ਪੰਜਾਬੀ ਕਹਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।

ਪਹਿਲਾ ਪੜਾਅ 1913-1935 ਆਦਰਸ਼ਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ[ਸੋਧੋ]

ਕਹਾਣੀਕਾਰ ਤੇ ਰਚਨਾਵਾਂ

ਭਾਈ ਮੋਹਨ ਸਿੰਘ ਵੈਦ,-ਸਿਆਣੀ ਮਾਤਾ (1918)

ਅਭੈ ਸਿੰਘ,-ਚੰਬੇ ਦੀਆਂ ਕਲੀਆਂ (1925)

ਚਰਨ ਸਿੰਘ ਸ਼ਹੀਦ,- ਹੱਸਦੇ ਹੰਝੂ (1933)

ਅਮਰ ਸਿੰਘ,-ਖੋਤੇ ਦੀ ਹੱਡ ਬੀਤੀ (1933)

ਨਾਨਕ ਸਿੰਘ,-ਹੰਝੂਆਂ ਦੇ ਹਾਰ (1937)

ਦੂਜਾ ਪੜਾਅ -1936-1965 ਪ੍ਰਗਤੀਵਾਦੀ,ਯਥਾਰਥਵਾਦੀ ਪੰਜਾਬੀ ਕਹਾਣੀ[ਸੋਧੋ]

ਚੋਥੇ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਪੰਜਾਬੀ ਕਹਾਣੀ ਰਚਨਾ ਦ੍ਰਿਸਟੀ ਵਿੱਚ ਅਜਿਹਾ ਗੁਨਾਤਮਕ ਪਰਿਵਰਤਨ ਹੁੰਦਾ ਹੈ ਕਿ ਜਿਸ ਨਾਲ ਮਧਕਾਲੀ ਅਧਿਆਤਮਕਵਾਦੀ ਆਦਰਸ਼ਵਾਦੀ ਅਤੇ ਰੁਮਾਂਸਵਾਦੀ,ਸੁਧਾਰਵਾਦੀ ਦੀ ਰਹਿੰਦ ਖੁਹਦ ਤੋਂ ਪੂਰੀ ਤਰਾਂ ਮੁਕਤ ਹੋ ਕੇ ਵਿਚਰਣ ਲਗਦੀ ਹੈ। ਨਾਟਕਕਾਰ ਬਲਵੰਤ ਗਾਰਗੀ ਨੇ ਆਪਣੇ ਵਿਲੱਖਣ ਰੰਗ ਢੰਗ ਵਿੱਚ ਕਹਾਣੀਆਂ ਲਿਖੀਆਂ ਜੋ ਉਸ ਨੂੰ ਉਰਦੂ ਅਫ਼ਸਾਨਾਨਿਗਾਰਾਂ ਬਲਵੰਤ ਸਿੰਘ, ਕ੍ਰਿਸ਼ਨ ਚੰਦਰ ਨੇੜੇ ਲਿਜਾਂਦੀਆਂ ਹਨ, ਪਰ ਉਸ ਦੀ ਨਾਟਕਕਾਰ ਵਜੋਂ ਪ੍ਰਸਿੱਧੀ ਹੋ ਜਾਣ ਕਾਰਨ ਕਿਸੇ ਪੰਜਾਬੀ ਵਿਦਵਾਨ ਨੇ ਏਧਰ ਧਿਆਨ ਦੇਣ ਦੀ ਲੋੜ ਨਹੀਂ ਸਮਝੀ।[1]

ਕਹਾਣੀਕਾਰ ਤੇ ਰਚਨਾਵਾਂ

ਸੰਤ ਸਿੰਘ ਸੇਖੋਂ,- ਸਮਾਚਾਰ (1943)' ਕਾਮੇ ਤੇ ਯੋਧੇ ਸਮਾਚਾਰ ਬਾਰਾਂਦਰੀ ਅੱਧੀ ਵਾਟ ਤੀਜਾ ਪਹਿਰ ਸਿਆਣਪਾਂ

