ਬਾਘਾ ਪੁਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਾਘਾ ਪੁਰਾਣਾ
ਸ਼ਹਿਰ
ਦੇਸ਼ India
ਸੂਬਾਪੰਜਾਬ
ਜ਼ਿਲ੍ਹਾਮੋਗਾ ਜ਼ਿਲ੍ਹਾ
ਆਬਾਦੀ
 (2011)
 • ਕੁੱਲ25,206
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
142038
ਦੁਰਭਾਸ਼ ਕੋਡ1636
ਵੈੱਬਸਾਈਟwww.baghapurana.com

ਬਾਘਾ ਪੁਰਾਣਾ ਭਾਰਤੀ ਪੰਜਾਬ ਵਿੱਚ ਮੋਗਾ ਜ਼ਿਲ੍ਹਾ ਦਾ ਇੱਕ ਸ਼ਹਿਰ ਅਤੇ ਇੱਕ ਨਗਰ ਪ੍ਰੀਸ਼ਦ ਹੈ।

ਸ਼ਹਿਰ[ਸੋਧੋ]

ਬਾਘਾ ਪੁਰਾਣਾ, ਮੋਗਾ-ਕੋਟਕਪੂਰਾ ਰੋਡ 'ਤੇ ਸਥਿਤ ਹੈ। ਮੁੱਖ ਸੜਕ 'ਤੇ ਹੋਣ ਕਰਕੇ ਸ਼ਹਿਰ ਬੱਸਾਂ ਲਈ ਕੇਂਦਰੀ ਸਥਾਨ ਹੈ। ਇਸਦੇ ਥਾਣਾ ਸਦਰ ਦੇ ਕੰਟਰੋਲ ਹੇਠ 65 ਪਿੰਡ ਆਉਂਦੇ ਹਨ, ਸ਼ਹਿਰ ਤਿੰਨ ਮੁੱਖ ਪੱਤੀਆਂ ਵਿੱਚ ਵੰਡਿਆ ਹੋਇਆ ਹੈ, ਮੁਗਲੂ ਪੱਤੀ (ਸਭ ਤੋਂ ਵੱਡੀ), ਬਾਘਾ ਪੱਤੀ ਅਤੇ ਪੁਰਾਣਾ ਪੱਤੀ।

ਜਨਸੰਖਿਆ[ਸੋਧੋ]

2011 ਦੀ ਜਨਗਣਨਾ ਅਨੁਸਾਰ[1] ਬਾਘਾ ਪੁਰਾਣਾ ਦੀ ਆਬਾਦੀ 26,206 ਹੈ ਜਿਸ ਵਿੱਚ 13,288 ਮਰਦ ਅਤੇ 11,918 ਔਰਤਾਂ ਹਨ। 0-6 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 2764 ਹੈ ਜੋ ਕਿ ਬਾਘਾ ਪੁਰਾਣਾ ਦੀ ਕੁੱਲ ਗਿਣਤੀ ਦਾ 10.97% ਹੈ। ਰਾਜ ਦੇ ਔਰਤ ਲਿੰਗ ਅਨੁਪਾਤ 895, ਦੀ ਤੁਲਨਾ ਵਿੱਚ ਸ਼ਹਿਰ ਦਾ ਔਰਤ ਲਿੰਗ ਅਨੁਪਾਤ 897 ਹੈ। ਇਸ ਤੋਂ ਇਲਾਵਾ ਰਾਜ ਦੇ ਬਾਲ ਲਿੰਗ ਅਨੁਪਾਤ 846, ਦੀ ਤੁਲਨਾ ਵਿੱਚ ਸ਼ਹਿਰ ਦਾ ਬਾਲ ਲਿੰਗ ਅਨੁਪਾਤ ਕਰੀਬ 839 ਹੈ। ਬਾਘਾ ਪੁਰਾਣਾ ਦੀ ਸ਼ਾਖਰਤਾ ਦਰ 76.13 % ਹੈ, ਜੋ ਕਿ ਰਾਜ ਦੀ ਸ਼ਾਖਰਤਾ ਦਰ 75.84%, ਤੋਂ ਵੱਧ ਹੈ। ਸ਼ਹਿਰ ਦੀ ਮਰਦ ਸ਼ਾਖਰਤਾ ਦਰ 79.25% ਦੇ ਕਰੀਬ ਹੈ ਅਤੇ ਔਰਤ ਸ਼ਾਖਰਤਾ ਦਰ 72.67% ਹੈ।

