ਸਮੱਗਰੀ 'ਤੇ ਜਾਓ

ਵਾਈਟ ਹੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਨਰਲ ਰਿਲੇਟੀਵਿਟੀ ਵਿੱਚ, ਇੱਕ ਵਾਈਟ ਹੋਲ, ਸਪੇਸਟਾਈਮ ਦੇ ਇੱਕ ਪਰਿਕਲਪਿਤ ਖੇਤਰ ਦਾ ਇੱਕ ਹਿੱਸਾ ਹੁੰਦੀ ਹੈ ਜਿਸ ਵਿੱਚ ਬਾਹਰੋਂ ਦਾਖਲ ਨਹੀਂ ਹੋਇਆ ਜਾ ਸਕਦਾ, ਭਾਵੇਂ ਪਦਾਰਥ ਅਤੇ ਪ੍ਰਕਾਸ਼ ਇਸ ਵਿੱਚੋਂ ਬਾਹਰ ਨਿਕਲ ਸਕਦੇ ਹਨ। ਇਸ ਸਮਝ ਮੁਤਾਬਿਕ, ਇਹ ਬਲੈਕ ਹੋਲ ਦਾ ਇੱਕ ਉਲਟਾ ਰੂਪ ਹੁੰਦੀ ਹੈ, ਜਿਸ (ਬਲੈਕ ਹੋਲ) ਵਿੱਚ ਸਿਰਫ ਬਾਹਰੋਂ ਹੀ ਦਾਖਲ ਹੋਇਆ ਜਾ ਸਕਦਾ ਹੈ ਅਤੇ ਪਦਾਰਥ ਅਤੇ ਪ੍ਰਕਾਸ਼ ਬਲੈਕ ਹੋਲ ਵਿੱਚੋਂ ਬਾਹਰ ਨਹੀਂ ਆ ਸਕਦੇ। ਵਾਈਟ ਹੋਲਾਂ ਚਿਰਸਥਾਈ ਬਲੈਕ ਹੋਲਾਂ ਦੀ ਥਿਊਰੀ ਵਿੱਚ ਦਿਸਦੀਆਂ ਹਨ। ਭਵਿੱਖ ਵਿੱਚ ਕਿਸੇ ਬਲੈਕ ਹੋਲ ਖੇਤਰ ਤੋਂ ਇਲਾਵਾ, ਆਈਨਸਟਾਈਨ ਫੀਲਡ ਸਮੀਕਰਨਾਂ ਦਾ ਅਜਿਹਾ ਇੱਕ ਹੱਲ, ਬਲੈਕ ਹੋਲਾਂ ਦੇ ਭੂਤਕਾਲ ਵਿੱਚ ਇੱਕ ਵਾਈਟਹੋਲ ਦਾ ਖੇਤਰ ਰੱਖਦਾ ਹੈ।[1] ਫੇਰ ਵੀ, ਇਹ ਖੇਤਰ ਉਹਨਾਂ ਬਲੈਕ ਹੋਲਾਂ ਲਈ ਹੋਂਦ ਨਹੀੰ ਰੱਖਦਾ ਜੋ ਗਰੈਵੀਟੇਸ਼ਨਲ ਟਕਰਾਓ ਰਾਹੀਂ ਬਣੀਆਂ ਹੋਣ, ਅਤੇ ਨਾ ਹੀ ਕਿਸੇ ਕਿਸਮ ਦੀਆਂ ਭੌਤਿਕੀ ਪ੍ਰਕ੍ਰਿਆਵਾਂ ਹੀ ਗਿਆਤ ਹਨ ਜਿਹਨਾਂ ਰਾਹੀਂ ਕੋਈ ਵਾਈਟ ਹੋਲ ਬਣਾਈ ਜਾ ਸਕੇ। ਕਦੇ ਵੀ ਕੋਈ ਵਾਈਟ ਹੋਲ ਦੇਖੀ/ਪਰਖੀ ਨਹੀਂ ਗਈ। ਇਸਦੇ ਨਾਲ ਹੀ, ਥਰਮੋਡਾਇਨਾਮਿਕਸ ਦੇ ਨਿਯਮ ਬਿਆਨ ਕਰਦੇ ਹਨ ਕਿ ਬ੍ਰਹਿਮੰਡ ਅੰਦਰਲੀ ਕੁੱਲ ਸ਼ੁੱਧ ਐਨਟ੍ਰੌਪੀ ਜਾਂ ਵਧ ਸਕਦੀ ਹੈ ਜਾਂ ਸਥਿਰ ਹੀ ਰਹਿ ਸਕਦੀ ਹੈ। ਵਾਈਟ ਹੋਲਾਂ ਇਸ ਕਨੂੰਨ ਦੀ ਉਲੰਘਣਾ ਕਰਦੀਆਂ ਹਨ, ਕਿਉਂਕਿ ਉਹ ਐਨਟ੍ਰੌਪੀ ਨੂੰ ਘਟਾਉਣ ਵੱਲ ਮਜਬੂਰ ਕਰਦੀਆਂ ਹਨ।

