ਲਾਲਾ ਹਰਕਿਸ਼ਨ ਲਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾਲਾ ਹਰਕਿਸ਼ਨ ਲਾਲ (1864/66 – 13 ਫਰਵਰੀ 1937) ਇੱਕ ਭਾਰਤੀ ਉਦਯੋਗਪਤੀ ਅਤੇ ਸਿਆਸਤਦਾਨ ਸੀ। ਉਹ ਬਰਤਾਨਵੀ ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਦਾ ਸਹਿ-ਸੰਸਥਾਪਕ, ਅਤੇ ਫੈਕਟਰੀਆਂ ਅਤੇ ਬੈਂਕਾਂ ਪੰਜਾਬ ਕਾਟਨ ਪ੍ਰੈਸ ਕੰਪਨੀ ਲਿਮਟਿਡ, ਪੀਪਲਜ਼ ਬੈਂਕ ਆਫ਼ ਇੰਡੀਆ ਲਿਮਟਿਡ, ਅੰਮ੍ਰਿਤਸਰ ਬੈਂਕ ਲਿਮਟਿਡ; ਆਜ਼ਾਦ ਭਾਰਤ ਵਿੱਚ ਕਾਨਪੁਰ ਫਲੋਰ ਮਿੱਲਜ਼ ਲਿਮਟਿਡ ਦਾ ਬਾਨੀ ਸੀ।

ਉਸਨੇ ਇੰਡੀਅਨ ਐਸੋਸੀਏਟਿਡ ਚੈਂਬਰ ਆਫ਼ ਕਾਮਰਸ ਦੀ ਸਥਾਪਨਾ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਜੋ ਕਿ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੇ ਗਠਨ ਦੀ ਪੂਰਵਗਾਮੀ ਸੀ। [1] ਸਿਆਸਤਦਾਨ ਵਜੋਂ, ਉਸਨੇ 1920 ਅਤੇ 1923 ਦੇ ਵਿਚਕਾਰ ਪੰਜਾਬ ਸੂਬੇ ਦੀ ਸਰਕਾਰ ਦਾ ਖੇਤੀਬਾੜੀ ਮੰਤਰੀ ਰਿਹਾ। [2]

ਅਰੰਭਕ ਜੀਵਨ[ਸੋਧੋ]

ਇੱਕ ਪੰਜਾਬੀ ਹਿੰਦੂ ਅਰੋੜਾ ਪਰਿਵਾਰ ਵਿੱਚ ਬ੍ਰਿਟਿਸ਼ ਭਾਰਤ (ਹੁਣ ਪੰਜਾਬ, ਪਾਕਿਸਤਾਨ ਵਿੱਚ) ਦੇ ਪੰਜਾਬ ਪ੍ਰਾਂਤ, [3] ਦੇ ਡੇਰਾ ਗਾਜ਼ੀ ਖਾਨ ਦੇ ਨੇੜੇ ਲਯਾਹ ਕਸਬੇ ਵਿੱਚ ਜਨਮੇ [4] [5] [6] ਹਰਕਿਸ਼ਨ ਲਾਲ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਬਾਅਦ ਵਿੱਚ ਉਹ ਇੱਕ ਸਕਾਲਰਸ਼ਿਪ 'ਤੇ ਟ੍ਰਿਨਿਟੀ ਕਾਲਜ, ਕੈਂਬਰਿਜ ਗਿਆ ਅਤੇ ਉੱਥੇ ਗਣਿਤ ਵਿੱਚ ਚੰਗੀ ਪੁਜੀਸ਼ਨ ਲਈ। ਭਾਰਤ ਵਾਪਸ ਆ ਕੇ ਉਹ ਗਣਿਤ ਦਾ ਲੈਕਚਰਾਰ ਰਿਹਾ।

ਕੈਰੀਅਰ[ਸੋਧੋ]

ਬੈਂਕਰ ਦਿਆਲ ਸਿੰਘ ਮਜੀਠੀਆ ਦੀ ਸਲਾਹ 'ਤੇ, ਹਰਕਿਸ਼ਨ ਲਾਲ ਨੇ ਪੰਜਾਬ ਨੈਸ਼ਨਲ ਬੈਂਕ ਦਾ ਆਨਰੇਰੀ ਸਕੱਤਰ ਬਣ ਕੇ ਕਾਰੋਬਾਰ ਵਿਚ ਆਪਣਾ ਕੈਰੀਅਰ ਸ਼ੁਰੂ ਕੀਤਾ। ਅਗਲੇ ਸਾਲ, ਉਸਨੇ ਲਾਹੌਰ ਵਿੱਚ ਭਾਰਤ ਇੰਸ਼ੋਰੈਂਸ ਕੰਪਨੀ ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਟ੍ਰਿਬਿਊਨ ਅਖਬਾਰ ਦੀ ਸ਼ੁਰੂਆਤ ਦੌਰਾਨ ਟਰੱਸਟੀਆਂ ਵਿੱਚੋਂ ਇੱਕ ਸੀ। [7] 1899 ਤੱਕ, ਉਸਨੇ ਬਾਰ ਛੱਡ ਦਿੱਤਾ ਅਤੇ ਕੁਲ੍ਵ੍ਕਤੀ ਤੌਰ ਤੇ ਉਦਯੋਗਿਕ ਅਤੇ ਵਪਾਰਕ ਸੰਸਥਾਵਾਂ ਵਿੱਚ ਸ਼ਾਮਲ ਹੋ ਗਿਆ। [8] ਉਸਨੂੰ ਲੈਫਟੀਨੈਂਟ ਗਵਰਨਰ ਲੁਈਸ ਡੇਨ ਤੋਂ ਲਾਹੌਰ ਇਲੈਕਟ੍ਰਿਕ ਸਪਲਾਈ ਕੰਪਨੀ ਦੀ ਸਥਾਪਨਾ ਲਈ ਮਾਨਤਾ ਮਿਲ਼ ਗਈ ਸੀ ਜਿਸ ਨੇ 1913 ਵਿੱਚ ਲਾਹੌਰ ਦੇ ਸ਼ੁਰੂ ਸ਼ੁਰੂ ਦੇ ਬਿਜਲੀ ਢਾਂਚੇ ਦਾ ਨਿਰਮਾਣ ਕੀਤਾ ਸੀ [9]

