ਵਾਜਿਦਾ ਤਬੱਸੁਮ​

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਾਜਿਦਾ ਤਬੱਸੁਮ
ਜਨਮ(1935-03-16)16 ਮਾਰਚ 1935
ਅਮਰਾਵਤੀ, ਬਰਤਾਨਵੀ ਭਾਰਤ
ਮੌਤ7 ਦਸੰਬਰ 2011(2011-12-07) (ਉਮਰ 76)
ਮੁੰਬਈ, ਮਹਾਰਾਸ਼ਟਰ, ਭਾਰਤ
ਕਿੱਤਾਲੇਖਕ
ਭਾਸ਼ਾਉਰਦੂ
ਰਾਸ਼ਟਰੀਅਤਾਭਾਰਤੀ
ਪ੍ਰਮੁੱਖ ਕੰਮਉਤਰਨ

ਵਾਜਿਦਾ ਤਬੱਸੁਮ (Urdu: واجدہ تبسم; 16 ਮਾਰਚ 1935 – 7 ਦਸੰਬਰ 2011) ਇਕ ਭਾਰਤੀ ਉਰਦੂ ਭਾਸ਼ਾ ਦੀ ਲੇਖਕ, ਕਵੀ ਅਤੇ ਗੀਤਕਾਰ ਸੀ। ਆਪਣੇ ਜੀਵਨ ਕਾਲ ਵਿੱਚ ਉਸਨੇ 27 ਕਿਤਾਬਾਂ ਲਿਖੀਆਂ, ਜਿਹਨਾਂ ਵਿਚੋਂ ਕੁਝ ਨੂੰ ਫ਼ਿਲਮਾਂ ਅਤੇ ਭਾਰਤੀ ਟੈਲੀਵਿਜ਼ਨ ਸੀਰੀਅਲਾਂ ਵਿੱਚ ਬਦਲਿਆ ਗਿਆ ਹੈ। ਉਸਦੀ 1975 ਦੀ ਵਿਵਾਦਿਤ ਕਹਾਣੀ ਉਤਰਨ ਨੂੰ 1988 ਵਿੱਚ ਇਕ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਸੀਰੀਅਲ ਵਿੱਚ ਬਣਾਇਆ ਗਿਆ ਸੀ।[1][2][3] ਉਤਰਨ ਦਾ ਅੰਗਰੇਜ਼ੀ ਅਨੁਵਾਦ 1994 ਵਿੱਚ 20 ਛੋਟੀਆਂ ਕਹਾਣੀਆਂ ਦੀ ਇਕ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਸਦਾ ਸਿਰਲੇਖ ਸਚ ਡਿਵੋਟੇਡ ਸਿਸਟਰਜ਼ ਸੀ, ਜੋ ਕਿ ਮੀਰਾ ਨਾਇਰ ਅਤੇ ਹੇਲੇਨਾ ਕਰੀਲ ਦੁਆਰਾ 1996 ਦੀ ਫ਼ਿਲਮ ਕਾਮਸੂਤਰ: ਅ ਟੇਲ ਆਫ਼ ਲਵ ਵਿੱਚ ਰੂਪਾਂਤਰਿਤ ਕੀਤੀ ਗਈ ਸੀ।[4][5]

ਜੀਵਨੀ[ਸੋਧੋ]