ਬਲੈਕ ਹੋਲਾਂ ਦੀ ਤਰਾਂ, ਵਾਈਟ ਹੋਲਾਂ ਪੁੰਜ, ਚਾਰਜ, ਅਤੇ ਐਂਗੁਲਰ ਮੋਮੈਂਟਮ ਵਰਗੀਆਂ ਵਿਸ਼ੇਸ਼ਤਾਵਾਂ ਰੱਖਦੀਆਂ ਹਨ। ਇਹ ਵੀ ਹੋਰ ਕਿਸੇ ਪੁੰਜ ਦੀ ਤਰਾਂ ਪਦਾਰਥ ਨੂੰ ਖਿੱਚਦੀਆਂ ਹਨ, ਪਰ ਕਿਸੇ ਵਾਈਟ ਹੋਲ ਵੱਲ ਡਿੱਗ ਰਹੀਆਂ ਵਸਤੂਆਂ ਕਦੇ ਵੀ ਵਾਈਟ ਹੋਲ ਦੇ ਇਵੈਂਟ-ਹੌਰਾਇਜ਼ਨ [ਹਵਾਲਾ ਲੋੜੀਂਦਾ] ਤੱਕ ਨਹੀਂ ਪਹੁੰਚ ਸਕਦੀਆਂ ਹੋਣਗੀਆਂ (ਭਾਵੇਂ ਵੱਧ ਤੋਂ ਵੱਧ ਫੈਲਾਏ ਸ਼ਵਾਰਜ਼ਚਿਲਡ ਹੱਲ ਦੇ ਮਾਮਲੇ ਵਿੱਚ, ਜੋ ਥੱਲੇ ਚਰਚਿਤ ਕੀਤਾ ਗਿਆ ਹੈ, ਭੂਤਕਾਲ ਵਿੱਚ ਵਾਈਟ ਹੋਲ ਦਾ ਈਵੈਂਟ ਹੌਰਾਇਜ਼ਨ ਇੱਕ ਬਲੈਕਹੋਲ ਦਾ ਭਵਿੱਖ ਵਿੱਚ ਇਵੈਂਟ ਹੌਰਾਇਜ਼ਨ ਬਣ ਜਾਂਦਾ ਹੈ, ਇਸਲਈ ਇਸਦੇ ਵੱਲ ਡਿੱਗ ਰਹੀ ਕੋਈ ਵੀ ਵਸਤੂ ਅੰਤ ਨੂੰ ਬਲੈਕ ਹੋਲ ਹੌਰਾਇਜ਼ਨ ਨੂੰ ਪਹੁੰਚਦੀ ਹੈ)। ਕਿਸੇ ਸਤਹਿ ਤੋਂ ਬਗੈਰ ਕੋਈ ਗਰੈਵੀਟੇਸ਼ਨਲ ਫੀਲਡ ਦੀ ਕਲਪਨਾ ਕਰੋ। ਗਰੈਵਿਟੀ ਕਾਰਨ ਐਕਸਲਰੇਸ਼ਨ ਕਿਸੇ ਸ਼ਰੀਰ ਦੀ ਸਤਹਿ ਉੱਤੇ ਵੱਧ ਤੋਂ ਵੱਧ ਹੁੰਦਾ ਹੈ। ਪਰ ਕਿਉਂਕਿ ਬਲੈਕ ਹੋਲਾਂ ਕਿਸੇ ਸਤਹਿ ਦੀ ਕਮੀ ਵਾਲੀਆਂ ਹੁੰਦੀਆਂ ਹਨ, ਇਸਲਈ ਗਰੈਵਿਟੀ ਕਾਰਨ ਐਕਸਲਰੇਸ਼ਨ ਐਕਸਪੋਨੈਂਸ਼ੀਅਲ (ਬਹੁਤ ਤੇਜ਼ੀ ਨਾਲ) ਵਧ ਜਾਂਦਾ ਹੈ, ਪਰ ਕਿਸੇ ਅੰਤਿਮ ਮੁੱਲ ਤੱਕ ਨਹੀਂ ਪਹੁੰਚਦਾ ਕਿਉਂਕਿ ਕਿਸੇ ਸਿੰਗੁਲਰਟੀ ਅੰਦਰ ਕੋਈ ਵੀ ਵਿਚਾਰ ਕੀਤੇ ਜਾ ਸਕਣ ਸਤਹਿ ਹੁੰਦੀ ਹੀ ਨਹੀਂ।

ਕੁਆਂਟਮ ਮਕੈਨਿਕਸ ਵਿੱਚ, ਬਲੈਕ ਹੋਲ ਹਾਕਿੰਗ ਰੇਡੀਏਸ਼ਨ ਦਾ ਨਿਕਾਸ ਕਰਦੀ ਹੈ ਅਤੇ ਇਸ ਕਾਰਨ ਰੇਡੀਏਸ਼ਨ ਦੀ ਕਿਸੇ ਗੈਸ ਨਾਲ ਤਾਪ-ਸੰਤੁਲਨ (ਥਰਮਲ-ਇਕੁਅਲੀਬਰੀਅਮ) ਤੱਕ ਆ ਜਾਂਦੀ ਹੈ। ਕਿਉਂਕਿ ਕੋਈ ਤਾਪ-ਸੰਤੁਲਨ ਅਵਸਥਾ ਇੱਕ ਸਮਾਂ-ਪਲਟ-ਸਥਿਰਤਾ (ਟਾਈਮ-ਰਿਵਰਸਲ-ਇਨਵੇਰੀਅੰਟ) ਹੁੰਦੀ ਹੈ, ਸਟੀਫਨ ਹਾਕਿੰਗ ਨੇ ਤਰਕ ਕੀਤਾ ਕਿ ਤਾਪ-ਸੰਤੁਲਨ ਅਵਸਥਾ ਵਿੱਚ ਕਿਸੇ ਬਲੈਕ ਹੋਲ ਦਾ ਸਮਾਂ-ਪਲਟ ਤਾਪ-ਸ਼ੱਤੁਲਨ ਦੇ ਵਿੱਚ ਫੇਰ ਤੋਂ ਦੁਬਾਰਾ ਇੱਕ ਬਲੈਕ ਹੋਲ ਹੁੰਦੀ ਹੈ। ਇਸ ਤੋਂ ਇਹ ਭਾਵ ਹੋ ਸਕਦਾ ਹੈ ਕਿ ਬਲੈਕ ਹੋਲਾਂ ਅਤੇ ਵਾਈਟ-ਹੋਲਾਂ ਇੱਕੋ ਚੀਜ਼ ਹਨ। ਕਿਸੇ ਸਧਾਰਨ ਬਲੈਕ ਹੋਲ ਤੋਂ ਆਉਂਦੀ ਹਾਕਿੰਗ ਰੇਡੀਏਸ਼ਨ ਫੇਰ ਵਾਈਟ-ਹੋਲ ਨਿਕਾਸ ਦੇ ਤੌਰ ਤੇ ਪਛਾਣੀ ਜਾਂਦੀ ਹੈ। ਇੱਕ ਕੁਆਂਟਮ ਮਕੈਨੀਕਲ AdS/CFT ਇਲਾਜ ਵਿੱਚ ਹਾਕਿੰਗ ਦਾ ਅਰਧ-ਕਲਾਸੀਕਲ ਤਰਕ ਪੁਨਰ-ਪੈਦਾ ਕੀਤਾ ਗਿਆ, ਜਿੱਥੇ ਐਂਟੀ-ਡੀ ਸਿੱਟਰ ਸਪੇਸ ਅੰਦਰ ਇੱਕ ਬਲੈਕ ਹੋਲ ਨੂੰ ਇੱਕ ਗੇਜ ਥਿਊਰੀ ਵਿੱਚ ਕਿਸੇ ਗਰਮ ਗੈਸ ਦੁਆਰਾ ਦਰਸਾਇਆ ਗਿਆ, ਜਿਸਦਾ ਸਮਾਂ-ਉਲਟ ਉਸਦੇ ਆਪਣੇ ਆਪ ਵਰਗਾ ਹੀ ਹੁੰਦਾ ਹੈ।

