ਲਿਨਅਕਸ
ਉੱਨਤਕਾਰ | ਭਾਈਚਾਰਾ |
---|---|
ਲਿਖਿਆ ਹੋਇਆ | ਵੱਖ-ਵੱਖ (ਜ਼ਿਆਦਾਤਰ ਸੀ ਅਤੇ ਅਸੈਂਬਲੀ) |
ਓਐੱਸ ਪਰਿਵਾਰ | ਯੂਨਿਕਸ-ਵਰਗਾ |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਮੁੱਖ ਤੌਰ ਤੇ ਖੁੱਲ੍ਹਾ ਸਰੋਤ, ਬੰਦ ਸਰੋਤ ਵੀ ਉਪਲਬਧ ਹੈ। |
ਪਹਿਲੀ ਰਿਲੀਜ਼ | 1991 |
ਬਾਜ਼ਾਰੀ ਟੀਚਾ | ਨਿੱਜੀ ਕੰਪਿਊਟਰ, ਮੋਬਾਈਲ, embedded devices, ਸਰਵਰ, ਮੇਨਫ਼ਰੇਮ, ਸੂਪਰਕੰਪਿਊਟਰ |
ਵਿੱਚ ਉਪਲਬਧ | ਬਹੁ-ਭਾਸ਼ਾਈ |
ਪਲੇਟਫਾਰਮ | ਅਲਫ਼ਾ, ARC, ARM, AVR32, Blackfin, C6x, ETRAX CRIS, FR-V, H8/300, Hexagon, Itanium, M32R, m68k, META, Microblaze, MIPS, MN103, Nios II, OpenRISC, PA-RISC, ਪਾਵਰਪੀਸੀ, s390, S+core, SuperH, SPARC, TILE64, Unicore32, x86, Xtensa |
ਕਰਨਲ ਕਿਸਮ | ਮੋਨੋਲਿਥਿਕ (ਲਿਨਅਕਸ ਕਰਨਲ) |
Userland | ਵੱਖ-ਵੱਖ |
ਡਿਫਲਟ ਵਰਤੋਂਕਾਰ ਇੰਟਰਫ਼ੇਸ | ਬਹੁਤ |
ਲਸੰਸ | ਗਨੂ ਜਨਰਲ ਪਬਲਿਕ ਲਾਇਸੰਸ (ਸਿਰਫ਼ ਵਰਜਨ 2)[2] and other free and open-source licenses; "Linux" trademark is owned by Linus Torvalds[3] and administered by the Linux Mark Institute |
ਅਧਿਕਾਰਤ ਵੈੱਬਸਾਈਟ | kernel |
ਲਿਨਅਕਸ (/ˈlɪnəks/ ( ਸੁਣੋ) LIN-uks[4][5] ਅਤੇ ਕਦੇ-ਕਦੇ /ˈlaɪnəks/ LYN-uks[5][6]) ਜਾਂ ਲਿਨਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਹੈ। ਇਹ ਲਿਨਕਸ ਕਰਨਲ ’ਤੇ ਅਧਾਰਤ ਹੈ ਜੋ ਕਿ 5 ਅਕਤੂਬਰ 1991 ਨੂੰ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21-ਸਾਲਾ ਵਿਦਿਆਰਥੀ ਲੀਨਸ ਤੂਰਵਲਦਸ ਨੇ ਜਾਰੀ ਕੀਤਾ ਸੀ। ਪਿਛੋਂ ਇਸ ਨੂੰ ਅਮਰੀਕਾ ਦੇ ਗਨੂ (GNU) ਪ੍ਰਾਜੈਕਟ ਦੀ ਹਿਮਾਇਤ ਮਿਲ ਗਈ ਅਤੇ ਇਹ ਪੂਰੀ ਦੁਨੀਆ ਵਿੱਚ ਫੈਲਣ ਲੱਗਾ।
ਇਤਿਹਾਸ
[ਸੋਧੋ]1970ਵਿਆਂ ਵਿੱਚ ਡੈਨਿਸ ਰਿਚੀ, ਕੇਨ ਥਾਮਪਸਨ ਅਤੇ ਹੋਰਨਾਂ ਨੇ ਯੂਨਿਕਸ ਦੀ ਖੋਜ ਕਰ ਲਈ ਸੀ ਜੋ ਪਹਿਲਾਂ-ਪਹਿਲ ਅਸੈਂਬਲੀ ਭਾਸ਼ਾ ਅਤੇ ਛੇਤੀ ਹੀ ਸੀ ਵਿੱਚ ਲਿਖਿਆ ਗਿਆ। 1991 ਵਿੱਚ ਮਾਈਕ੍ਰੋਸਾਫ਼ਟ ਦੇ ਬਿਲ ਗੇਟਸ ਵਲੋਂ ਖਰੀਦਿਆ ਗਿਆ ਡੋਸ (DOS) ਆਪਰੇਟਿੰਗ ਸਿਸਟਮ ਮਾਰਕਿਟ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਸੀ। ਐਪਲ ਦੇ ਮੈਕ (Mac) ਕੰਪਿਊਟਰ ਚੰਗੇ ਸਨ ਪਰ ਮਹਿੰਗੇ ਹੋਣ ਕਾਰਨ ਉਹ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ। ਯੂਨਿਕਸ ਵੇਚਣ ਵਾਲਿਆਂ ਦਾ ਤਬਕਾ ਹੁਣ ਆਪਣੇ ਕੋਡ ਨੂੰ ਸਾਂਭ-ਸਾਂਭ ਰੱਖਦਾ ਸੀ। ਇਨ੍ਹਾਂ ਹਾਲਾਤਾਂ ਵਿੱਚ ਹੈਲਸਿੰਕੀ ਯੂਨੀਵਰਸਿਟੀ ਦੇ ਦੂਜੇ ਸਾਲ ਦੇ ਵਿਦਿਆਰਥੀ ਲੀਨਸ ਤੂਰਵਲਦਸ ਦੇ ਹੱਥ ਡੱਚ ਪ੍ਰੋਫ਼ੈਸਰ ਐਨਡ੍ਰਿਊ ਐੱਸ. ਤਾਨੇਨਬੌਮ ਦੀ ਇੱਕ ਕਿਤਾਬ ਲੱਗੀ। ਕਿਤਾਬ ਦਾ ਨਾਂ ਸੀ: Operating Systems: Design and Implementations (ਆਪਰੇਟਿੰਗ ਸਿਸਟਮ: ਖ਼ਾਕਾ ਅਤੇ ਅਮਲ)। ਕਿਤਾਬ ਵਿੱਚ 12,000 ਲਾਇਨਾਂ ਦਾ ਮਿਨਿਕਸ (MINIX) ਆਪਰੇਟਿੰਗ ਸਿਸਟਮ ਦਾ ਕੋਡ ਸੀ। ਭਾਵੇਂ ਮਿਨਿਕਸ ਕੋਈ ਬਹੁਤ ਜ਼ਿਆਦਾ ਚੰਗਾ ਆਪਰੇਟਿੰਗ ਸਿਸਟਮ ਨਹੀਂ ਸੀ ਪਰ ਕਿਤਾਬ ਦਾ ਮੁੱਖ ਫ਼ਾਇਦਾ ਇਹ ਸੀ ਕਿ ਕੋਈ ਵੀ ਇਸ ਕਿਤਾਬ ਦੇ ਜ਼ਰੀਏ ਇਹ ਸਿੱਖ ਸਕਦਾ ਸੀ ਕਿ ਆਪਰੇਟਿੰਗ ਸਿਸਟਮ ਕਿਸ ਤਰ੍ਹਾਂ ਕੰਮ ਕਰਦੇ ਹਨ।
ਲੀਨਸ ਇੱਕ ਜੋਸ਼ੀਲਾ ਗੱਭਰੂ ਸੀ। ਕਿਤਾਬ ਪੜ੍ਹਨ ਤੋਂ ਬਾਅਦ ਉਸ ਨੇ ਅਗਸਤ 1991 ਵਿੱਚ ਮਿਨਿਕਸ ਨਿਊਜ਼ ਗਰੁੱਪ ’ਤੇ ਇੱਕ ਸੁਨੇਹਾ ਲਿਖਿਆ ਜਿਸ ਵਿੱਚ ਉਸ ਨੇ ਕਿਹਾ: "ਮੈਂ AT 386(486) ਕਲੋਨਾਂ ਲਈ ਇੱਕ ਆਪਰੇਟਿੰਗ ਸਿਸਟਮ ਬਣਾ ਰਿਹਾ ਹਾਂ।"
ਇੱਕ ਮਹੀਨੇ ਬਾਅਦ ਲਿਨਅਕਸ ਦਾ ਵਰਜਨ 0.01 ਤਿਆਰ ਸੀ। ਇਹ ਕਾਫ਼ੀ ਸਾਦਾ ਕੋਡ ਸੀ ਪਰ ਇਸ ਨੇ ਬਹੁਤੇ ਪ੍ਰੋਗਰਾਮਰਾਂ ਦੀ ਦਿਲਚਸਪੀ ਜਗਾਈ ਅਤੇ ਹੌਲੀ-ਹੌਲੀ ਦਸ, ਸੌ, ਹਜ਼ਾਰ ਅਤੇ ਫਿਰ ਲੱਖਾਂ ਪ੍ਰੋਗਰਾਮਰ ਇਸ ਉੱਤੇ ਕੰਮ ਕਰਨ ਲੱਗ ਪਏ।
ਹਵਾਲੇ
[ਸੋਧੋ]- ↑ Linux Online (2008). "Linux Logos and Mascots". Archived from the original on ਅਗਸਤ 15, 2010. Retrieved August 11, 2009.
{{cite web}}
: Unknown parameter|dead-url=
ignored (|url-status=
suggested) (help) - ↑ Is Linux Kernel Free Software?
- ↑ "U.S. Reg No: 1916230". United States Patent and Trademark Office. Retrieved April 1, 2006.
- ↑ ਫਰਮਾ:Cite newsgroup
- ↑ 5.0 5.1 Free On-Line Dictionary of Computing (ਜੂਨ 2006). "Linux". Retrieved 15 ਸਿਤੰਬਰ 2009.
{{cite web}}
: Check date values in:|accessdate=
(help) - ↑ Safalra (14 ਅਪਰੈਲ 2007). "Pronunciation of 'Linux'". Safalra's Website. Retrieved 15 ਸਿਤੰਬਰ 2009.
{{cite web}}
: Check date values in:|accessdate=
(help)[permanent dead link]
- ਰਜੀਬ ਹਸਨ, ਲਿਨਅਕਸ ਦਾ ਇਤਿਹਾਸ Archived 2006-09-10 at the Wayback Machine. (2002), ਕੰਪਿਊਟਰ ਸਾਇੰਸ ਡਿਪਾਰਟਮੈਂਟ, ਇਲੀਨਵਾ ਯੂਨਿਵਰਸਿਟੀ (ਮੁਰਦਾ ਕੜੀ)