ਲਿਜ਼ ਟ੍ਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਜ਼ ਟ੍ਰਸ
ਅਧਿਕਾਰਤ ਚਿੱਤਰ, 2022
ਯੂਨਾਈਟਿਡ ਕਿੰਗਡਮ ਦੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
6 ਸਤੰਬਰ 2022 – 25 ਅਕਤੂਬਰ 2022
ਮੋਨਾਰਕਐਲਿਜ਼ਾਬੈਥ II
ਚਾਰਲਸ III
ਤੋਂ ਪਹਿਲਾਂਬੋਰਿਸ ਜਾਨਸਨ
ਤੋਂ ਬਾਅਦਰਿਸ਼ੀ ਸੁਨਕ
ਸਾਊਥ ਵੈਸਟ ਨਾਰਫੋਕ ਤੋ ਮੈਂਬਰ ਪਾਰਲੀਮੈਂਟ
ਦਫ਼ਤਰ ਸੰਭਾਲਿਆ
6 ਮਈ 2010
ਤੋਂ ਪਹਿਲਾਂਕ੍ਰਿਸਟੋਫਰ ਫਰੇਜ਼ਰ
ਬਹੁਮਤ26,195 (50.9%)
ਨਿੱਜੀ ਜਾਣਕਾਰੀ
ਜਨਮ
ਮੈਰੀ ਐਲਿਜ਼ਾਬੈਥ ਟ੍ਰਸ

(1975-07-26) 26 ਜੁਲਾਈ 1975 (ਉਮਰ 48)
ਆਕਸਫ਼ੋਰਡ, ਇੰਗਲੈਂਡ
ਸਿਆਸੀ ਪਾਰਟੀਕੰਜ਼ਰਵੇਟਿਵ
ਜੀਵਨ ਸਾਥੀ
ਹਿਊਗ ਓਲਰੀ
(ਵਿ. 2000)
ਅਲਮਾ ਮਾਤਰਮੇਰਟਨ ਕਾਲਜ, ਆਕਸਫੋਰਡ (ਬੀਏ)
ਦਸਤਖ਼ਤ
ਵੈੱਬਸਾਈਟwww.elizabethtruss.com Edit this at Wikidata

ਮੈਰੀ ਐਲਿਜਾਬੈਥ ਟ੍ਰਸ (ਅੰਗਰੇਜੀ: Mary Elizabeth Truss, ਜਨਮ 26 ਜੁਲਾਈ 1975)[1][2] ਇੱਕ ਬਰਤਾਨਵੀ ਰਾਜਨੀਤੀਵਾਨ ਹੈ ਜੋ 6 ਸਤੰਬਰ 2022 ਤੋਂ ਯੂਨਾਇਟਡ ਕਿੰਗਡਮ ਦੀ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਰਹੀ ਹੈ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋ ਘੱਟ ਸਮਾਂ ਪ੍ਰਧਾਨ ਮੰਤਰੀ ਦੀ ਸੇਵਾ ਨਿਭਾਉਣ ਵਾਲੀ ਪ੍ਰਧਾਨ ਮੰਤਰੀ ਹੈ। 2010 ਤੋਂ ਉਹ ਦੱਖਣੀ ਪੱਛਮੀ ਨਾਰਫੋਕ ਤੋ ਸਾਂਸਦ ਹੈ।[3] ਟ੍ਰਸ ਕਈ ਬਰਤਾਨਵੀ ਪ੍ਰਧਾਨ ਮੰਤਰੀਆਂ ਦੀਆਂ ਹਕੂਮਤਾਂ 'ਚ ਮੰਤਰੀ ਵਜੋਂ ਸੇਵਾ ਕੀਤੀ, ਸਭ ਤੋਂ ਹਾਲ ਹੀ 'ਚ ਉਹ 2021 ਤੋਂ 2022 ਤੱਕ ਵਿਦੇਸ਼ ਮੰਤਰੀ ਸੀ। ਉਹ ਮਹਾਂਰਾਣੀ ਐਲਿਜ਼ਾਬੈਥ II ਦੇ ਸ਼ਾਸਨਕਾਲ ਦੌਰਾਨ ਪੰਦਰਾਂ ਬ੍ਰਿਟਿਸ਼ ਪ੍ਰਧਾਨ ਮੰਤਰੀਆਂ ਵਿੱਚੋਂ ਅੰਤਮ ਸੀ, ਮਹਾਂਰਾਣੀ ਦੀ ਮੌਤ 8 ਸਤੰਬਰ 2022 ਨੂੰ ਹੋਈ, ਟ੍ਰਸ ਨੂੰ ਪ੍ਰਧਾਨ ਮੰਤਰੀ ਪਦ 'ਤੇ ਨਿਯੁਕਤ ਕਰਨ ਤੋਂ ਦੋ ਦਿਨ ਉਪਰੰਤ।

