ਸਮੱਗਰੀ 'ਤੇ ਜਾਓ

ਰਾਬਰਟ ਫਿਸਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਬਰਟ ਫਿਸਕ
ਫਿਸਕ 2008 ਵਿੱਚ
ਜਨਮ (1946-07-12) 12 ਜੁਲਾਈ 1946 (ਉਮਰ 78)
ਮੇਡਸਟੋਨ, ਕੈਂਟ, ਇੰਗਲੈਂਡ
ਸਿੱਖਿਆਲੈਂਕੈਸਟਰ ਯੂਨੀਵਰਸਿਟੀ (ਬੀਏ, 1968)
ਟ੍ਰਿਨਿਟੀ ਕਾਲਜ, ਡਬਲਿਨ (ਪੀਐਚਡੀ, 1985)
ਪੇਸ਼ਾਦ ਇੰਡੀਪੈਂਡੈਂਟ ਲਈ ਮੱਧ ਪੂਰਬ ਦਾ ਪੱਤਰਕਾਰ]]
ਮਹੱਤਵਪੂਰਨ ਕ੍ਰੈਡਿਟਜੈਕਬ ਅਵਾਰਡ, ਐਮਨੇਸਟੀ ਇੰਟਰਨੈਸ਼ਨਲ ਯੂਕੇ ਪ੍ਰੈਸ ਅਵਾਰਡ, ਬਰਤਾਨਵੀ ਪ੍ਰੈਸ ਅਵਾਰਡ, [[ਬ੍ਰਿਟਿਸ਼ ਇੰਟਰਨੈਸ਼ਨਲ ਜਰਨਲਿਸਟ ਆਫ ਦ ਈਅਰ ਅਵਾਰਡ|ਇੰਟਰਨੈਸ਼ਨਲ ਜਰਨਲਿਸਟ ਆਫ ਦ ਈਅਰ], ਰੀਪੋਰਟਰ ਆਫ ਦ ਈਅਰ, [ [ਡੇਵਿਡ ਵੱਟ ਇਨਾਮ]], ਲਨਾਨ ਸੱਭਿਆਚਾਰਕ ਆਜ਼ਾਦੀ ਪ੍ਰਾਈਜ਼
ਜੀਵਨ ਸਾਥੀਲਾਰਾ ਮਾਰਲੋ (1994–2006)
ਵੈੱਬਸਾਈਟhttps://www.independent.co.uk/biography/robert-fisk

ਰਾਬਰਟ ਫਿਸਕ (ਜਨਮ 12 ਜੁਲਾਈ 1946) ਇੱਕ ਅੰਗਰੇਜ਼ੀ ਲੇਖਕ ਅਤੇ ਪੱਤਰਕਾਰ ਹੈ। ਮੱਧ ਪੂਰਬ ਵਿਚ ਆਪਣੀ ਬਹਾਦਰ ਪੱਤਰਕਾਰੀ ਲਈ ਜਾਣਿਆ ਜਾਂਦਾ ਹੈ। ਉਹ 1976 ਤੋਂ ਵੱਖ-ਵੱਖ ਮੀਡੀਆ ਲਈ ਮੱਧ ਪੂਰਬ ਦਾ ਪੱਤਰਕਾਰ ਰਿਹਾ ਹੈ; 1989 ਦੇ ਬਾਅਦ ਅੰਗਰੇਜ਼ੀ ਅਖ਼ਬਾਰ ਦ ਇੰਡੀਪੈਂਡੈਂਟ, ਲਈ ਮੱਧ ਪੂਰਬ, ਖਾਸ ਕਰਕੇ ਬੈਰੂਤ ਤੋਂ ਇੱਕ ਪੱਤਰਕਾਰ ਰਿਹਾ ਹੈ।[1] ਫਿਸਕ ਕੋਲ ਕਈ ਬ੍ਰਿਟਿਸ਼ ਅਤੇ ਅੰਤਰਰਾਸ਼ਟਰੀ ਪੱਤਰਕਾਰੀ ਪੁਰਸਕਾਰ ਹਨ, ਜਿਨ੍ਹਾਂ ਵਿੱਚ ਸੱਤ ਵਾਰ ਪ੍ਰੈਸ ਅਵਾਰਡਸ ਵਿਦੇਸ਼ੀ ਰਿਪੋਰਟਰ ਵੀ ਸ਼ਾਮਲ ਹਨ। ਉਸ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਕਈ ਜੰਗਾਂ ਅਤੇ ਹਥਿਆਰਬੰਦ ਟਕਰਾਵਾਂ ਬਾਰੇ ਰਿਪੋਰਟ ਕੀਤੀ ਹੈ। 

ਇੱਕ ਅਰਬੀ ਬੋਲਣ ਵਾਲਾ,[2]  ਉਹ ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਕਰਨ ਵਾਲੇ ਕੁਝ ਇੱਕ ਪੱਛਮੀ ਪੱਤਰਕਾਰਾਂ ਵਿੱਚੋਂ ਇੱਕ ਸੀ, ਜਿਸ ਨੇ 1993 ਅਤੇ 1997 ਦੇ ਵਿੱਚਕਾਰ ਤਿੰਨ ਮੌਕਿਆਂ ਤੇ ਇੰਟਰਵਿਊ ਕੀਤਾ। [3][4]

