ਵਟਸਐਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਟਸਐਪ
WhatsApp logo.svg
ਉੱਨਤਕਾਰ WhatsApp Inc. (owned by Facebook, Inc.)
ਪਹਿਲਾ ਜਾਰੀਕਰਨ 2009 (2009)
ਲਿਖਿਆ ਹੋਇਆ Erlang[੧]
ਆਪਰੇਟਿੰਗ ਸਿਸਟਮ
ਉਪਲਬਧ ਭਾਸ਼ਾਵਾਂ ਬਹੁਭਾਸ਼ਾਈ
ਕਿਸਮ ਤੁਰਤ ਸੁਨੇਹੇ
ਲਸੰਸ Proprietary
ਵੈੱਬਸਾਈਟ www.whatsapp.com
ਵਟਸਐਪ
ਪਤਾ www.whatsapp.com

ਵਟਸਐਪ ਇੱਕ ਸਾਫਟਵੇਅਰ ਹੈ ਜੋ ਫ੍ਰੀ ਮੈਸੇਜਿੰਗ ਐਪਲੀਕੇਸ਼ਨ ਹੈ। ਸੋਸ਼ਲ ਸਾਇਟਾਂ ਖਾਸ ਕਰਕੇ, ਫ਼ੇਸਬੁੱਕ, ਟਵਿੱਟਰ ਅਤੇ ਵਟਸਐਪ ਰਾਹੀਂ ਐਸ.ਐਮ.ਐਸ. ਭੇਜੇ ਜਾਂਦੇ ਹਨ, ਵਟਸਐਪ ਰਾਹੀ ਫਿਲਮਾਂ ਅਤੇ ਆਡੀਓ ਵੀ ਭੇਜੇ ਜਾ ਸਕਦੇ ਹਨ। ਇਸ ਦੀ ਲੋਕਪਿ੍ਯਤਾ ਦੁਨੀਆ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈ। ਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਮੈਸੇਜਿੰਗ ਸੇਵਾ ਵਿੱਚ ਹੋਣੀ ਚਾਹੀਦੀ ਹੈ। ਹਾਲ ਹੀ ਵਿੱਚ ਵਟਸਐਪ, ਫੇਸਬੁੱਕ ਨੂੰ ਲੋਕਪਿ੍ਯਤਾ ਦੇ ਮਾਮਲੇ ਵਿੱਚ ਲਗਾਤਾਰ ਪਛਾੜ ਰਿਹਾ ਸੀ ਅਤੇ ਇਹ ਫੇਸਬੁੱਕ ਲਈ ਵੱਡੀ ਚੁਣੌਤੀ ਬਣ ਗਿਆ ਸੀ। ਹਰ ਮਹੀਨੇ 45 ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਦਾ ਇਸਤੇਮਾਲ ਕਰਦੇ ਹਨ ਅਤੇ ਹਰੇਕ ਮਹੀਨੇ 10 ਲੱਖ ਲੋਕ ਵਟਸਐਪ ਨਾਲ ਜੁੜਦੇ ਹਨ।[੨]

ਜਨਮਦਾਤਾ[ਸੋਧੋ]

ਇਸ ਐਪਲੀਕੇਸ਼ਨ ਦਾ ਜਨਮਦਾਤਾ ਬਰਿਆਨ ਐਕਸ਼ਨ ਅਤੇ ਜਾਨ ਕੌਮ ਹੈ।

ਨੋਜਵਾਨਾਂ ਤੇ ਅਸਰ[ਸੋਧੋ]

ਨੋਜਵਾਨਾਂ ਵੱਲੋਂ ਐਸ. ਐਮ. ਐਸ. ਨਾ ਪਵਾ ਕੇ ਇਟਰਨੈਟ ਪੈਕ ਜਰੀਏ ਵਟਸਐਪ ਨੂੰ ਜਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਅੱਜ ਵਟਸਐਪ ਦਾ ਜਾਦੂ ਨੋਜਵਾਨਾ ਦੇ ਸਿਰ ਜਿਆਦਾ ਚੜੀਆਂ ਹੋਇਆ ਹੈ

ਹਵਾਲੇ[ਸੋਧੋ]