ਸਮੱਗਰੀ 'ਤੇ ਜਾਓ

ਵਾਮਿਕਾ ਗੱਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਮਿਕਾ ਗੱਬੀ
2023 ਵਿਚ ਵਾਮਿਕਾ ਗੱਬੀ
ਜਨਮ (1993-09-29) 29 ਸਤੰਬਰ 1993 (ਉਮਰ 30)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2007–ਹੁਣ ਤੱਕ

ਵਾਮਿਕਾ ਗੱਬੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਹੈ। ਜੋ ਪੰਜਾਬੀ ਹਿੰਦੀ ਅਤੇ ਮਲਿਆਲਮ, ਤਾਮਿਲ, ਤੇਲਗੂ ਫ਼ਿਲਮਾਂ ਵਿੱਚ ਕੰਮ ਕਰਦੀ ਹੈ।

ਮੁੱਢਲਾ ਜੀਵਨ[ਸੋਧੋ]

ਵਾਮਿਕਾ ਗੱਬੀ ਦਾ ਜਨਮ ਚੰਡੀਗੜ੍ਹ ਦੇ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਉਸਨੇ ਹਮੇਸ਼ਾ ਅਭਿਨੇਤਰੀ ਬਣਨਾ ਚਾਹਿਆ, ਉਹ ਸਿਰਫ ਅਠੱ ਸਾਲ ਦੀ ਸੀ, ਜਦੋਂ ਉਸਨੇ ਇੱਕ ਪੰਜਾਬੀ ਸੀਰੀਅਲ ਵਿੱਚ ਅਭਿਨੈ ਕੀਤਾ ਸੀ।

ਕਿੱਤਾ[ਸੋਧੋ]

ਇਕ ਮਾਹਿਰ ਕੱਥਕ ਨ੍ਰਿਤਕੀ ਹੈ। ਉਹ ਓਸ ਡਾਂਸ ਸ਼ੋਅ ਦੇ ਸਿਖ਼ਰ ਦੇ ਪੰਜ ਪ੍ਰਤੀਯੋਗੀਆਂ ਵਿਚੋਂ ਇੱਕ ਸੀ ਜਿਸਨੂੰ ਆਮਿਰ ਖ਼ਾਨ ਨੇ ਜੱਜ ਕੀਤਾ। ਇਸੇ ਡਾਂਸ ਸ਼ੋਅ ਦੌਰਾਨ ਉਸ ਨੇ ਆਪਣੇ ਕਰੀਅਰ ਦੀ ਫ਼ਿਲਮ 'ਜਬ ਵੀ ਮਿਟ' ਵਿਚ ਕੰਮ ਕੀਤਾ।

ਉਸਦੇ ਪੰਜਾਬੀ ਕਰੀਅਰ ਦੀ ਵੱਡੀ ਸ਼ੁਰੂਆਤ ਯੋ ਯੋ ਹਨੀ ਸਿੰਘ ਅਤੇ ਅਮਰਿੰਦਰ ਗਿੱਲ ਨਾਲ 'ਤੂੰ ਮੇਰਾ 22 ਮੈਂ ਤੇਰਾ 22' ਫ਼ਿਲਮ ਨਾਲ ਹੋਈ। ਉਹ ਦੋ ਹੋਰ ਪੰਜਾਬੀ ਫ਼ਿਲਮਾਂ 'ਇਸ਼ਕ ਬ੍ਰਾਂਡੀ' ਅਤੇ 'ਇਸ਼ਕ ਹਾਜ਼ਿਰ ਹੈ' ਵਿਚ ਅਭਿਨੇਤਾ ਦਿਲਜੀਤ ਦੁਸਾਂਝ ਨਾਲ ਕੰਮ ਕਰ ਚੁੱਕੀ ਹੈ।

ਉਸਨੇ 'ਸਿਕਸਟੀਨ' ਵਿੱਚ ਤਨੀਸ਼ਾ ਦੀ ਭੂਮਿਕਾ ਵਿੱਚ ਆਪਣੀ ਪਹਿਲੀ ਮਹਿਲਾ ਮੁੱਖ ਭੂਮਿਕਾ ਦਿੱਤੀ। ਉਸਨੇ ਤੇਲਗੂ ਫ਼ਿਲਮ 'ਭਾਲੇ ਮੰਚੀ ਰੋਜੂ' ਵਿੱਚ ਮੁੱਖ ਭੂਮਿਕਾ ਨਿਭਾਈ।