ਟ੍ਰਸ ਮਰਟਨ ਕਾਲਜ, ਔਕਸਫੋਰਡ 'ਚ ਪੜ੍ਹੀ ਸੀ, ਜਿੱਥੇ ਉਹ ਔਕਸਫੋਰਡ ਯੂਨਿਵਰਸਿਟੀ ਲਿਬ੍ਰਲ ਡੇਮੋਕ੍ਰੈਟਾਂ ਦੀ ਪ੍ਰਧਾਨ ਰਹੀ।[4] 1996 'ਚ ਉਸਨੇ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਈ।[5] ਉਸਨੇ ਸ਼ੈੱਲ ਅਤੇ ਕੇਬਲ ਐਂਡ ਵਾਇਰਲੈਸ ਵਿੱਚ ਕੰਮ ਕੀਤਾ। ਹਾਊਸ ਆਫ ਕਾਮਨਜ਼ ਲਈ ਚੁਣੇ ਜਾਣ ਦੇ ਦੋ ਅਸਫਲ ਜਤਨ ਉਪਰੰਤ, ਉਹ 2010 ਦੀਆਂ ਆਮ ਚੋਣਾਂ ਵਿੱਚ ਦੱਖਣੀ ਪੱਛਮੀ ਨਾਰਫੋਕ ਲਈ ਸੰਸਦ ਸਦੱਸ ਵਜੋਂ ਚੁਣੀ ਗਈ ਸੀ। ਸੰਸਦ ਸਦੱਸ ਵਜੋਂ, ਉਸਨੇ ਬਾਲ ਦੇਖਭਾਲ, ਗਣਿਤ ਦੀ ਸਿੱਖਿਆ ਅਤੇ ਆਰਥਿਕਤਾ ਸਮੇਤ ਕਈ ਨੀਤੀਗਤ ਖੇਤਰਾਂ ਵਿੱਚ ਸੁਧਾਰ ਦੀ ਮੰਗ ਕੀਤੀ। ਉਸਨੇ ਕੰਜ਼ਰਵੇਟਿਵ ਐਮਪੀਜ਼ ਦੇ ਫ੍ਰੀ ਐਂਟਰਪ੍ਰਾਈਜ਼ ਗਰੁੱਪ ਦੀ ਸਥਾਪਨਾ ਕੀਤੀ ਅਤੇ ਕਈ ਪੁਸਤਕਾਂ ਲਿਖੀਆਂ, ਜਿਹਨਾਂ ਵਿੱਚ ਆਫਟਰ ਦ ਕੋਲੀਸ਼ਨ (2011) ਅਤੇ ਬ੍ਰਿਟੈਨਿਆ ਅਨਚੈਨਡ (2012) ਸ਼ਾਮਲ ਹਨ।

