ਸਮੱਗਰੀ 'ਤੇ ਜਾਓ

ਰਾਹੀ ਮਹਿੰਦਰ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਹੀ ਮਹਿੰਦਰ ਸਿੰਘ
ਜਨਮ
ਮਹਿੰਦਰ ਸਿੰਘ

(1965-05-09) ਮਈ 9, 1965 (ਉਮਰ 59)
Baroli Kalan
ਰਾਸ਼ਟਰੀਅਤਾਭਾਰਤੀ
ਸਿੱਖਿਆਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ
ਅਲਮਾ ਮਾਤਰਸਰਕਾਰੀ ਕਾਲਜ ਆਫ਼ ਆਰਟਸ, ਚੰਡੀਗੜ੍ਹ
ਲਈ ਪ੍ਰਸਿੱਧਪੋਰਟਰੇਟ ਚਿੱਤਰਣ ਦੀ ਵਿਧਾ ਅਤੇ ਯਥਾਰਥਵਾਦੀ ਸ਼ੈਲੀ[2]
ਢੰਗRealist Art
ਚੁਣਿਆSecretary Punjab Lalit Kala Akademi (State Academy of Fine Art, Punjab), 2010[1]
ਵੈੱਬਸਾਈਟwww.rmsingh.com

ਰਾਹੀ ਮਹਿੰਦਰ ਸਿੰਘ ਵਧੇਰੇ ਕਰਕੇ ਆਰ ਐਮ ਸਿੰਘ ਵਜੋਂ ਜਾਣਿਆ ਜਾਂਦਾ, ਇਕ ਪੰਜਾਬੀ ਬੋਲਣ ਵਾਲਾ ਭਾਰਤੀ ਚਿੱਤਰਕਾਰ ਅਤੇ ਅਧਿਆਪਕ ਹੈ। ਉਸਨੇ ਕਲਾਕਾਰ ਸੋਭਾ ਸਿੰਘ ਦੀ ਅਗਵਾਈ ਵਿਚ ਪੜ੍ਹਾਈ ਕੀਤੀ। ਉਸਨੇ ਬਹੁਤ ਸਾਰੇ ਮਹੱਤਵਪੂਰਨ ਪੁਰਸ਼ਾਂ ਅਤੇ ਔਰਤਾਂ ਦੇ ਚਿੱਤਰ ਬਣਾਏ ਹਨ ਅਤੇ ਸਾਬਕਾ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਉਸਦੇ ਬਣਾਏ ਚਿੱਤਰ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ ਚ ਸਜੇ ਹੋਏ ਹਨ।[3][4][5]

ਮੁਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਰਾਹੀ ਮਹਿੰਦਰ ਸਿੰਘ ਨੇ ਆਪਣੇ ਜੱਦੀ ਪਿੰਡ ਭੜੌਲੀ ਕਲਾਂ, (ਜ਼ਿਲ੍ਹਾ ਪਠਾਨਕੋਟ, ਪੰਜਾਬ, ਭਾਰਤ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਪਣੀ ਆਰੰਭਕ ਪੜ੍ਹਾਈ ਕੀਤੀ। ਬਾਅਦ ਵਿਚ, ਉਹ ਹਾਈ ਸਕੂਲ ਦੀ ਪੜ੍ਹਾਈ ਲਈ ਨੇੜਲੇ ਸ਼ਹਿਰ ਪਠਾਨਕੋਟ ਦਾਖ਼ਲ ਗਿਆ। ਉਹ 7 ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸਨੇ ਤੇਲ ਦੇ ਰੰਗਾਂ ਨਾਲ਼ ਪੇਂਟਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲੀ ਪੇਂਟਿੰਗ ਉਸਨੇ ਚਾਹ ਪੱਤੀ ਵਾਲ਼ੀ ਖ਼ਾਲੀ ਪੇਟੀ ਦੇ ਪਲਾਈਵੁੱਡ ਦੇ ਟੁਕੜੇ ਤੇ ਬਣਾਈ ਸੀ। ਬਾਅਦ ਵਿਚ ਉਹ ਕੈਨਵਸ ਪੇਂਟਿੰਗ ਤੋਂ ਜਾਣੂ ਹੋਇਆ। 1983 ਵਿੱਚ, ਉਸਨੂੰ ਹਿਮਾਚਲ ਪ੍ਰਦੇਸ਼ ਦੇ ਅੰਦਰੇਟਾ ਵਿਖੇ ਪ੍ਰਸਿੱਧ ਕਲਾਕਾਰ ਸੋਭਾ ਸਿੰਘ (ਚਿੱਤਰਕਾਰ) ਨੂੰ ਮਿਲਣ ਦਾ ਮੌਕਾ ਮਿਲਿਆ। [6] ਆਰ ਐਮ ਸਿੰਘ ਸੋਭਾ ਸਿੰਘ ਦੀਆਂ ਰਚਨਾਵਾਂ ਤੋਂ ਜੀਵਨ ਭਰ ਅਗਵਾਈ ਲੈਂਦਾ ਰਿਹਾ।[7] ਜਲਦੀ ਹੀ ਉਹ ਪਠਾਨਕੋਟ ਦੇ ਸਥਾਨਕ ਕਲਾ ਪ੍ਰੇਮੀ ਪਰਿਵਾਰਾਂ ਵਿੱਚ ਆਪਣੀਆਂ ਕਲਾਕਾਰੀ ਲਈ ਬਾਲ ਪ੍ਰਤਿਭਾ ਦੇ ਤੌਰ ਤੇ ਜਾਣਿਆ ਜਾਣ ਲੱਗਾ। ਉਸਨੇ ਸਥਾਨਕ ਕਾਨਵੈਂਟ ਸਕੂਲ ਦੀ ਆਯੋਜਿਤ ਕੀਤੀ ਇੱਕ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਆਪਣੇ ਸਾਰੇ ਪ੍ਰਦਰਸ਼ਿਤ ਚਿੱਤਰ ਵੇਚ ਦਿੱਤੇ। ਕਲਾ ਵਿਚ ਆਪਣੀ ਅਗਲੀ ਪੜ੍ਹਾਈ ਲਈ ਉਹ ਨਵੀਂ ਦਿੱਲੀ ਚਲਾ ਗਿਆ ਪਰ ਦਿੱਲੀ ਦਾ ਮਾਹੌਲ ਉਸ ਨੂੰ ਰਾਸ ਨਾਲ਼ ਆਇਆ, ਉਹ ਵਾਪਸ ਪਰਤ ਆਇਆ ਅਤੇ ਚੰਡੀਗੜ੍ਹ ਦੇ ਸਰਕਾਰੀ ਕਾਲਜ ਆਫ਼ ਆਰਟਸ ਤੋਂ ਫਾਈਨ ਆਰਟਸ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ।

ਕੰਮ ਅਤੇ ਸ਼ੈਲੀ

[ਸੋਧੋ]

ਆਰ ਐਮ ਸਿੰਘ ਪੇਂਟਿੰਗ ਦੀਆਂ ਵਿਧਾਵਾਂ ਦੇ ਆਪਣੇ ਵਿਸ਼ਾਲ ਸਪੈਕਟ੍ਰਮ ਲਈ ਜਾਣਿਆ ਜਾਂਦਾ ਹੈ। ਲੈਂਡਸਕੇਪਪੇਂਟ ਕਰਨਾ ਉਸ ਲਈ ਸੌਖਾ ਕੰਮ ਹੈ, ਪਰ, ਜਿਥੇ ਉਸਨੂੰ ਆਪਣੀ ਸੁਹਜ ਸ਼ਾਸਤਰ ਦੀ ਭਾਵਨਾ ਅਤੇ ਮਾਧਿਅਮ ਦੀ ਪਕੜ ਨੂੰ ਅਸਲ ਚੁਣੌਤੀ ਮਿਲਦੀ ਹੈ ਉਹ ਪੋਰਟਰੇਟ ਚਿੱਤਰਣ ਦੀ ਵਿਧਾ ਹੈ। ਉਹ ਆਪਣੇ ਆਪ ਵਿੱਚ ਇੱਕ ਡੂੰਘੀ ਵਸੀ ਯਥਾਰਥਵਾਦੀ ਸਮਝ ਨੂੰ ਪਛਾਣਦਾ ਹੈ। ਤਾਂ ਹੀ ਉਹ ਕਹਿੰਦਾ ਹੈ ਕਿ ਪੋਰਟਰੇਟ ਮਾਤਰ 'ਕਿਸੇ' ਵਰਗਾ ਨਹੀਂ, ਇਹ ਉਹੀ 'ਹੋਣਾ' ਚਾਹੀਦਾ ਹੈ।[8]

ਪੋਰਟਰੇਟ

[ਸੋਧੋ]

