ਯਮਲਾ ਪਗਲਾ ਦੀਵਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯਮਲਾ ਪਗਲਾ ਦੀਵਾਨਾ
ਨਿਰਦੇਸ਼ਕ ਸਮੀਰ ਕਾਰਣਿਕ
ਨਿਰਮਾਤਾ ਸਮੀਰ ਕਾਰਣਿਕ
ਨਿਤਿਨ ਮਨਮੋਹਨ
ਕਹਾਣੀਕਾਰ ਜਸਵਿੰਦਰ ਭੱਟ
ਵਾਚਕ ਅਜੈ ਦੇਵਗਨ
ਸਿਤਾਰੇ ਸਨੀ ਦਿਓਲ
ਧਰਮਿੰਦਰ
ਬੌਬੀ ਦਿਓਲ
ਕੁਲਰਾਜ ਰੰਧਾਵਾ
ਅਨੁਪਮ ਖੇਰ
ਸੰਗੀਤਕਾਰ ਲਕਸ਼ਮੀਕਾਂਤ-ਪਿਆਰੇਲਾਲ
ਅਨੂੰ ਮਲਿਕ
ਰਿਦਮ ਧੋਲ ਬੌਸ
ਨੌਮਨ ਜਾਵੈਦ
ਸੰਦੇਸ਼ ਸ਼ਾਂਡਿਲਿਅ
ਰਾਹੁਲ ਸੇਠ
ਸੰਜੈ ਚੌਧਰੀ
ਸਿਨੇਮਾਕਾਰ ਕਬੀਰ ਲਾਲ
ਬਿਨੋਦ ਪ੍ਰਧਾਨ
ਸੰਪਾਦਕ ਮੁਕੇਸ਼ ਠਾਕੁਰ
ਵਰਤਾਵਾ ਟਾਪ ਐਂਜਲ ਪ੍ਰੋਡਕਸ਼ਨਸ
ਵਨ ਅੱਪ ਐਂਟਰਟੇਂਮਿੰਟ
ਰਿਲੀਜ਼ ਮਿਤੀ(ਆਂ)
 • ਜਨਵਰੀ 14, 2011 (2011-01-14)
ਮਿਆਦ 163 ਮਿੰਟ[1]
ਦੇਸ਼ ਭਾਰਤ
ਭਾਸ਼ਾ ਹਿੰਦੀ
ਅੰਗਰੇਜੀ[2]
ਬਾਕਸ ਆਫ਼ਿਸ INR86.50 ਕਰੋੜ (US)[3]

ਯਮਲਾ ਪਗਲਾ ਦੀਵਾਨਾ (ਹਿੰਦੀ: यमला पगला दीवाना) 2011 ਵਿੱਚ ਪ੍ਰਦਰਸ਼ਿਤ ਹਿੰਦੀ ਹਾਸ ਨਾਟਕੀ ਫਿਲਮ ਹੈ ਜਿਸਨੂੰ ਸਮੀਰ ਕਾਰਣਿਕ ਨੇ ਨਿਰਦੇਸ਼ਤ ਕੀਤਾ ਹੈ ਅਤੇ ਧਰਮਿੰਦਰ, ਸਨੀ ਦਿਓਲ ਅਤੇ ਬੌਬੀ ਦਿਓਲ ਇਸ ਵਿੱਚ ਮੁੱਖ ਭੂਮਿਕਾ ਵਿੱਚ ਹਨ।[4] ਇਹ ਫਿਲਮ ਦਿਉਲ ਪਰਿਵਾਰ ਦੀ ਤਿਕੜੀ ਵਲੋਂ ਇਕੱਠੇ ਤੌਰ ਤੇ ਕੀਤੀ ਗਈ ਦੂਜੀ ਫਿਲਮ ਹੈ, ਇਸਤੋਂ ਪੂਰਵ ਅਪਨੇ (2007) ਫਿਲਮ ਵਿੱਚ ਤਿੰਨੋਂ ਇਕੱਠੇ ਤੌਰ ਤੇ ਕੰਮ ਕਰ ਚੁੱਕੇ ਹਨ। ਇਹ ਫਿਲਮ ੧੯੭੫ ਦੀ ਧਰਮਿੰਦਰ ਅਭਿਨੀਤ ਫਿਲਮ "ਪ੍ਰਤਿਗਿਆ" ਦੇ ਗਾਣੇ "ਮੈਂ ਜੱਟ ਯਮਲਾ ਪਗਲਾ ਦੀਵਾਨਾ" ਤੋਂ ਵੀ ਪ੍ਰੇਰਿਤ ਹੈ।[5]

