ਮੱਲਿਕਾ ਸਾਰਾਭਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੱਲਿਕਾ ਸਾਰਾਭਾਈ
Mallika-sarabhai-before-performance-saarang-2011-iit-madras.jpg
ਮੱਲਿਕਾ ਸਾਰਾਭਾਈ ਸਾਰੰਗ 2011 ਦੌਰਾਨ, ਚੇਨਈ
ਜਨਮ(1954-05-09)ਮਈ 9, 1954
ਅਹਿਮਦਾਬਾਦ, ਗੁਜਰਾਤ
ਪੇਸ਼ਾਕੁਚੀਪੁੜੀ ਅਤੇ ਭਰਤਨਾਟਿਅਮ ਨਾਚੀ
ਸਰਗਰਮੀ ਦੇ ਸਾਲ1969 - ਹੁਣ
ਕੱਦ5' 6"
ਬੱਚੇਰੇਵਾਨਤਾ ਅਤੇ ਅਨਾਹਿਤਾ
ਵੈੱਬਸਾਈਟMallika Sarabhai

ਮੱਲਿਕਾ ਸਾਰਾਭਾਈ (ਮਲਿਆਲਮ: മല്ലിക സാരാഭായ്, ਗੁਜਰਾਤੀ: મલ્લિકા સારાભાઇ) (ਜਨਮ 9 ਮਈ 1954) ਅਹਿਮਦਾਬਾਦ, ਗੁਜਰਾਤ, ਭਾਰਤ ਤੋਂ ਇੱਕ ਭਾਰਤੀ ਐਕਟਿਵਿਸਟ ਅਤੇ ਕਲਾਸੀਕਲ ਨਾਚੀ ਹੈ। ਉਹ ਕਲਾਸੀਕਲ ਨਾਚੀ ਮ੍ਰਿਣਾਲਿਨੀ ਸਾਰਾਭਾਈ ਅਤੇ ਉਘੇ ਪੁਲਾੜ ਵਿਗਿਆਨੀ ਵਿਕਰਮ ਸਾਰਾਭਾਈ ਦੀ ਧੀ ਹੈ, ਅਤੇ ਪ੍ਰਬੀਨ ਕੁਚੀਪੁੜੀ ਅਤੇ ਭਰਤਨਾਟਿਅਮ ਨਾਚੀ ਹੈ।[1]

ਮੁੱਢਲਾ ਜੀਵਨ[ਸੋਧੋ]

ਮੱਲਿਕਾ ਸਾਰਾਬਾਈ ਦਾ ਜਨਮ ਭਾਰਤੀ ਰਾਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ। ਉਸ ਸੇ ਪਿਤਾ ਵਿਕਰਮ ਸਾਰਾਬਾਈ ਅਤੇ ਮਾਤਾ ਮ੍ਰਿਣਾਲਿਨੀ ਸਾਰਾਬਾਈ ਹਨ। ਉਸ ਨੇ 1974 ਆਈ.ਆਈ.ਐਮ ਤੋਂ ਆਪਣੀ ਐਮ.ਬੀ.ਏ ਦੀ ਡਿਗਰੀ ਹਾਸਿਲ ਕੀਤੀ ਅਤੇ 1976 ‘ਚ ਗੁਜਰਾਤ ਯੂਨੀਵਰਸਿਟੀ ਤੋਂ ‘ਆਰਗਨਾਈਜ਼ੇਸ਼ਨਲ ਬੀਹੇਵੀਅਰ’ ‘ਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਉਹ ਇੱਕ ਨਾਮਵਰ ਕ੍ਰਾਰਓਗ੍ਰਾਫਰ ਅਤੇ ਨ੍ਰਿਤਕੀ ਹੈ।[2] ਇਸ ਦੇ ਨਾਲ ਹੀ ਉਸ ਨੇ ਕਈ ਹਿੰਦੀ, ਮਲਿਆਲਮ, ਗੁਜਰਾਤੀ ਅਤੇ ਅੰਤਰਰਾਸ਼ਟਰੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।[3]

ਕੈਰੀਅਰ[ਸੋਧੋ]