ਇਸ ਵਪਾਰਕ ਸਫਲਤਾ ਤੋਂ ਬਾਅਦ, ਹਰਕਿਸ਼ਨ ਲਾਲ ਨੂੰ ਧਾਰਮਿਕ ਕੱਟੜਪੰਥੀਆਂ ਅਤੇ ਬ੍ਰਿਟਿਸ਼ ਬਸਤੀਵਾਦੀ ਸਰਕਾਰ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਆਰੀਆ ਸਮਾਜ ਦੇ ਮੈਂਬਰਾਂ ਨੇ ਨਿਸ਼ਾਨਾ ਬਣਾਇਆ। ਇਸ ਨਾਲ਼ ਕਥਿਤ ਤੌਰ 'ਤੇ ਉਸ ਦੇ ਬੈਂਕਿੰਗ ਗਾਹਕਾਂ ਵਿੱਚ ਹੜਬੜੀ ਅਤੇ ਦਹਿਸ਼ਤ ਪੈਦਾ ਕੀਤੀ ਸੀ। ਅਪ੍ਰੈਲ 1919 ਵਿੱਚ, ਉਸਨੂੰ ਸਾਜ਼ਿਸ਼ ਰਚਣ ਅਤੇ "ਰਾਜੇ ਦੇ ਵਿਰੁੱਧ ਜੰਗ ਛੇੜਨ" ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਨੇ ਇੱਕ ਸੰਖੇਪ ਸਜ਼ਾ ਭੁਗਤੀ ਅਤੇ ਵਪਾਰ ਵਿੱਚ ਵਾਪਸ ਆ ਗਿਆ। [10] ਬਾਅਦ ਵਿੱਚ ਉਸਨੂੰ ਪੀਪਲਜ਼ ਬੈਂਕ ਨਾਲ ਜੁੜੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੇਸ ਮੁੱਕਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਉਸਦੇ ਪੁੱਤਰ, ਵਕੀਲ ਅਤੇ ਲੇਖਕ ਕੇ.ਐਲ. ਗਾਬਾ ਨੇ, ਸਰ ਡਗਲਸ ਯੰਗਜ਼ ਮੈਗਨਾ ਕਾਰਟਾ ਨਾਮਕ ਕਿਤਾਬ ਨਾਲ ਚੀਫ਼ ਜਸਟਿਸ ਤੋਂ ਬਦਲਾ ਲਿਆ, ਅਤੇ ਮਾਣਹਾਨੀ ਦੇ ਦੋਸ਼ ਤਹਿਤ ਜੇਲ੍ਹ ਦੀ ਸਜ਼ਾ ਕੱਟੀ। [11]

ਹਵਾਲੇ[ਸੋਧੋ]

  1. Puri, Nina (22 July 2012). "Punjab's forgotten stalwart". The Tribune. Retrieved 18 July 2017.
  2. "Lala Harkishen Lal Passes Away". The Indian Express. 14 February 1937. p. 8. Retrieved 18 July 2017.
  3. Puri, Nina (22 July 2012). "Punjab's forgotten stalwart". The Tribune. Retrieved 18 July 2017.Puri, Nina (22 July 2012). "Punjab's forgotten stalwart". The Tribune. Retrieved 18 July 2017.
  4. Sheikh, Majid (15 February 2015). "HARKING BACK: Man who introduced electricity to Lahore". Dawn. Retrieved 18 July 2017.
  5. Bagchi, Amiya Kumar (2000). Private Investment in India, 1900-1939 (in ਅੰਗਰੇਜ਼ੀ). Taylor & Francis. p. 206. ISBN 978-0-415-19012-1.
  6. elites in south asia (in ਅੰਗਰੇਜ਼ੀ). Cambridge University Press. p. 16.
  7. Sheikh, Majid (15 February 2015). "HARKING BACK: Man who introduced electricity to Lahore". Dawn. Retrieved 18 July 2017.Sheikh, Majid (15 February 2015). "HARKING BACK: Man who introduced electricity to Lahore". Dawn. Retrieved 18 July 2017.
  8. "Lala Harkishen Lal Passes Away". The Indian Express. 14 February 1937. p. 8. Retrieved 18 July 2017."Lala Harkishen Lal Passes Away". The Indian Express. 14 February 1937. p. 8. Retrieved 18 July 2017.
  9. Editor, T. N. S. (2017-01-29). "The rise and fall of Harkishen Lal". TNS - The News on Sunday (in ਅੰਗਰੇਜ਼ੀ (ਅਮਰੀਕੀ)). Retrieved 2019-10-16. {{cite web}}: |last= has generic name (help)
  10. Editor, T. N. S. (2017-02-05). "The rise and fall of Harkishen Lal - II". TNS - The News on Sunday (in ਅੰਗਰੇਜ਼ੀ (ਅਮਰੀਕੀ)). Retrieved 2019-10-16. {{cite web}}: |last= has generic name (help)
  11. "Partition: Lives Apart". Open The Magazine (in ਅੰਗਰੇਜ਼ੀ (ਬਰਤਾਨਵੀ)). 2017-08-10. Retrieved 2019-10-16.