ਲੀਲਾ ਮਜੂਮਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੀਲਾ ਮਜੂਮਦਾਰ (ਬੰਗਾਲੀ: লীলা মজুমদার ਲੀਲਾ ਮਜੂਮਦਾਰ ), (26 ਫਰਵਰੀ 1908 - 5 ਅਪ੍ਰੈਲ 2007) ਇੱਕ ਬੰਗਾਲੀ ਲੇਖਕ ਸੀ।

ਮੁੱਢਲਾ ਜੀਵਨ[ਸੋਧੋ]

ਸੁਰਮਾ ਦੇਵੀ ਅਤੇ ਪ੍ਰਮਦਾ ਰੰਜਨ ਰੇ (ਜੋ ਉਪੇਂਦਰ ਕਿਸ਼ੋਰ ਰੇ ਚੌਧਰੀ ਦੇ ਛੋਟੇ ਭਰਾ ਸਨ) ਦੇ ਘਰ ਪੈਦਾ ਹੋਈ, ਲੀਲਾ ਨੇ ਆਪਣੇ ਬਚਪਨ ਦੇ ਦਿਨ ਸ਼ਿਲਾਂਗ ਵਿੱਚ ਬਿਤਾਏ। ਉਸਨੇ ਲੋਰੇਟੋ ਕਾਨਵੈਂਟ ਵਿੱਚ ਪੜ੍ਹਾਈ ਕੀਤੀ। ਸੁਰਮਾ ਦੇਵੀਸੁਰਮਾ ਦੇਵੀ ਨੂੰ ਉਪਮਾ ਕਿਸ਼ੋਰ ਰੇ ਚੌਧਰੀ ਨੇ ਗੋਦ ਲਿਆ ਸੀ। ਲੀਲਾ ਦੇ ਦਾਦਾ ਜੀ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀਆਂ ਛੋਟੀਆਂ ਦੋ ਧੀਆਂ ਨੂੰ ਆਪਣੇ ਦੋਸਤਾਂ ਕੋਲ ਦੇਖਭਾਲ ਲਈ ਛੱਡ ਦਿੱਤਾ ਸੀ। ਵੱਡੀ ਬੇਟੀ ਨੂੰ ਇਕ ਬੋਰਡਿੰਗ ਹਾਊਸ ਵਿਚ ਭੇਜਿਆ ਗਿਆ ਸੀ। ਉਸ ਦੇ ਨਾਨਾ ਦਾ ਨਾਮ ਰਾਮਕੁਮਾਰ ਭੱਟਾਚਾਰੀਆ ਸੀ ਜੋ ਬਾਅਦ ਵਿਚ ਸੰਨਿਆਸੀ ਬਣ ਗਿਆ ਅਤੇ ਉਸਦਾ ਨਵਾਂ ਨਾਮ ਰਾਮਾਨੰਦ ਭਾਰਤੀ ਰੱਖਿਆ ਗਿਆ। ਉਹ ਭਾਰਤੀਆਂ ਵਿਚੋਂ ਪਹਿਲਾ ਸੀ ਜਿਸਨੇ ਕੈਲਾਸ਼ ਅਤੇ ਮਾਨਸਰੋਵਰ ਦਾ ਦੌਰਾ ਕੀਤਾ ਅਤੇ ‘ਹਿਮਾਲਿਆ’ ਸਫਰਨਾਮਾ ਲਿਖਿਆ। 1919 ਵਿਚ, ਉਸ ਦੇ ਪਿਤਾ ਦੀ ਬਦਲੀ ਕਲਕੱਤੇ ਦੀ ਹੋ ਗਈ, ਅਤੇ ਉਸਨੇ ਸੇਂਟ ਜੋਹਨ ਡਾਇਓਸਨ ਸਕੂਲ ਵਿਚ ਦਾਖਲਾ ਲੈ ਲਿਆ ਜਿੱਥੋਂ ਉਸਨੇ ਦਸਵੀਂ ਦੀ ਪ੍ਰੀਖਿਆ ਪੂਰੀ ਕੀਤੀ। ਉਸਨੇ 1924 ਵਿੱਚ ਦਸਵੀਂ ਦੀ ਪ੍ਰੀਖਿਆ ਵਿੱਚ ਲੜਕੀਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਉਹ ਕੋਲਕਾਤਾ ਯੂਨੀਵਰਸਿਟੀ ਵਿਚ ਆਪਣੇ ਆਨਰਜ਼ (ਗ੍ਰੈਜੂਏਸ਼ਨ) ਅਤੇ ਮਾਸਟਰ ਆਫ਼ ਆਰਟਸ ਦੀ ਪ੍ਰੀਖਿਆ ਵਿਚ ਦੋਵੇਂ ਅੰਗਰੇਜ਼ੀ (ਸਾਹਿਤ) ਵਿਚ ਪਹਿਲੇ ਸਥਾਨ ਤੇ ਰਹੀ। ਜਿਸ ਪਰਿਵਾਰ ਨਾਲ ਉਹ ਸਬੰਧਤ ਸੀ, ਉਸ ਨੇ ਬੱਚਿਆਂ ਦੇ ਸਾਹਿਤ ਵਿਚ ਮਹੱਤਵਪੂਰਣ ਯੋਗਦਾਨ ਪਾਇਆ।[1] ਸੁਨੀਲ ਗੰਗੋਪਾਧਿਆਏ ਦਾ ਕਹਿਣਾ ਹੈ ਕਿ ਟੈਗੋਰ ਪਰਿਵਾਰ ਨੇ ਬਾਲਗ਼ਾਂ ਲਈ ਨਾਟਕ, ਗਾਣਿਆਂ ਅਤੇ ਸਾਹਿਤ ਭਰਪੂਰ ਮਾਤਰਾ ਵਿੱਚ ਰਚਿਆ ਸੀ, ਉਸੇ ਤਰ੍ਹਾਂ ਰੇ ਚੌਧੂਰੀ ਪਰਿਵਾਰ ਨੇ ਬੰਗਾਲੀ ਵਿਚ ਬੱਚਿਆਂ ਦੇ ਸਾਹਿਤ ਦੀ ਨੀਂਹ ਰੱਖਣ ਦਾ ਕੰਮ ਸੰਭਾਲ ਲਿਆ।

