ਸਮੱਗਰੀ 'ਤੇ ਜਾਓ

ਮੱਲਕੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੱਲਕੇ
ਦੇਸ਼ India
ਰਾਜਪੰਜਾਬ
ਜ਼ਿਲ੍ਹਾ ਮੋਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਮੱਲਕੇ ਜ਼ਿਲ੍ਹਾ ਮੋਗਾ ਦੀ ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਰੋਡ ਤੋਂ 5 ਕਿਲੋਮੀਟਰ ਪਿੱਛੇ ਹਟਵਾਂ ਖੱਬੇ ਪਾਸੇ ਸਥਿਤ ਹੈ। ਸਾਹੋਕੇ, ਪੰਜਗਰਾਈਂ ਖੁਰਦ, ਪੰਜਗਰਾਈਂ ਕਲਾਂ, ਸੇਖਾ ਕਲਾਂ, ਸੇਖਾ ਖੁਰਦ, ਸਿਵੀਆਂ, ਬੁਰਜ ਹਰੀ ਕਾ ਇਸਦੇ ਗੁਆਂਢੀ ਪਿੰਡ ਹਨ। ਇਸ ਪਿੰਡ ਦੀ ਕਰੀਬ 5000 ਵੋਟ ਹੈ। ਮੱਲਕੇ ਪ੍ਰਸਿੱਧ ਗਾਇਕ, ਲੇਖਕ ਤੇ ਗੀਤਕਾਰ ਰਾਜ ਬਰਾੜ,, ਕਵਿੱਤਰੀ ਅਤੇ ਕਹਾਣੀਕਾਰ ਬਰਾੜ_ਜੈਸੀ, ਗਾਇਕ ਗੁਰਮੇਲ ਮੱਲਕੇ,ਸਵੀਤਾਜ ਬਰਾੜ ਗਾਇਕ ਜਗਤਾਰ ਬਰਾੜ , ਗਾਇਕ ਪੈਵੀ ਬਰਾੜ ਅਤੇ ਗਾਇਕਾ ਬੱਬੂ ਬਰਾੜ ਦਾ ਜੱਦੀ ਪਿੰਡ ਹੈ। ਇਹ ਪਿੰਡ ਪ੍ਰਸਿੱਧ ਪੰਜਾਬੀ ਗੀਤਕਾਰ "ਆਪਣਾ ਪੰਜਾਬ ਹੋਵੇ" ਗੁਰਦਾਸ ਮਾਨ ਦੇ ਗੀਤ ਵਾਲੇ ਮੱਖਣ ਬਰਾੜ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡ ਵਿੱਚ ਪਿੰਡ ਦੇ ਮੋਢੀ ਬਾਬਾ ਘਮੰਡ ਦਾਸ ਦੀ ਸਮਾਧ ਬਣੀ ਹੋਈ ਹੈ ਜਿੱਥੇ ਹਰ ਸਾਲ ਵਿਸਾਖੀ ਦਾ ਮੇਲਾ ਲਗਦਾ ਹੈ।

ਮੱਲਕੇ ‘ਚ ਦੋ ਸਰਕਾਰੀ ਸਕੂਲ ਤੇ ਦੋ ਪ੍ਰਾਇਵੇਟ ਸਕੂਲ ਹਨ। ਪਿੰਡ ਵਿੱਚ ਧਿਆਨ, ਯੋਗਾ ਆਸਣ ਦਾ ਆਸ਼ਰਮ ,ਸੋਹਣਾ ਜਿੰਮ ਬਣਿਆ ਹੋਇਆ। ਸਰਪੰਚ : ਕੁਲਦੀਪ ਸਿੰਘ ਬਰਾੜ

ਪਿਛੋਕੜ

[ਸੋਧੋ]

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਬਾਬਾ ਘਮੰਡਾ ਰਾਮ ਨੇ ਵਸਾਇਆ। ਇਸ ਬਾਬੇ ਨੇ ਪਿੰਡ ਦੇ ਵਡੇਰਿਆਂ ਨੂੰ ਨਾਲ ਦੀ ਟਿੱਬੀ ਤੇ ਵਸਣ ਲਈ ਕਿਹਾ ਸੀ ਪਰ ਲੋੋਕ ਲੁੱਟਾਂ ਖੋਹਾਂ ਦੇ ਡਰੋਂ ਛੱਪੜ ਵਾਲੀ ਜਗ੍ਹਾ ਤੇ ਆ ਕੇ ਬੈਠ ਗਏ, ਬਾਬੇ ਨੂੰ ਪਤਾ ਲੱਗਣ ਤੇ ਉਸ ਨੇ ਕਿਹਾ ਕਿ ਜੇ ਤੁਸੀਂ ਟਿੱਬੀ ਤੇ ਬੈਠੇ ਰਹਿੰਦੇ ਤਾਂ ਉਥੇੇ ਮਲਕ ਸ਼ਹਿਰ ਵਸਣਾ ਸੀ ਪਰ ਹੁਣ ਤਾਂ ਤੁਸੀਂ ਮਲੱਕਿਆਂ ਦੇ ਮੱਲ ਕੇ ਰਹਿ ਗਏ। ਇਸ ਤਰਾਂ ਹੀ ਪਿੰਡ ਦਾ ਨਾਮ ਮੱਲਕੇ ਪੈ ਗਿਆ।

ਹਵਾਲੇ

[ਸੋਧੋ]

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ੲਿਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿੳੂਰੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ, 2014, ਪੰਨਾ 310