ਵਮਿਕਾ ਗੱਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਮਿਕਾ ਗੱਬੀ
ਜਨਮ (1993-09-29) 29 ਸਤੰਬਰ 1993 (ਉਮਰ 26)
ਚੰਡੀਗੜ੍ਹ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ

ਵਾਮਿਕਾ ਗੱਬੀ ਇਕ ਭਾਰਤੀ ਫ਼ਿਲਮ ਅਭਿਨੇਤਰੀ ਹੈ। ਜਿਸ ਨੇ ਪੰਜਾਬੀ ਹਿੰਦੀ ਅਤੇ ਮਲਿਆਲਮ, ਤਾਮਿਲ, ਤੇਲਗੂ ਫਿਲਮਾਂ ਵਿੱਚ ਕੰਮ ਕੀਤਾ ਹੈ।

ਮੁੱਢਲਾ ਜੀਵਨ[ਸੋਧੋ]

ਵਾਮਿਕਾ ਗੱਬੀ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ। ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਉਸਨੇ ਹਮੇਸ਼ਾ ਅਭਿਨੇਤਰੀ ਬਣਨਾ ਚਾਹਿਆ, ਉਹ ਸਿਰਫ ਅਠੱ ਸਾਲ ਦੀ ਸੀ, ਜਦੋਂ ਉਸਨੇ ਇਕ ਪੰਜਾਬੀ ਸੀਰੀਅਲ ਵਿੱਚ ਅਭਿਨੈ ਕੀਤਾ।

ਕਿੱਤਾ[ਸੋਧੋ]

ਇਕ ਮਾਹਿਰ ਕੱਥਕ ਨ੍ਰਿਤਕੀ ਹੈ। ਉਹ ਓਸ ਡਾਂਸ ਸ਼ੋਅ ਦੇ ਸਿਖ਼ਰ ਦੇ ਪੰਜ ਪ੍ਰਤੀਯੋਗੀਆਂ ਵਿਚੋਂ ਇਕ ਸੀ ਜਿਸਨੂੰ ਆਮਿਰ ਖ਼ਾਨ ਨੇ ਜੱਜ ਕੀਤਾ। ਇਸੇ ਡਾਂਸ ਸ਼ੋਅ ਦੌਰਾਨ ਉਸ ਨੂੰ ਜਬ ਵੀ ਮਿਟ ਫ਼ਿਲਮ ਵਿੱਚ ਛੋਟੀ ਭੂਮਿਕਾ ਦਾ ਮੌਕਾ ਮਿਲਿਆ।

ਫ਼ਿਲਮੋਗ੍ਰਾਫ਼ੀ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2012 ਬਿੱਟੂ ਬੋਸ ਅਦਾਕਾਰਾ ਦੀ ਸਹੇਲੀ ਹਿੰਦੀ
2013 ਸਿਕਸਟੀਨ ਤਨੀਸ਼ਾ ਹਿੰਦੀ ਰਾਜ ਪੁਰੋਹਿਤ ਦੁਆਰਾ ਨਿਰਦੇਸ਼ਿਤ
2013 ਤੂੰ ਮੇਰਾ 22 ਮੈਂ ਤੇਰਾ 22 ਨਿੱਕੀ ਪੰਜਾਬੀ ਯੋ ਯੋ ਹਨੀ ਸਿੰਘ, ਅਮਰਿੰਦਰ ਗਿੱਲ ਅਤੇ ਮੈਂਡੀ ਤੱਖਰ ਨਾਲ
2014 ਇਸ਼ਕ ਬਰਾਂਡੀ ਕਿੱਮੀ ਪੰਜਾਬੀ ਨਾਲ ਅਲਫਾਜ਼, ਰੋਸ਼ਨ ਪ੍ਰਿੰਸ਼ ਅਤੇ ਜਪੁਜੀ ਖੈਹਿਰਾ
2015 ਇਸ਼ਕ ਹਾਜ਼ਿਰ ਹੈ ਸਿਮਰ ਪੰਜਾਬੀ ਦਲਜੀਤ ਦੋਸਾਂਝ ਨਾਲ ਲਘੂ ਫ਼ਿਲਮ
2015 ਭਲੇ ਮਾਂਚੀ ਰੋਜੂ ਸਿਥਾ ਤੇਲਗੂ
2016 ਮਾਲਾਈ ਨੇਰਾਥੁ ਮਾਯਾਕਮ ਮਾਨੋਜਾ ਤਾਮਿਲ
2016 ਗੋਧਾ ਮਲਿਆਲਮ
2017 ਨਿੱਕਾ ਜੈਲਦਾਰ-2 ਪੰਜਾਬੀ ਕੁਲਵਿੰਦਰ ਬਿੱਲਾ
2018 ਪ੍ਰਾਹੁਣਾ ਪੰਜਾਬੀ ਕੁਲਵਿੰਦਰ ਬਿੱਲਾ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]