ਸਮੱਗਰੀ 'ਤੇ ਜਾਓ

ਰਾਜਿੰਦਰ ਪਾਲ ਗੌਤਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਜੇਂਦਰ ਪਾਲ ਗੌਤਮ ਇੱਕ ਭਾਰਤੀ ਸਿਆਸਤਦਾਨ, ਦਲਿਤ ਕਾਰਕੁਨ, ਸਮਾਜ ਸੇਵਕ ਅਤੇ ਦਿੱਲੀ ਸਰਕਾਰ ਵਿੱਚ ਜਲ, ਸੈਰ-ਸਪਾਟਾ, ਸੱਭਿਆਚਾਰ, ਕਲਾ ਅਤੇ ਭਾਸ਼ਾਵਾਂ ਅਤੇ ਗੁਰਦੁਆਰਾ ਚੋਣਾਂ ਦਾ ਸਾਬਕਾ ਮੰਤਰੀ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ ਅਤੇ ਦਿੱਲੀ ਵਿਧਾਨ ਸਭਾ ਵਿੱਚ ਸੀਮਾਪੁਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦਾ ਹੈ। [1] [2]

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਗੌਤਮ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਐੱਲ.ਐੱਲ. ਬੀ. ਦੀ ਡਿਗਰੀ ਕੀਤੀ ਅਤੇ ਪੇਸ਼ੇ ਤੋਂ ਵਕੀਲ ਹੈ। [3] ਉਹ ਇੱਕ ਅੰਬੇਡਕਰਵਾਦੀ ਅਤੇ ਬੋਧੀ ਕਾਰਕੁਨ ਹੈ। [4] [5] [6] [7] [8]

ਸਿਆਸੀ ਕੈਰੀਅਰ

[ਸੋਧੋ]

2014 ਵਿੱਚ, ਉਹ ਆਮ ਆਦਮੀ ਪਾਰਟੀ ਦਾ ਮੈਂਬਰ ਬਣਿਆ। [9] ਦਿੱਲੀ ਦੀ ਛੇਵੀਂ ਵਿਧਾਨ ਸਭਾ ਵਿੱਚ ਵਿਧਾਇਕ ਵਜੋਂ ਗੌਤਮ ਦਾ ਕਾਰਜਕਾਲ ਉਸ ਦਾ ਪਹਿਲਾ ਕਾਰਜਕਾਲ ਸੀ। ਉਸਨੇ 2015 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਰਮਵੀਰ ਨੂੰ 48,821 ਵੋਟਾਂ ਦੇ ਫਰਕ ਨਾਲ ਹਰਾਇਆ ਸੀ। [10] ਉਹ 2020 ਦਿੱਲੀ ਵਿਧਾਨ ਸਭਾ ਚੋਣ ਵਿੱਚ ਦੁਬਾਰਾ ਚੁਣਿਆ ਗਿਆ ਸੀ।

ਦਿੱਲੀ ਦਾ ਕੈਬਨਿਟ ਮੰਤਰੀ

[ਸੋਧੋ]

ਉਹ 14 ਫਰਵਰੀ 2015 ਤੋਂ ਤੀਜੇ ਕੇਜਰੀਵਾਲ ਮੰਤਰਾਲੇ ਵਿੱਚ ਕੈਬਨਿਟ ਮੰਤਰੀ ਸੀ ਅਤੇ ਦਿੱਲੀ ਸਰਕਾਰ ਦੇ ਹੇਠਾਂ ਦਿੱਤੇ ਵਿਭਾਗਾਂ ਦਾ ਚਾਰਜ ਸੰਭਾਲਦਾ ਸੀ।

  • ਸਮਾਜਿਕ ਭਲਾਈ
  • ਐਸ.ਸੀ. ਅਤੇ ਐਸ.ਟੀ
  • ਸਹਿਕਾਰੀ
  • ਗੁਰਦੁਆਰਾ ਚੋਣਾਂ
  • ਔਰਤਾਂ ਅਤੇ ਬੱਚਾ