ਦੇਵਿੰਦਰ ਸਤਿਆਰਥੀ,- ਕੁੰਗ ਪੇਸ਼ (1941)

ਬਲਵੰਤ ਗਾਰਗੀ,-ਕਾਲਾ ਅੰਧ (1945)

ਜਸਵੰਤ ਕਵਲ,-ਸੰਧੁਰ(1944)

ਤੀਜਾ ਪੜਾਅ -1966-1990 ਵਸਤੂ ਮੁਖੀ,ਯਥਾਰਥਵਾਦੀ ਪੰਜਾਬੀ ਕਹਾਣੀ[ਸੋਧੋ]

ਇਹ ਉਹ ਸਮਾਂ ਹੈ ਜਦੋਂ ਆਜ਼ਾਦੀ ਪ੍ਰਾਪਤੀ ਨਾਲ ਭਾਰਤੀਆਂ ਦੀਆਂ ਸਮਸਿਆਵਾਂ ਦਾ ਦਸਤਕਾਰੀ ਢੰਗ ਨਾਲ ਹੱਲ ਹੋਣ ਦਾ ਵਹਿਮ ਦੂਰ ਹੁੰਦਾ ਹੈ। ਇਸ ਦੇ ਪ੍ਰਤੀਕਰਮ ਵਜੋਂ ਰੋਹ ਅਤੇ ਵਿਧਰੋਹ ਦੋਵਾਂ ਰੂਪਾਂ ਰਾਹੀਂ ਅਸੰਤੁਸ਼ਟਤਾ ਪ੍ਰਗਟ ਹੋਣ ਲਗਦੀ ਹੈ।ਜਿਸ ਕਰ ਕੇ ਨਕਸਲਵਾੜੀ ਲਹਿਰ ਅਤੇ ਅੰਤ ਸਿਖ ਖਾੜਕੂਵਾਦ ਦੇ ਰੂਪਾਂ ਵਿੱਚ ਸਾਮ੍ਹਣੇ ਆਉਂਦਾ ਹੈ।

ਕਹਾਣੀਕਾਰ ਤੇ ਰਚਨਾਵਾਂ

ਰਾਮ ਸਰੂਪ ਅਣਖੀ,-ਸੁੱਤਾ ਨਾਗ (1966)

ਅਜੀਤ ਕੌਰ,-ਗੁਲਵਾਨੋ (1963)

ਵਰਿਆਮ ਸਿੰਘ ਸੰਧੂ,-ਲੋਹੇ ਦੇ ਹੱਥ (1971)

ਮਨਮੋਹਨ ਬਾਵਾ,-ਇਕ ਰਾਤ (1961)

ਚੋਥਾ ਪੜਾਅ -1991 ਤੋਂ ਨਿਰੰਤਰ, ਉਤਰ ਯਥਾਰਥਵਾਦੀ ਪੰਜਾਬੀ ਕਹਾਣੀ[ਸੋਧੋ]