ਮੂਲ ਉਤਪਤੀ

[ਸੋਧੋ]
ਵੱਧ ਤੋਂ ਵੱਧ ਫੈਲਾਈ ਗਈ ਬਲੈਕ ਹੋਲ ਸਪੇਸਟਾਈਮ ਦੀ ਬਣਤਰ ਦਾ ਇੱਕ ਚਿੱਤਰ. ਲੇਟਵੀੰ ਦਿਸ਼ਾ ਸਪੇਸ ਹੈ ਅਤੇ ਖੜਵੀਂ ਦਿਸ਼ਾ ਵਕਤ ਹੈ

ਵਾਈਟ ਹੋਲਾਂ ਦੀ ਹੋਂਦ ਦੀ ਸੰਭਾਵਨਾ 1964 ਵਿੱਚ ਆਈ. ਨੋਵੀਕੋਵ ਦੁਆਰਾ ਅੱਗੇ ਰੱਖੀ ਗਈ ਸੀ। ਵਾਈਟਾ ਹੋਲਾਂ ਚਾਰਜ-ਰਹਿਤ ਅਤੇ ਰੋਟੇਸ਼ਨ-ਰਹਿਤ ਵਾਲੀ ਇੱਕ ਚਿਰਸਥਾਈ ਬਲੈਕ ਹੋਲ ਨੂੰ ਦਰਸਾ ਰਹੇ ਸ਼ਵਾਰਜ਼ਚਿਲਡ ਮੈਟ੍ਰਿਕ ਦੇ ਵੱਧ ਤੋਂ ਵੱਧ ਫੈਲਾਏ ਵਰਜ਼ਨ ਦੇ ਤੌਰ ਤੇ ਜਾਣੀਆਂ ਜਾਂਦੀਆਂ ਆਈਨਸਟਾਈਨ ਫੀਲਡ ਇਕੁਏਸ਼ਨਾਂ ਦੇ ਇੱਕ ਹੱਲ ਦੇ ਹਿੱਸੇ ਦੇ ਵਜੋਂ ਅਨੁਮਾਨਿਤ ਕੀਤੀਆਂ ਜਾਂਦੀਆਂ ਹਨ। ਇੱਥੇ, ‘ਵੱਧ ਤੋੰ ਵੱਧ ਫੈਲਾਏ’ ਸ਼ਬਦ ਇਸ ਆਈਡੀਏ ਵੱਲ ਇਸ਼ਾਰਾ ਕਰਦੇ ਹਨ ਕਿ ਸਪੇਸਟਾਈਮ ਕੋਈ ਵੀ ਕਿਨਾਰਾ ਰੱਖਦਾ ਨਹੀਂ ਹੋਣਾ ਚਾਹੀਦਾ: ਸਪੇਸਟਾਈਮ ਅੰਦਰ ਸੁਤੰਤਰ-ਡਿੱਗ ਰਹੇ ਕਿਸੇ ਕਣ (ਕਿਸੇ ਜੀਓਡੈਸਿਕ ਨੂੰ ਅਪਣਾਉਂਦਾ ਹੋਇਆ) ਦੇ ਕਿਸੇ ਵੀ ਸੰਭਵ ਵਕਰਿਤ ਪਥ (ਟ੍ਰੈਜੈਕਟਰੀ) ਵਾਸਤੇ, ਇਸ ਰਸਤੇ ਨੂੰ ਕਣ ਦੇ ਭਵਿੱਖ ਵਿੱਚ ਮਨਮਰਜੀ ਦੀ ਦੂਰੀ ਅੰਦਰ ਤੱਕ ਉਦੋਂ ਤੱਕ ਜਾਰੀ ਰੱਖਣਾ ਸੰਭਵ ਹੋਣਾ ਚਾਹੀਦਾ ਹੈ, ਜਦੋਂ ਤੱਕ ਵਕਰਿਤ ਰਸਤਾ ਬਲੈਕ ਹੋਲ ਦੇ ਅੰਦਰੂਨੀ ਹਿੱਸੇ ਦੇ ਕੇਂਦਰ ਉੱਤੇ ਸਥਿਤ ਕਿਸੇ ਸਿੰਗੁਲਰਟੀ ਵਰਗੀ ਕਿਸੇ ਗਰੈਵੀਟੇਸ਼ਨਲ ਸਿੰਗੁਲਰਟੀ ਨੂੰ ਨਹੀਂ ਜਾ ਵੱਜਦਾ। ਇਸਦੇ ਲਈ ਲਾਜ਼ਮੀ ਜਰੂਰਤ ਨੂ੍ੰ ਪੂਰਾ ਕਰਨ ਵਾਸਤੇ, ਇਹ ਨਤੀਜਾ ਨਿਕਲਦਾ ਹੈ ਕਿ ਬਾਹਰੀ ਪਾਸੇ ਤੋਂ ਈਵੈਂਟ-ਹੌਰਾਇਜ਼ਨ ਰਾਹੀਂ ਦਾਖਣ ਹੋਣ ਸਮੇਂ ਡਿੱਗਦੇ ਕਣ ਬਲੈਕ ਹੋਲ ਦੇ ਜਿਸ ਅੰਦਰੂਨੀ ਖੇਤਰ ਵਿੱਚ ਡਿੱਗਦੇ ਹਨ, ਉਸ ਤੋਂ ਇਲਾਵਾ, ਇੱਕ ਵੱਖਰਾ ਵਾਈਟ ਹੋਲ ਅੰਦਰੂਨੀ ਖੇਤਰ ਜਰੂਰ ਹੋਣਾ ਚਾਹੀਦਾ ਹੈ ਜੋ ਸਾਨੂੰ ਉਹਨਾਂ ਕਣਾਂ ਦੇ ਵਕਰਿਤ ਪਥਾਂ ਦਾ ਪੂਰਵ-ਅਨੁਮਾਨ ਲਗਾਉਣ ਦੀ ਆਗਿਆ ਦਿੰਦਾ ਹੈ ਜੋ ਕਿਸੇ ਬਾਹਰੀ ਨਿਰੀਖਕ ਨੂੰ ਈਵੈਂਟ ਹੌਰਾਇਜ਼ਨ ਤੋਂ ਉੱਪਰ ਉੱਠਦੇ ਦਿਸਦੇ ਹਨ। ਸ਼ਵਾਰਜ਼ਚਿਲਡ ਨਿਰਦੇਸ਼ਾਂਕ ਵਰਤਣ ਵਾਲੇ ਕਿਸੇ ਬਾਹਰੀ ਦਰਸ਼ਕ ਵਾਸਤੇ, ਅੰਦਰ ਡਿੱਗ ਰਹੇ ਕਣ ਬਲੈਕ ਹੋਲ ਹੌਰਾਇਜ਼ਨ ਤੱਕ ਪਹੁੰਚਣ ਵਾਸਤੇ ਭਵਿੱਖ ਵਿੱਚ ਦੂਰ ਤੱਕ ਅੰਨਤ ਸਮਾਂ ਲੈਂਦੇ ਹਨ, ਜਦੋਂਕਿ ਬਾਹਰ ਜਾ ਰਹੇ ਕਣ ਜੋ ਦਰਸ਼ਕ ਕੋਲੋਂ ਲੰਘਦੇ ਹਨ, ਭੂਤਕਾਲ ਦੇ ਸਮੇਂ ਤੋਂ ਬਹੁਤ ਅਨੰਤ ਦੂਰੀ ਤੋਂ ਵਾਈਟ ਹੋਲ ਹੌਰਾਇਜ਼ਨ ਨੂੰ ਪਾਰ ਕਰਨ ਤੋਂ ਬਾਦ ਇੱਕ ਅਨੰਤ ਸਮੇਂ ਤੋਂ ਬਾਹਰ ਵੱਲ ਯਾਤਰਾ ਕਰ ਰਹੇ ਹੁੰਦੇ ਹਨ (ਫੇਰ ਵੀ, ਕਣ ਜਾੰ ਹੋਰ ਵਸਤੂਆਂ ਹੌਰਾਇਜ਼ਨ ਨੂੰ ਪਾਰ ਕਰਨ ਅਤੇ ਬਾਹਰੀ ਦਰਸ਼ਕ ਕੋਲੋਂ ਲੰਘਣ ਸਮੇਂ ਦਰਮਿਆਨ ਸਿਰਫ ਇੱਕ ਸੀਮਤ ਪ੍ਰੌਪਰ ਟਾਈਮ ਹੀ ਅਨੁਭਵ ਕਰਦੇ ਹਨ)।

