ਮੰਮਟ ਮੁਤਾਬਿਕ ਸ਼ਬਦਾਲੰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੰਮਟ ਦੇ ਅਨੁਸਾਰ ਸ਼ਬਦ ਅਲੰਕਾਰ ਵਰਣਨ -

   ਕਾਵਿ ਦੇ ਲੱਛਣ ਵਿੱਚ ਸ਼ਬਦ ਤੇ ਅਰਥ ਦਾ ਅੰਤਮ ਵਿਸ਼ਸ਼ੇਣ  'ਅਲੰਕਾਰ ਰਹਿਤ' ਦਿੱਤਾ ਹੈ। ਉਸ ਅਨੁਸਾਰ ਸਾਧਾਰਨ ਰੂਪ ਵਿੱਚ ਸ਼ਬਦ-ਅਰਥ ਕਾਵਿ ਵਿੱਚ ਅਲੰਕਾਰਾਂ ਦੀ ਵਰਤੋਂ ਹੋਣੀ ਚਾਹੀਦੀ ਹੈ, ਪਰ ਜਿੱਥੇ ਰਸ ਆਦਿ ਦੀ ਸਪੱਸ਼ਟ ਪ੍ਰਤੀਤ ਹੁੰਦੀ ਹੋਵੇ ਉੱਥੇ ਕਦੇ-ਕਦੇ ਸ਼ਬਦ ਤੇ ਅਰਥ ਅਲੰਕਾਰ ਰਹਿਤ ਹੋਣ ਤੇ ਵੀ ਕਾਵਿ ਦਾ ਕੋਈ ਨੁਕਸਾਨ ਨਹੀ ਹੁੰਦਾ। ਇਸ ਲੱਛਣ ਨੂੰ ਸਮਝਣ ਲਈ ਅਲੰਕਾਰਾਂ ਦਾ ਵਰਣਨ ਕਰਨਾ ਜਰੂਰੀ ਹੈ। ਅਲੰਕਾਰਾਂ ਦਾ ਸੰਬੰਧ ਸ਼ਬਦ ਤੇ ਅਰਥ ਦੋਨਾਂ ਨਾਲ ਹੁੰਦਾ ਹੈ, ਇਸੇ ਲਈ ਅਲੰਕਾਰਾਂ ਦੇ ਸ਼ਬਦਾਲੰਕਾਰ ਤੇ ਅਰਥਾਲੰਕਾਰ ਦੋ ਭੇਦ ਹੁੰਦੇ ਹਨ। 

                     ਸਰੀਰ ਨੂੰ ਸਜਾਉਣ ਵਾਲੇ ਅਰਥ ਜਾਂ ਤੱਤ ਨੂੰ ਅਲੰਕਾਰ ਕਹਿੰਦੇ ਹਨ। ਜਿਸ ਤਰ੍ਹਾਂ ਕੜੇ,ਕਾਂਟੇ ਆਦਿ ਗਹਿਣੇ ਸਰੀਰ ਨੂੰ ਸਜਾਉਂਦੇ ਹਨ ਅਤੇ ਇਸ ਲਈ ਅਲੰਕਾਰ ਕਹੇ ਜਾਂਦੇ ਹਨ। ਉਸੇ ਤਰ੍ਹਾਂ ਕਾਵਿ ਵਿੱਚ ਅਨੁਪ੍ਰਾਸ ਅਲੰਕਾਰ , ਉਪਮਾ ਆਦਿ ਕਾਵਿ ਦੇ ਸਰੀਰ ਰੂਪੀ ਸ਼ਬਦ-ਅਰਥ ਨੂੰ ਸਜਾਉਂਦੇ ਹਨ। ਇਸੇ ਲਈ ਉਹ ਅਲੰਕਾਰ ਕਹੇ ਜਾਂਦੇ ਹਨ।

