ਸਮੱਗਰੀ 'ਤੇ ਜਾਓ

ਲਾਰਡ ਬਾਇਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਰਡ ਬਾਇਰਨ,1824 ਵਿੱਚ
ਜਨਮ
ਜਾਰਜ ਗੋਰਡੋਨ ਬਾਇਰਨ

22 ਜਨਵਰੀ 1788
ਮੌਤ19 ਅਪਰੈਲ 1824 (ਉਮਰ 36)
ਰਾਸ਼ਟਰੀਅਤਾਬਰਤਾਨਵੀ
ਪੇਸ਼ਾਕਵੀ, ਰਾਜਨੀਤੀਵਾਨ
ਜ਼ਿਕਰਯੋਗ ਕੰਮਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ, ਬੇਪੋ, ਮਾਜ਼ੇਪਾ, ਦ ਕੋਰਸੈਰ, ਲਾਰਾ, ਅ ਟੇਲ
ਦਫਤਰ6ਵਾਂ ਬਾਇਰਨ
ਵਾਰਿਸਜਾਰਜ ਬਾਇਰਨ, 7ਵਾਂ ਜਾਰਜ ਬਾਇਰਨ
ਲਹਿਰਰੋਮਾਂਸਵਾਦ
ਜੀਵਨ ਸਾਥੀਐਨੀ ਇਸਾਬੇਲਾ ਬਾਇਰਨ, ਬੈਰਨੈਸ ਬਾਇਰਨ
ਸਾਥੀਕਲੇਅਰ ਕਲੈਰਮੋਂਟ
ਬੱਚੇਐਡਾ ਲਵਲੇਸ
ਅਲੈਗਰਾ ਬਾਇਰਨ
ਦਸਤਖ਼ਤ

ਜਾਰਜ ਗੋਰਡਨ ਬਾਇਰਨ, 6ਵਾਂ ਬੈਰਨ ਬਾਇਰਨ, ਬਾਅਦ ਵਿੱਚ ਜਾਰਜ ਗੋਰਡਨ ਨੋਇਲ, 6ਵਾਂ ਬੈਰਨ ਬਾਇਰਨ, ਐਫ ਆਰ ਐੱਸ (22 ਜਨਵਰੀ 1788 – 19 ਅਪਰੈਲ 1824), ਜਿਸ ਨੂੰ ਆਮ ਲੋਕ ਲਾਰਡ ਬਾਇਰਨ ਕਹਿੰਦੇ ਹਨ, ਇੱਕ ਐਂਗਲੋ ਸਕਾਟਿਸ਼ ਕਵੀ ਅਤੇ ਰੋਮਾਂਸਵਾਦੀ ਲਹਿਰ ਦੀ ਮੋਹਰਲੀ ਹਸਤੀ ਸੀ। ਉਸ ਦੀਆਂ ਮਸ਼ਹੂਰ ਲਿਖਤਾਂ ਵਿੱਚ ਲੰਮੀਆਂ ਬਿਰਤਾਂਤਕ ਕਵਿਤਾਵਾਂ ਵਿੱਚ ਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ,ਅਤੇ ਛੋਟਾ ਗੀਤ "ਸ਼ੀ ਵਾਕਸ ਇਨ ਬਿਊਟੀ" ਸ਼ਾਮਲ ਹਨ। ਉਸਨੂੰ ਬ੍ਰਿਟੇਨ ਦੇ ਮਹਾਨਤਮ ਕਵੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਅੱਜ ਵੀ ਉਸ ਦੇ ਬਹੁਤ ਪਾਠਕ ਹਨ ਅਤੇ ਉਸ ਦਾ ਉਨ੍ਹਾਂ ਉੱਤੇ ਜਬਰਦਸਤ ਪ੍ਰਭਾਵ ਹੈ।

ਉਹ ਗ੍ਰੀਕ ਆਜ਼ਾਦੀ ਸੰਗਰਾਮ ਵਿੱਚ ਓਟੋਮਾਨ ਸਲਤਨਤ ਦੇ ਖਿਲਾਫ਼ ਲੜਨ ਲਈ ਗ੍ਰੀਸ ਚਲਿਆ ਗਿਆ, ਜਿਸ ਕਰ ਕੇ ਗ੍ਰੀਕ ਲੋਕ ਉਸਨੂੰ ਆਪਣੇ ਕੌਮੀ ਨਾਇਕ ਵਜੋਂ ਪੂਜਦੇ ਹਨ।[1]

ਜੀਵਨੀ

[ਸੋਧੋ]