ਨੋਵੇਂ ਦਹਾਕੇ ਦੇ ਉਤਰ ਅਧ ਤੋਂ ਪਿਛੋ ਪੰਜਾਬੀ ਕਹਾਣੀਕਾਰਾਂ ਦਾ ਇੱਕ ਨਵਾਂ ਦੋਰ ਬੜੀ ਤੇਜੀ ਨਾਲ ਉਭਰ ਕੇ ਸਾਮ੍ਹਣੇ ਆਇਆ ਹੈ। 1992 ਤੋਂ 1996 ਦੋਰਾਨ ਚਾਰ ਕੁ ਸਾਲਾਂ ਵਿੱਚ ਹੀ ਇਹਨਾਂ ਦੀਆਂ ਕਹਾਣੀਆਂ ਮੋਲਿਕ ਸੰਗ੍ਰਹਿ ਵੀ ਚਰਚਾ ਦਾ ਕੇਂਦਰ ਬਣਨ ਲਗੇ.ਪ੍ਰਸਿਧ ਵਿਦਵਾਨ ਗੁਰਬਚਨ ਸਿੰਘ ਨੇ ਕੁਝ ਕਹਾਣੀਕਾਰਾ ਦੀਆਂ ਕਹਾਣੀਆਂ ਬਾਰੇ ਕਿਹਾ," ਇਹ ਕਹਾਣੀਆਂ ਪ੍ਰਵਚਨ ਦਾ ਦਰਜਾ ਰਖਦੀਆਂ ਹਨ,ਜਿਸ ਦਾ ਮਤਲਬ ਹੈ ਕਿ ਇਹਨਾਂ ਦੇ ਭਾਸ਼ਿਕ ਸ਼ੈਲੀ ਅਰਥਾਂ ਦੀਆਂ ਪ੍ਰਤੀ ਧੁਨੀਆਂ ਪੈਦਾ ਕਰਦੀ ਹੈ,ਜੋ ਲੁਪਤ/ਅਦਿਖ ਹੈ, ਭਾਸ਼ਾ ਦੀ ਸੀਮਾਂ ਤੋਂ ਪਾਰ ਜਾਂਦੀ ਹੈ। ਇਸ ਨੂੰ ਸਿਰਜਣ ਪਿਛੇ ਸੁਚੇਤ ਯਤਨ ਹੈ।ਕਥਾ ਅੰਸ਼ ਮੁਦਾ ਨਹੀਂ,ਸਗੋ ਬਿਰਤਾਂਤ ਉਸਾਰੀ ਦੀ ਜੁਗਤ ਹੈ। ਇਹ ਕਹਾਣੀਕਰ ਘਟਨਾ /ਸਥਿਤੀ ਦੇ ਅਚੇਤ ਤਕ ਪੁਜਦੇ ਹਨ। ਅਚੇਤ ਦੀਆਂ ਅਵਾਜਾਂ ਤਕ ਪਾਠਕਾਂ ਨੂੰ ਪੁਹਾਚਾਨ ਲਈ ਭਾਸ਼ਕ ਸ਼ੇਲੀ ਨਾਲ ਜਦੋਂ ਜਹਿਦ ਕਰਦੇ ਹਨ।ਰਵਾਇਤੀ ਬਿਰਤਾਂਤ ਤੋਂ ਪਾਰ ਜਾਂਦੇ ਹਨ। ਚੌਥੀ ਪੀੜੀਦੇ ਸਹੀ ਨੁਮਾਇਦੇ ਬਣਦੇ ਹਨ".

ਕਹਾਣੀਕਾਰ ਤੇ ਰਚਨਾਵਾਂ

ਜਸਵੀਰ ਸਿੰਘ ਭੁਲਰ,-ਨਵੀਂ ਰੁੱਤ ਦੇ ਜੁਗਨੂੰ (1992)

ਪ੍ਰੇਮ ਪ੍ਰਕਾਸ

ਅਜਮੇਰ ਸਿਧੂ,-ਨਰਕ ਕੁੰਡਾ (1997)

ਜਤਿੰਦਰ ਸਿੰਘ ਹਾਂਸ,-ਪਾਵੇ ਨਾਲ ਬਨਿਆ ਹੋਇਆ ਕਾਲ (2005)

ਹਵਾਲੇ[ਸੋਧੋ]

  1. ਪ੍ਰੋ. ਮੇਵਾ ਸਿੰਘ ਤੁੰਗ (2018-07-21). "ਪੰਜਾਬੀ ਕਹਾਣੀ ਦੀ ਸਥਿਤੀ 'ਤੇ ਨਜ਼ਰਸਾਨੀ". Tribune Punjabi. Retrieved 2018-07-22.