ਰੁੱਥ ਐਡਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੁੱਥ ਐਡਲਰ
ਤਸਵੀਰ:Ruth Adler died 1994.png
ਜਨਮ1 ਅਕਤੂਬਰ 1944
ਇਲਫ੍ਰਾਕੋਂਬ, ਡੇਵਨ
ਮੌਤ18 ਫਰਵਰੀ 1994(1994-02-18) (ਉਮਰ 49)
ਐਡਿਨਬਰਗ
ਅਲਮਾ ਮਾਤਰਨਾਰਥ ਲੰਡਨ ਕੋਲਿਗੇਟ ਸਕੂਲ, ਸੋਮਰਵਿੱਲੇ ਕਾਲਜ, ਓਕਸਫੋਰਡ ਯੂਨੀਵਰਸਿਟੀ, ਲੰਡਨ ਯੂਨੀਵਰਸਿਟੀ, ਐਡਿਨਬਰਗ ਯੂਨੀਵਰਸਿਟੀ
ਲਈ ਪ੍ਰਸਿੱਧਬਾਲ ਭਲਾਈ ਪ੍ਰਚਾਰਕ, ਮਨੁੱਖੀ ਅਧਿਕਾਰ ਪ੍ਰਚਾਰਕ, ਨਾਰੀਵਾਦੀ
ਬੱਚੇਜੋਨਾਥਨ, ਬੇਂਜਾਮਿਨ

ਰੁੱਥ ਮਾਰਗਰੇਟ ਐਡਲਰ (1 ਅਕਤੂਬਰ 1944 – 18 ਫਰਵਰੀ 1994), ਇੱਕ ਨਾਰੀਵਾਦੀ, ਮਨੁੱਖੀ ਅਧਿਕਾਰ ਪ੍ਰਚਾਰਕ ਅਤੇ ਬਾਲ ਭਲਾਈ ਵਕੀਲ ਸੀ। ਉਹ ਐਮਨੈਸਟੀ ਇੰਟਰਨੈਸ਼ਨਲ ਦੇ ਸਕਾਟਲੈਂਡ ਦਫ਼ਤਰ ਦੀ ਬਾਨੀ ਸੀ ਜੋ 1991 ਵਿੱਚ ਉਨ੍ਹਾਂ ਦੇ ਸਕਾਟਲੈਂਡ ਵਿੱਖੇ ਪਹਿਲੇ ਮੁਲਾਜ਼ਮ ਸੀ।[1] ਉਹ 1974 ਵਿੱਚ, ਸਕਾਟਿਸ਼ ਮਹਿਲਾ ਸਹਾਇਤਾ ਦੀ ਇੱਕ ਸੰਸਥਾਪਕ ਸਦੱਸ ਸੀ, ਲੋਥੀਅਨ ਖੇਤਰ ਬਾਲ ਪੈਨਲ ਦੀ ਮੈਂਬਰ ਸੀ ਅਤੇ ਉਸ ਨੇ ਸਕਾਟਿਸ਼ ਬਾਲ ਕਾਨੂੰਨ ਕੇਂਦਰ ਸਥਾਪਿਤ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਇਆ।  

ਜ਼ਿੰਦਗੀ[ਸੋਧੋ]

ਰੁੱਥ ਦੇ ਮਾਪੇ ਸ਼ਾਰਲਟ ਅਤੇ ਰੂਡਲਫ਼ ਓਪਿਨਹੇਇਮਰ ਜਰਮਨੀ ਤੋਂ ਬ੍ਰਿਟੇਨ ਤੱਕ ਸ਼ਰਨਾਰਥੀ ਦੇ ਰੂਪ ਵਿੱਚ 1930 ਵਿੱਚ ਆਏ ਸਨ। ਰੁੱਥ ਦਾ ਜਨਮ ਡੇਵਨ ਵਿੱਚ ਹੋਇਆ, ਜਿੱਥੇ ਉਸ ਦੇ ਪਿਤਾ ਨੂੰ ਜੰਗ ਦੇ ਦੌਰਾਨ ਤੈਨਾਤ ਕੀਤਾ ਗਿਆ ਸੀ।

ਉਸ ਨੇ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਵਿਸ਼ੇ ਵਿੱਚ ਸੋਮਰਵਿੱਲੇ ਓਕਸਫੋਰਡ ਤੋਂ ਪੜ੍ਹਾਈ ਕੀਤੀ[2] ਅਤੇ ਲੰਡਨ ਯੂਨੀਵਰਸਿਟੀ ਤੋਂ ਦਰਸ਼ਨ ਵਿਸ਼ੇ ਵਿੱਚ ਐਮ.ਏ ਕੀਤੀ।1960ਵਿਆਂ ਵਿੱਚ ਉਹ ਆਪਣੇ ਪਤੀ ਅਤੇ ਬੱਚਿਆਂ ਨਾਲ ਸਕਾਟਲੈਂਡ ਵਾਪਿਸ ਆ ਗਈ ਅਤੇ ਕਈ ਐਡਿਨਬਰਗ ਯੂਨੀਵਰਸਿਟੀ ਦੇ ਦਰਸ਼ਨ ਵਿਭਾਗ ਵਿੱਚ ਪਾਰਟ-ਟਾਈਮ ਅਧਿਆਪਿਕਾ ਵਜੋਂ ਕੰਮ ਕੀਤਾ। ਇਹ ਨੌਕਰੀ ਉਸ ਨੇ ਲਾਅ ਵਿੱਚ ਪੀਐਚ.ਡੀ ਪ੍ਰਾਪਤ ਕਰਨ ਤੋਂ ਬਾਅਦ ਕੀਤੀ। ਉਹ ਆਪਣੇ ਸੁਪਰਵਾਈਜ਼ਰ ਨੀਲ ਮੈਕਾਰਮਿਕ ਤੋਂ ਬਹੁਤ ਪ੍ਰਭਾਵਿਤ ਸੀ। ਰੁੱਥ ਅੰਗਰੇਜ਼ੀ ਅਤੇ ਜਰਮਨ ਦੀ ਦੋ-ਭਾਸ਼ੀ ਸੀ ਅਤੇ ਆਪਣੀ ਪੀਐਚ.ਡੀ ਪੂਰੀ ਕਰਨ ਤੋਂ ਬਾਅਦ ਉਸ ਨੇ ਅਤੇ ਨੀਲ ਨੇ ਮਿਲ ਕੇ ਕਿਤਾਬਾਂ ਨੂੰ ਜਰਮਨ ਅਤੇ ਚੈੱਕ ਭਾਸ਼ਾ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।   

ਜਦੋਂ ਉਹ "ਸਕਾਟਿਸ਼ ਬਾਲ ਕਾਨੂੰਨ ਕੇਂਦਰ" ਵਿੱਖੇ ਕੰਮ ਕਰ ਰਹੀ ਸੀ ਤਾਂ ਉਸਨੇ ਸਕਾਟਲੈਂਡ ਵਿੱਚ ਬਾਲ ਕਾਨੂੰਨ ਦਾ ਪਹਿਲਾ ਵਿਆਪਕ ਡਾਟਾਬੇਸ ਤਿਆਰ ਕਰਨ ਵਿੱਚ ਮਦਦ ਕੀਤੀ।[3] ਉਹ ਇੱਕ  ਮੈਜਿਸਟਰੇਟ ਅਤੇ ਜਸਟਿਸ ਆਫ਼ ਪੀਸ ਸੀ। 1987 ਤੋਂ 1991 ਤੱਕ ਉਹ ਵਕੀਲਾਂ ਦੇ ਵਿਰੁੱਧ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਜ਼ਿੰਮੇਵਾਰ ਸੀ। 

ਉਹ ਐਡਿਨਬਰਗ ਯਹੂਦੀ ਭਾਈਚਾਰੇ ਦੀ ਪ੍ਰਮੁੱਖ ਮੈਂਬਰ ਸੀ ਅਤੇ ਐਡਿਨਬਰਗ ਸਟਾਰ ਦੀ ਸੰਪਾਦਕ ਸੀ।[4] ਉਹ ਐਡਿਨਬਰਗ ਯਹੂਦੀ ਸਾਹਿਤਿਕ ਸੋਸਾਇਟੀ ਦੀ  ਸਕੱਤਰ ਅਤੇ ਪ੍ਰਧਾਨ (1998) ਸੀ।[5]

ਕਾਰਜ [ਸੋਧੋ]

ਉਸ ਦੇ ਖੋਜ ਪ੍ਰਬੰਧ ਦਾ ਵਿਸ਼ਾ (1983) ਬੱਚਿਆਂ ਦੇ ਜੀਵਨ ਵਿਚ ਕਾਨੂੰਨੀ ਦਖ਼ਲ ਸੀ।[6] ਇਹ 1985 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਜੂਵੀਨਲ ਜਸਟਿਸ ਨੂੰ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।[7]

ਹਵਾਲੇ[ਸੋਧੋ]

  1. "Inspirational Women's Day". www.amnesty.org.uk. Retrieved 2017-06-09.
  2. "RuthAdler" (in ਅੰਗਰੇਜ਼ੀ (ਅਮਰੀਕੀ)). 2013-05-21. Archived from the original on 2018-12-11. Retrieved 2017-06-09. {{cite news}}: Unknown parameter |dead-url= ignored (help)
  3. Ewan, Elizabeth L.; Innes, Sue; Reynolds, Sian; Pipes, Rose (2006-03-08). The Biographical Dictionary of Scottish Women (in ਅੰਗਰੇਜ਼ੀ). Edinburgh University Press. ISBN 9780748626601.
  4. "HISTORY - Page 1". www.edinburghstar.info (in ਅੰਗਰੇਜ਼ੀ). Archived from the original on 2018-12-11. Retrieved 2017-06-09. {{cite web}}: Unknown parameter |dead-url= ignored (help)
  5. Cheetham, Juliet (1994-02-26). "Obituary: Ruth Adler". The Independent (in ਅੰਗਰੇਜ਼ੀ (ਬਰਤਾਨਵੀ)). Retrieved 2017-06-09.
  6. M, Adler, Ruth (1983). "Rights, interests and reasoning in juvenile justice" (in ਅੰਗਰੇਜ਼ੀ). {{cite journal}}: Cite journal requires |journal= (help)
  7. M., Adler, Ruth (1985). Taking juvenile justice seriously. Scottish Academic Press. ISBN 9780707304663. OCLC 13487989.