ਮੇਨ ਅਨੁਸਾਰ ਬਾਇਰਨ ਦਾ ਜਨਮ 22 ਜਨਵਰੀ 1788 ਨੂੰ ਲੰਦਨ ਵਿੱਚ 24 ਹੋਲਸ ਸਟਰੀਟ ਵਿੱਚ ਹੋਇਆ ਸੀ।[2] ਐਪਰ, ਆਪਣੀਆਂ ਯਾਦਾਂ ਵਿੱਚ ਆਰ ਸੀ ਡਾਲਾਸ ਕਹਿੰਦਾ ਹੈ ਕਿ ਬਾਇਰਨ ਦਾ ਜਨਮ ਡੋਵਰ ਵਿੱਚ ਹੋਇਆ ਸੀ। [3] ਉਸ ਦੇ ਪਿਤਾ ਜਾਨ ਬਾਇਰਨ ਫੌਜ ਦੇ ਕਪਤਾਨ ਅਤੇ ਬਹੁਤ ਹੀ ਦੁਰਾਚਾਰੀ ਸਨ। ਉਸ ਦੀ ਮਾਤਾ ਕੈਥਰੀਨ ਗੌਰਡਨ ਐਵਰਡੀਨਸ਼ਾਇਰ ਦੀ ਵਾਰਸ ਸੀ। ਉਸ ਦੇ ਪਿਤਾ ਨੇ ਉਸ ਦੀ ਮਾਤਾ ਦੀ ਸਾਰੀ ਜਾਇਦਾਦ ਮੰਦੇ ਕੰਮੀਂ ਲੁਟਾ ਦਿੱਤੀ, ਹਾਲਾਂਕਿ ਉਨ੍ਹਾਂ ਦੀ ਆਪਣੀ ਜਾਇਦਾਦ ਕੁੱਝ ਵੀ ਨਹੀਂ ਸੀ, ਅਤੇ ਉਸ ਦੇ ਪਿਤਾ ਦੇ ਚਾਚੇ ਨੇ, ਜਿਸ ਦੇ ਉਹ ਵਾਰਿਸ ਸਨ, ਪਰਵਾਰ ਦੀ ਸਭ ਜਾਇਦਾਦ ਭੰਗ ਦੇ ਭਾਣੇ ਨਸ਼ਟ ਕਰ ਦਿੱਤੀ। ਬੇਚਾਰੇ ਬਾਇਰਨ ਦੇ ਹੱਥ ਕੁੱਝ ਨਹੀਂ ਲਗਾ। ਉਸ ਦੀ ਸਿੱਖਿਆ ਸਰਵਜਨਿਕ ਪਾਠਸ਼ਾਲਾ ਹੈਰੋਂ ਅਤੇ ਕੈਮਬਰਿਜ ਯੂਨੀਵਰਸਿਟੀ ਵਿੱਚ ਹੋਈ।

1807 ਵਿੱਚ, ਜਦੋਂ ਬਾਇਰਨ ਦੀ ਉਮਰ ਕੇਵਲ 20 ਸਾਲ ਦੀ ਸੀ, ਉਸ ਦਾ ਇੱਕ ਅਰਥਹੀਣ ਕਾਵਿ ਸੰਗ੍ਰਹਿ ਆਵਰਸ ਆਫ਼ ਆਈਡਲਨੈਸ ਪ੍ਰਕਾਸ਼ਿਤ ਹੋਇਆ। ਐਡਿਨਬਰਾ ਰਿਵਿਊ ਨੇ ਇਸ ਦਾ ਬਹੁਤ ਮਜਾਕ ਉੜਾਇਆ ਅਤੇ ਵੱਡੀ ਭਾਰੀ ਆਲੋਚਨਾ ਕੀਤੀ। ਪਰ ਬਾਇਰਨ ਚੁਪ ਰਹਿਣ ਵਾਲਾ ਵਿਅਕਤੀ ਨਹੀਂ ਸੀ, ਉਸ ਨੇ ਆਪਣੇ ਵਿਅੰਗਆਤਮਕ ਕਵਿਤਾ ਇੰਗਲਿਸ਼ ਬਾਰਡਸ ਐਂਡ ਸਕਾਚ ਰਿਵਿਊਅਰਸ ਵਿੱਚ, ਜੋ 1809 ਵਿੱਚ ਪ੍ਰਕਾਸ਼ਿਤ ਹੋਇਆ, ਇਸ ਕਟੁ ਆਲੋਚਨਾ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਦੇ ਬਾਅਦ ਉਹ ਭੂਮਧਸਾਗਰੀ ਪ੍ਰਦੇਸ਼ਾਂ ਦਾ ਸੈਰ ਕਰਨ ਨਿਕਲ ਗਿਆ ਅਤੇ 1811 ਵਿੱਚ ਘਰ ਪਰਤਣ ਉੱਤੇ ਆਪਣੇ ਨਾਲ ਚਾਇਲਡ ਹੈਰੋਲਡ ਦੇ ਪਹਿਲੇ ਦੋ ਸਰਗ ਲਿਖੇ ਜੋ ਸੰਨ 1812 ਵਿੱਚ ਪ੍ਰਕਾਸ਼ਿਤ ਹੋਏ। ਇਹ ਸਰਗ ਲੋਕਾਂ ਵਿੱਚ ਇੰਨੇ ਮਕਬੂਲ ਹੋਏ ਕਿ ਬਾਇਰਨ ਦਾ ਨਾਮ ਸਮਾਜ ਅਤੇ ਸਾਹਿਤ ਵਿੱਚ ਸਭ ਜਗ੍ਹਾ ਫੈਲ ਗਿਆ ਅਤੇ ਸਭ ਲੋਕਾਂ ਦੇ ਹਿਰਦੇ ਵਿੱਚ ਉਸ ਦੇ ਪ੍ਰਤੀ ਅਤਿਅੰਤ ਪ੍ਰਸ਼ੰਸਾ ਅਤੇ ਸਤਿਕਾਰ ਦਾ ਭਾਵ ਉਭਰ ਪਿਆ। 1813 ਤੋਂ ਲੈ ਕੇ 1815 ਤੱਕ ਉਸ ਦੀਆਂ ਕਥਾਤਮਕ ਕਾਵ ਰਚਨਾਵਾਂ ਦਿ ਬਰਾਇਡ ਆਫ਼ ਏਬੀਡੌਸ, ਦ ਕੌਰਸੇਅਰ, ਲਾਰਾ, ਦ ਸੀਜ ਆਫ਼ ਕਾਰਿੰਥ, ਅਤੇ ਪੈਰਿਜਿਨਾ - ਪ੍ਰਕਾਸ਼ਿਤ ਹੋਈ।

