ਸਮੱਗਰੀ 'ਤੇ ਜਾਓ

ਬਰਾੜ ਜੈਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਰਾੜ ਜੈਸੀ
ਜਨਮਮੱਲਕੇ, ਜ਼ਿਲ੍ਹਾ ਮੋਗਾ, ਪੰਜਾਬ, ਭਾਰਤ
ਕਿੱਤਾਕਵਿੱਤਰੀ, ਲੇਖਿਕਾ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ.ਐਸ.ਸੀ ਗੁਰੂਕੁਲ ਕਾਲਜ ਕੋਟਕਪੂਰਾ
ਐਮ.ਫਿਲ, ਪੀ .ਐਚ . ਡੀ ਗੁਰੂ ਕਾਸ਼ੀ ਯੂਨੀਵਰਸਿਟੀ , ਤਲਵੰਡੀ ਸਾਬੋ
ਸ਼ੈਲੀਕਵਿਤਾ, ਕਹਾਣੀ, ਗੀਤ
ਪ੍ਰਮੁੱਖ ਕੰਮਮੈਂ ਸਾਊ ਕੁੜੀ ਨਹੀਂ ਹਾਂ, ਘੜੇ ਚ ਦੱਬੀ ਇੱਜ਼ਤ
ਪ੍ਰਮੁੱਖ ਅਵਾਰਡਵੋਮੈਨ ਲੀਡਰਸ਼ਿਪ ਐਵਾਰਡ , ਬੀਬੀ ਮਨਜੀਤ ਕੌਰ ਸੰਪੂਰਨ ਯਾਦਗਾਰੀ ਪੁਰਸਕਾਰ
ਰਿਸ਼ਤੇਦਾਰਦਾਦਾ - ਸ੍ਰ. ਸਰਬਨ ਸਿੰਘ

ਦਾਦੀ - ਸ੍ਰੀਮਤੀ ਗੁਰਬਚਨ ਕੌਰ ਪਿਤਾ - ਹਰਬੰਸ ਸਿੰਘ

ਮਾਤਾ - ਅਮਰਜੀਤ ਕੌਰ
ਵੈੱਬਸਾਈਟ
[[1]]

ਬਰਾੜ ਜੈਸੀ ਪੂਰਾ ਨਾਮ ਜਸਵਿੰਦਰ ਕੌਰ ਬਰਾੜ ਇੱਕ ਭਾਰਤੀ ਪੰਜਾਬੀ ਕਵਿੱਤਰੀ ਤੇ ਕਹਾਣੀਕਾਰ ਹੈ।[1]

ਮੁੱਢਲਾ ਜੀਵਨ

[ਸੋਧੋ]

ਬਰਾੜ ਜੈਸੀ ਦਾ ਜਨਮ ਮਾਤਾ ਅਮਰਜੀਤ ਕੌਰ ਤੇ ਪਿਤਾ ਹਰਬੰਸ ਸਿੰਘ ਦੇ ਘਰ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਵਿੱਚ ਹੋਇਆ।[ਹਵਾਲਾ ਲੋੜੀਂਦਾ]

ਛੋਟੀਆਂ ਫ਼ਿਲਮਾਂ

[ਸੋਧੋ]
  • 2020 - ਛੋਟੀ ਪੰਜਾਬੀ ਫ਼ਿਲਮ 'ਮਾਂ ਦਾ ਖ਼ਤ'
  • 2020 - ਛੋਟੀ ਪੰਜਾਬੀ ਫ਼ਿਲਮ 'ਸੈਕੰਡ ਹੈਡ ਗਰਲ'
  • 2020 - ਛੋਟੀ ਪੰਜਾਬੀ ਫ਼ਿਲਮ 'ਅਨਪੜ੍ਹ'
  • 2022 - ਛੋਟੀ ਪੰਜਾਬੀ ਫ਼ਿਲਮ ‘ਅਣਚਾਹਿਆ ਰਿਸ਼ਤਾ’
  • 2022 - ਛੋਟੀ ਪੰਜਾਬੀ ਫ਼ਿਲਮ ‘ਵੰਡ’
  • 2023 - ਛੋਟੀ ਪੰਜਾਬੀ ਫ਼ਿਲਮ ‘ਬਾਈ’

ਸਿੱਖਿਆ

[ਸੋਧੋ]

ਬਰਾੜ ਜੈਸੀ (ਡਾ. ਜਸਵਿੰਦਰ ਕੌਰ) ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ, ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਪੀਂ ਜੀ ਡੀ ਸੀ ਏ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ, ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਗੁਰੂਕੁਲ ਕਾਲਜ , ਕੋਟਕਪੂਰਾ ਤੋਂ ਪੂਰਾ ਕਰਨ ਤੋਂ ਬਾਅਦ ਜੈਸੀ ਨੇ ਐਮ.ਫ਼ਿਲ ਕੰਪਿਊਟਰ ਐਪਲੀਕੇਸ਼ਨਸ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਤੋਂ ਕੀਤੀ। ਵਰਤਮਾਨ ਸਮੇਂ ਵਿੱਚ ਜੈਸੀ ਗੁਰੂਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ, ਬਠਿੰਡਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਪੂਰਾ ਕਰ ਲਿਆ ਹੈ।[ਹਵਾਲਾ ਲੋੜੀਂਦਾ]

ਰਚਨਾਵਾਂ

[ਸੋਧੋ]
  • ਸਵੀਨਾ ਯਾਂਦਾਂ ਦਾ ਸਰਮਾਇਆ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ) - (2015)
  • ਮੈਂ ਸਾਊ ਕੁੜੀ ਨਹੀਂ ਹਾਂ (ਸੱਤਵਾਂ ਐਡੀਸ਼ਨ) - (2019)
  • ਬੀਜ਼ ਬਿਰਖ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ) - (2019)
  • ਮਿੱਟੀ ਦੇ ਬੋਲ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹ) - (2021)
  • ਘੜ੍ਹੇ ‘ਚ ਦੱਬੀ ਇੱਜ਼ਤ (ਚੀਥਾ ਐਡੀਸ਼ਨ)(ਕਹਾਣੀ ਸੰਗ੍ਰਹਿ) - (2022)
  • ਇੱਜ਼ਤਦਾਰ ਘਰਾਂ ਦੀਆਂ ਕੁੜੀਆਂ (ਤੀਜਾ ਐਡੀਸ਼ਨ) (ਕਾਵਿ ਸੰਗ੍ਰਹਿ) - (2023)
  • ਕੀਕਣ ਆਖਾਂ ਮੈਂ ਔਰਤ (ਦੂਜਾ ਐਡੀਸ਼ਨ) (ਕਾਵਿ ਸੰਗ੍ਰਹਿ) - (2024)
  • ਟੁੱਟੀਆਂ ਤਕਦੀਰਾਂ (ਕਹਾਣੀ ਸੰਗ੍ਰਹਿ) - (2024 )

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]