ਡੇਂਗੂ ਬੁਖਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਡੇਂਗੂ ਬੁਖਾਰ ਨੂੰ ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸ ਪੈਦਾ ਕਰਨ ਦੇ ਕਾਰਨ ਹੁੰਦੇ ਹਨ। ‘ਏਡਜ਼ ਇਜਪਟਾਈ’ ਅਤੇ ‘ਏਡਜ਼ ਐਲਬੂਪਿਕਟਸ’ ਨਾਂ ਦੇ ਮੱਛਰ ਡੇਂਗੂ ਬੁਖਾਰ ਨੂੰ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਪਹੁੰਚਾਉਂਦੇ ਹਨ। ਇਹ ਡੇਂਗੂ ਮੱਛਰ ਛੱਪੜਾਂ, ਸੇਮ ਨਾਲਿਆਂ ਜਾਂ ਖੜ੍ਹੇ ਗੰਦੇ ਪਾਣੀ ਵਿੱਚ ਵਧਦੇ-ਫੁਲਦੇ ਹਨ। ਇਹ ਦਿਨ ਵੇਲੇ ਮਰੀਜ਼ ਨੂੰ ਕੱਟਦੇ ਹਨ ਅਤੇ ਮਰੀਜ਼ ਦੀ ਸਲਾਇਵਗੀ ਗ੍ਰੰਥੀ ਵਿੱਚ ਵਧਣ ਲੱਗ ਜਾਂਦੇ ਹਨ। ਫਿਰ 3 ਤੋਂ 10 ਦਿਨਾਂ ਦੇ ਅੰਦਰ ਇਨ੍ਹਾਂ ਫੀਮੇਲ ਮੱਛਰਾਂ ਦੀ ਜਾਤੀ ਇਸ ਰੋਗ ਨੂੰ ਦੂਜੇ ਮਰੀਜ਼ ਤੱਕ ਪਹੁੰਚਾਉਂਦੀ ਹੈ।[੧]

ਲੱਛਣ[ਸੋਧੋ]

 • ਮਰੀਜ਼ ਦੇ ਸਰੀਰ ਦਾ ਤਾਪਮਾਨ ਅਚਾਨਕ 104-105 ਤੱਕ ਤੇਜ਼ ਹੋ ਜਾਂਦਾ ਹੈ।
 • ਜੀਭ ਮੈਲੀ ਹੋ ਜਾਂਦੀ ਹੈ ਅਤੇ ਮੂੰਹ ਦਾ ਸਵਾਦ ਵਿਗੜ ਜਾਂਦਾ ਹੈ।
 • ਮੱਥਾ, ਅੱਖਾਂ ਦੇ ਅੰਦਰ, ਪੱਠਿਆਂ ਅਤੇ ਹੱਡੀਆਂ ਵਿੱਚ ਬਹੁਤ ਦਰਦ ਹੁੰਦਾ ਹੈ।
 • ਮਰੀਜ਼ਾਂ ਦੇ ਗਲੇ ਅਤੇ ਛਾਤੀ ਵਿੱਚ ਜਕੜਾਹਟ ਮਹਿਸੂਸ ਹੁੰਦੀ ਹੈ ਅਤੇ ਪੇਟ ਦਰਦ ਹੁੰਦਾ ਹੈ।
 • ਬੁਖਾਰ ਦਾ ਦੌਰਾ 2 ਤੋਂ 7 ਦਿਨਾਂ ਤੱਕ ਚਲਦਾ ਹੈ। ਫਿਰ ਪਸੀਨਾ ਆ ਕੇ ਬੁਖਾਰ ਉੱਤਰ ਜਾਂਦਾ ਹੈ।
 • ਡੇਂਗੂ ਬੁਖਾਰ ਬੱਚਿਆਂ ਵਿੱਚ ਜ਼ਿਆਦਾ ਹੁੰਦਾ ਹੈ
 • ਮਰੀਜ਼ ਦੇ ਮੂੰਹ, ਗਲੇ ਜਾਂ ਛਾਤੀ ਉੱਤੇ ਲਾਲ-ਲਾਲ ਦਾਣੇ ਦਿਖਾਈ ਦਿੰਦੇ ਹਨ। ਇੱਕ-ਦੋ ਦਿਨ ਬਾਅਦ ਦਾਣੇ ਮਿਟ ਜਾਂਦੇ ਹਨ। ਤੀਜੇ ਜਾਂ ਚੌਥੇ ਦਿਨ ਜਦੋਂ ਬੁਖਾਰ ਦੁਬਾਰਾ ਚੜ੍ਹਦਾ ਹੈ ਤਾਂ ਇਹ ਦਾਣੇ ਉਪਰੋਕਤ ਅੰਗਾਂ ਦੇ ਨਾਲ-ਨਾਲ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ’ਤੇ ਵੀ ਨਿਕਲ ਆਉਂਦੇ ਹਨ।
 • ਮਰੀਜ਼ ਨੂੰ ਭੁੱਖ ਨਹੀਂ ਲੱਗਦੀ, ਉਸ ਨੂੰ ਉਲਟੀ ਆਉਂਦੀ ਹੈ।
 • ਮਰੀਜ਼ ਦਾ ਜਿਗਰ ਅਤੇ ਤਿੱਲੀ ਵਧ ਜਾਂਦੇ ਹਨ।
 • ਡੇਂਗੂ ਬੁਖਾਰ ਲਈ ਕੁਝ ਜ਼ਰੂਰੀ ਟੈਸਟ ਡਾਕਟਰ ਦੀ ਸਲਾਹ ਨਾਲ ਕਰਵਾਉਂਣੇ ਚਾਹੀਦੇ ਹਨ।

ਇਲਾਜ ਅਤੇ ਪਰਹੇਜ[ਸੋਧੋ]

 • ਡੇਂਗੂ ਬੁਖਾਰ ਦਾ ਸ਼ੱਕ ਪੈ ਜਾਣ ਦੀ ਸੂਰਤ ਵਿੱਚ ਕਿਸੇ ਪੜ੍ਹੇ-ਲਿਖੇ ਚੰਗੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
 • ਇਲਾਜ ਪੱਖੋਂ ਇਸ ਬਿਮਾਰੀ ਵਿੱਚ ਜ਼ਿਆਦਾ ਅਰਾਮ ਕਰਨਾ ਅਤੇ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਨਾ ਕਰਨਾ ਹੀ ਫਾਇਦੇਮੰਦ ਹੁੰਦਾ ਹੈ।
 • ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ।
 • ਦੁੱਧ, ਫਲ, ਹਰੀਆਂ ਸਬਜ਼ੀਆਂ, ਜੂਸ ਆਦਿ ਦਾ ਸੇਵਨ ਵੱਧ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
 • ਕੂਲਰਾਂ, ਗਮਲਿਆਂ ਆਦਿ ਵਿੱਚ ਖੜ੍ਹੇ ਗੰਦੇ ਪਾਣੀ ਨੂੰ ਡੋਲ੍ਹ ਦੇਣਾ ਚਾਹੀਦਾ ਹੈ।
 • ਵੱਧ ਤੋਂ ਵੱਧ ਆਰਾਮ ਕਰਨਾ ਚਾਹੀਦਾ ਹੈ।
 • ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ।

ਹਵਾਲੇ[ਸੋਧੋ]

 1. Whitehorn J, Farrar J (2010). "Dengue". Br. Med. Bull. 95: 161–73. doi:10.1093/bmb/ldq019. PMID 20616106.