ਵਾਜਿਦਾ ਤਬੱਸੁਮ ਦਾ ਜਨਮ ਅਮਰਾਵਤੀ, ਮਹਾਰਾਸ਼ਟਰ ਵਿੱਚ ਹੋਇਆ ਸੀ। ਉਸਨੇ ਓਸਮਾਨੀਆ ਯੂਨੀਵਰਸਿਟੀ ਤੋਂ ਉਰਦੂ ਭਾਸ਼ਾ ਵਿੱਚ ਡਿਗਰੀ ਪ੍ਰਾਪਤ ਕੀਤੀ। ਗ੍ਰੈਜੁਏਸ਼ਨ ਤੋਂ ਬਾਅਦ ਉਸਦਾ ਪਰਿਵਾਰ ਅਮਰਾਵਤੀ ਤੋਂ ਹੈਦਰਾਬਾਦ ਚਲਾ ਗਿਆ ਜਿਥੇ ਉਸਨੇ ਕੁਲੀਨ ਸਮਾਜਿਕ ਜੀਵਨ ਦੇ ਪਿਛੋਕੜ ਦੇ ਵਿਰੁੱਧ 1940 ਤੋਂ ਉਰਦੂ ਦੀ ਦੱਖਿਨੀ ਬੋਲੀ ਵਿੱਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ।[3][6][7] ਉਸਨੇ 1960 ਵਿੱਚ ਭਾਰਤੀ ਰੇਲ ਵਿੱਚ ਕੰਮ ਕਰਨ ਵਾਲੇ ਆਪਣੇ ਚਚੇਰੇ ਭਰਾ ਅਸ਼ਫ਼ਾਕ਼ ਅਹਮਦ ਨਾਲ ਵਿਆਹ ਕੀਤਾ। ਉਸ ਦੇ ਪਤੀ ਨੇ ਸੇਵਾਮੁਕਤੀ ਤੋਂ ਬਾਅਦ ਉਸ ਦੀਆਂ ਸਾਰੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ। ਉਹ ਆਪਣੇ ਚਾਰ ਪੁੱਤਰਾਂ ਅਤੇ ਇਕ ਧੀ ਨਾਲ ਮੁੰਬਈ ਵਿੱਚ ਵੱਸ ਗਿਆ।[6]

ਵਾਜਿਦਾ ਤਬੱਸੁਮ ਦੀਆਂ ਕਹਾਣੀਆਂ ਬੀਸਵੀਂ ਸਦੀ ਵਿੱਚ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਗਿਆਮ। ਇਹ ਕਹਾਣੀਆਂ ਉਸ ਸਮੇਂ ਦੇ ਹੈਡਰਾਬਾਦੀ ਨਵਾਬਾਂ ਦੇ ਜੀਵੰਤ ਜੀਵਨਤੇ ਆਧਾਰਿਤ ਸਨ ਜਿਨ੍ਹਾਂ ਨੂੰ ਖੁਸ਼ਹਾਲ ਅਤੇ ਰੋਮਾਂਟਿਕ ਮੰਨਿਆ ਜਾਂਦਾ ਸੀ। 1960 ਵਿੱਚ ਸ਼ਹਿਰ-ਏ-ਮਮਨੂ ਦੇ ਨਾਂ ਹੇਠ ਪ੍ਰਕਾਸ਼ਿਤ ਉਸਦੇ ਗਲਪ ਸੰਗ੍ਰਹਿ ਨੂੰ ਬਹੁਤ ਪ੍ਰਸ਼ੰਸਾ ਅਤੇ ਸਾਕਾਰਾਤਮਕ ਹੁੰਗਾਰਾ ਮਿਲਿਆ। ਸਾਹਿਤਕ ਆਲੋਚਕ ਮੁਜਤਬਾ ਹੁਸੈਨ ਦੇ ਅਨੁਸਾਰ, ਚੁਗ਼ਤਾਈ ਤੋਂ ਬਾਅਦ ਉਹ ਪਹਿਲੀ ਲੇਖਕ ਸੀ ਜਿਸ ਨੂੰ ਸਾਹਿਬ-ਏ-ਅਸਲੂਬ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਸ਼ਿਸ਼ਟਾਚਾਰ ਦੀ ਘਾਟ ਦਾ ਅਫ਼ਸੋਸ ਕੀਤਾ। ਉਤਰਨ, ਜਿਸਤੇ ਫ਼ਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਬਣਾ ਚੁਕੇ ਹਨ, ਤਬੱਸੁਮ ਲਈ ਸਾਹਿਤਕ ਪ੍ਰਾਪਤੀ ਸੀ। ਉਸ ਦੀਆਂ ਕਹਾਣੀਆਂ ਜਿਵੇਂ ਨਥ ਕਾ ਬੋਝ, ਹੌਰ ਊਪਰ ਅਤੇ ਨਥ ਉਤਰਵਾਈ ਵਿਵਾਦਗ੍ਰਸਤ ਸਨ ਕਿਉਂਕਿ ਉਹ ਵੀ ਬੇਤਰਤੀਬ ਸਨ। 1960 ਤੋਂ 1970 ਦੇ ਦਹਾਕੇ ਵਿੱਚ, ਸ਼ਮਾ ਵਿੱਚ ਉਸਦੀਆਂ ਰੋਮਾੰਟਿਕ ਕਹਾਣੀਆਂ ਪ੍ਰਕਾਸ਼ਿਤ ਹੋਈਆਂ ਅਤੇ ਇਹ ਉਸਦੀ ਆਮਦਨ ਦਾ ਮੁਖ ਸਰੋਤ ਸੀ। ਹਾਲਾਂਕਿ, ਰਾਇਮੇਟਾਇਡ ਗਠੀਏ ਦਾ ਪਤਾ ਲੱਗਣਾ ਤੋਂ ਬਾਅਦ ਉਸਨੇ ਆਪਣੇ ਮੁੰਬਈ ਦੇ ਘਰ ਵਿੱਚ ਅਲੱਗ-ਥਲੱਗ ਜੀਵਨ ਬਤੀਤ ਕੀਤਾ, ਹਾਲਾਂਕਿ ਫਿਲਮਾਂ ਦੀ ਸ਼ੂਟਿੰਗ ਉਸਦੇ ਘਰ ਵਿੱਚ ਹੁੰਦੀ ਸੀ। 7 ਦਸੰਬਰ 2011 ਨੂੰ ਮੁੰਬਈ ਵਿੱਚ ਉਸਦੀ ਮੌਤ ਹੋ ਗਈ।[6][7]