ਟ੍ਰਸ ਨੇ 2012 ਤੋਂ 2014 ਤੱਕ ਬਾਲ ਦੇਖਭਾਲ ਅਤੇ ਸਿੱਖਿਆ ਲਈ ਹਕੂਮਤ ਦੀ ਸੰਸਦੀ ਸਕੱਤਰ ਵਜੋਂ ਕੰਮ ਕੀਤਾ, ਉਸ ਤੋਂ ਬਾਅਦ 2014 ਦੇ ਕੈਬਨਿਟ ਫੇਰਬਦਲ ਵਿੱਚ ਉਹ ਕੈਮਰੂਨ ਦੁਆਰਾ ਵਾਤਾਵਰਣ, ਭੋਜਨ ਅਤੇ ਪੇਂਡੂ ਮਾਮਲਿਆਂ ਦੀ ਸਕੱਤਰ ਵਜੋਂ ਨਿਯੁਕਤ ਹੋਈ। ਹਾਲਾਂਕਿ ਉਹ 2016 ਦੇ ਜਨਮਤ ਸੰਗ੍ਰਹਿ ਵਿੱਚ ਯੂਰੋਪੀਅਨ ਯੂਨੀਅਨ ਵਿੱਚ ਬਣੇ ਰਹਿਣ ਦੇ ਪੱਖ ਦੇ ਬ੍ਰਿਟੇਨ ਸਟ੍ਰੋਂਗਰ ਇਨ ਯੂਰਪ ਮੁਹਿੰਮ ਦੀ ਸਮਰਥਕ ਸੀ, ਉਸਨੇ ਨਤੀਜੇ ਤੋਂ ਬਾਅਦ ਬ੍ਰੈਕਸਿਟ ਦਾ ਸਮਰਥਨ ਕੀਤਾ। ਜੁਲਾਈ 2016 ਵਿੱਚ ਕੈਮਰੂਨ ਦੇ ਅਸਤੀਫ਼ੇ ਤੋਂ ਬਾਅਦ, ਟ੍ਰਸ ਨੂੰ ਥੇਰੇਸਾ ਮੇਅ ਦੁਆਰਾ ਨਿਆਂ ਲਈ ਸਕੱਤਰ ਅਤੇ ਲਾਰਡ ਚਾਂਸਲਰ ਨਿਯੁਕਤ ਹੋਈ। 2017 ਯੂਨਾਈਟਿਡ ਕਿੰਗਡਮ ਦੀਆਂ ਆਮ ਚੋਣਾਂ ਤੋਂ ਬਾਅਦ, ਟਰਸ ਨੂੰ ਖਜ਼ਾਨਾ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਮੇਅ 2019 ਵਿੱਚ ਅਸਤੀਫਾ ਦੇਣ ਤੋਂ ਬਾਅਦ, ਟ੍ਰਸ ਨੇ ਕੰਜ਼ਰਵੇਟਿਵ ਨੇਤਾ ਬਣਨ ਲਈ ਜੌਨਸਨ ਦੀ ਦਾਵੇਦਾਰੀ ਦਾ ਸਮਰਥਨ ਕੀਤਾ। ਜੌਹਨਸਨ ਦੀ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਤੋਂ ਬਾਅਦ, ਉਸਨੇ ਟ੍ਰਸ ਨੂੰ ਅੰਤਰਰਾਸ਼ਟਰੀ ਵਪਾਰ ਲਈ ਰਾਜ ਸਕੱਤਰ ਅਤੇ ਵਪਾਰ ਬੋਰਡ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ। ਉਸਨੇ ਸਤੰਬਰ 2019 ਵਿੱਚ ਮਹਿਲਾ ਅਤੇ ਸਮਾਨਤਾ ਮੰਤਰੀ ਦੀ ਭੂਮਿਕਾ ਸੰਭਾਲੀ। ਉਸਨੂੰ 2021 ਦੇ ਮੰਤਰੀ ਮੰਡਲ ਵਿੱਚ ਫੇਰਬਦਲ ਵਿੱਚ ਜੌਹਨਸਨ ਦੁਆਰਾ ਵਿਦੇਸ਼ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਸੀ।

ਨੋਟ ਅਤੇ ਹਵਾਲੇ[ਸੋਧੋ]

ਨੋਟ

ਹਵਾਲੇ

  1. "Everything you need to know about new Prime Minister Liz Truss". Metro (in ਅੰਗਰੇਜ਼ੀ). 2022-09-06. Retrieved 2022-09-09.
  2. England & Wales, Civil Registration Birth Index, 1916-2007. Vol. 20. p. 2898.
  3. "The Rt Hon Elizabeth Truss MP". GOV.UK (in ਅੰਗਰੇਜ਼ੀ). Retrieved 2022-09-09.
  4. "Celebrity Education: Liz Truss, The New PM of UK, Studied from Oxford University". News18 (in ਅੰਗਰੇਜ਼ੀ). 2022-09-06. Retrieved 2022-09-09.
  5. CNN, Analysis by Luke McGee. "Analysis: Britain's new prime minister, Liz Truss, is a political shape-shifter. Now she's set for her toughest transformation yet". CNN. Retrieved 2022-09-09. {{cite web}}: |last= has generic name (help)