ਉਸ ਨੇ ਜਵਾਨ ਹੁੰਦਿਆਂ ਹੀ ਨ੍ਰਿਤ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਜਦੋਂ ਉਹ 15 ਸਾਲਾਂ ਦੀ ਸੀ ਤਾਂ ਉਸ ਨੇ ਸਿਨੇਮਾ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਮੱਲਿਕਾ ਨੇ ਪੀਟਰ ਬਰੂਕ ਦੇ ਨਾਟਕ “ਦ ਮਹਾਭਾਰਤ” ‘ਚ ਦ੍ਰੋਪਦੀ ਦੀ ਭੂਮਿਕਾ ਅਦਾ ਕੀਤੀ। ਉਸ ਨੇ ਆਪਣੇ ਲੰਬੇ ਕੈਰੀਅਰ ਦੌਰਾਨ ਕਈ ਤਰ੍ਹਾਂ ਨਾਲ ਪ੍ਰਸੰਸਾ ਪ੍ਰਾਪਤ ਕੀਤੀ, ਗੋਲਡਨ ਸਟਾਰ ਅਵਾਰਡ ਉਨ੍ਹਾਂ ਵਿਚੋਂ ਇੱਕ ਹੈ, ਜਿਸ ਨੂੰ ਉਸਨੇ 1977 ਵਿਚ ਸਰਬੋਤਮ ਡਾਂਸ ਸੋਲੋਇਸਟ, ਥੀਏਟਰ ਦ ਚੈਂਪਸ ਇਲਸੀਜ਼, ਪੈਰਿਸ ਜਿੱਤਿਆ। ਇਕ ਡਾਂਸਰ ਹੋਣ ਦੇ ਨਾਲ ਸਾਰਾਭਾਈ ਇੱਕ ਸਮਾਜ ਸੇਵੀ ਵੀ ਹੈ।[4] ਉਹ ਅਹਿਮਦਾਬਾਦ ਵਿਖੇ, ਸਥਿਤ ਦਰਪਣ ਅਕੈਡਮੀ ਆਫ਼ ਪਰਫਾਰਮਿੰਗ ਆਰਟਸ ਦਾ ਪ੍ਰਬੰਧਨ ਕਰਦੀ ਹੈ, ਜੋ ਕਿ ਕਲਾਵਾਂ ਲਈ ਇੱਕ ਕੇਂਦਰ ਅਤੇ ਕਲਾਵਾਂ ਦੀ ਵਰਤੋਂ ਵਿਵਹਾਰ ਤਬਦੀਲੀ ਲਈ ਇੱਕ ਭਾਸ਼ਾ ਵਜੋਂ ਵਜੋਂ ਜਾਂਦੀ ਹੈ।[5]

ਲਿਖਤਾਂ[ਸੋਧੋ]

ਮੱਲਿਕਾ ਨੇ ਸਭ ਤੋਂ ਪਹਿਲਾਂ ਉਦੋਂ ਲਿਖਣਾ ਸ਼ੁਰੂ ਕੀਤਾ ਜਦੋਂ ਉਸਨੇ ਸ਼ਕਤੀ: ਔਰਤ ਦੀ ਸ਼ਕਤੀ ਦਾ ਨਿਰਮਾਣ ਅਤੇ ਪ੍ਰਦਰਸ਼ਨ ਕੀਤਾ। ਉਦੋਂ ਤੋਂ ਹੀ ਉਸ ਨੇ ਆਪਣੇ ਸ਼ੋਅ, ਸਕ੍ਰਿਪਟ, ਮਧ ਪ੍ਰਦੇਸ਼ ਵਿੱਚ ਇਸਰੋ ਵਿਦਿਅਕ ਟੀ.ਵੀ ਲਈ ਟੀ.ਵੀ ਸੀਰੀਅਲ, ਫਿਲਮਾਂ ਦੀਆਂ ਸਕ੍ਰਿਪਟਾਂ ਅਤੇ ਭਰਤਨਾਟਿਅਮ ਲਈ ਹੋਰ ਨਵੇਂ ਸਮਕਾਲੀ ਬੋਲ ਲਿਖੇ ਹਨ। ਉਹ ਟਾਈਮਜ਼ ਆਫ਼ ਇੰਡੀਆ, ਵਨੀਤਾ, ਦਿ ਹਫਤੇ, ਦਿਵਿਆਭਾਸਕਰ, ਹੰਸ ਅਤੇ ਡੀ.ਐਨ.ਏ ਦੀ ਕਾਲਮ ਲੇਖਕ ਰਹੀ ਹੈ।

ਨਿੱਜੀ ਜੀਵਨ[ਸੋਧੋ]

ਮੱਲਿਕਾ ਨੇ 1982 ਵਿੱਚ ਬਿਪਿਨ ਸ਼ਾਹ ਨਾਲ ਮੁਲਾਕਾਤ ਹੋਈ ਅਤੇ ਉਸ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਬੇਟਾ, ਰੇਵੰਤਾ ਅਤੇ ਇੱਕ ਬੇਟੀ ਅਨੀਤਾ, ਹਨ।[6] ਬਿਪਿਨ ਅਤੇ ਮੱਲਿਕਾ ਨੇ 1984 ਵਿੱਚ ਮੈਪਿਨ ਪਬਲਿਸ਼ਿੰਗ ਦੀ ਸਹਿ-ਸਥਾਪਨਾ ਕੀਤੀ ਅਤੇ ਇਸਨੂੰ ਮਿਲ ਕੇ ਚਲਾਉਣਾ ਜਾਰੀ ਰੱਖਿਆ।[7]

ਸਨਮਾਨ[ਸੋਧੋ]

  • ਡਰਾਮਾ ਅਤੇ ਨਿ੍ਰਤ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਗੁਜਰਾਤ ਨੇ ਉਸ ਨੇ ‘ਗੌਰਵ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।[8]
  • ਭਾਰਤੀ ਸਰਕਾਰ ਦੁਆਰਾ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਗੈਲਰੀ[ਸੋਧੋ]

ਹਵਾਲੇ[ਸੋਧੋ]