ਪਟਕਥਾ[ਸੋਧੋ]

ਪਰਮਵੀਰ ਸਿੰਘ (ਸਨੀ ਦਿਓਲ) ਇੱਕ ਪ੍ਰਵਾਸੀ ਭਾਰਤੀ (ਐੱਨ ਆਰ ਆਈ) ਹੈ ਜੋ ਕੈਨੇਡਾ ਵਿੱਚ ਆਪਣੀ ਪਤਨੀ ਮੈਰੀ (ਆਸਟ੍ਰੇਲੀਆਈ ਅਭਿਨੇਤਰੀ ਐੱਮਾ ਬ੍ਰਾਊਨ ਗਰੇਟੱਟ), ਦੋ ਬੱਚੇ ਕਰਮ ਅਤੇ ਵੀਰ ਅਤੇ ਆਪਣੀ ਮਾਂ ਨਫੀਸਾ ਅਲੀ ਦੇ ਨਾਲ ਰਹਿੰਦਾ ਹੈ। ਸਾਲਾਂ ਪੂਰਵ, ਪਰਮਵੀਰ ਦੇ ਛੋਟੇ ਭਰਾ ਗਜੋਧਰ ਦੇ ਜਨਮ ਤੋਂ ਬਾਅਦ, ਪਰਮਵੀਰ ਦੇ ਪਿਤਾ ਧਰਮ ਸਿੰਘ (ਧਰਮਿੰਦਰ) ਪਰਿਵਾਰਕ ਸਮਸਿਆਵਾਂ ਦੇ ਕਾਰਨ ਗਜੋਧਰ ਨੂੰ ਨਾਲ ਲੈ ਕੇ ਘਰ ਨੂੰ ਛੱਡ ਜਾਂਦੇ ਹਨ। ਜਦ ਵਰਤਮਾਨ ਵਿੱਚ ਪਰਮਵੀਰ ਦੇ ਘਰ ਇੱਕ ਕੈਨੇਡੀਆਈ ਨਾਗਰੀਕ ਆਉਂਦਾ ਹੈ ਅਤੇ ਉਹ ਧਰਮ ਸਿੰਘ ਦਾ ਇੱਕ ਚਿੱਤਰ ਉੱਥੇ ਵੇਖਦਾ ਹੈ। ਇਸ ਤੋਂ ਬਾਅਦ ਫਿਲਮ ਇਸ ਵਿੱਛੜੇ ਹੋਏ ਪਰਿਵਾਰ ਦੀ ਕਹਾਣੀ ਨੂੰ ਹਾਸ ਰਸ ਦੇ ਨਾਲ ਮਿਲਾਂਦੀ ਹੈ ਅਤੇ ਇਸਦੇ ਵਿੱਚ ਇੱਕ ਪ੍ਰੇਮ ਕਹਾਣੀ ਵੀ ਆਉਂਦੀ ਹੈ।

ਪਾਤਰ[ਸੋਧੋ]

 • ਧਰਮਿੰਦਰ - ਧਰਮ ਸਿੰਘ
 • ਸਨੀ ਦਿਓਲ - ਪਰਮਵੀਰ ਸਿੰਘ ਢਿੱਲੋਂ
 • ਬੌਬੀ ਦਿਓਲ - ਗਾਜੋਧਰ ਸਿੰਘ / ਕਰਮਵੀਰ ਢਿੱਲੋ
 • ਕੁਲਰਾਜ ਰੰਧਾਵਾ - ਸਾਹਿਬਾ ਬਰਾੜ
 • ਨਫੀਸਾ ਅਲੀ - ਮਾਂ
 • ਅਨੁਪਮ ਖੇਰ - ਜੋਗਿੰਦਰ ਸਿੰਘ ਬਰਾੜ
 • ਜਾਨੀ ਲੀਵਰ - ਇੱਕ ਜੌਹਰੀ
 • ਪੁਨੀਤ ਇੱਸਰ - ਮਿੰਟੀ
 • ਮੁਕੁਲ ਦੇਵ - ਗੁਰਮੀਤ (ਬਿਲਾ)
 • ਹਿਮਾਂਸ਼ੂ ਮਲਿਕ - ਤੇਜਿੰਦਰ (ਜਰਨੈਲ)
 • ਸੁਚੇਤਾ ਖੰਨਾ - ਪੋਲੀ
 • ਐੱਮਾ ਬ੍ਰਾਊਨ ਗਰੇਟੱਟ - ਮੈਰੀ ਢਿੱਲੋਂ
 • ਦਿਗਵਿਜੈ ਰੋਹਿਲਦਾਸ - ਬਲਬੀਰ (ਆਲੂ)
 • ਕ੍ਰਿਪ ਸੁਰੀ - ਸੁੱਖਦੇਵ (ਕੋਹਟੀ)
 • ਗੁਰਬਚਨ - ਬਾਬੂ
 • ਲੋਕੇਸ਼ ਤਿਲਕਧਾਰੀ - ਲੋਕੇਸ਼
 • ਨਿਕੁੰਜ ਪਾਂਡੇ - ਕਰਮ
 • ਅਮਿਤ ਮਿਸਰੀ - ਬਿੰਦਾ
 • ਮਾਧੁਰੀ ਭੱਟਾਚਾਰਿਆ - ਆਇਟਮ ਗੀਤ "ਟਿੰਕੂ ਜਿਆ" ਵਿੱਚ
 • ਮਜਿਕ ਚਹਿਲ - ਆਇਟਮ ਗੀਤ "ਚਮਕੀ ਜਵਾਨੀ" ਵਿੱਚ
 • ਅਜੈ ਦੇਵਗਨ - ਵਾਚਕ

ਨਿਰਮਾਣ[ਸੋਧੋ]

ਫਿਲਮ ਦਾ ਨਿਰਮਾਣ ਫਰਵਰੀ ੨੦੧੦ ਵਿੱਚ ਅਰੰਭ ਹੋਇਆ। ਜਿਸਦੇ ਨਿਰਦੇਸ਼ਕ ਸਮੀਰ ਕਾਰਣਿਕ ਹਨ ਅਤੇ ਇਸਦਾ ਫਿਲਮਾਂਕਨ ਵਾਰਾਣਸੀ ਵਿੱਚ ਅਪ੍ਰੈਲ ੨੦੧੦ ਵਿੱਚ ਅਰੰਭ ਹੋਇਆ।[6] ਧਰਮਿੰਦਰ ਦੇ ਬਿਮਾਰ ਹੋ ਜਾਣ ਦੇ ਕਾਰਨ ਮਾਰਚ ਦੇ ਸੁਰੂ ਵਿੱਚ ਫਿਲਮ ਦਾ ਨਿਰਮਾਣ ਕਾਰਜ ਰੋਕਨਾ ਪਿਆ,[7] ਅਤੇ ਜੁਲਾਈ ਵਿੱਚ ਜਦ ਸਨੀ ਦਿਓਲ ਦੀ ਪਿੱਠ ਦੀ ਸਮੱਸਿਆ ਦੇ ਕਾਰਨ ਕੁਝ ਐਕਸਨ ਦ੍ਰਿਸ਼ ਫਿਲਮਾਉਣ ਵਿੱਚ ਸਮੱਸਿਆ ਹੋਈ।[8]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]