ਗੱਬੀ ਨੇ ਤਾਮਿਲ ਫ਼ਿਲਮ ਮਾਲਾਈ ਨੇਰਥੂ ਮਾਇਆਕਮ (2016) ਵਿੱਚ ਮੁੱਖ ਭੂਮਿਕਾ ਵਜੋਂ ਅਭਿਨੈ ਕੀਤਾ ਸੀ।[1] ਉਹ ਟੋਵੀਨੋ ਥਾਮਸ ਦੇ ਨਾਲ ਮਲਿਆਲਮ ਫ਼ਿਲਮ 'ਗੋਧਾ' ਵਿੱਚ ਵੀ ਮੁੱਖ ਕਿਰਦਾਰ ਸੀ।[2] ਮਾਰਚ 2017 ਵਿੱਚ ਵਾਮਿਕਾ ਨੇ ਇੱਕ ਨਵੀਂ ਤਾਮਿਲ ਫ਼ਿਲਮ, ਇਰਾਵਾਕਾਲਮ, ਜੋ ਅਸ਼ਵਿਨ ਸਰਾਵਾਨਨ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ, ਵਿੱਚ ਅਦਾਕਾਰ ਸ਼ਸ਼ੀਵਾੜਾ ਅਤੇ ਸ. ਜੇ. ਸੂਰਿਆ ਨੇ ਵੀ ਕੰਮ ਕੀਤਾ ਹੈ।[3] ਵਾਮਿਕਾ ਨੇ 9 ਵਿੱਚ ਪ੍ਰਿਥਵੀ ਰਾਜ ਸੁਕੁਮਰਨ ਅਤੇ ਮਮਤਾ ਮੋਹਨਦਾਸ ਦੀ ਭੂਮਿਕਾ ਨਿਭਾਈ ਸੀ।[4]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਨੋਟਸ
2007 ਜਬ ਵੀ ਮਿਟ ਗੀਤ ਅਤੇ ਰੂਪ ਦੀ ਕਜਿਨ ਹਿੰਦੀ
2009 ਲਵ ਆਜ ਕਲ ਹਿੰਦੀ
2011 ਮੌਸਮ ਲਾਲਾ ਦੁਰਗਾਧਾ ਦੀ ਧੀ ਹਿੰਦੀ [5]
2012 ਬਿੱਟੂ ਬੌਸ ਮੁੱਖ ਅਦਾਕਾਰਾ ਦੀ ਭੈਣ ਹਿੰਦੀ
2013 ਸਿਕਸਟੀਨ ਤਨੀਸ਼ਾ ਹਿੰਦੀ
ਤੂੰ ਮੇਰਾ 22 ਮੈਂ ਤੇਰਾ 22 ਨਿਕੀ ਪੰਜਾਬੀ
2014 ਇਸ਼ਕ ਬ੍ਰਾਂਡੀ ਕਿਮੀ ਪੰਜਾਬੀ
2015 ਇਸ਼ਕ ਹਾਜ਼ਿਰ ਹੈ ਸਿਮਰ ਪੰਜਾਬੀ
ਭਾਲੇ ਮੰਚੀ ਰੋਜੂ ਸੀਤਾ ਤੇਲਗੂ
2016 ਮਾਲਾਈ ਨੇਰਥੂ ਮਾਇਆਕਮ ਮਾਨੋਜਾ ਤਾਮਿਲ
2017 ਗੋਧਾ ਅਦਿਤੀ ਸਿੰਘ ਮਲਿਆਲਮ
ਨਿੱਕਾ ਜੈਲਦਾਰ 2 ਸਾਵਨ ਕੌਰ ਪੰਜਾਬੀ
2018 ਪ੍ਰ੍ਹਾਉਣਾ ਮਾਨੋ ਪੰਜਾਬੀ
2019 ਨਾਇਨ ਏਵਾ ਮਲਿਆਲਮ
ਬੋਧੀ ਗਧੀ ਮੁਕਤੀ ਮੁਕਤੀ ਮਲਿਆਲਮ ਸੰਗੀਤਕ ਐਲਬਮ
ਨਾਢੂ ਖਾਨ ਪੰਜਾਬੀ
ਦਿਲ ਦੀਆਂ ਗੱਲਾਂ ਨਤਾਸ਼ਾ ਪੰਜਾਬੀ
ਨਿੱਕਾ ਜੈਲਦਾਰ 3 ਪਲਪ੍ਰੀਤ ਪੰਜਾਬੀ
ਦੂਰਬੀਨ ਪੰਜਾਬੀ
2020 ਗਲਵੱਕੜੀ ਅੰਬਰਦੀਪ ਕੌਰ ਪੰਜਾਬੀ[6]
2021 83 ਅਨੂੰ ਲਾਲ, ਮਦਨ ਲਾਲ ਦੀ ਪਤਨੀ ਹਿੰਦੀ
2023 ਕਲੀ ਜੋਟਾ ਅਨੰਤ ਪੰਜਾਬੀ
ਖੂਫੀਆ ਚਾਰੂ ਰਵੀ ਮੋਹਨ ਹਿੰਦੀ [7]
ਕਿੱਕਲੀ TBA ਪੰਜਾਬੀ ਸ਼ੂਟਿੰਗ ਪੂਰੀ ਹੋ ਗਈ[8]
2024 ਜੀਨੀ ਤਮਿਲ ਸ਼ੂਟਿੰਗ ਚੱਲ ਰਹੀ ਹੈ[9]
VD18 ਹਿੰਦੀ ਸ਼ੂਟਿੰਗ ਚੱਲ ਰਹੀ ਹੈ[10]