ਵਿਵਾਦ

[ਸੋਧੋ]

ਮਈ 2020 ਵਿੱਚ, ਦੁਸ਼ਮਣ ਦੇ ਏਜੰਟਾਂ ਦੀ ਤਿਆਰ ਕੀਤੀ ਅਤੇ ਪ੍ਰਸਾਰਿਤ ਕੀਤੀ ਗਈ ਇੱਕ ਵੀਡੀਓ ਨੂੰ ਸਾਂਝਾ ਕਰਨ ਲਈ ਭਾਰਤੀ ਫੌਜ ਵੱਲੋਂ ਉਸਦੀ ਆਲੋਚਨਾ ਕੀਤੀ ਗਈ ਸੀ। [11] [12] [13] ਬਾਅਦ ਵਿਚ ਉਸ ਨੇ ਵੀਡੀਓ ਉਤਾਰ ਲਿਆ। [11] [14]

ਸਮਾਜਿਕ ਸਰਗਰਮੀ

[ਸੋਧੋ]

ਉਸ ਨੇ ਗਰੀਬ ਪਰਿਵਾਰਾਂ ਦੇ ਕਰੀਬ 450 ਬੱਚਿਆਂ ਨੂੰ ਪੜ੍ਹਾਇਆ ਅਤੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦਾ ਕੰਮ ਕੀਤਾ। ਉਸ ਨੇ ਦਲਿਤਾਂ ਦੇ ਵਿਕਾਸ ਅਤੇ ਅਧਿਕਾਰਾਂ ਲਈ ਕੰਮ ਕੀਤਾ। ਉਨ੍ਹਾਂ ਨੂੰ 2017 ਵਿੱਚ ਸਮਤਾ ਸੈਨਿਕ ਦਲ ਦੇ ਡਾ: ਅੰਬੇਡਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ [9]

ਉਸਨੇ ਪਰਿਵਰਤਨ ਨਾਮਕ ਇੱਕ ਗੈਰ-ਸਰਕਾਰੀ ਸੰਸਥਾ (ਐਨ.ਜੀ.ਓ.) ਚਲਾਈ ਅਤੇ 2022 ਤੱਕ ਉਹ 'ਮਿਸ਼ਨ ਜੈ ਭੀਮ' ਸੰਸਥਾ ਚਲਾਉਂਦਾ ਹੈ। [9] ਗੌਤਮ, ਮਿਸ਼ਨ ਜੈ ਭੀਮ ਸੰਗਠਨ ਦਾ ਸੰਸਥਾਪਕ ਹੈ। [15]

ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ

[ਸੋਧੋ]