1815 ਵਿੱਚ ਬਾਇਰਨ ਦਾ ਵਿਆਹ ਐਨ ਇਜਾਵੇੱਲਾ ਮਿਲਕਬੈਂਕ ਨਾਲ ਹੋਇਆ ਜੋ ਇੱਕ ਪ੍ਰਸਿੱਧ ਅਤੇ ਧਨਾਢ ਪਰਿਵਾਰ ਦੀ ਧੀ ਸੀ। ਪਰ ਇੱਕ ਸਾਲ ਉੱਪਰੰਤ ਬਾਇਰਨ ਦੇ ਚਰਿੱਤਰਹੀਣ ਸਲੂਕ ਦੇ ਕਾਰਨ ਉਹ ਉਸ ਨੂੰ ਛੱਡਕੇ ਹਮੇਸ਼ਾਂ ਲਈ ਆਪਣੇ ਪੇਕੇ ਚੱਲੀ ਗਈ। ਇਸ ਦੁਰਘਟਨਾ ਦੇ ਕਾਰਨ ਸਾਰਾ ਇੰਗਲੈਂਡ ਬਾਇਰਨ ਦੇ ਪ੍ਰਤੀ ਕ੍ਰੋਧ ਅਤੇ ਨਫ਼ਰਤ ਦੇ ਭਾਵ ਨਾਲ ਬਿਹਬਲ ਹੋ ਉੱਠਿਆ। ਇਸਤੋਂ ਉਹ ਆਪਣਾ ਦੇਸ਼ ਛੱਡਕੇ ਸਵਿਟਜਰਲੈਂਡ ਚਲਿਆ ਗਿਆ ਜਿੱਥੇ ਉਹ ਸ਼ੈਲੀ ਪਰਵਾਰ ਵਿੱਚ ਕੁੱਝ ਸਮਾਂਰਿਹਾ। ਉਥੋਂ ਉਹ ਵੇਨਿਸ ਚਲੇ ਗਿਆ ਅਤੇ ਲਗਪਗ ਦੋ ਸਾਲ ਤੱਕ ਉਥੇ ਹੀ ਰਿਹਾ। ਵੇਨਿਸ ਵਿੱਚ ਕਾਂਉਟੇਸ ਗਵਿਚੋਲੀ ਨਾਲ ਉਸ ਦਾ ਪ੍ਰੇਮ ਹੋ ਗਿਆ। ਫਿਰ ਉਹ ਪੀਸਿਆ ਅਤੇ ਜਨੇਵਾ ਗਏ ਅਤੇ 1824 ਵਿੱਚ ਉਹ ਯੂਨਾਨੀਆਂ ਦੇ ਆਜ਼ਾਦੀ ਸੰਗ੍ਰਾਮ ਵਿੱਚ ਸ਼ਕਤੀ ਮੁਤਾਬਕ ਸਹਾਇਤਾ ਕਰਨ ਦੇ ਹੇਤੁ ਮਿਸੋਲੋਂਗੀ ਪਹੁੰਚ ਗਿਆ। ਯੂਨਾਨੀਆਂ ਨੇ ਉਸ ਦਾ ਇੱਕ ਰਾਜੇ ਦੇ ਸਮਾਨ ਸਵਾਗਤ ਕੀਤਾ। ਉਸ ਨੇ ਵੀ ਤਨ, ਮਨ, ਧਨ ਨਾਲ ਉਨ੍ਹਾਂ ਦੀ ਸਹਾਇਤਾ ਕੀਤੀ ਪਰ ਉਸੇ ਸਾਲ ਉਸ ਦਾ ਦੇਹਾਂਤ ਹੋ ਗਿਆ।

ਹਵਾਲੇ

[ਸੋਧੋ]
  1. Plomer, William (1970) [1936]. The Diamond of Jannina. New York City: Taplinger Publishing. ISBN 978-0-224-61721-5. Byron had yet to die to make philhellenism generally acceptable.
  2. Mayne 1913 p. 7
  3. "Recollections of the life of Lord Byron, from the year 1808..."