ਅਵਾਰਡ ਅਤੇ ਨਾਮਜ਼ਦਗੀਆਂ[ਸੋਧੋ]

ਸਾਲ ਅਵਾਰਡ ਸ਼੍ਰੇਣੀ ਨਾਮਜ਼ਦਗੀ ਕੰਮ ਨਤੀਜਾ
2014 ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਬੇਸਟ ਸਪੋਰਟਿੰਗ ਐਕਟਰਸ ਤੂੰ ਮੇਰਾ 22 ਮੈਂ ਤੇਰਾ 22 ਨਾਮਜ਼ਦ
2014 ਲਾਈਫ ਓਕੇ ਸਕ੍ਰੀਨ ਅਵਾਰਡ ਬੇਸਟ ਏਂਸੇਂਬਲ ਕਾਸਟ ਸਿਕਸਟੀਨ ਨਾਮਜ਼ਦ
2015 ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਬੇਸਟ ਐਕਟਰਸ ਇਸ਼ਕ ਬ੍ਰਾਂਡੀ ਨਾਮਜ਼ਦ
2017 ਮਲੇਸ਼ੀਆ ਐਡੀਸਨ ਅਵਾਰਡ ਬੇਸਟ ਡੈਬੀਉ ਐਕਟਰਸ ਮਾਲਾਈ ਨੇਰਥੂ ਮਾਇਆਕਮ ਨਾਮਜ਼ਦ
ਫ਼ਿਲਮਫੇਅਰ ਅਵਾਰਡ ਸਾਉਥ ਨਾਮਜ਼ਦ
ਸਾਉਥ ਇੰਡੀਅਨ ਇੰਟਰਨੈਸ਼ਨਲ ਫ਼ਿਲਮ ਅਵਾਰਡ ਨਾਮਜ਼ਦ
2018 ਫਲਵਰ ਇੰਡੀਅਨ ਫ਼ਿਲਮ ਅਵਾਰਡ ਬੇਸਟ ਡੈਬੀਉ ਐਕਟਰਸ ਗੋਧਾ ਜੇਤੂ

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. "Wamiqa Gabbi is Geethanjali Selvaraghavan's heroine". The Indian Express. 23 March 2015. Retrieved 20 July 2015.
  2. Jayaram, Deepika (9 June 2017). "Wamiqa Gabbi fondly shares her first picture with Tovino". The Times of India (in ਅੰਗਰੇਜ਼ੀ). Retrieved 19 September 2020.
  3. "SJ Suryah-Sshivada-Wamiqa join 'Maya' director now". Top 10 Cinema (in ਅੰਗਰੇਜ਼ੀ (ਅਮਰੀਕੀ)). 30 March 2017. Archived from the original on 19 ਅਗਸਤ 2017. Retrieved 31 March 2017. {{cite news}}: Unknown parameter |dead-url= ignored (|url-status= suggested) (help)
  4. "9-Nine | 9-Nine Cast and Crew, Release Date and more". Pycker (in ਅੰਗਰੇਜ਼ੀ). Archived from the original on 25 ਸਤੰਬਰ 2020. Retrieved 19 September 2020. {{cite web}}: Unknown parameter |dead-url= ignored (|url-status= suggested) (help)
  5. "I always wanted to be an actress: Wamiqa Gabbi". The Times of India (in ਅੰਗਰੇਜ਼ੀ). 22 January 2017. Retrieved 15 October 2020.
  6. "Galwakdi: Tarsem Jassar and Wamiqa Gabbi starrer gets a release date". The Times of India (in ਅੰਗਰੇਜ਼ੀ). 11 November 2019. Retrieved 3 March 2020.
  7. "Tabu and Ali Fazal to fly to Canada for the final schedule of Vishal Bharadwaj's Khufiya". Bollywood Hungama (in ਅੰਗਰੇਜ਼ੀ). 31 March 2022. Retrieved 16 May 2022.
  8. "It's a wrap for Mandy Takhar's debut production 'Kikli'". The Times of India. 26 December 2020. Retrieved 8 July 2023.
  9. "Kalyani Priyadarshan excited about being part of 'Genie'". The Times of India. 6 July 2023. Retrieved 7 July 2023.
  10. "Watch: Varun Dhawan starts shooting for VD18, spotted with Atlee on the sets". The Times of India. 10 August 2023. Retrieved 21 September 2023.