ਪ੍ਰਕਾਸ਼ਨ[ਸੋਧੋ]

  • ਤਹਖ਼ਾਨਾ (1968)
  • ਉਤਰਨ (1975)
  • ਕੈਸੇ ਸਮਝਾਉੰ (1977)
  • ਫੂਲ ਖਿਲਨੇ ਦੋ (1977)
  • ਜ਼ਖ਼ਮ-ਏ-ਦਿਲ ਔਰ ਮਹਕ, ਔਰ ਮਹਕ (1978)[8]
  • ਜ਼ਰ ਜ਼ਨ ਜ਼ਮੀਨ (1978)[6][7]

ਹਵਾਲੇ[ਸੋਧੋ]

  1. Economic and Political Weekly. ਸਮੀਕਸ਼ਾ ਟ੍ਰਸਟ. 1994.
  2. ਬੁਟਾਲਿਆ, ਉਰਵਸ਼ੀ (2013-01-02). Katha: Short Stories by Indian Women. ਸਕੀ. ISBN 978-1-84659-169-3.
  3. 3.0 3.1 ਕਾਲੀ ਫ਼ਾਰ ਵਿਮੈਨ (1990). The Slate of Life: More Contemporary Stories by Women Writers of India. ਫ਼ੇਮਿਨਿਸਟ ਪ੍ਰੈਸ ਐਟ ਸੀ.ਯੂ.ਏਨ.ਵਾਈ. ISBN 978-1-55861-088-0.
  4. ਮੁਇਰ, ਜਾਨ ਕੇਨੇਥ (2006). Mercy in Her Eyes: The Films of Mira Nair. ਹੈਲ ਲਿਓਨਾਰਡ ਕਾਰਪੋਰੇਸ਼ਨ. ISBN 978-1-55783-649-6.
  5. Variety International Film Guide. ਆਂਡਰੇ ਡੌਇਚ. 2003.
  6. 6.0 6.1 6.2 6.3 "Wajeda Tabassum". ਉਰਦੂ ਯੂਥ ਫ਼ੋਰਮ. Archived from the original on 2016-04-17. Retrieved 2016-04-10.
  7. 7.0 7.1 7.2 ਖ਼ਾਨ, ਏ.ਜੀ. (2011-01-31). "Wajida Tabassum: a defiant writer". ਦ ਮਿਲੀ ਗਜ਼ੇਟ. Retrieved 2016-04-10.
  8. ਤਬੱਸੁਮ, ਵਾਜਿਦਾ (1978). زخم دل اور مہک، اور مہک. ਮੁੰਬਈ: ਓਵਰਸੀਜ਼ ਬੁਕ ਸੈਂਟਰ.

ਬਾਹਰੀ ਲਿੰਕ[ਸੋਧੋ]