟ ਪਸਾਰ (V)16′.0
ਭੌਤਿਕੀ ਵਿਸ਼ੇਸ਼ਤਾਈਆਂ
ਪੁੰਜ1.04×105[5] M
ਅਰਧਵਿਆਸ87.3 ly[6]
Metallicity = –1.65[5] dex
ਅੰਦਾਜਨ ਉਮਰ13 Gyr
ਹੋਰ ਨਾਂਅNGC 7089.[4]
ਇਹ ਵੀ ਦੇਖੋ: ਗੋਲ ਗੁੱਛਾ, ਗੋਲ ਗੁੱਛਿਆਂ ਦੀ ਸੂਚੀ

ਮੈਸੀਅਰ 2 ਜਾਂ ਐਮ.2 ( ਐਨ.ਜੀ.ਸੀ.7089 ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ) ਇੱਕ ਗੋਲਾਕਾਰ ਗੁੱਛਾ ਹੈ ਜੋ ਕਿ ਕੁੰਭ ਤਾਰਾਮੰਡਲ ਵਿੱਚ ਸਥਿੱਤ ਹੈ ਤੇ ਇਹ ਬੀਟਾ ਏਕਵੇਰੀ ਤਾਰੇ ਤੋਂ ਪੰਜ ਡਿਗਰੀ ਉੱਤਰ ਵੱਲ ਹੈ। ਇਸਦੀ ਖੋਜ ਜੀਨ ਡੋਮੀਨੀਕ ਮਰਾਲਡੀ ਵੱਲੋਂ 1746 ਵਿੱਚ ਕੀਤੀ ਗਈ ਸੀ ਅਤੇ ਇਹ।ਹੁਣ ਤੱਕ ਦੇ ਸਭ ਤੋਂ ਵੱਡੇ ਗੋਲਾਕਾਰ ਗੁੱਛਿਆਂ ਵਿੱਚੋਂ ਇੱਕ ਹੈ।

ਖੋਜ[ਸੋਧੋ]

ਐਮ.2 ਦੀ ਖੋਜ ਇੱਕ ਫ਼ਰਾਂਸੀਸੀ ਖਗੋਲ ਸ਼ਾਸਤਰੀ ਜੀਨ ਡੋਮੀਨੀਕ ਮਾਲਾਰਡੀ ਵੱਲੋਂ 1746 ਵਿੱਚ ਉਸ ਵੇਲ੍ਹੇ ਕੀਤੀ ਗਈ ਸੀ ਜਦੋਂ ਉਹ ਜੈਕ ਕੈਸੀਨੀ ਨਾਲ ਧੂਮਕੇਤੂ ਦਾ ਨਿਰੀਖਣ ਕਰ ਰਿਹਾ ਸੀ। 1760 ਵਿੱਚ ਚਾਰਲਸ ਮੈਸੀਅਰ ਨੇ ਇਸਦੀ ਦੁਬਾਰਾ ਖੋਜ ਕੀਤੀ, ਪਰ ਉਸਨੇ ਸੋਚਿਆ ਕਿ ਇਹ ਅਜਿਹਾ ਨੈਬੀਊਲਾ ਹੈ ਜਿਸਦੇ ਨਾਲ ਕੋਈ ਵੀ ਤਾਰਾ ਸੰਬੰਧਤ ਨਹੀਂ ਹੈ। ਵਿਲੀਅਮ ਹਰਸ਼ੇਲ, 1783 ਵਿੱਚ, ਪਹਿਲਾ ਵਿਅਕਤੀ ਸੀ ਜਿਸਨੇ ਗੁੱਛੇ ਵਿਚਲੇ ਅਲੱਗ-ਅਲੱਗ ਤਾਰਿਆਂ ਦਾ ਹੱਲ ਕੱਢਿਆ ਸੀ।