ਬੇਸ਼ੱਕ, ਵਾਈਟ ਹੋਲਾਂ ਦਾ ਛੋਟਾ ਜਿਹਾ ਸਬੂਤ ਹੈ। ਕਿਸੇ ਬਾਹਰੀ ਦਰਸ਼ਕ ਦੇ ਦ੍ਰਿਸ਼ਟੀਕੋਣ ਤੋਂ ਬਲੈਕ ਹੋਲ/ਵਾਈਟ ਹੋਲ ਇਸ ਸਮਝ ਮੁਤਾਬਿਕ ਚਿਰਸਥਾਈ ਲਗਦੀ ਹੈ ਕਿ ਵਾਈਟ ਹੋਲ ਅੰਦਰੂਨੀ ਖੇਤਰ ਤੋਂ ਬਾਹਰ ਵੱਲ ਯਾਤਰਾ ਕਰ ਰਹੇ ਕਣ ਦਰਸ਼ਕ ਕੋਲੋਂ ਕਿਸੇ ਵੀ ਵਕਤ ਲੰਘ ਸਕਦੇ ਹਨ, ਅਤੇ ਬਲੈਕ ਹੋਲ ਦੇ ਅੰਦਰੁਨੀ ਖੇਤਰ ਤੱਕ ਅੰਤਿਮ ਤੌਰ ਤੇ ਪਹੁ੍ੰਚਣ ਵਾਲੇ ਅੰਦਰ ਵੱਲ ਯਾਤਰਾ ਕਰ ਰਹੇ ਕਣ ਵੀ ਦਰਸ਼ਕ ਕੋਲੌਂ ਕਿਸੇ ਵੀ ਵਕਤ ਲੰਘ ਸਕਦੇ ਹਨ।

ਜਿਵੇਂ ਵੱਧ ਤੋਂ ਵੱਧ ਫੈਲਾਏ ਸਪੇਸਟਾਈਮ ਦੇ ਦੋਵੇਂ ਵੱਖਰੇ ਅੰਦਰੂਨੀ ਖੇਤਰ ਹੁੰਦੇ ਹਨ, ਉਸੇ ਤਰਾਂ ਦੋ ਬਾਹਰੀ ਵੱਖਰੇ ਖੇਤਰ ਵੀ ਹੁੰਦੇ ਹਨ, ਜਿਹਨਾਂ ਨੂੰ ਕਦੇ ਕਦੇ ਦੋ ਵੱਖਰੇ ਬ੍ਰਹਿਮੰਡ ਵੀ ਕਿਹਾ ਜਾਂਦਾ ਹੈ, ਜਿਸ ਵਿੱਚ ਦੂਜਾ ਬ੍ਰਹਿਮੰਡ ਸਾਨੂੰ ਦੋਵੇਂ ਅੰਦਰੂਨੀ ਖੇਤਰਾਂ ਵਿੱਚ ਕੁੱਝ ਸੰਭਵ ਕਣ ਵਕਰਿਤ ਰਸਤਿਆਂ ਦਾ ਅਨੁਮਾਨ ਲਗਾਉਣ ਦੀ ਆਗਿਆ ਦਿੰਦਾ ਹੈ। ਇਸਦਾ ਅਰਥ ਇਹ ਹੋਇਆ ਕਿ ਅੰਦਰੂਨੀ ਬਲੈਕ ਹੋਲ ਖੇਤਰ ਕਣਾਂ ਦਾ ਇੱਕ ਅਜਿਹਾ ਮਿਸ਼ਰਣ ਰੱਖਦਾ ਹੈ ਜੋ ਦੋਵਾਂ ਵਿੱਚੋਂ ਕਿਸੇ ਵੀ ਬ੍ਰਹਿੰਮੰਡ ਵਿੱਚੋਂ ਅੰਦਰ ਡਿੱਗ ਸਕਦਾ ਹੈ (ਅਤੇ ਇਸ ਤਰਾਂ ਕੋਈ ਦਰਸ਼ਕ ਜੋ ਕਿਸੇ ਇੱਕ ਬ੍ਰਹਿਮੰਡ ਤੋਂ ਅੰਦਰ ਡਿੱਗਿਆ ਹੋਵੇ ਜਰੂਰ ਹੀ ਦੂਜੇ ਬ੍ਰਹਿਮੰਡ ਤੋਂ ਅੰਦਰ ਡਿੱਗਣ ਵਾਲਾ ਪ੍ਰਕਾਸ਼ ਦੇਖ ਸਕਣ ਦੇ ਯੋਗ ਹੋਣਾ ਚਾਹੀਦਾ ਹੈ), ਅਤੇ ਇਸੇਤਰਾਂ ਅੰਦਰੂਨੀ ਵਾਈਟ ਹੋਲ ਖੇਤਰ ਤੋਂ ਆਉਂਦੇ ਕਣ ਕਿਸੇ ਵੀ ਬ੍ਰਹਿਮੰਡ ਅੰਦਰ ਵੜ ਸਕਦੇ ਹਨ। ਸਾਰੇ ਚਾਰੇ ਖੇਤਰ ਇੱਕ ਸਪੇਸਟਾਈਮ ਚਿੱਤਰ ਵਿੱਚ ਦੇਖੇ ਜਾ ਸਕਦੇ ਹਨ ਜੋ ਕਰੁਸਕਲ-ਸਜ਼ੀਕਰਸ ਨਿਰਦੇਸ਼ਾਂਕ ਵਰਤਦਾ ਹੈ। ਦੇਖੋ ਚਿੱਤਰ।