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਮੇਡਸਟੋਨ, ਕੈਂਟ ਵਿੱਚ ਜੰਮਿਆ ਫਿਸਕ ਆਪਣੇ ਪਿਤਾ ਇਕਲੌਤੀ ਔਲਾਦ ਸੀ। ਉਸ ਦਾ ਪਿਤਾ ਮੇਡਸਟੋਨ ਕਾਰਪੋਰੇਸ਼ਨ ਵਿੱਚ ਖਜਾਨਚੀ ਸੀ ਅਤੇ ਪਹਿਲੀ ਸੰਸਾਰ ਜੰਗ ਲੜ ਚੁੱਕਿਆ ਸੀ। [5]

ਉਸ ਦੀ ਅਰੰਭਕ  ਸਿੱਖਿਆ ਯਾਰਡਲੇ ਕੋਰਟ ਨਾਮਕ ਇੱਕ ਪ੍ਰੈਪਰੇਟਰੀ ਸਕੂਲ ਵਿੱਚ ਹੋਈ ਸੀ।[6] ਫਿਰ ਸੱਟਨ ਵੇਲੈਂਸ ਸਕੂਲ ਅਤੇ ਲੈਂਕੈਸਟਰ ਯੂਨੀਵਰਸਿਟੀ ਵਿਖੇ ਪੜ੍ਹਿਆ,[7] ਜਿੱਥੇ ਉਸ ਨੇ ਵਿਦਿਆਰਥੀ ਮੈਗਜ਼ੀਨ ਜੌਨ ਓ`ਗੌਂਟਲਟ ਤੇ ਕੰਮ ਕੀਤਾ। ਬਾਅਦ ਵਿਚ ਉਸ ਨੇ 1983 ਵਿਚ ਟ੍ਰਿੰਟੀ ਕਾਲਜ, ਡਬਲਿਨ ਤੋਂ ਰਾਜਨੀਤਕ ਵਿਗਿਆਨ ਵਿਚ ਪੀ ਐੱਚ ਡੀ ਹਾਸਲ ਕੀਤੀ। [8] ਉਸ ਦੀ ਡਾਕਟਰੀ ਥੀਸਿਸ ਦਾ ਸਿਰਲੇਖ ਸੀ "ਸੀਮਤ ਯੁੱਧ ਦੀ ਅਵਸਥਾ: ਏਅਰੇ ਦੀ ਨਿਰਪੱਖਤਾ ਅਤੇ ਡਬਲਿਨ, ਬੇਲਫਾਸਟ ਅਤੇ ਲੰਡਨ ਵਿਚਕਾਰ ਸਬੰਧ, 1939-1945 "।

ਕੈਰੀਅਰ

[ਸੋਧੋ]

ਅਖ਼ਬਾਰ ਦਾ ਪੱਤਰਕਾਰ

[ਸੋਧੋ]

ਫਿਸਕ ਪਹਿਲਾਂ ਸੰਡੇ ਐਕਸਪ੍ਰੈਸ ਦੇ ਡਾਇਰੀ ਕਾਲਮ ਤੇ ਕੰਮ ਕਰਦਾ ਸੀ। ਇਸਦੇ ਸੰਪਾਦਕ ਜੌਨ ਜੂਨੋਰ ਨਾਲ ਵਿਵਾਦ ਨੇ ਉਸ ਨੂੰ ਦ ਟਾਈਮਜ਼ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।[9] 1972 - 75 ਦੇ ਦੌਰਾਨ ਦ ਟ੍ਰਬਲਜ਼ ਦੀ ਸਿਖਰ ਦੇ ਸਮੇਂ ਫਿਸਕ ਨੇ ਬੇਲਫਾਸਟ ਵਿੱਚ ਦ ਟਾਈਮਸ ਦੇ ਪੱਤਰਕਾਰ ਦੇ ਤੌਰ ਤੇ ਕੰਮ ਕੀਤਾ। ਫਿਰ ਉਹ ਪੁਰਤਗਾਲ ਵਿੱਚ ਪੱਤਰਕਾਰ ਰਿਹਾ ਅਤੇ 1974 ਵਿੱਚ ਕਾਰਨੇਸਨ ਕ੍ਰਾਂਤੀ ਦੇ ਸਮਾਚਾਰ ਭੇਜੇ। ਇਸਦੇ ਬਾਅਦ ਉਸ ਨੂੰ ਮੱਧ ਪੂਰਬ ਵਿੱਚ ਪੱਤਰਕਾਰ ਦੇ ਤੌਰ ਉੱਤੇ ਨਿਯੁਕਤੀ ਮਿਲੀ (1976–1988)। 1989 ਵਿੱਚ ਅਖਬਾਰ ਰੂਪੇਰਟ ਮੁਰਡੋਖ਼ ਦੇ ਹਥ ਲੈ ਲੈਣ ਦੇ ਬਾਅਦ, ਜਦੋਂ ਉਸ ਦੇ ਇੱਕ ਲੇਖ (ਇਰਾਨ ਹਵਾਈ ਉਡਾਣ 655) ਨੂੰ ਛਪਾਈ ਤੋਂ ਰੋਕਿਆ ਗਿਆ, ਤਾਂ ਉਹ ਅਪ੍ਰੈਲ 1989 ਵਿੱਚ ਅੰਗਰੇਜ਼ੀ ਅਖ਼ਬਾਰ ਦ ਇੰਡੀਪੈਂਡੈਂਟ ਵਿੱਚ ਚਲਿਆ ਗਿਆ। ਨਿਊਯਾਰਕ ਟਾਈਮਜ਼  ਇਕ ਵਾਰ ਰਾਬਰਟ ਫਿਸਕ ਨੂੰ "ਬਰਤਾਨੀਆ ਵਿਚ ਸ਼ਾਇਦ ਸਭ ਤੋਂ ਮਸ਼ਹੂਰ ਵਿਦੇਸ਼ੀ ਪੱਤਰਕਾਰ" ਬਿਆਨ ਕੀਤਾ ਗਿਆ ਸੀ।[10]  ਦ ਟ੍ਰਬਲਜ਼ ਅਤੇ ਪੁਰਤਗਾਲ ਤੋਂ ਇਲਾਵਾ, ਉਸਨੇ 1979 ਵਿਚ ਈਰਾਨੀ ਕ੍ਰਾਂਤੀ ਦੀ ਵੀ ਰਿਪੋਰਟ ਕੀਤੀ।