1994 ਵਿਚ, ਆਰ ਐਮ ਸਿੰਘ ਨੂੰ ਲੁਧਿਆਣਾ ਦੇ ਵਾਰ ਮਿਊਜ਼ੀਅਮ ਨੇ ਪੰਜਾਬ ਦੇ ਜੰਗੀ ਨਾਇਕਾਂ ਦੀਆਂ ਤਸਵੀਰਾਂ ਚਿਤਰਣ ਲਈ ਲਗਾਇਆ ਸੀ।[ਹਵਾਲਾ ਲੋੜੀਂਦਾ]

ਉਨ੍ਹਾਂ ਪੰਜਾਬ ਕਲਾ ਭਵਨ, ਚੰਡੀਗੜ੍ਹ ਲਈ ਪੰਜਾਬ ਦੇ ਲੇਖਕਾਂ ਅਤੇ ਕਲਾਕਾਰਾਂ ਦੀਆਂ 40 ਤਸਵੀਰਾਂ ਬਣਾਈਆਂ ਹਨ। 

ਸ਼ਬਦ ਪ੍ਰਕਾਸ਼ ਮਿਊਜ਼ੀਅਮ, ਰਕਬਾ, ਲੁਧਿਆਣਾ , ਪੰਜਾਬ ਵਿਖੇ, ਉਸਨੇ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਲ 36 ਲੇਖਕਾਂ ਦੀਆਂ ਤਸਵੀਰਾਂ ਚਿਤਰੀਆਂ। ਉਸਨੇ "ਪਵਿੱਤਰ ਗੁਰੂ ਗਰੰਥ ਸਾਹਿਬ ਜੀ ਦਾ ਉਦਘਾਟਨ ਸਮਾਰੋਹ" ਵੀ ਪੇਂਟ ਕੀਤਾ ਜਿਸ ਵਿੱਚ ਲੋਕਾਂ ਦੇ ਲਈ ਪਵਿੱਤਰ ਗ੍ਰੰਥ ਖੋਲ੍ਹ ਰਹੇ ਬਾਬਾ ਬੁੱਢਾ ਜੀ ਦਾ ਚਿੱਤਰ ਵੀ ਹੈ। 

ਆਰ ਐਮ ਸਿੰਘ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ[9][10] ਅਤੇ ਸ਼ਿਵਰਾਜ ਪਾਟਿਲ ਦੀਆਂ ਤਸਵੀਰਾਂ ਚਿਤਰੀਆਂ ਹਨ। ਦੋਵੇਂ ਤਸਵੀਰਾਂ ਭਾਰਤ ਦੀ ਸੰਸਦ ਦੀ ਲੋਕ ਸਭਾ ਗੈਲਰੀ ਵਿਚ ਸਜਾਈਆਂ ਗਈਆਂ ਹਨ। ਕ੍ਰਮਵਾਰ 2012 ਅਤੇ 2016 ਵਿੱਚ, ਉਸਨੇ ਪ੍ਰਤਿਬਾ ਦੇਵੀ ਸਿੰਘ ਪਾਟਿਲ[11] ਅਤੇ ਪ੍ਰਣਬ ਮੁਖਰਾਜੀ ਦੀਆਂ ਤਸਵੀਰਾਂ ਬਣਾਈਆਂ। ਦੋਵੇਂ ਤਸਵੀਰਾਂ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ (ਰਾਸ਼ਟਰਪਤੀ ਨਿਵਾਸ) ਵਿਖੇ ਸਜਾਆਂ ਗਈਆਂ ਹਨ।[12]

ਹਵਾਲੇ

[ਸੋਧੋ]
  1. "Sobha Singh in City". 26 November 2012.
  2. "Master of detail ~ Rahi Mohinder Singh - the artist - SikhNet".
  3. "Lok Sabha".
  4. "man who paints presidents". Archived from the original on 2018-10-16. Retrieved 2021-04-14.
  5. Service, Tribune News. "RM Singh paints the Presidents". Tribuneindia News Service (in ਅੰਗਰੇਜ਼ੀ). Retrieved 2021-03-09.
  6. "The Tribune - Magazine section - Saturday Extra". www.tribuneindia.com.
  7. "PressReader.com - Connecting People Through News". www.pressreader.com.
  8. "the man who paints presidents". Archived from the original on 2018-10-16. Retrieved 2021-04-14.
  9. "Poet, Teacher, Leader: Gurmukh Singh Musafir". sikhchic.com. Archived from the original on 2012-07-19.
  10. "Giani Gurmukh Singh Musafir - SikhiWiki, free Sikh encyclopedia". www.sikhiwiki.org.
  11. "Master of detail ~ Rahi Mohinder Singh – the artist". 15 June 2013.
  12. "Archived copy". Archived from the original on 2018-10-16. Retrieved 2018-10-15.{{cite web}}: CS1 maint: archived copy as title (link)