                              ਆਮ ਤੌਰ ਤੇ ਸਾਰੇ ਅਚਾਰੀਆਂ ਨੇ ਸ਼ਬਦ-ਅਰਥ ਨੂੰ ਕਾਵਿ ਦਾ ਸਰੀਰ ਮੰਨਿਆ ਹੈ। ਅਲੰਕਾਰ ਸਰੀਰ ਦੇ ਸੋ਼ਭਾਕਾਰੀ ਹੁੰਦੇ ਹਨ। ਇਸ ਲਈ ਕਾਵਿ ਵਿੱਚ ਸ਼ਬਦ ਅਤੇ ਅਰਥ ਦੇ ਉਤਕਰਸ਼ਕਾਰੀ ਤੱਤ ਦਾ ਨਾਂ ਹੀ ਅਲੰਕਾਰ ਹੈ। ਇਸ ਤਰ੍ਹਾਂ ਅਲੰਕਾਰਾਂ ਦਾ ਆਧਾਰ ਸ਼ਬਦ ਤੇ ਅਰਥ ਹੀ ਹਨ। ਇਸੇ ਆਧਾਰ 'ਤੇ ਸ਼ਬਦ ਅਲੰਕਾਰ,ਅਰਥ ਅਲੰਕਾਰ ਅਤੇ ਉਨ੍ਹਾਂ ਦੋਵਾਂ ਦੇ ਮੇਲ ਨਾਲ ਬਣੇ ਹੋਏ ਸ਼ਬਦਾਰਥਲੰਕਾਰ ਇੰਨ੍ਹਾਂ ਤਿੰਨ ਤਰ੍ਹਾਂ ਦੇ ਅਲੰਕਾਰਾਂ ਦੀ ਕਲਪਨਾ ਕੀਤੀ ਹੈ।

ਮੰਮਟ ਨੇ ਸ਼ਬਦ ਅਲੰਕਾਰ ਛੇ ਤਰ੍ਹਾਂ ਦਾ ਮੰਨਿਆਂ ਹੈ।

ਵਕ੍ਰੋਕਤੀ,ਅਨੁਪ੍ਰਾਸ ਅਲੰਕਾਰ ,ਯਮਕ ਅਲੰੰਕਾਰ,ਸ਼ਲੇਸ਼ ਅਲੰਕਾਰ ,ਚ੍ਰਿਤ ਅਤੇ ਪੁਨਰੁਕਤੀਪ੍ਰਕਾਸ਼ ਅਲੰਕਾਰ

1.) ਵਕ੍ਰੋਕਤੀ-ਮੰਮਟ ਦੇ ਮੁਤਾਬਿਕ, ਵਕ੍ਰਤਾ ਰਾਹੀ ਕਿਸੇ ਮੰਤਵ ਨਾਲ ਕਿਹਾ ਗਿਆ ਵਾਕ, ਜੋ ਹੋਰ ਵਿਅਕਤੀ ਰਾਹੀ ਸਲੇਸ਼ ਜਾਂ ਕਾਕੂ ਧੁਨੀ ਦੇ ਵਿਕਾਰ ਦੇ ਕਾਰਨ ਹੋਰ ਅਰਥ ਵਿੱਚ ਕਲਪਿਤ ਕਰ ਲਿਆ ਜਾਂਦਾ ਹੈ ਤਾਂ ਉਹ  ਵਕ੍ਰੋਕਤੀ ਅਲੰਕਾਰ ਹੁੰਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ।[ਸੋਧੋ]

ਸ਼ਲੇਸ਼ ਵਕ੍ਰੋਕਤੀ ਅਤੇ ਕਾਕੂ ਵਕ੍ਰੋਕਤੀ

2.) ਅਨੁਪ੍ਰਾਸ - ਮੰਮਟ ਦੇ ਅਨੁਸਾਰ, ਵਰਣਾ ਦੀ ਸਮਾਨਤਾ ਨੂੰ ਅਨੁਪ੍ਰਾਸ ਅਲੰਕਾਰ ਕਹਿੰਦੇ ਹਨ। ਸ੍ਵਰਾਂ ਦੇ ਅਸਮਾਨ ਹੋਣ ਤੇ ਵੀ ਵਿਅੰਜਨਾਂ ਦੀ ਸਮਾਨਤਾ ਰਸ ਆਦਿ ਦੇ ਅਨੁਕੂਲ ਵਧੇਰੇ ਫਰਕ ਤੋਂ ਰਹਿਤ ਚਮਤਕਾਰਜਨਕ ਯੋਜਨਾ ਨੂੰ ਹੀ ਅਨੁਪ੍ਰਾਸ ਕਹਿੰਦੇ ਹਨ। ਅਨੁਪ੍ਰਾਸ ਦੋ ਤਰ੍ਹਾਂ ਦਾ ਹੁੰਦਾ ਹੈ। ਛੇਕ ਅਨੁਪ੍ਰਾਸ ਅਤੇ ਵ੍ਰਿੱਤੀ ਅਨੁਪ੍ਰਾਸ[ਸੋਧੋ]

