ਫਾਟਕ:ਇਲੈਕਟ੍ਰੋਸਟੈਟਿਕਸ/ਚਾਰਜ ਦੀ ਯੂਨਿਟਾਂ
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਚਾਰਜ ਦੀ ਯੂਨਿਟਾਂ
ਇਲੈਕਟ੍ਰਿਕ ਚਾਰਜ ਦੀ ਮਾਤਰਾ ਦੀ S I ਯੂਨਿਟ ਕੂਲੌਂਬ ਹੁੰਦੀ ਹੈ, ਜੋ ਲੱਗਪਗ 6.242×1018 e ਦੇ ਬਰਾਬਰ ਹੁੰਦੀ ਹੈ (e ਇੱਕ ਪ੍ਰੋਟੌਨ ਦਾ ਚਾਰਜ ਹੁੰਦਾ ਹੈ) । ਇਸਤਰਾਂ ਕਿਸੇ ਇਲੈਕਟ੍ਰੌਨ ਦਾ ਚਾਰਜ ਤਕਰੀਬਨ −1.602×10−19 C ਹੁੰਦਾ ਹੈ। ਕੂਲੌਂਬ ਓਸ ਚਾਰਜ ਦੀ ਮਾਤਰਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਇੱਕ ਸਕਿੰਟ ਅੰਦਰ-ਅੰਦਰ ਇੱਕ ਐਂਪੀਅਰ ਕਰੰਟ ਚੁੱਕਦੀ ਹੋਈ ਕਿਸੇ ਇਲੈਕਟ੍ਰੀਕਲ ਕੰਡਕਟਰ ਦੇ ਕ੍ਰੌਸ ਸਕੈਸ਼ਨ ਰਾਹੀਂ ਲੰਘ ਚੁੱਕੀ ਹੁੰਦੀ ਹੈ। ਚਿੰਨ Q ਅਕਸਰ ਇਲੈਕਟ੍ਰੀਸਟੀ ਜਾਂ ਚਾਰਜ ਦੀ ਮਾਤਰਾ ਦਰਸਾਉਂਦਾ ਹੈ। ਇਲੈਕਟ੍ਰਿਕ ਚਾਰਜ ਦੀ ਮਾਤਰਾ ਨੂੰ ਸਿੱਧੇ ਤੌਰ ਤੇ ਹੀ ਕਿਸੇ ਇਲੈਕਟ੍ਰੋਮੀਟਰ, ਜਾਂ ਅਸਿੱਧੇ ਤੌਰ ਤੇ ਕਿਸੇ ਬਾਲਾਸਟਿਕ ਗਲਵੈਨੋਮੀਟਰ ਨਾਲ ਨਾਪਿਆ ਜਾ ਸਕਦਾ ਹੈ 1891 ਵਿੱਚ, ਚਾਰਜ ਦੇ ਕੁਆਂਟਾਇਜ਼ ਹੋਏ ਲੱਛਣ ਨੂੰ ਖੋਜਣ ਤੋਂ ਬਾਦ, ਜਾਰਜ ਜੌਹਨਸਟੋਨ ਸਟੋਨੇਜੌਰਜ ਸਟੋਨੇ]] ਨੇ ਪ੍ਰਸਤਾਵ ਰੱਖਿਆ ਕਿ ਇਲੈਕਟ੍ਰੀਕਲ ਚਾਰਜ ਦੀ ਮੁਢਲੀ ਯੂਨਿਟ ਇਲੈਕਟ੍ਰੌਨ ਹੋਣਾ ਚਾਹੀਦਾ ਹੈ। ਇਹ 1897 ਵਾਲੀ ਜੇ ਜੇ ਥੌਮਸਨ ਦੁਆਰਾ ਕਣ ਦੀ ਖੋਜ ਤੋਂ ਪਹਿਲਾਂ ਦੀ ਗੱਲ ਹੈ। ਯੂਨਿਟ ਅੱਜਕੱਲ ਬੇਨਾਮ ਹੀ ਵਰਤੀ ਜਾਂਦੀ ਹੈ, ਜੋ ਬੁਨਿਆਦੀ ਚਾਰਜ, ਚਾਰਜ ਦੀ ਬੁਨਿਆਦੀ ਯੂਨਿਟ, ਜਾਂ ਸਰਲ ਤੌਰ ਤੇ e ਦੇ ਤੌਰ ਤੇ ਪੁਕਾਰੀ ਜਾਂਦੀ ਹੈ। ਚਾਰਜ ਦਾ ਕੋਈ ਨਾਪ ਬੁਨਿਆਦੀ ਚਾਰਜ e ਦਾ ਇੱਕ ਗੁਣਾਂਕ ਹੋਣਾ ਚਾਹੀਦਾ ਹੈ, ਭਾਵੇਂ ਚਾਹੇ ਮੈਕਰੋਸਕੋਪਿਕ ਸਕੇਲ ਚਾਰਜ ਵਾਸਤਵਿਕ ਮਾਤਰਾ ਦੇ ਤੌਰ ਤੇ ਵਰਤਾਓ ਕਰਦੇ ਲਗਦੇ ਹਨ। ਕੁੱਝ ਸੰਦ੍ਰਭਾਂ ਵਿੱਚ, ਕਿਸੇ ਚਾਰਜ ਦੇ ਹਿੱਸਿਆਂ ਬਾਰੇ ਕਹਿਣਾ ਵੀ ਅਰਥ ਰੱਖਦਾ ਹੈ; ਉਦਾਹਰਨ ਦੇ ਤੌਰ ਤੇ, ਕਿਸੇ ਕੈਪੀਸਟਰ ਦੀ ਚਾਰਜਿੰਗ ਵਿੱਚ, ਜਾਂ ਫ੍ਰੈਕਸ਼ਨਲ ਕੁਆਂਟਮ ਹਾਲ ਇਫੈਕਟ ਵਿੱਚ ।
S I ਯੂਨਿਟਾਂ ਤੋਂ ਇਲਾਵਾ ਯੂਨਿਟਾਂ ਦੇ ਹੋਰ ਸਿਸਟਮਾਂ ਵਿੱਚ, ਜਿਵੇਂ cgs ਸਿਸਟਮ ਵਿੱਚ, ਇਲੈਕਟ੍ਰਿਕ ਚਾਰਜ ਨੂੰ ਸਿਰਫ ਬੁਨਿਆਦੀ ਕੁਆਂਟਿਟੀਆਂ (ਲੰਬਾਈ, ਪੁੰਜ ਅਤੇ ਸਮਾਂ) ਦੇ ਮੇਲ ਦੇ ਤੌਰ ਤੇ ਹੀ ਦਰਸਾਇਆ ਜਾਂਦਾ ਹੈ ਅਤੇ ਚਾਰ ਵਿੱਚ ਨਹੀਂ ਦਰਸਾਇਆ ਜਾਂਦਾ, ਜਿਵੇਂ S I ਯੂਨਿਟਾਂ ਵਿੱਚ ਦਰਸਾਇਆ ਜਾਂਦਾ ਹੈ, ਜਿੱਥੇ ਇਲੈਕਟ੍ਰਿਕ ਚਾਰਜ ਲੰਬਾਈ, ਪੁੰਜ, ਸਮਾਂ ਅਤੇ ਇਲੈਕਟ੍ਰਿਕ ਕਰੰਟ ਦੇ ਇੱਕ ਮੇਲ ਦੇ ਤੌਰ ਤੇ ਹੁੰਦਾ ਹੈ।
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