5 ਅਕਤੂਬਰ 2022 ਨੂੰ, ਬੁੱਧਿਸਟ ਸੁਸਾਇਟੀ ਆਫ਼ ਇੰਡੀਆ ਅਤੇ ਮਿਸ਼ਨ ਜੈ ਭੀਮ ਨੇ ਸਾਂਝੇ ਤੌਰ 'ਤੇ ਡਾ. ਅੰਬੇਡਕਰ ਭਵਨ ਰਾਣੀ ਝਾਂਸੀ ਰੋਡ ਵਿਖੇ ਇੱਕ ਸਮਾਗਮ [16] ਦਾ ਆਯੋਜਨ ਕੀਤਾ। ਗੌਤਮ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਬਾਅਦ ਵਿੱਚ ਕਿਹਾ ਕਿ ਇਸ ਸਮਾਗਮ ਵਿੱਚ "10,000 ਤੋਂ ਵੱਧ ਲੋਕਾਂ ਨੇ ਬੁੱਧ ਧਰਮ ਵਿੱਚ ਸ਼ਾਮਲ ਹੋਣ ਅਤੇ ਭਾਰਤ ਨੂੰ ਜਾਤੀਵਾਦ ਅਤੇ ਛੂਤ-ਛਾਤ ਤੋਂ ਮੁਕਤ ਬਣਾਉਣ ਲਈ ਕੰਮ ਕਰਨ ਦਾ ਵਾਅਦਾ ਕੀਤਾ।" [15] ਸਮਾਗਮ ਦੌਰਾਨ, ਜਦੋਂ ਗੌਤਮ ਸਟੇਜ 'ਤੇ ਸਨ, ਹਾਜ਼ਰੀਨ ਨੇ 22 ਵਚਨਾਂ ਨੂੰ ਦੁਹਰਾਇਆ ਜੋ ਬੀ ਆਰ ਅੰਬੇਡਕਰ ਨੇ ਆਪਣੇ ਪੈਰੋਕਾਰਾਂ ਨੂੰ ਦਿੱਤੇ ਸੀ। ਹੋਰ ਸੁੱਖਣਾਂ ਵਿਚ ਇਸ ਵਿਚ ਇਕ ਸੁੱਖਣਾ ਵੀ ਸ਼ਾਮਲ ਸੀ ਕਿ ਉਹ ਹਿੰਦੂ ਦੇਵੀ-ਦੇਵਤਿਆਂ ਅੱਗੇ ਅਰਦਾਸ ਨਹੀਂ ਕਰਨਗੇ। [9] 22-ਨੁਕਾਤੀ ਵਚਨ ਸਭ ਤੋਂ ਪਹਿਲਾਂ 1956 ਵਿੱਚ ਡਾ. ਬੀ.ਆਰ. ਅੰਬੇਡਕਰ ਨੇ ਉਦੋਂ ਲਏ ਸੀ ਜਦੋਂ ਉਸਨੇ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾ ਲਿਆ ਸੀ। ਉਦੋਂ ਤੋਂ ਇਸ ਤਰ੍ਹਾਂ ਦੇ ਸਮਾਗਮ ਬਾਕਾਇਦਾ ਆਯੋਜਿਤ ਕੀਤੇ ਜਾਂਦੇ ਹਨ, ਜਿੱਥੇ ਮੁੱਖ ਤੌਰ 'ਤੇ ਦੱਬੀਆਂ-ਕੁਚਲੀਆਂ ਜਾਤੀਆਂ ਦੇ ਲੋਕ 22 ਸੁੱਖਣਾ ਦਾ ਪਾਠ ਕਰਦੇ ਹਨ ਅਤੇ ਬੁੱਧ ਧਰਮ ਅਪਣਾਉਂਦੇ ਹਨ। [17] [18]

ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਦਿੱਤੀ ਕਿ ਅੰਬੇਡਕਰ ਦੀਆਂ 22 ਸਹੁੰਆਂ ਦੇ 66 ਸਾਲ ਬਾਅਦ, ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਨੇਤਾਵਾਂ ਨੇ ਅਚਾਨਕ ਇਸ `ਤੇ ਬੁਰਾ ਮਨਾਉਣ ਦਾ ਰਾਹ ਫੜਿਆ। ਇਹ ਦੱਸਿਆ ਗਿਆ ਸੀ ਕਿ ਵਚਨਾਂ ਵਿੱਚ ਹਿੰਦੂ ਦੇਵੀ-ਦੇਵਤਿਆਂ ਬਾਰੇ ਕੋਈ ਅਪਮਾਨਜਨਕ ਸ਼ਬਦ ਨਹੀਂ ਸਨ, ਪਰ ਬੁਲਾਰਾ ਸਿਰਫ਼ ਇਹ ਪ੍ਰਣ ਕਰਦਾ ਹੈ ਕਿ ਉਹ ਉਨ੍ਹਾਂ ਦੀ ਪੂਜਾ ਨਹੀਂ ਕਰੇਗਾ। ਭਾਜਪਾ ਨੇਤਾਵਾਂ ਨੇ ਗੌਤਮ ਦੇ ਭਾਸ਼ਣ ਦੀ ਆਲੋਚਨਾ ਕੀਤੀ ਅਤੇ ਉਸ ਦੇ ਖਿਲਾਫ ਕਾਨੂੰਨੀ ਸ਼ਿਕਾਇਤਾਂ ਕੀਤੀਆਂ। [17] 2022 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਭਾਜਪਾ ਨੇ 'ਆਪ', 'ਆਪ' ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਗੌਤਮ 'ਤੇ ਹਮਲਾ ਕੀਤਾ। [19]