ਛੇਕ ਸ਼ਬਦ ਦਾ ਅਰਥ 'ਚਤਰ ਵਿਅਕਤੀ' ਅਤੇ ਵ੍ਰਿੱਤੀ ਦਾ ਅਰਥ ਨਿਯਤ ਵਰਣਾਂ ਵਿੱਚ ਰਹਿਣ ਵਾਲਾ ਰਸ ਵਿਅੰਜਨਾਂ ਸੰਬੰਧੀ ਵਿਆਪਾਰ ਹੈ।

3.) ਯਮਕ - ਮੰਮਟ ਅਨੁਸਾਰ, ਅਰਥ ਹੋਰ ਤੇ ਵੱਖ-ਵੱਖ ਅਰਥ ਵਾਲੇ ਸ਼ਬਦ ਦੀ ਉਸੇ ਕ੍ਰਮ ਨਾਲ ਹੀ ਦੁਰੁਕਤੀ ਨੂੰ ਯਮਕ ਅਲੰਕਾਰ ਕਹਿੰਦੇ ਹਨ।[ਸੋਧੋ]

'ਸਮਰ ਸਮਰਸੋ-ਅਯਰ' ਇਹ (ਰਾਜਾ)  ਯੁੱਧ ਵਿੱਚ ਇੱਕ ਰਸ ਆਦਿ ਪਹਿਲੀ ਵਾਰ ਦੇ 'ਸਮਰ' ਵਰਣਾਂ ਦੇ ਸਾਰਥਕ ਹੋਣ ਤੇ ਅਤੇ ਦੂਜੇ 'ਸਮਰਸ' ਵਿਚਲੇ 'ਸਮਰ' ਦੇ ਹੋਰ ਅਰਥ ਵਾਲੇ ਹੋਣ ਨਾਲ ਵੱਖ ਅਰਥਾਂ ਵਾਲੇ ਸਮੂਹਾਂ ਦਾ ਇਹ ਕਹਿਣਾ ਠੀਕ ਨਹੀਂ ਲੱਗਦਾ। ਇਸ ਲਈ 'ਅਰਥ ਹੋਣ ਤੇ' ਅਰਥਾਤ ਜੇ ਅਰਥ ਹੋਵੇ ਤਾਂ ਭਿੰਨ ਹੋਵੇ ਅਜਿਹਾ ਕਿਹਾ ਗਿਆ ਹੈ ਕਿ 'ਸਰੋਂ' 'ਰਸ' ਆਦਿ ਵਿੱਚ ਇਸ ਭਿੰਨ ਕ੍ਰਮ ਨਾਲ ਕੀਤੀ ਗਈ ਦੁਰੁਕਤੀ ਵਿੱਚ ਯਮਕ ਨਹੀਂ ਹੁੰਦਾ। ਇਸ ਲਈ ਇਸਤੋਂ  ਵੱਖ ਰੂਪ ਨਾਲ ਅਰਥਾਤ ਉਸੇ ਕ੍ਰਮ ਨਾਲ ਸਥਿਤ ਵਰਣਾਂ ਦੀ ਦੁਰੁਕਤੀ ਹੋਣੀ ਚਾਹੀਦੀ ਹੈ। ਪਦ ਅਤੇ ਉਸਦੇ ਇੱਕ ਹਿੱਸੇ ਆਦਿ ਵਿੱਚ ਰਹਿਣ ਨਾਲ ਉਹ ਯਮਕ ਅਨੇਕ ਤਰ੍ਹਾਂ ਦਾ ਹੋ ਜਾਦਾ ਹੈ।