ਐਮ.2 ਨੂੰ, ਕਾਫੀ ਚੰਗੀਆਂ ਪਰਿਸਥਿਤੀਆਂ ਹੇਠ, ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ। ਦੋ-ਅੱਖੀ ਦੂਰਬੀਨ ਜਾਂ ਛੋਟੇ ਟੈਲੀਸਕੋਪ ਇਸ ਗੁੱਛੇ ਨੂੰ ਗੈਰ-ਤਾਰੇ ਦੇ ਤੌਰ 'ਤੇ ਪਹਿਚਾਣੇਗਾ, ਜਦੋਂਕਿ ਵੱਡੀਆਂ ਟੈਲੀਸਕੋਪਾਂ ਵਿਅਕਤੀਗਤ ਤਾਰਿਆਂ ਨੂੰ ਅਲੱਗ-ਅਲੱਗ ਪਹਿਚਾਣਨਗੀਆਂ, ਜਿਹਨਾਂ ਵਿੱਚ ਸਭ ਤੋਂ ਜ਼ਿਆਦਾ ਚਮਕੀਲੇ ਤਾਰੇ 13.1 ਸਪੱਸ਼ਟ ਪਰਿਮਾਨ ਦੇ ਹੁੰਦੇ ਹਨ।

ਵਿਸ਼ੇਸ਼ਤਾ[ਸੋਧੋ]

ਐਮ.2 ਦੀ ਧਰਤੀ ਤੋਂ ਦੂਰੀ ਤਕਰੀਬਨ 37,500 ਪ੍ਰਕਾਸ਼ ਸਾਲ ਹੈ। 175 ਪ੍ਰਕਾਸ਼ ਸਾਲ ਦੇ ਵਿਆਸ ਨਾਲ, ਇਹ ਗਿਆਤ ਗੋਲਾਕਾਰ ਗੁੱਛਿਆਂ 'ਚੋਂ ਸਭ ਤੋਂ ਵੱਡਿਆਂ ਵਿੱਚੋਂ ਇੱਕ ਹੈ। ਇਹ ਗੁੱਛਾ ਅਮੀਰ, ਸੰਘਣਾ ਅਤੇ ਕਾਫੀ ਅੰਡਾਕਾਰ ਹੈ। ਇਸਦੀ ਉਮਰ 13 ਅਰਬ ਸਾਲ ਹੈ ਤੇ ਇਹ ਮਿਲਕੀ ਵੇਅ ਨਾਲ ਸੰਬੰਧਤ ਸਭ ਤੋਂ ਪੁਰਾਣੇ ਗੁੱਛਿਆਂ ਵਿੱਚੋਂ ਇੱਕ ਹੈ।

ਐਮ.2 ਵਿੱਚ ਲਗਭਗ 1,50,000 ਤਾਰੇ ਹਨ ਜਿਨਾਂ ਵਿੱਚੋਂ 21 ਪਰਿਵਰਤਨੀ ਤਾਰੇ ਹਨ। ਇਸਦੇ ਚਮਕੀਲੇ ਤਾਰੇ ਲਾਲ ਅਤੇ ਪੀਲਾ ਰਾਖਸ਼ ਹਨ। ਇਸਦੀ ਸਪੈਕਟ੍ਰਲ ਕਿਸਮ F4 ਹੈ।[4]

ਤਸਵੀਰਾਂ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Shapley, Harlow; Sawyer, Helen B. (August 1927), "A Classification of Globular Clusters", Harvard College Observatory Bulletin (849): 11–14, Bibcode:1927BHarO.849...11S.
  2. 2.0 2.1 Goldsbury, Ryan; et al. (December 2010), "The ACS Survey of Galactic Globular Clusters. X. New Determinations of Centers for 65 Clusters", The Astronomical Journal, 140 (6): 1830–1837, arXiv:1008.2755, Bibcode:2010AJ....140.1830G, doi:10.1088/0004-6256/140/6/1830.
  3. Hessels, J. W. T.; et al. (November 2007), "A 1.4 GHz Arecibo Survey for Pulsars in Globular Clusters", The Astrophysical Journal, 670 (1): 363–378, arXiv:0707.1602, Bibcode:2007ApJ...670..363H, doi:10.1086/521780
  4. 4.0 4.1 4.2 "SIMBAD Astronomical Object Database". Results for NGC 7089. Retrieved 2006-11-15.
  5. 5.0 5.1 Boyles, J.; et al. (November 2011), "Young Radio Pulsars in Galactic Globular Clusters", The Astrophysical Journal, 742 (1): 51, arXiv:1108.4402, Bibcode:2011ApJ...742...51B, doi:10.1088/0004-637X/742/1/51.
  6. distance × sin( diameter_angle / 2 ) = 87.3 ly. radius