ਵਾਇਲਿਨ
String instrument | |
---|---|
ਹੋਰ ਨਾਮ | ਫ਼ਿਡਲ, ਜਰਮਨ: Violine or Geige, ਤੁਰਕੀ: Keman, ਫ਼੍ਰੈਂਚ: Violon, ਇਟਾਲੀਅਨ: Violino ਅਰਬੀ: كمان or كمنجة |
Hornbostel–Sachs classification | 321.322-71 (Composite chordophone ਗਜ ਨਾਲ ਵਜਾਇਆ ਜਾਣ ਵਾਲ਼ਾ) |
ਉੱਨਤੀ | 16ਵੀਂ ਸਦੀ ਦੇ ਸ਼ੁਰੂ ਵਿੱਚ |
Playing range | |
ਸੰਬੰਧਿਤ ਯੰਤਰ | |
| |
ਸੰਗੀਤਕਾਰ | |
Builders | |
ਹੋਰ ਲੇਖ ਜਾਂ ਜਾਣਕਾਰੀ | |
ਵਾਇਲਿਨ, ਜਿਸ ਨੂੰ ਫ਼ਿਡਲ ਵੀ ਆਖਦੇ ਹਨ, ਇੱਕ ਤੰਤੀ ਸਾਜ਼ ਹੈ ਜਿਸ ਦੀਆਂ ਆਮ ਤੌਰ ਤੇ ਚਾਰ ਤਾਰਾਂ ਹੁੰਦੀਆਂ ਹਨ ਅਤੇ ਇਸਨੂੰ ਗਜ ਨਾਲ ਵਜਾਇਆ ਜਾਂਦਾ ਹੈ।[1] ਇਹ ਵਾਇਲਿਨ ਪਰਵਾਰ, ਜਿਸ ਵਿੱਚ ਵਾਇਓਲਾ ਅਤੇ ਸੈਲੋ ਵੀ ਸ਼ਾਮਲ ਹਨ, ਦਾ ਸਭ ਤੋਂ ਛੋਟਾ ਹਾਈ-ਪਿੱਚ ਸਾਜ਼ ਹੈ।[2] ਇਸ ਲਈ ਅਜੋਕਾ ਸ਼ਬਦ ਇਤਾਲਵੀ ਭਾਸ਼ਾ ਦੇ ਸ਼ਬਦ violino ਤੋਂ ਬਣਿਆ ਹੈ ਜਿਸਦਾ ਅੱਖਰੀ ਅਰਥ ਹੈ 'ਛੋਟਾ ਵਾਇਓਲਾ'।
ਵਾਇਲਿਨ ਵਜਾਉਣ ਵਾਲ਼ੇ ਨੂੰ ਵਾਇਲਿਨਿਸਟ ਜਾਂ ਫ਼ਿਡਲਰ ਆਖਦੇ ਹਨ। ਵਾਇਲਿਨਿਸਟ ਵਾਇਲਿਨ ਦੀ ਇੱਕ ਜਾਂ ਵੱਧ ਤਾਰਾਂ ਤੇ ਗਜ ਫੇਰ ਕੇ ਜਾਂ ਵਾਇਲਿਨ ਦੀਆਂ ਹੋਰ ਤਕਨੀਕਾਂ ਰਾਹੀਂ ਅਵਾਜ਼ ਪੈਦਾ ਕਰਦਾ ਹੈ। ਸੰਗੀਤਕਾਰ ਵਾਇਲਿਨ ਨੂੰ ਸੰਗੀਤ ਦੀਆਂ ਵੱਖ-ਵੱਖ ਵੰਨਗੀਆਂ, ਲੋਕ ਸੰਗੀਤ, ਜੈਜ਼, ਸ਼ਾਸਤਰੀ ਸੰਗੀਤ, ਰਾਕ ਐਂਡ ਰੋਲ ਆਦਿ ਵਿੱਚ ਵਜਾਉਂਦੇ ਹਨ।
ਵਾਇਲਿਨ ਸਭ ਤੋਂ ਪਹਿਲਾਂ 16ਵੀਂ ਸਦੀ ਇਟਲੀ ਵਿੱਚ ਹੋਂਦ ਵਿੱਚ ਆਈ ਜਿਸ ਵਿੱਚ 18ਵੀਂ ਅਤੇ 19ਵੀਂ ਸਦੀ ਵਿੱਚ ਹੋਰ ਤਬਦੀਲੀਆਂ ਕੀਤੀਆਂ ਗਈਆਂ।
ਵਾਇਲਿਨ ਬਣਾਉਣ ਜਾਂ ਮੁਰੰਮਤ ਕਰਨ ਵਾਲ਼ੇ ਨੂੰ ਲੂਟੀਅਰ ਆਖਦੇ ਹਨ। ਵਾਇਲਿਨ ਦੇ ਵੱਖ-ਵੱਖ ਹਿੱਸੇ ਵੱਖ-ਵੱਖ ਕਿਸਮ ਦੀ ਲੱਕੜੀ ਤੋਂ ਬਣਦੇ ਹੈ। ਪਰ ਮੁਮਕਿਨ ਹੈ ਕਿ ਇਲੈਕਟ੍ਰਿਕ ਵਾਇਲਿਨ ਦਾ ਕੋਈ ਵੀ ਹਿੱਸਾ ਲੱਕੜੀ ਦਾ ਨਾ ਬਣਿਆ ਹੋਵੇ।