70 ਦੇ ਦਹਾਕੇ ਵਿੱਚ ਬਾਘਾ ਪੁਰਾਣਾ ਇੱਕ ਛੋਟਾ ਜਿਹਾ ਪਿੰਡ ਸੀ, ਜਿਸ ਵਿੱਚ ਮੁੱਖ ਰੂਪ ਵਿੱਚ ਤਿੰਨ ਪੱਤੀਆਂ ਸਨ, ਮੁਗਲੂ ਪੱਤੀ, ਬਾਘਾ ਪੱਤੀ ਅਤੇ ਪੁਰਾਣਾ ਪੱਤੀ। ਇਹ ਮੋਗਾ-ਕੋਟਕਪੂਰਾ ਅਤੇ ਮੁੱਦਕੀ-ਨਿਹਾਲ ਸਿੰਘ ਵਾਲਾ ਰੋਡ ਦੇ ਚੁਰਾਹੇ 'ਤੇ ਸਥਿਤ ਹੈ। ਗੌਰਮਿੰਟ ਪੌਲੀਟੈਕਨਿਕ ਕਾਲਜ, ਰੋਡੇ (ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ) ਦੀ ਸਥਾਪਨਾ ਹੋਣ ਕਰਕੇ ਬਾਘਾ ਪੁਰਾਣਾ ਨੂੰ ਸ਼ੋਹਰਤ ਹਾਸਲ ਹੋਈ। ਬਾਘਾ ਪੁਰਾਣਾ ਦਾ ਦਰਜਾ 1974 ਵਿੱਚ ਨਗਰ ਪੰਚਾਇਤ ਦੇ ਗਠਨ ਹੋਣ ਨਾਲ ਹੋਇਆ ਜਿਸਦੀ ਕੁਝ ਸਾਲਾਂ ਬਾਅਦ ਮਿਉਂਸਪਲ ਕੌਂਸਲ ਵਿੱਚ ਉਨੱਤੀ ਹੋ ਗਈ। ਸੰਨ 2000 ਵਿੱਚ ਬਾਘਾ ਪੁਰਾਣਾ ਨੂੰ ਸਬ-ਤਹਿਸੀਲ ਦਾ ਦਰਜਾ ਮਿਲਿਆ ਜਿਸ ਕਰਕੇ ਇੱਥੇ ਤਹਿਸੀਲ ਪੱਧਰ ਦੇ ਸਾਰੇ ਸਰਕਾਰੀ ਦਫ਼ਤਰਾਂ ਦੀ ਸਥਾਪਨਾ ਹੋਈ। (*ਸਬ-ਤਹਿਸੀਲ ਹੁਣ ਤਹਿਸੀਲ ਬਣ ਗਈ ਹੈ।)

ਪਹਿਲਾਂ ਸ਼ਹਿਰ ਦੀ ਜਿਆਦਾਤਰ ਆਬਾਦੀ ਖੇਤੀਬਾੜੀ 'ਤੇ ਹੀ ਨਿਰਭਰ ਸੀ ਜਿਸ ਕਰਕੇ ਕਈ ਖੇਤੀਬਾੜੀ ਉਦਯੋਗ ਸ਼ੁਰੂ ਹੋਏ (ਰਾਈਸ ਮਿੱਲ, ਕੋਲਡ ਸਟੋਰ ਆਦਿ)। ਪਿਛਲੇ ਕਈ ਸਾਲਾਂ ਦੀ ਆਰਥਿਕ ਗਤੀਵਿਧੀ ਵਿੱਚ ਵਾਧਾ ਹੋਣ ਨਾਲ ਕਈ ਬੈਂਕਾ ਸਥਾਪਿਤ ਹੋਈਆਂ।

ਗੁਆਂਢੀ ਪਿੰਡ[ਸੋਧੋ]

ਰਾਜਿਆਣਾ, ਠੱਠੀ ਭਾਈ, ਬੁੱਧ ਸਿੰਘ ਵਾਲਾ, ਗਿੱਲ, ਚੰਦ ਨਵਾਂ, ਕੋਟਲਾ ਮੇਹਰ ਸਿੰਘ ਵਾਲਾ, ਰੋਡੇ, ਲੰਡੇ, ਸਮਾਲਸਰ, ਘੋਲੀਆ ਕਲਾਂ, ਤੇ, ਘੋਲੀਆ ਖੁਰਦ , ਫੂਲੇਵਾਲਾ

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.