ਸਮੱਗਰੀ 'ਤੇ ਜਾਓ

ਰਕੀਬੁਲ ਹੁਸੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਕੀਬੁਲ ਹੁਸੈਨ
ਸਰਕਾਰੀ ਫ਼ੋਟੋ, 2014
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
4 ਜੂਨ 2024
ਤੋਂ ਪਹਿਲਾਂਬਦਰੁੱਦੀਨ ਅਜਮਲ
ਹਲਕਾਧੁਬਰੀ
ਅਸਾਮ ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
20 ਸਤੰਬਰ 2001 – 4 ਜੂਨ 2024
ਤੋਂ ਪਹਿਲਾਂਅਤੁਲ ਕੁਮਾਰ ਸ਼ਰਮਾ
ਤੋਂ ਬਾਅਦTBA
ਹਲਕਾਸਾਮਗੁਰੀ
ਕੈਬਨਿਟ ਮੰਤਰੀ, ਅਸਾਮ ਸਰਕਾਰ
ਦਫ਼ਤਰ ਵਿੱਚ
21 ਮਈ 2006 – 24 ਮਈ 2016
ਮੁੱਖ ਮੰਤਰੀਤਰੁਣ ਗਗੋਈ
ਮੰਤਰਾਲੇ ਤੇ ਡਿਪਾਰਟਮੈਂਟ
ਤੋਂ ਪਹਿਲਾਂਚੰਦਨ ਬ੍ਰਹਮਾ
ਤੋਂ ਬਾਅਦਨਾਬਾ ਕੁਮਾਰ ਦੋਲੇ
ਨਿੱਜੀ ਜਾਣਕਾਰੀ
ਜਨਮ
ਰਕੀਬੁਲ ਹੁਸੈਨ

(1964-08-07) 7 ਅਗਸਤ 1964 (ਉਮਰ 60)
ਨਗਾਓਂ, ਅਸਾਮ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਰਿਹਾਇਸ਼ਬਿਮਲਾ ਬੋਰਾ ਰੋਡ, ਨਗਾਓਂ, ਅਸਾਮ, ਭਾਰਤ
ਅਲਮਾ ਮਾਤਰਨਗਾਓਂ ਕਾਲਜ(ਬੀਏ)
ਪੇਸ਼ਾ
  • ਸਿਆਸਤਦਾਨ
  • ਸਮਾਜਕ ਕਾਰਕੁਨ

ਰਕੀਬੁਲ ਹੁਸੈਨ (ਜਨਮ 7 ਅਗਸਤ 1964) ਇੱਕ ਭਾਰਤੀ ਸਿਆਸਤਦਾਨ ਹੈ। ਇਹ ਧੂਬਰੀ, ਅਸਾਮ ਤੋਂ ਭਾਰਤ ਦੀ ਲੋਕ ਸਭਾ ਵਿੱਚ ਬਤੌਰ ਸੰਸਦ ਮੈਂਬਰ ਸੇਵਾ ਨਿਭਾ ਰਿਹਾ ਹੈ। ਇਹ 2021 ਤੋਂ 2024 ਤੱਕ ਅਸਾਮ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ-ਨੇਤਾ ਸੀ। ਇਹ ਸਾਮਗੁਰੀ ਤੋਂ ਅਸਾਮ ਵਿਧਾਨ ਸਭਾ ਦਾ ਮੈਂਬਰ ਸੀ। [1]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਹੁਸੈਨ ਦਾ ਜਨਮ ਮਰਹੂਮ ਅਲਹਾਜ਼ ਨੂਰੁਲ ਹੁਸੈਨ ਦੇ ਘਰ 7 ਅਗਸਤ 1964 ਨੂੰ ਹੋਇਆ ਸੀ।

ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐਮਏ ਰਾਜਨੀਤੀ ਸ਼ਾਸਤਰ ਵਿੱਚ ਪੋਸਟ ਗ੍ਰੈਜੂਏਟ ਹੈ।[2]

ਸਿਆਸੀ ਜੀਵਨ

[ਸੋਧੋ]

ਇਹ 2001 ਤੋਂ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਵੱਲੋਂ ਅਸਾਮ ਵਿਧਾਨ ਸਭਾ ਵਿੱਚ ਸਾਮਗੁਰੀ ਹਲਕੇ ਦੀ ਨੁਮਾਇੰਦਗੀ ਕਰਦਾ ਆ ਰਿਹਾ ਹੈ।

ਇਸਨੇ 2002 ਤੋਂ 2006 ਤੱਕ ਤਰੁਣ ਗੋਗੋਈ ਸਰਕਾਰ ਵਿੱਚ ਗ੍ਰਹਿ (ਜੇਲ੍ਹ ਅਤੇ ਹੋਮ ਗਾਰਡ), ਬਾਰਡਰ ਏਰੀਆ ਡਿਵੈਲਪਮੈਂਟ ਅਤੇ ਪਾਸਪੋਰਟ ਦੇ ਰਾਜ ਮੰਤਰੀ ਵਜੋਂ ਸੇਵਾ ਨਿਭਾਈ।[3][4][5][6][7][8]

ਇਸਨੇ 2004 ਤੋਂ 2006 ਤੱਕ ਤਰੁਣ ਗੋਗੋਈ ਸਰਕਾਰ ਵਿੱਚ ਰਾਜ, ਗ੍ਰਹਿ, ਰਾਜਨੀਤਿਕ, ਪਾਸਪੋਰਟ, HAJ, BAD, ਸੂਚਨਾ ਤਕਨਾਲੋਜੀ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਅਸਾਮ ਸਰਕਾਰ ਦੇ ਮੰਤਰੀ ਵਜੋਂ ਕੰਮ ਕੀਤਾ।

ਇਸਨੇ 2011 ਤੋਂ 2016 ਤੱਕ ਤਰੁਣ ਗੋਗੋਈ ਮੰਤਰਾਲੇ III ਵਿੱਚ ਜੰਗਲਾਤ ਅਤੇ ਵਾਤਾਵਰਣ ਅਤੇ ਪੰਚਾਇਤ ਅਤੇ ਪੇਂਡੂ ਵਿਕਾਸ, ਅਸਾਮ ਸਰਕਾਰ ਦੇ ਮੰਤਰੀ ਵਜੋਂ ਸੇਵਾ ਨਿਭਾਈ। ਇਹ 2006 ਤੋਂ 2011 ਤੱਕ ਤਰੁਣ ਗੋਗੋਈ ਸਰਕਾਰ ਵਿੱਚ ਵਾਤਾਵਰਣ ਅਤੇ ਜੰਗਲਾਤ, ਸੈਰ-ਸਪਾਟਾ, ਸੂਚਨਾ ਅਤੇ ਲੋਕ ਸੰਪਰਕ, ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਰਿਹਾ।

ਹੁਸੈਨ ਅਸਾਮ ਓਲੰਪਿਕ ਸੰਘ ਦਾ ਜਨਰਲ ਸਕੱਤਰ ਸੀ। 2015 ਵਿੱਚ ਇਹ ਆਲ ਇੰਡੀਆ ਕੈਰਮ ਫੈਡਰੇਸ਼ਨ ਦਾ ਪ੍ਰਧਾਨ ਬਣਿਆ।[9]

2024 ਦੀਆਂ ਭਾਰਤ ਲੋਕ ਸਭਾ ਚੋਣਾਂ ਵਿੱਚ ਇਸਨੇ 10 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ, ਜੋ ਦੇਸ਼ ਵਿੱਚ ਸਭ ਤੋਂ ਵੱਡੇ ਫ਼ਰਕ ਵਾਲ਼ੀ ਜਿੱਤ ਸੀ।[10]

ਹਵਾਲੇ

[ਸੋਧੋ]
  1. Quint, The (2024-06-04). "Dhubri Election Result 2024 Live Updates: Congress' Rakibul Hussain is Leading This Lok Sabha Seat". TheQuint (in ਅੰਗਰੇਜ਼ੀ). Retrieved 2024-06-04.
  2. "Rakibul Hussain(Indian National Congress(INC)):Constituency- DHUBRI(ASSAM) - Affidavit Information of Candidate:". www.myneta.info. Retrieved 2024-06-04.
  3. "Who's Who". assamassembly.gov.in. Retrieved 19 June 2021.
  4. "Rakibul Hussain(Indian National Congress(INC)):Constituency- SAMAGURI(NAGAON) – Affidavit Information of Candidate". myneta.info. Retrieved 19 June 2021.
  5. "Assam Legislative Assembly – 11th Assembly, Members 2001–2006". assamassembly.gov.in. Retrieved 19 June 2021.
  6. "Assam Legislative Assembly – Members 2006–2011". assamassembly.gov.in. Retrieved 19 June 2021.
  7. "Assam Legislative Assembly – Members of Current Assembly". assamassembly.gov.in. Retrieved 19 June 2021.
  8. "Rakibul Hussain | Assam Assembly Election Results Live, Candidates News, Videos, Photos". News18. Retrieved 19 June 2021.
  9. "Delhi High Court restores Carrom Federation". The Hindu. 31 August 2017.
  10. "Lok Sabha election results 2024: Candidates with highest voter margin". The Times of India. 2024-06-05. ISSN 0971-8257. Retrieved 2024-06-06.