ਜੰਗ ਦੀ ਰਿਪੋਰਟਿੰਗ

[ਸੋਧੋ]
ਰਾਬਰਟ ਫਿਸਕ   ਅਲ ਜਜ਼ੀਰਾ ਫੋਰਮ ਵਿੱਚ,  2010

ਫਿਸਕ 1976 ਤੋਂ ਪੂਰੇ ਲੇਬਨਾਨੀ ਗ੍ਰਹਿ ਯੁੱਧ ਦੇ ਦੌਰਾਨ ਬੈਰੂਤ ਵਿੱਚ ਰਿਹਾ।[11] ਲੇਬਨਾਨ ਵਿੱਚ ਸ਼ਾਬਰਾ ਅਤੇ ਸ਼ਤੀਲਾ ਵਿੱਚ ਅਤੇ ਸੀਰਿਆ ਵਿੱਚ ਘੱਲੂਘਾਰੇ ਦੀ ਜਗ੍ਹਾ ਪੁੱਜਣ ਵਾਲੇ ਪਹਿਲੇ ਪੱਤਰਕਾਰਾਂ ਵਿੱਚ ਸੀ। ਲੇਬਨਾਨ ਦੇ ਗ੍ਰਹਿ ਯੁੱਧ ਬਾਰੇ ਉਸਦੀ ਕਿਤਾਬ (ਪਿਟੀ ਦ ਨੇਸ਼ਨ) 1990 ਵਿੱਚ ਪਹਿਲੀਂ ਵਾਰ ਪ੍ਰਕਸ਼ਿਤ ਹੋਈ ਸੀ।  

ਹਵਾਲੇ

[ਸੋਧੋ]
  1. "Robert Fisk Biography". London: Independent. Retrieved 12 November 2012.
  2. "Robert Fisk lecture (audio)". Fass.kingston.ac.uk. Faculty of Arts and Social Sciences – Kingston University London. Retrieved 21 August 2012.
  3. Fisk, Robert. The Great War for Civilisation: The Conquest of the Middle East. Fourth Estate. pp. 1–39. ISBN 1-84115-007-X.
  4. "Honoured War Reporter Sides With Victims of Conflict". New Zealand Press Association. 4 November 2005.
  5. Cooke, Rachel (13 April 2008). "Man of war". The Guardian. London.
  6. Fisk, Robert (3 July 2010). "Deadly skies: The bloody truth about the Battle of Britain 70 years on". The Independent. London. Retrieved 24 October 2011.
  7. "Robert Fisk lecture". Lancaster University. November 2006. Archived from the original on 10 December 2008. Retrieved 14 October 2008. {{cite journal}}: Cite journal requires |journal= (help); Unknown parameter |dead-url= ignored (|url-status= suggested) (help)
  8. "Former postgraduate students". Trinity College, Dublin. Archived from the original on 28 September 2008. Retrieved 26 July 2008. {{cite web}}: Unknown parameter |dead-url= ignored (|url-status= suggested) (help)
  9. Robert Fisk (26 July 2008). "My days in Fleet Street's Lubyanka". London: The Independent. Retrieved 26 July 2008.
  10. Bronner, Ethan (19 November 2005). "A Foreign Correspondent Who Does More Than Report". The New York Times. Retrieved 19 July 2006.
  11. Fisk, Robert (2006). The Great War for Civilization: The Conquest of the Middle East. London: Harper Perennial. p. 973. ISBN 978-1-84115-008-6.