ਲਾਲ ਸਿੰਘ ਕਮਲਾ ਅਕਾਲੀ
Jump to navigation
Jump to search
ਲਾਲ ਸਿੰਘ ਕਮਲਾ ਅਕਾਲੀ(1889 - 1977[1]) ਇੱਕ ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਉਹਨਾਂ ਨੂੰ “ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ।[2] ਇਸਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ।
ਜੀਵਨ[ਸੋਧੋ]
ਲਾਲ ਸਿੰਘ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਪਿੰਡ ਭਨੋਹੜ ਵਿੱਚ ਭਗਵਾਨ ਸਿੰਘ ਦੇ ਘਰ ਹੋਇਆ। ਲਾਲ ਸਿੰਘ ਨੇ ਅਧਿਆਪਕ ਵਜੋਂ, ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਦੇ ਕਰਮਚਾਰੀ ਵਜੋਂ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਨੂੰਨੀ ਸਲਾਹਕਾਰ ਵਜੋਂ ਨੌਕਰੀਆਂ ਕੀਤੀਆਂ। ਪੰਜਾਬ ਵਿੱਚ ਇੱਕ ਵਾਰ ਐਮ.ਐਲ.ਏ. ਅਤੇ ਰੋਜ਼ਾਨਾ ਉਰਦੂ ਅਜੀਤ ਦਾ ਮੁੱਖ ਸੰਪਾਦਕ ਵੀ ਰਿਹਾ। [3] ਇਸ ਤੋਂ ਬਾਅਦ ਉਸ ਨੇ ਖੇਤੀ ਦੇ ਨਾਲ ਨਾਲ ਲੁਧਿਆਣਾ ਵਿੱਚ ਵਕਾਲਤ ਵੀ ਕੀਤੀ। ਉਸ ਦੀ ਮੌਤ 1977 ਜਾਂ 1979 ਵਿੱਚ ਹੋਈ। [4]
ਰਚਨਾਵਾਂ[ਸੋਧੋ]
- ਮੇਰਾ ਵਿਲਾਇਤੀ ਸਫ਼ਰਨਾਮਾ
- ਮੌਤ ਰਾਣੀ ਦਾ ਘੁੰਡ
- ਜੀਵਨ ਨੀਤੀ
- ਸੈਲਾਨੀ ਦੇਸ਼-ਭਗਤ
- ਮਨ ਦੀ ਮੌਜ
- ਮੇਰਾ ਆਖ਼ਰੀ ਸਫ਼ਰਨਾਮਾ - 1980
- "ਕਥਨੀ ਊਰੀ ਤੇ ਕਰਨੀ ਪੂਰੀ"
- "ਭਾਰਤ ਦੇ ਭਰਪੂਰ ਭੰਡਾਰੇ"
- "ਸਰਬ ਲੋਹ ਦੀ ਵਹੁਟੀ"