ਸ਼ੁਰੂਆਤੀ ਸਾਲ[ਸੋਧੋ]

ਉਸਨੇ 1931 ਵਿਚ ਦਾਰਜੀਲਿੰਗ ਵਿਖੇ ਮਹਾਰਾਣੀ ਗਰਲਜ਼ ਸਕੂਲ ਵਿਚ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂਕੀਤਾ। [1] ਰਬਿੰਦਰਨਾਥ ਟੈਗੋਰ ਦੇ ਸੱਦੇ 'ਤੇ ਉਹ ਸ਼ਾਂਤੀਨੀਕੇਤਨ ਸਕੂਲ ਵਿਚ ਚਲੀ ਗਈ, ਪਰ ਉਹ ਸਿਰਫ ਇਕ ਸਾਲ ਰਹੀ।ਫਿਰ ਉਹ ਕਲਕੱਤਾ ਦੇ ਆਸੂਤੋਸ਼ ਕਾਲਜ ਦੇ ਮਹਿਲਾ ਵਰਗ ਵਿਚ ਚਲੀ ਗਈ ਪਰ ਉਥੇ ਵੀ ਜ਼ਿਆਦਾ ਦੇਰ ਤੱਕ ਨਹੀਂ ਰਹੀ। ਇਸ ਤੋਂ ਬਾਅਦ, ਉਸਨੇ ਆਪਣਾ ਬਹੁਤਾ ਸਮਾਂ ਲੇਖਕ ਦੇ ਰੂਪ ਵਿੱਚ ਬਿਤਾਇਆ। ਲੇਖਕ ਵਜੋਂ ਦੋ ਦਹਾਕਿਆਂ ਬਾਅਦ, ਉਹ ਬਤੌਰ ਨਿਰਮਾਤਾ ਆਲ ਇੰਡੀਆ ਰੇਡੀਓ ਚਲੀ ਗਈ ਅਤੇ ਉਥੇ ਤਕਰੀਬਨ ਸੱਤ-ਅੱਠ ਸਾਲ ਕੰਮ ਕੀਤਾ।

ਉਸ ਦੀ ਪਹਿਲੀ ਕਹਾਣੀ ਲੱਖੀ ਛੇਲੇ ਸੰਦੇਸ਼ ਵਿਚ ਸੰਨ 1922 ਵਿਚ ਪ੍ਰਕਾਸ਼ਤ ਹੋਈ ਸੀ। ਉਸ ਨੇ ਇਸ ਨੂੰ ਸਚਿਤਰ ਵੀ ਬਣਾਇਆ ਸੀ।[1] ਬੰਗਾਲੀ ਵਿਚ ਬੱਚਿਆਂ ਦੇ ਰਸਾਲੇ ਦੀ ਸਥਾਪਨਾ ਉਸ ਦੇ ਚਾਚੇ ਉਪੇਂਦਰ ਕਿਸ਼ੋਰ ਰੇ ਚੌਧਰੀ ਨੇ 1913 ਵਿਚ ਕੀਤੀ ਸੀ ਅਤੇ ਬਾਅਦ ਵਿਚ ਉਸਦੀ ਚਚੇਰੀ ਭੈਣ ਸੁਕੁਮਾਰ ਰੇ ਨੇ ਸੰਨ 1915 ਵਿਚ ਉਪੇਂਦਰ ਕਿਸ਼ੋਰ ਦੀ ਮੌਤ ਤੋਂ ਬਾਅਦ ਕੁਝ ਸਮੇਂ ਲਈ ਸੰਪਾਦਿਤ ਕੀਤਾ ਸੀ। [2] ਆਪਣੇ ਭਤੀਜੇ ਸੱਤਿਆਜੀਤ ਰੇ ਅਤੇ ਆਪਣੀ ਚਚੇਰੀ ਭੈਣ ਨਲਿਨੀ ਦਾਸ ਨਾਲ ਮਿਲ ਕੇ, ਉਸਨੇ ਲੇਖਕ ਵਜੋਂ ਆਪਣੀ ਸਰਗਰਮ ਜ਼ਿੰਦਗੀ ਦੌਰਾਨ ਸੰਦੇਸ਼ ਲਈ ਲਿਖਿਆ ਅਤੇ ਸੰਪਾਦਿਤ ਕੀਤਾ। [3] 1994 ਤਕ ਉਸਨੇ ਰਸਾਲੇ ਦੇ ਪ੍ਰਕਾਸ਼ਨ ਵਿਚ ਸਰਗਰਮ ਭੂਮਿਕਾ ਨਿਭਾਈ।[4]

ਹਵਾਲੇ[ਸੋਧੋ]

  1. 1.0 1.1 1.2 The beyond beckons Lila Majumdar, The Statesman, 6 April 2007
  2. "Children's writer Leela Majumdar dies". andhracafe.com. Archived from the original on 13 ਮਈ 2008. Retrieved 6 April 2007.  Check date values in: |archive-date= (help)
  3. Children's tales never outgrown, The Telegraph, 6 April 2007
  4. "Splendid centurion – Darling of the young and young at heart reaches age milestone". Calcutta, India: The Telegraph, 26 February 2007. 26 February 2007. Retrieved 6 April 2007.