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Election result". Election commission of India. Archived from the original on 27 ਫ਼ਰਵਰੀ 2015. Retrieved 10 February 2015.
  2. "Cabinet Ministers". delhi.gov.in. Retrieved 25 June 2017.
  3. "Brief profile". myneta.info. Retrieved 12 February 2015.
  4. "Misinformation being spread, not pulling down Ambedkar statue: AAP".
  5. "B R Ambedkar was instrumental in shaping legal rights of women in India". 6 December 2019.
  6. "In the Name of God & Martyrs of Freedom Struggle: Kejriwal's Ministers Take Oath in different Ways". 16 February 2020.
  7. "Committed to values of Ambedkar, will not pull down his statue: AAP minister".
  8. "Kejriwal's ministers go by their choice, take oath in different ways". The Economic Times.
  9. 9.0 9.1 9.2 9.3 "Who is Rajendra Pal Gautam, AAP minister in eye of storm?". The Indian Express (in ਅੰਗਰੇਜ਼ੀ). 7 October 2022. Retrieved 9 October 2022.
  10. "Comprehensive Election results". Election Commission of India website. Retrieved 12 February 2015.
  11. 11.0 11.1 "Army 'strongly condemns' tweeting of 'curated' video".
  12. "Rajendra Pal Gautam on Twitter: "एक तरफ राष्ट्रवाद और सैनिक सम्मान दू…". Archived from the original on 2020-05-11. Retrieved 2023-09-10.{{cite web}}: CS1 maint: bot: original URL status unknown (link)
  13. "Delhi Minister Shares Pakistani Propaganda Video Against Indian Army". 11 May 2020. Archived from the original on 2 ਦਸੰਬਰ 2021. Retrieved 26 ਅਪ੍ਰੈਲ 2023. {{cite web}}: Check date values in: |access-date= (help)
  14. @AdvRajendraPal. (ਟਵੀਟ) https://twitter.com/ – via ਟਵਿੱਟਰ. {{cite web}}: Cite has empty unknown parameters: |other= and |dead-url= (help); Missing or empty |title= (help); Missing or empty |number= (help); Missing or empty |date= (help)
  15. 15.0 15.1 "Gautam lands in conversion controversy". The Pioneer (in ਅੰਗਰੇਜ਼ੀ). 8 October 2022. Retrieved 8 October 2022.
  16. "विवादित बयान के बाद राजेंद्र पाल गौतम का इस्तीफा, आजतक को बताई वजह". आज तक (in ਹਿੰਦੀ). 9 October 2022. Retrieved 9 October 2022.
  17. 17.0 17.1 "Ambedkar's 22 vows: Why Babasaheb made the pledge at the centre of BJP-AAP row". The Indian Express (in ਅੰਗਰੇਜ਼ੀ). 8 October 2022. Retrieved 9 October 2022.
  18. "Delhi News Live Updates: Rajendra Pal Gautam resigns as Delhi Cabinet Minister". The Indian Express (in ਅੰਗਰੇਜ਼ੀ). 9 October 2022. Retrieved 9 October 2022.
  19. "AAP leader Rajendra Pal Gautam demands resignations of Modi, Adiyanath; accuse them of failing to protect Dalits". telegraphindia.com. 10 October 2022. Retrieved 10 October 2022.