ਇਸ ਚਿੱਤਰ ਵਿੱਚ, ਅਜਿਹੇ ਨਿਰਦੇਸ਼ਾਂਕ ਨਾਲ ਆਉਣਾ ਸੰਭਵ ਹੈ ਕਿ ਜੇਕਰ ਤੁਸੀਂ ਸਥਿਰ ਸਮੇਂ ਦੀ ਇੱਕ ਹਾਈਪਰਸਰਫੇਸ ਚੁੱਕਦੇ ਹੋ (ਅਜਿਹੇ ਬਿੰਦੂਆਂ ਦਾ ਇੱਕ ਸੈੱਟ ਜਿਹਨਾਂ ਵਿੱਚ ਸਾਰੇ ਇੱਕੋ ਜਿਹਾ ਸਮੇਂ ਵਾਲਾ ਨਿਰਦੇਸ਼ਾਂਕ ਰੱਖਦੇ ਹਨ, ਕਿ ਸਤਹਿ ਉੱਤੇ ਹਰੇਕ ਬਿੰਦੂ ਇੱਕ ਸਪੇਸ-ਲਾਈਕ ਵੱਖਰੇਵਾਂ ਰੱਖਦਾ ਹੈ, ਜੋ ਇੱਕ ‘ਸਪੇਸ-ਵਰਗੀ ਸਤਹਿ’ ਨਾਮਕ ਸਤਹਿ ਦਿੰਦਾ ਹੈ) ਅਤੇ ਉਸ ਵਕਤ ਉੱਤੇ ਸਪੇਸ ਦੇ ਕਰਵੇਚਰ ਨੂੰ ਪ੍ਰਦ੍ਰਸ਼ਿਤ ਕਰਦਾ ਹੋਇਆ ਇੱਕ ‘ਜੜਿਆ ਹੋਇਆ ਚਿੱਤਰ’ ਵਾਹੁੰਦੇ ਹੋ, ਤਾਂ ਜੜਿਆ ਹੋਇਆ ਚਿੱਤਰ ਦੋ ਬਾਹਰੀ ਖੇਤਰਾਂ ਨੂੰ ਜੋੜਦਾ ਹੋਈ ਇੱਕ ਟਿਊਬ ਵਾਂਗ ਦਿਸੇਗਾ, ਜਿਸਨੂੰ ਇੱਕ ‘ਆਈਨਸਟਾਈਨ-ਰੋਜ਼ਨ ਬਰਿੱਜ’ ਜਾਂ ਸ਼ਵਾਰਜ਼ਚਿਲਡ ਵਰਮਹੋਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਪੇਸ-ਵਰਗੀ ਹਾਈਪਰਸਤਹਿ ਦੇ ਚੁਣੇ ਜਾਣ ਦੀ ਸਥਿਤੀ ਤੇ ਨਿਰਭਰ ਕਰਦੇ ਹੋਏ, ਆਈਨਸਟਾਈਨ-ਰੋਜ਼ਨ-ਬਰਿੱਜ ਜਾਂ ਤਾਂ ਹਰੇਕ ਬ੍ਰਹਿਮੰਡ ਅੰਦਰਲੇ ਦੋਵੇਂ ਬਲੈਕ ਹੋਲ ਹੌਰਾਇਜ਼ਨਾਂ ਨੂੰ ਜੋੜ ਸਕਦਾ ਹੈ (ਜਿਸ ਵਿੱਚ ਬਰਿੱਜ ਦੇ ਅੰਦਰੁਨੀ ਹਿੱਸੇ ਵਾਲੇ ਬਿੰਦੂ ਸਪੇਸਟਾਈਮ ਦੇ ਬਲੈਕ ਹੋਲ ਖੇਤਰ ਦਾ ਹਿੱਸਾ ਹੁੰਦੇ ਹਨ), ਜਾਂ ਫੇਰ ਹਰੇਕ ਬ੍ਰਹਿਮੰਡ ਦੇ ਦੋਵੇਂ ਵਾਈਟ ਹੋਲ ਈਵੈਂਟ ਹੌਰਾਇਜ਼ਨਾਂ ਨੂੰ ਜੋੜ ਸਕਦਾ ਹੁੰਦਾ ਹੈ (ਜਿਸ ਵਿੱਚ ਬਰਿੱਜ ਦੇ ਅੰਦਰੂਨੀ ਬਿੰਦੂ ਵਾਈਟ ਹੋਲ ਖੇਤਰ ਦਾ ਹਿੱਸਾ ਹੁੰਦੇ ਹੋਏ ਜੋੜਦੇ ਹਨ)। ਫੇਰ ਵੀ, ਇੱਕ ਬ੍ਰਹਿਮੰਡ ਤੋਂ ਦੂਜੇ ਤੱਕ ਪਾਰ ਜਾਣ ਵਾਸਤੇ ਬਰਿੱਜ ਦੀ ਵਰਤੋਂ ਅਸੰਭਵ ਰਹਿੰਦੀ ਹੈ, ਕਿਉਂਕਿ ਬਾਹਰ ਤੋਂ ਵਾਈਟ ਹੋਲ ਈਵੈਂਟ ਹੌਰਾਇਜ਼ਨ ਅੰਦਰ ਦਾਕਲ ਹੋਣਾ ਅਸਭੰਵ ਹੁੰਦਾ ਹੈ, ਅਤੇ ਦੋਵਾਂ ਵਿੱਚੋਂ ਕਿਸੇ ਇੱਕ ਬ੍ਰਹਿਮੰਡ ਤੋਂ ਬਲੈਕ ਹੋਲ ਹੌਰਾਇਜ਼ਨ ਅੰਦਰ ਦਾਖਲ ਹੋਣ ਵਾਲਾ ਬਲੈਕ ਹੋਲ ਸਿੰਗੁਲਰਟੀ ਨੂੰ ਲਾਜ਼ਮੀ ਟਕਰਾਏਗਾ ਹੀ ਟਕਰਾਏਗਾ।