ਸੰਦੇਸ਼ ਯਮਕ,ਯੁਗਮ ਯਮਕ , ਮਰਾ ਯਮਕ, ਸੰਦੇਸ਼ਟਕ ਯਮਕ,ਆਦਿ-ਅੰਤਿਮ ਯਮਕ ਅਤੇ ਹੋਰ ਭੇਦ ਸ਼ਾਮਿਲ ਹਨ।

4.) ਸ਼ਲੇਸ਼- ਅਰਥ ਦੇ ਭੇਦ ਦੇ ਕਾਰਣ ਵੱਖ-ਵੱਖ ਹੋ ਕੇ ਜਿੱਥੇ ਸ਼ਬਦ ਇੱਕ ਉਚਾਰਨ ਦੇ ਕਾਰਣ ਇੱਕ ਰੂਪ ਜਾਪਦੇ ਹਨ, ਉੱਥੇ ਸ਼ਲੇਸ਼ ਅਲੰਕਾਰ ਹੁੰਦਾ ਹੈ। ਮੰਮਟ ਅਨੁਸਾਰ, ਸ਼ਲੇਸ਼ ਅੱਖਰ ਆਦਿ ਦੇ ਭੇਦ ਨਾਲ ਅੱਠ ਤਰ੍ਹਾਂ ਦਾ ਹੁੰਦਾ ਹੈ।[ਸੋਧੋ]

'ਅਰਥ ਦੀ ਭਿੰਨਤਾ ਕਾਰਣ ਸ਼ਬਦ ਵੀ ਵੱਖ-ਵੱਖ ਹੁੰਦੇ ਹਨ।' ਇਸ ਸਿਧਾਂਤ ਦੇ ਅਨੁਸਾਰ ਅਰਬ ਭੇਦ ਦੇ ਕਾਰਨ ਵੱਖ-ਵੱਖ ਸ਼ਬਦ ਹੁੰਦੇ ਹਨ,ਅਜਿਹੇ ਵੱਖ-ਵੱਖ ਸ਼ਬਦ ਵੀ ਕਾਵਿ ਦੇ ਖੇਤਰ ਵਿੱਚ ਸ੍ਵਰ ਦਾ ਵਿਚਾਰ ਨਹੀਂ ਕੀਤਾ ਜਾਂਦਾ ਹੈ, ਇਸ ਨਿਯਮ ਦੇ ਅਨੁਸਾਰ ਇੱਕ ਉਚਾਰਣ ਰਾਹੀ ਜਿੱਥੇ ਸ਼ਲੇਸ਼ ਯੁਕਤ ਹੋ ਜਾਂਦੇ ਹਨ, ਅਰਥਾਤ ਆਪਣੇ ਵੱਖ-ਵੱਖ ਸਰੂਪ ਲੁਕਾ ਲੈਂਦੇ ਹਨ, ਉੱਥੇ ਸ਼ਲੇਸ਼ ਅਲੰਕਾਰ ਹੁੰਦਾ ਹੈ ਅਤੇ ਉਹ ਵਰਣ,ਪਦ,ਲਿੰਗ,ਭਾਸ਼ਾ,ਪ੍ਰਕਿਰਤੀ,ਪ੍ਰਤਿਅ,ਵਿਭਕਤੀ ਅਤੇ ਵਚਨ ਦੇ ਭੇਦ ਨਾਲ ਅੱਠ ਤਰ੍ਹਾਂ ਦਾ ਹੁੰਦਾ ਹੈ।

ਇੱਕ ਵਾਰ ਉਚਾਰਿਆ ਹੋਇਆ ਸ਼ਬਦ ਇੱਕ ਅਰਥ ਦਾ ਬੋਧ ਕਰਾਉਂਦਾ ਹੈ। ਇਸ ਨਿਯਮ ਦੇ ਅਨੁਸਾਰ ਇੱਕ ਸ਼ਬਦ ਨਾਲ ਦੋ ਅਰਥਾਂ ਦੀ ਪ੍ਰਤੀਤੀ ਹੋਣਾ ਨਾ-ਮੁਮਕਿਨ ਹੈ।

             ਮੰਮਟ ਦੇ ਅਨੁਸਾਰ, ਸੰਖੇਪ ਵਿੱਚ ਅਸੀ ਇਉ ਕਹਿ ਸਕਦੇ ਹਾਂ ਕਿ ਅਨੇਕ ਅਰਥੀ ਸ਼ਬਦਾ ਦੀ ਵਰਤੋਂ ਵਿੱਚ ਜਿੱਥੇ ਦੋਨਾਂ ਅਰਥਾਂ ਵਿੱਚ ਤਾਪਰਜ ਗ੍ਰਹਿਣ ਕਰਨ ਵਾਲੇ ਪ੍ਰਕਰਨ ਆਦਿ ਇੱਕ ਦਮ ਸਾਹਮਣੇ ਆ ਜਾਂਦੇ ਹਨ , ਉੱਥੇ ਸ਼ਲੇਸ਼ ਅਲੰਕਾਰ ਹੁੰਦਾ ਹੈ। ਸ਼ਲੇਸ਼ ਵਿੱਚ ਵਰਣ ਸ਼ਲੇਸ਼, ਪਦ ਸ਼ਲੇਸ਼, ਲਿੰਗ ਅਤੇ ਵਚਨ ਸ਼ਲੇਸ਼,ਭਾਸ਼ਾ ਸ਼ਲੇਸ਼, ਪ੍ਰਕਿਰਤੀ ਸ਼ਲੇਸ਼, ਪ੍ਰਤਿਅ ਸ਼ਲੇਸ਼,ਵਿਭਕਤੀ ਸ਼ਲੇਸ਼, ਅਭੰਗ ਸ਼ਲੇਸ਼, ਸ਼ਬਦ ਸ਼ਲੇਸ਼ ਆਦਿ ਆਉਂਦੇ ਹਨ।

5.) ਚਿਤ੍ - ਜਿੱਥੇ  ਵਰਣਾਂ ਦੀ ਰਚਨਾ ਕਿਰਪਾਣ ਆਦਿ ਦੇ ਆਕਾਰ ਕਾਰਣ ਬਣਦੀ ਹੈ, ਉੱਥੇ ਚ੍ਰਿਤ ਨਾਂ ਦੀ ਅਲੰਕਾਰ ਹੁੰਦਾ ਹੈ।     [ਸੋਧੋ]

                      ਅਰਥ ਜਿੱਥੇ ਖਾਸ ਢੰਗ ਨਾਲ ਰੱਖੇ ਹੋਏ ਵਰਣਾਂ ਕਿਰਪਾਣ,ਮੁਰਜ,ਕਮਲ ਆਦਿ ਦੇ ਆਕਾਰ ਨੂੰ ਬਣਾਉਂਦੇ ਹੋਏ ਵਰਣ ਕਿਰਪਾਣ,ਮੁਰਜ ਅਤੇ ਕਮਲ ਆਦਿ ਦੇ ਆਕਾਰ ਨੂੰ ਬਣਾਉਂਦੇ ਹੋਣ,ਉੱਥੇ ਚਿਤ੍ਰ ਅਲੰਕਾਰ ਹੁੰਦਾ ਹੈ।ਮੰਮਟ ਦੇ ਅਨੁਸਾਰ ਇਸਦੀ ਰਚਨਾ ਮੁਸ਼ਕਿਲ ਹੈ,ਇਸ ਲਈ ਇਸਦੇ ਕੁਝ ਉਦਾਹਰਣ ਦਿੱਤੇ ਗਏ ਹਨ।

ਕ.) "ਸ਼ਿਵ,ਇੰਦ੍ਰ,ਰਾਮ ਅਤੇ ਗਣੇਸ਼ ਇੰਨ੍ਹਾ ਦੇਵਤਿਆਂ ਨੇ ਸ਼ਬਦ ਦੇ ਪ੍ਰਵਾਹ ਦੇ ਵੇਗ ਨਾਲ ਜਿਸ ਦੀ ਵਡਿਆਈ ਆਰੰਭ ਕੀਤੀ ਹੈ, ਜਿਹੜੀ ਨਿੱਤ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਵਿੱਚ ਸਮਰੱਥ ਹੈ, ਨਿਮਰਤਾ ਵਾਲੇ ਮਨੁੱਖਾਂ ਦੀ ਮਾਤਾ ਹੈ, ਖੁਸ਼ਹਾਲੀ ਦਾ ਮਿਲਣ ਸਥਾਨ ਹੈ,ਡਰ ਨੂੰ ਦੂਰ ਕਰਨ ਵਾਲੀ ਹੈ,ਇਸਤਰੀਆਂ ਦੀ ਮਰਿਆਦਾ ਰੂਪ ਪਰਮ ਸਤਿਕਾਰਯੋਗ ਉਹ ਅਨਾਦੀ ਉਮਾ,ਪਾਰਬਤੀ ਮੇਰਾ ਕਲਿਆਣ ਕਰੇ।"

ਖ.) "ਜਿਸ ਵਿੱਚ ਬਹੁਤ ਸਾਰੇ ਕਾਰਜਾ ਨਾਲ ਚੰਚਲ ਭੋਰਿਆ ਦੇ ਸਮੂਹ ਦਾ ਕੋਲਾਹਲ ਹੈ, ਬਹੁਤ ਸਾਰੀਆ ਹੰਸਣੀਆ ਸੁਸ਼ੋਭਿਤ ਹਨ,ਜਿਸ ਵਿੱਚ ਕਈ ਰਾਜ ਕਰਮਚਾਰੀ ਕਰ ਉਗਰਾਹਣ ਵਿੱਚ ਲੱਗੇ ਹੋਏ ਹਨ, ਜਿਹੜੀ ਹਨੇਰੇ ਪੱਖ ਵਿੱਚ ਵੀ ਨਿਰਮਲ ਹੈ ਅਤੇ ਸਰਲਾ ਹੈ ,ਉਹ ਸ਼ਰਦ ਰੁੱਤ ਸਾਰਿਆ ਨਾਲੋਂ ਵੱਧ ਉਤਕ੍ਰਿਸ਼ਟ ਹੈ।

6.) ਪੁਨਰੁਕਤਵਦਾਭਾਸ਼: ਉਪਰੋਕਤ ਪਦ ਸਭੰਗ ਸ਼ਬਦ ਸੰਬੰਧੀ ਪੁਨਰੁਕਤਵਦਾਭਾਸ਼ ਅਲੰਕਾਰ ਦਾ ਉਦਾਹਰਣ ਹੈ । ਇੱਥੇ ਦੇਹ ਸਰੀਰ, ਸਾਰਥੀ ਸੂਤ ਅਤੇ ਦਾਨ,ਤਿਆਗ ਸ਼ਬਦਾ ਵਿੱਚ ਆਰੰਭ ਵਿੱਚ ਪੁਨਰੁਕਤੀ ਪ੍ਰਤੀਤ ਹੁੰਦੀ ਹੈ। ਅਸਲ ਵਿੱਚ ਇਹ ਸ਼ਬਦ ਸਭੰਗ ਸ਼ਬਦ ਹਨ। ਦੋਨੋਂ ਸ਼ਬਦ ਹੀ ਸਮਾਨ-ਅਰਥੀ ਪਰੀਵਰਤਣ ਨੂੰ ਸਹਿਣ ਨਹੀਂ ਕਰ ਸਕਦੇ। ਇਸੇ ਸ਼ਬਦ ਮਾਤਰ ਸੰਬੰਧੀ ਪੁਨਰਕਤਵਦਾਭਾਸ਼ ਹੈ, ਇੱਥੇ ਦੇਹ ਅਤੇ ਸਰੀਰ ਦੋਵੋਂ ਸ਼ਬਦ ਹੀ ਸਾਰਥਕ ਹਨ। ਸਾਰਥੀ ਸੂਤ ਇੰਨ੍ਹਾਂ ਦੋਵਾਂ ਵਿੱਚ ਪਹਿਲਾ ਨਿਰਾਰਥਕ ਹੈ ਅਤੇ ਦੂਜਾ ਸ਼ਾਰਥਕ ਹੈ।[ਸੋਧੋ]