ਲਿਲੀਮਾ ਮਿੰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿਲੀਮਾ ਮਿੰਜ
ਨਿੱਜੀ ਜਾਣਕਾਰੀ
ਪੂਰਾ ਨਾਮਲਿਲੀਮਾ ਮਿੰਜ
ਰਾਸ਼ਟਰੀਅਤਾ ਭਾਰਤ
ਜਨਮ (1994-04-10) ਅਪ੍ਰੈਲ 10, 1994 (ਉਮਰ 26)
ਉੜੀਸਾ, ਭਾਰਤ
ਖੇਡ
ਦੇਸ਼ਭਾਰਤ
ਖੇਡਹਾਕੀ
ਕਲੱਬਓੜੀਸਾ, ਰੇਲਵੇ[1]

ਲਿਲੀਮਾ ਮਿੰਜ ਇੱਕ ਭਾਰਤੀ ਹਾਕੀ ਖਿਡਾਰਨ ਅਤੇ ਟੀਮ ਵਿੱਚ ਉੜੀਸਾ ਦੀ ਖਿਡਾਰਨ ਹੈ। ਉਹ ਪਿੰਡ ਬਿਹਾਬੰਧ-ਤਾਨਾਤੋਲੀ, ਬਲਾਕ ਲਾੰਜੀਬੇਰਨਾ, ਜਿਲ੍ਹਾ ਸੁੰਦਰਗੜ੍ਹ, ਉੜੀਸਾ ਨਾਲ ਸਬੰਧਿਤ ਹੈ। . ਉਸਦੇ ਪਿਤਾ ਦਾ ਐਂਜਲਸ ਮਿੰਜ ਅਤੇ ਮਾਤਾ ਦਾ ਨਾਮ ਸਿਲਵਿਆ ਮਿੰਜ ਹੈ। ਉਹ ਆਪਣੀ ਖੇਡ ਦਾ ਅਭਿਆਸ ਪਣਪੋਸ਼, ਰੁੜਕੇਲਾ, ਓੜੀਸਾ ਕਰਦੀ ਹੈ।  [2]

ਪ੍ਰਾਪਤੀਆਂ[ਸੋਧੋ]

ਉਸ ਨੇ ਨਾਮ 74 ਇੰਟਰਨੈਸ਼ਨਲ ਕੈਪਸ ਅਤੇ 6 ਗੋਲ ਹਨ।[3]

ਅੰਤਰਰਾਸ਼ਟਰੀ[ਸੋਧੋ]

  • ਬੈਂਕਾਕ, ਥਾਈਲੈਂਡ (ਸਤੰਬਰ 25, 2011) ਨੂੰ ਮਹਿਲਾ ਯੂ-18 ਏਸ਼ੀਆ ਕੱਪ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਦਿਵਾਇਆ।[4][5]
  • 18 ਫਰਵਰੀ ਤੋਂ 24 ਫਰਵਰੀ 2013 ਤੱਕ ਦਿੱਲੀ ਵਿੱਚ ਐਫ ਆਈ ਐਚ ਵਿਸ਼ਵ ਲੀਗ ( ਗੋਲ 2) ਦੌਰਾਨ ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਦੀ ਨੁਮਾਇੰਦਗੀ।
  • ਭਾਰਤ ਲਈ ਪਹਿਲਾਂ ਵਾਰ 4 ਜੁਲਾਈ, 2013 ਨੂੰ ਜਰਮਨੀ ਵਿਚ ਮੋਨਚੇਂਗਲਾਦਬਚ ਵਿਖੇ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮਹਿਲਾ ਜੂਨੀਅਰ ਹਾਕੀ ਦੀ ਮੈਂਬਰ ਸੀ।[6][7]
  • ਉਸ ਭਾਰਤੀ ਟੀਮ ਦੀ ਮੈਂਬਰ ਰਹੀ ਜੋ ਕਿ ਕੁਲਾਲਉਮਪੁਰ ਮਲੇਸ਼ੀਆ ਵਿੱਚ 9 ਜੂਨ ਤੋਂ 17 ਜੂਨ 2014 ਵਿੱਚ ਹੋਈ ਮਹਿਲਾ ਹਾਕੀ ਟੈਸਟ ਲੜੀ ਵਿੱਚ 6-0 ਨਾਲ ਜਿੱਤੀ।
  • 1 ਅਕਤੂਬਰ 2014 ਇੰਚੇਓਨ,ਸਾਊਥ ਕੋਰੀਆ ਵਿੱਚ ਹੋਇਆ 17ਵੀਆਂ ਏਸੀਆਂ ਖੇਡਾਂ ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਜਿਤਾਉਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ। 
  • ਅਪ੍ਰੈਲ 11 ਤੋਂ 19, 2015 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈ ਕੇ ਚੀਨ ਦੇ ਖਿਲਾਫ ਭਾਰਤੀ ਮਹਿਲਾ ਹਾਕੀ ਟੀਮ ਲਈ ਉਸਨੇ 50ਵਾਂ ਮੈਚ ਖੇਡ ਕੇ ਆਪਣੇ ਕੈਰੀਅਰ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪ੍ਰਾਪਤ ਕੀਤਾ।[8] 
  • ਅਪ੍ਰੈਲ 11 ਤੋਂ 19, 2015 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈਣ ਵਾਲੀ ਸੱਤਵੇ ਸਥਾਨ ਉੱਤੇ ਰਹਿਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।[9]
  • ਭਾਰਤੀ ਮਹਿਲਾ ਹਾਕੀ ਟੀਮ ਦਾ ਇੱਕ ਸਦੱਸ ਸੀ ਜਿਸਨੇ 20 ਫਰਵਰੀ ਤੋਂ 1 ਮਾਰਚ, 2016 ਵਿੱਚ ਦੱਖਣੀ ਅਫਰੀਕਾ ਦੌਰੇ ਦੌਰਾਨ ਪੰਜ ਮੈਚ ਜਿੱਤੇ , ਇੱਕ ਡ੍ਰਾਅ ਖੇਡਿਆ ਅਤੇ ਇੱਕ ਵਿੱਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
  • ਅਪ੍ਰੈਲ 2 ਤੋਂ 10, 2016 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।[10]

ਰਾਸ਼ਟਰੀ[ਸੋਧੋ]

ਹੋਰ ਖਾਸ ਜਾਣਕਾਰੀ[ਸੋਧੋ]

ਹਵਾਲੇ[ਸੋਧੋ]