ਧਿਆਨ ਦੇਓ ਕਿ ਵੱਧ ਤੋਂ ਵੱਧ ਫੈਲਾਇਆ ਗਿਆ ਸ਼ਵਾਰਜ਼ਚਿਲਡ ਮੈਟ੍ਰਿਕ ਇੱਕ ਅਜਿਹੀ ਆਦਰਸ਼ੀਕ੍ਰਿਤ ਬਲੈਕ ਹੋਲ/ਵਾਈਟ ਹੋਲ ਨੂੰ ਦਰਸਾਉਂਦਾ ਹੈ ਜੋ ਬਾਹਰੀ ਦਰਸ਼ਕਾਂ ਦੇ ਦ੍ਰਿਸ਼ਟੀਕੋਣ ਤੋਂ ਸਦਾ ਤੋਂ ਹੀ ਹੋਂਦ ਰੱਖਦੀ ਹੈ; ਇੱਕ ਜਿਆਦਾ ਯਥਾਰਥਵਾਦੀ ਬਲੈਕ ਹੋਲ ਜੋ ਨੂੰ ਕਿਸੇ ਮੁੱਕ ਰਹੇ ਤਾਰੇ ਤੋਂ ਕਿਸੇ ਖਾਸ ਸਮੇਂ ਉੱਤੇ ਰਚ ਹੁੰਦੀ ਹੈ ਇੱਕ ਵੱਖਰਾ ਮੈਟ੍ਰਿਕ ਮੰਗਦੀ ਹੋ ਸਕਦੀ ਹੈ। ਜਦੋਂ ਅੰਦਰ ਡਿੱਗ ਰਿਹਾ ਤਾਰਾ ਪਦਾਰਥ ਬਲੈਕ ਹੋਲ ਦੇ ਇਤਿਹਾਸ ਦੇ ਚਿੱਤਰ ਵਿੱਚ ਜੋੜਿਆ ਜਾਂਦਾ ਹੈ, ਤਾਂ ਵਾਈਟ ਹੋਲ ਅੰਦਰੂਨੀ ਖੇਤਰ ਨਾਲ ਸਬੰਧਤ ਚਿੱਤਰ ਦਾ ਹਿੱਸਾ ਇਸਦੇ ਦੁਆਰਾ ਮੁਕਾ ਦਿੱਤਾ ਜਾਂਦਾ ਹੈ। ਪਰ ਕਿਉਂਕਿ ਜਨਰਲ ਰਿਲੇਟੀਵਿਟੀ ਦੀਆਂ ਇਕੁਏਸ਼ਨਾਂ ਸਮਾਂ-ਪਲਟਣ ਯੋਗ ਹੁੰਦੀਆਂ ਹਨ (ਉਹ ਸਮਾਂ-ਸਮਰੂਪਤਾ ਦਿਖਾਉਂਦੀਆਂ ਹਨ), ਇਸਲਈ ਜਨਰਲ ਰਿਲੇਟੀਵਿਟੀ ਨੂੰ ਸੁੰਗੜ ਰਹੇ ਪਦਾਰਥ ਤੋਂ ਰਚੀ ਜਾਣ ਵਾਲੀ ਇਸ ਕਿਸਮ ਦੀ ਯਥਾਰਥਵਾਦੀ ਬਲੈਕ ਹੋਲ ਦੇ ਸਮੇਂ ਨੂੰ ਪਲਟਣਾ ਜਰੂਰ ਸੰਭਵ ਹੋਣ ਦੇਣ ਦੀ ਆਗਿਆ ਦੇਣੀ ਚਾਹੀਦੀ ਹੈ। ਸਮਾਂ-ਪਲਟ ਮਾਮਲਾ ਇੱਕ ਵਾਈਟ ਹੋਲ ਹੋਵੇਗਾ ਜੋ ਬ੍ਰਹਿਮੰਡ ਦੀ ਸ਼ੁਰੂਆਤ ਤੋਂ ਹੀ ਹੋਂਦ ਰੱਖਦਾ ਹੋਵੇਗਾ, ਅਤੇ ਜੋ ਉਦੋਂ ਤੱਕ ਪਦਾਰਥ ਦਾ ਨਿਕਾਸ ਕਰਦਾ ਰਹਿੰਦਾ ਹੋਵੇਗਾ ਜਦੋਂ ਤੱਕ ਇਹ ਅੰਤ ਨੂੰ ਫਟ ਨਹੀਂ ਜਾਂਦਾ ਅਤੇ ਅਲੋਪ ਨਹੀਂ ਹੋ ਜਾਂਦਾ। ਇਸ ਤੱਥ ਦੇ ਬਾਵਜੂਦ ਕਿ ਅਜਿਹੀਆਂ ਚੀਜ਼ਾਂ ਸਿਧਾਂਤਕ ਤੌਰ ਤੇ ਪ੍ਰਵਾਨ ਕੀਤੀਆਂ ਜਾਂਦੀਆਂ ਹਨ, ਤਾਂ ਵੀ ਭੌਤਿਕ ਵਿਗਿਆਨੀਆਂ ਦੁਆਰਾ ਇਹਨਾਂ ਨੂੰ ਬਲੈਕ ਹੋਲਾਂ ਵਰਗੀ ਗੰਭੀਰਤਾ ਨਾਲ ਨਹੀਂ ਲੈਂਦੇ, ਕਿਉਂਕਿ ਉਹਨਾਂ ਦੀ ਰਚਮਾ ਵੱਲ ਲਿਜਾਣ ਵਾਲੀਆਂ ਕੋਈ ਪਵੀ ਪ੍ਰਕ੍ਰਿਆਵਾਂ ਨਹੀਂ ਮਿਲਣਗੀਆਂ, ਉਹ ਸਿਰਫ ਤਾਂ ਹੀ ਮੌਜੂਦ ਹੋ ਸਕਦੀਆਂ ਸਨ ਜੇਕਰ ਉਹ ਬਿੱਗ-ਬੈਂਗ ਦੀਆਂ ਸ਼ੁਰੂਆਤੀ ਸ਼ਰਤਾਂ ਅੰਦਰ ਬਣਾਈਆਂ ਗਈਆਂ ਹੁੰਦੀਆਂ। ਇਸਦੇ ਨਾਲ ਹੀ, ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਅਜਿਹੀ ਕੋਈ ਵਾਈਟ ਹੋਲ ਓਸ ਸਮਝ ਮੁਤਾਬਿਕ ਬਹੁਤ ਜਿਆਦਾ ਅਸਥਿਰ ਹੋਵੇਗੀ ਕਿ ਜੇਕਰ ਬਾਹਰ ਤੋਂ ਹੌਰਾਇਜ਼ਨ ਵੱਲ ਪਦਾਰਥ ਦੀ ਜਰਾ ਵੀ ਸੂਖਮ ਮਾਤਰਾ ਡਿੱਗਦੀ ਹੈ, ਤਾਂ ਇਸਦੇ ਨਾਲ ਦੂਰ ਸਥਿਤ ਦਰਸ਼ਕਾਂ ਦੁਆਰਾ ਦੇਣੇ ਜਾਣ ਦੇ ਹਿਸਾਬ ਨਾਲ ਵਾਈਟ ਹੋਲ ਦਾ ਫਟ ਜਾਣਾ ਰੁਕ ਜਾਏਗਾ, ਜਿਸਦੇ ਨਾਲ ਸਿੰਗੁਲਰਟੀ ਤੋਂ ਨਿਕਾਸ ਹੋਇਆ ਪਦਾਰਥ ਕਦੇ ਵੀ ਵਾਈਟ ਹੋਲ ਦੇ ਗਰੈਵੀਟੇਸ਼ਨਲ ਅਰਧ ਵਿਆਸ ਤੋਂ ਬਾਹਰ ਨਹੀਂ ਜਾ ਸਕੇਗਾ।

1980 ਤੋਂ ਬਾਦ ਅੱਗੇ

[ਸੋਧੋ]

1980ਵੇਂ ਦਹਾਕੇ ਦੇ ਅਖਿਰ ਵਿੱਚ ਪਹਿਲੀ ਵਾਰ ਪ੍ਰਸਤਾਵਿਤ ਬਲੈਕ ਹੋਲਾਂ ਪ੍ਰਤਿ ਇੱਕ ਨਜ਼ਰੀਆ ਕਲਾਸੀਕਲ ਵਾਈਟ ਹੋਲਾਂ ਦੀ ਫਿਤਰਤ ਉੱਤੇ ਕੁੱਝ ਰੋਸ਼ਨੀ ਪਾਉਣ ਦੇ ਤੌਰ ਤੇ ਵਿਆਖਿਆਬੱਧ ਹੋਇਆ ਹੋਣਾ ਚਾਹੀਦਾ ਹੈ। ਕੁੱਝ ਖੋਜੀਆਂ ਨੇ ਪ੍ਰਸਤਾਵਿਤ ਕੀਤਾ ਹੈ ਕਿ ਜਦੋਂ ਕੋਈ ਬਲੈਕ ਹੋਲ ਰਚੀ ਜਾਂਦੀ ਹੈ, ਕੋਰ ਉੱਤੇ ਇੱਕ ਬਿੱਗ ਬੈਂਗ ਵਾਪਰਦੀ ਹੋ ਸਕਦੀ ਹੈ, ਜੋ ਇੱਕ ਨਵਾਂ ਬ੍ਰਹਿਮੰਡ ਬਣਾ ਦੇਵੇਗੀ ਜੋ ਮਾਪੇ ਬ੍ਰਹਿਮੰਡ ਦੇ ਬਾਹਰ ਫੈਲ ਜਾਂਦਾ ਹੈ। ਫੇਕੰਡ ਬ੍ਰਹਿਮੰਡ ਵੀ ਪੜੋ। ਗ੍ਰੈਵਿਟੀ ਦੀ ਆਈਨਸਟਾਈਨ-ਕਾਰਟਨ-ਸ਼ੀਆਮਾ-ਕਿੱਬਲ ਥਿਊਰੀ ਜਨਰਲ ਰਿਲੇਟੀਵਿਟੀ ਨੂੰ ਅੱਫਾਈਨ ਸੰਪਰਕ ਦੀ ਸਮਿੱਟਰੀ ਦੀ ਰੁਕਾਵਟ ਹਟਾ ਕੇ ਅਤੇ ਇਸਦੇ ਐਂਟੀਸਮਿੱਟਰੀ ਹਿੱਸੇ, ਟੌਰਜ਼ਨ ਟੈਂਸਰ ਨੂੰ ਇੱਕ ਗਤੀਸ਼ੀਲ ਅਸਥਿਰਾਂਕ ਦੇ ਤੌਰ ਤੇ ਦਰਸਾਉਂਦੀ ਹੋਈ ਵਧਾ ਦਿੰਦੀ ਹੈ। ਟੌਰਜ਼ਨ ਕੁਦਰਤੀ ਤੌਰ ਤੇ ਪਦਾਰਥ ਦੇ ਕੁਆਂਟਮ ਮਕੈਨੀਕਲ ਅੰਦਰੂਨੀ ਐਂਗੁਲਰ ਮੋਮੈਂਟਮ (ਸਪਿੱਨ) ਵਾਸਤੇ ਜ਼ਿੰਮੇਵਾਰ ਹੁੰਦਾ ਹੈ। ਜਨਰਲ ਰਿਲੇਟੀਵਿਟੀ ਮੁਤਾਬਿਕ, ਕਿਸੇ ਜਰੂਰਤ ਜਿੰਨੇ ਕਾਫੀ ਸੰਘਣੇ ਪੁੰਜ ਦਾ ਗਰੈਵੀਟੇਸ਼ਨਲ ਸੁੰਗੜਨ ਟਕਰਾਓ ਇੱਕ ਸਿੰਗੁਲਰ ਬਲੈਕ ਹੋਲ ਰਚਦਾ ਹੈ। ਆਈਨਸਟਾਈਨ-ਕਾਰਟਨ ਥਿਊਰੀ ਵਿੱਚ, ਫੇਰ ਵੀ, ਟੌਰਜ਼ਨ ਅਤੇ ਡੀਰਾਕ ਸਪਿੱਨੌਰਾਂ ਦਰਮਿਆਨ ਨਿਊਨਤਮ ਮੇਲ ਇੱਕ ਧੱਕਣ ਵਾਲ਼ੀ ਸਪਿੱਨ-ਸਪਿੱਨ ਪਰਸਪਰ ਕ੍ਰਿਆ ਪੈਦਾ ਕਰਦਾ ਹੈ ਜੋ ਬਹੁਤ ਅੱਤ ਉੱਚ ਘਣਤਾਵਾਂ ਉੱਤੇ ਫਰਮੀਔਨਿਕ ਪਦਾਰਥ ਵਿੱਚ ਮਹੱਤਵ ਰੱਖਦੀਆਂ ਹਨ। ਅਜਿਹੀ ਕੋਈ ਪਰਸਪਰ ਕ੍ਰਿਆ ਕਿਸੇ ਗਰੈਵੀਟੇਸ਼ਨਲ ਸਿੰਗੁਲਰਟੀ ਦੀ ਰਚਨਾ ਰੋਕ ਦਿੰਦੀ ਹੈ। ਇਸਦੀ ਜਗਹ, ਇਵੈਂਟ ਹੌਰਿਜ਼ਨ ਦੇ ਦੂਜੇ ਪਾਸੇ ਉੱਤੇ ਸੁੰਗੜ ਰਿਹਾ ਪਦਾਰਥ ਇੱਕ ਬਹੁਤ ਜਿਆਦਾ ਵਿਸ਼੍ਰਾਲ ਪਰ ਸੀਮਤਾ ਸੰਘਣੇਪਣ ਤੱਕ ਪਹੁੰਚ ਜਾੰਦਾ ਹੈ ਅਤੇ ਪੁਨਰ-ਜੁੜਦਾ ਹੋਇਆ, ਇੱਕ ਨਿਯਮਿਤ ਆਈਨਸਟਸਟਾਈਨ-ਰੋਜ਼ਨ ਬਰਿੱਜ ਰਚ ਦਿੰਦਾ ਹੈ। ਬਰਿੱਜ ਦੀ ਦੂਜੀ ਸਾਈਡ ਇੱਕ ਨਵਾਂ, ਵਧ ਫੁੱਲ ਰਿਹਾ ਬੇਬੀ ਬ੍ਰਹਿਮੰਡ ਬਣ ਜਾਂਦਾ ਹੈ। ਬੇਬੀ-ਬ੍ਰਹਿਮੰਡ ਵਿਚਲੇ ਦਰਸ਼ਕਾਂ ਵਾਸਤੇ, ਮਾਪਾ ਬ੍ਰਹਿਮੰਡ ਇੱਕੋ ਇੱਕ ਵਾਈਟ ਹੋਲ ਦੇ ਤੌਰ ਤੇ ਦਿਸਦਾ ਹੈ। ਇਸਦੇ ਮੁਤਾਬਕ ਹੀ, ਨਿਰੀਖਣਯੋਗ ਬ੍ਰਹਿਮੰਡ ਕਿਸੇ ਬਲੈਕਹੋਲ ਦਾ ਆਈਨਸਟਾਈਨ-ਰੋਜ਼ਨ ਅੰਦਰੂਨੀ ਹਿੱਸਾ ਹੁੰਦਾ ਹੈ ਜੋ ਕਿਸੇ ਵਿਸ਼ਾਲ ਬ੍ਰਹਿਮੰਡ ਦੇ ਅੰਦਰੋਂ ਕਈ ਸੰਭਾਵਨਾਵਾਂ ਵਿੱਚੋਂ ਇੱਕ ਸੰਭਾਵਨਾ ਦੇ ਰੂਪ ਵਿੱਚ ਹੋਂਦ ਰੱਖਦਾ ਹੈ। ਬਿੱਗ-ਬੈਂਗ ਇੱਕ ਗੈਰ-ਇਕਾਈ ਬਿੱਗ-ਉਛਾਲ ਸੀ ਜਿਸ ਉੱਤੇ ਨਿਰੀਖਣਯੋਗ ਬ੍ਰਹਿਮੰਡ ਕੋਲ ਇੱਕ ਸੀਮਤ, ਨਿਊਨਤਮ ਪੈਮਾਨਾ ਫੈਕਟਰ ਸੀ।

2011 ਦਾ ਇੱਕ ਪੇਪਰ ਤਰਕ ਕਰਦਾ ਹੈ ਕਿ ਬਿੱਗ-ਬੈਂਗ ਖੁਦ ਹੀ ਇੱਕ ਵਾਈਟ ਹੋਲ ਹੈ। ਹੋਰ ਅੱਗੇ ਇਹ ਸੁਝਾਉਂਦਾ ਹੈ ਕਿ ਕਿਸੇ ਵਾਈਟ ਹੋਲ ਦਾ ਪੈਦਾ ਹੋਣਾ, ਜਿਸਨੂੰ ‘ਸਮਾਲ-ਬੈਂਗ’ ਕਿਹਾ ਗਿਆ, ਤੁਰੰਤ ਹੁੰਦੀ ਹੈ- ਸਾਰਾ ਪਦਾਰਥ ਇੱਕ ਸਿੰਗਲ ਨਬਜ਼ ਉੱਤੇ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ, ਬਲੈਕ ਹੋਲਾਂ ਤੋਂ ਉਲਟ, ਵਾਈਟ ਹੋਲਾਂ ਨੂੰ ਲਗਾਤਾਰ ਪਰਖਿਆ ਨਹੀਂ ਜਾ ਸਕਦਾ- ਸਗੋਂ ਘਟਨਾ ਦੇ ਖੁਦ ਦੇ ਆਲੇ ਦੁਆਲੇ ਹੀ ਸਿਰਫ ਇਹਨਾਂ ਦੇ ਪ੍ਰਭਾਵਾਂ ਨੂੰ ਪਰਖਿਆ ਜਾ ਸਕਦਾ ਹੈ। ਪੇਪਰ ਨੇ ਇਹ ਵੀ ਪ੍ਰਸਤਾਵਿਤ ਕੀਤਾ ਕਿ ਵਾਈਟ ਹੋਲਾਂ ਨਾਲ ਗਾਮਾ-ਕਿਰਨਾਂ ਦਾ ਵਿਸਫੋਟ ਵਾਲਾ ਇੱਕ ਨਵਾਂ ਗਰੁੱਪ ਪਛਾਣਿਆ ਗਿਆ ਹੈ। ਕਿਸੇ ਵਾਈਟ ਹੋਲ ਵਿਸਫੋਟ ਦੁਆਰਾ ਪੈਦਾ ਕੀਤੀ ਗਈ ਬਿੱਗ-ਬੈਂਗ ਵਾਲ਼ਾ ਵਿਚਾਰ ਮੈਡਰਿਜ਼ ਐਗਿਉਇਲਰ, ਮੋਰੀਨੋ, ਅਤੇ ਬਿੱਲਿਨੀ ਦੁਆਰਾ ਪੇਪਰ ਵਿੱਚ ਇੱਕ ਪੰਜ-ਅਯਾਮੀ ਵੈਕੱਮ ਦੇ ਢਾਂਚੇ ਵਿੱਚ ਤਾਜ਼ਾ ਸਮਿਆਂ ਵਿੱਚ ਵਿਵਰਣਬੱਧ ਕੀਤਾ ਗਿਆ ਹੈ।

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. Carroll, Sean M. (2004). Spacetime and Geometry (5.7 ed.). Addison Wesley. ISBN 0-8053-8732-3.

ਬਾਹਰੀ ਲਿੰਕ

[ਸੋਧੋ]