ਗਜ
[ਸੋਧੋ]ਵਾਇਲਿਨ ਨੂੰ ਆਮ ਤੌਰ ਤੇ ਇੱਕ ਗਜ ਨਾਲ਼ ਵਜਾਇਆ ਜਾਂਦਾ ਹੈ ਜੋ ਕਿ ਇੱਕ ਲੱਕੜੀ ਪਤਲਾ ਡੰਡਾ ਹੁੰਦਾ ਹੈ ਜਿਸ ਉੱਤੇ ਦੋਹਾਂ ਸਿਰਿਆਂ ਵਿਚਾਲੇ ਘੋੜੇ ਦੇ ਵਾਲ਼ ਬੰਨ੍ਹੇ ਹੁੰਦੇ ਹਨ। ਗਜ ਆਮ ਤੌਰ ਤੇ 75 ਸੈਂਟੀਮੀਟਰ (29 ਇੰਚ) ਲੰਬਾ ਹੁੰਦਾ ਹੈ ਅਤੇ ਇਸ ਦਾ ਵਜ਼ਨ 60 ਗਰਾਮ ਹੁੰਦਾ ਹੈ। ਵਾਇਓਲਾ ਦੇ ਗਜ ਇਸ ਨਾਲ਼ੋਂ 5 ਸੈਂਟੀਮੀਟਰ ਛੋਟੇ ਅਤੇ 10 ਗਰਾਮ ਭਾਰੇ ਹੁੰਦੇ ਹਨ।
ਇਸ ਵਿੱਚ ਵਰਤੇ ਜਾਂਦੇ ਵਾਲ਼ ਨਰ ਗ੍ਰੇ ਘੋੜੇ ਦੇ ਹੁੰਦੇ ਹਨ। ਸਸਤੇ ਗਜਾਂ ਵਿੱਚ ਨਕਲੀ ਰੇਸ਼ੇ ਵੀ ਵਰਤ ਲਏ ਜਾਂਦੇ ਹਨ।
ਫ਼ਿਡਲ
[ਸੋਧੋ]ਜਦ ਵਾਇਲਿਨ ਨੂੰ ਲੋਕ-ਸਾਜ਼ ਵਜੋਂ ਵਰਤਿਆ ਜਾਂਦਾ ਹੈ ਤਾਂ ਅੰਗਰੇਜ਼ੀ ਵਿੱਚ ਇਸਨੂੰ ਫ਼ਿਡਲ ਆਖਿਆ ਜਾਂਦਾ ਹੈ। ਹਾਲਾਂਕਿ ਵਾਇਲਿਨ ਨੂੰ ਆਮ ਅਰਥਾਂ ਵਿੱਚ ਵੀ ਫ਼ਿਡਲ ਆਖਿਆ ਜਾ ਸਕਦਾ ਹੈ ਭਾਵੇਂ ਸੰਗੀਤ ਦੀ ਵੰਨਗੀ ਕੋਈ ਵੀ ਹੋਵੇ।
ਇਲੈਕਟ੍ਰਿਕ ਵਾਇਲਿਨ
[ਸੋਧੋ]ਇਲੈਕਟ੍ਰਿਕ ਵਾਇਲਿਨਾਂ ਚੁੰਬਕ ਜਾਂ ਪੀਜ਼ੋਇਲੈਕਟ੍ਰਿਕ ਪਿਕਅੱਪ ਹੁੰਦੀ ਹੈ ਜੋ ਤਾਰਾਂ ਦੀਆਂ ਕੰਬਣ ਤਰੰਗਾਂ ਨੂੰ ਬਿਜਲਈ ਸਿਗਨਲਾਂ ਵਿੱਚ ਬਦਲਦੀ ਹੈ। ਇੱਕ ਤਾਰ ਜਾਂ ਟਰਾਂਸਮੀਟਰ ਇਹਨਾਂ ਸਿਗਨਲਾਂ ਨੂੰ ਐਂਪਲੀਫ਼ਾਇਰ ਤੱਕ ਭੇਜਦਾ ਹੈ।
ਹਵਾਲੇ
[ਸੋਧੋ]- ↑ "Violin". ThinkQuest. Archived from the original on 2012-10-15. Retrieved ਨਵੰਬਰ 16, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "About the Violin". TheViolinSite.com. Retrieved ਨਵੰਬਰ 16, 2012.
{{cite web}}
: External link in
(help)|publisher=
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |