ਐਂਪੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਂਪੀਅਰ
ਇੱਕ ਮੂਵਿੰਗ ਆਇਰਨ ਐਮਮੀਟਰ, ਜਿਸ ਨਾਲ ਕਰੰਟ ਨੂੰ ਐਂਪੀਅਰਾਂ ਵਿੱਚ ਮਾਪਿਆ ਜਾਂਦਾ ਹੈ।
ਆਮ ਜਾਣਕਾਰੀ
ਇਕਾਈ ਪ੍ਰਣਾਲੀਐਸ.ਆਈ. ਮੂਲ ਇਕਾਈ
ਦੀ ਇਕਾਈ ਹੈਬਿਜਲਈ ਕਰੰਟ
ਚਿੰਨ੍ਹA
ਨਾਮ 'ਤੇ ਰੱਖਿਆ ਗਿਆਆਂਦਰੇ-ਮੇਰੀ ਐਂਪੀਅਰ

ਐਂਪੀਅਰ (ਚਿੰਨ੍ਹ: A),[1] ਜਿਸਨੂੰ ਛੋਟਾ ਕਰਕੇ "ਐਂਪ"(ਅੰਗਰੇਜ਼ੀ "amp") ਨਾਲ ਵੀ ਲਿਖਿਆ ਜਾਂਦਾ ਹੈ,[2] ਕੌਮਾਂਤਰੀ ਇਕਾਈ ਢਾਂਚੇ ਦੇ ਅਨੁਸਾਰ ਬਿਜਲਈ ਕਰੰਟ ਦੀ ਐਸ.ਆਈ. ਮੂਲ ਇਕਾਈ ਹੈ, ਜਿਸਦਾ ਮਤਲਬ ਕਿ ਕਰੰਟ ਨੂੰ ਐਂਪੀਅਰਾਂ ਵਿੱਚ ਮਾਪਿਆ ਜਾਂਦਾ ਹੈ।[3][4] ਇਸਦਾ ਨਾਮ ਫ਼ਰਾਂਸ ਦੇ ਇੱਕ ਗਣਿਤ ਅਤੇ ਭੌਤਿਕ ਵਿਗਿਆਨੀ ਆਂਦਰੇ-ਮੇਰੀ ਐਂਪੀਅਰ (1775–1836) ਦੇ ਨਾਮ ਉੱਪਰ ਰੱਖਿਆ ਗਿਆ ਸੀ, ਜਿਸਨੂੰ ਇਲੈੱਕਟ੍ਰੋਡਾਇਨਾਮਿਕਸ ਦਾ ਪਿਉ ਵੀ ਮੰਨਿਆ ਜਾਂਦਾ ਹੈ।

ਪਰਿਭਾਸ਼ਾ[ਸੋਧੋ]

ਇਕਾਈ ਐਂਪੀਅਰ ਨੂੰ ਪਰਭਾਸ਼ਿਤ ਕਰਨ ਵਾਲਾ ਚਿੱਤਰ

ਐਸ.ਆਈ. ਦੇ ਅਨੁਸਾਰ ਐਂਪੀਅਰ ਦੀ ਪਰਿਭਾਸ਼ਾ ਇਸ ਤਰ੍ਹਾਂ ਕੀਤੀ ਗਈ ਹੈ:

ਐਂਪੀਅਰ ਉਹ ਸਥਾਈ (constant) ਕਰੰਟ ਹੈ ਜਿਸਨੂੰ ਜੇਕਰ ਅਸੀਮਿਤ ਲੰਬਾਈ ਵਾਲੇ ਦੋ ਸਮਾਨਾਂਤਰ ਚਾਲਕਾਂ (parallel conducters) ਵਿੱਚ ਬਣਾਈ ਰੱਖਿਆ ਜਾਵੇ, ਜਿਹਨਾਂ ਦਾ ਘੇਰਾ ਬਿਲਕੁਲ ਨਾਮਾਤਰ ਹੋਵੇ, ਅਤੇ ਜਿਹੜੇ ਖਲਾਅ ਵਿੱਚ 1 ਮੀਟਰ ਦੀ ਦੂਰੀ ਤੇ ਪਏ ਹੋਣ, ਤਾਂ ਇਹ ਕਰੰਟ ਉਹਨਾਂ ਚਾਲਕਾਂ ਵਿਚਕਾਰ 2×10−7 ਨਿਊਟਨ ਪ੍ਰਤੀ ਮੀਟਰ ਦੇ ਬਰਾਬਰ ਬਲ ਪੈਦਾ ਕਰੇ।[5][3][6]

ਐਂਪੀਅਰ ਦੇ ਬਲ ਦੇ ਨਿਯਮ[7][8] ਦੇ ਅਨੁਸਾਰ ਦੋ ਸਮਾਨਾਂਤਰ ਤਾਰਾਂ ਜਿਹਨਾਂ ਵਿੱਚੋਂ ਕਰੰਟ ਲੰਘ ਰਿਹਾ ਹੈ, ਵਿਚਕਾਰ ਖਿੱਚਣ ਜਾਂ ਦੂਰ ਧੱਕਣ ਦਾ ਬਲ ਹੁੰਦਾ ਹੈ। ਇਸ ਬਲ ਨੂੰ ਐਂਪੀਅਰ ਦੀ ਆਮ ਪਰਿਭਾਸ਼ਾ ਦੇਣ ਲਈ ਵਰਤਿਆ ਜਾਂਦਾ ਹੈ।

ਚਾਰਜ ਦੀ ਐਸ.ਆਈ. ਇਕਾਈ ਕੂਲੰਬ ਹੈ, "ਇਹ 1 ਸੈਕਿੰਡ ਵਿੱਚ 1 ਐਂਪੀਅਰ ਬਿਜਲੀ ਦੀ ਮਾਤਰਾ ਹੈ।"[9] ਇਸਨੂੰ ਇੰਜ ਵੀ ਕਿਹਾ ਜਾ ਸਕਦਾ ਹੈ, ਕਿ ਕਰੰਟ ਉਸ ਸਮੇਂ 1 ਐਂਪੀਅਰ ਦੇ ਬਰਾਬਰ ਹੈ ਜਦੋਂ 1 ਕੂਲੰਬ ਚਾਰਜ ਇੱਕ ਬਿੰਦੂ ਤੋਂ 1 ਸੈਕਿੰਡ ਵਿੱਚ ਲੰਘ ਰਿਹਾ ਹੈ:

ਆਮ ਭਾਸ਼ਾ ਵਿੱਚ, ਚਾਰਜ Q ਨੂੰ ਸਥਿਰ ਕਰੰਟ I ਜਿਹੜਾ ਕਿ ਸਮੇਂ t ਨਾਲ ਲਗਾਤਾਰ ਲੰਘ ਰਿਹਾ ਹੈ, ਇਸ ਤਰ੍ਹਾਂ ਨਿਰਧਾਰਿਤ ਕੀਤਾ ਜਾ ਸਕਦਾ ਹੈ, Q = It

ਹਵਾਲੇ[ਸੋਧੋ]

  1. "2. SI base units", SI brochure (8th ed.), BIPM, retrieved 19 November 2011
  2. SI supports only the use of symbols and deprecates the use of abbreviations for units."Bureau International des Poids et Mesures" (PDF). 2006. p. 130. Retrieved 21 November 2011.
  3. 3.0 3.1 "2.1. Unit of electric current (ampere)", SI brochure (8th ed.), BIPM, retrieved 19 November 2011
  4. Base unit definitions: Ampere. Physics.nist.gov. Retrieved on 2010-09-28.
  5. "BIPM - ampere". www.bipm.org. Archived from the original on 2017-01-26. Retrieved 2017-01-31. {{cite web}}: Unknown parameter |dead-url= ignored (|url-status= suggested) (help)
  6. Monk, Paul MS (2004), Physical Chemistry: Understanding our Chemical World, John Wiley & Sons, ISBN 0-471-49180-2
  7. Serway, Raymond A; Jewett, JW (2006). Serway's principles of physics: a calculus based text (Fourth ed.). Belmont, CA: Thompson Brooks/Cole. p. 746. ISBN 0-53449143-X.
  8. Beyond the Kilogram: Redefining the International System of Units, USA: National Institute of Standards and Technology, 2006, archived from the original on 21 March 2008, retrieved 3 December 2008 {{citation}}: Unknown parameter |deadurl= ignored (|url-status= suggested) (help).
  9. The International System of Units (SI) (PDF) (8th ed.), Bureau International des Poids et Mesures, 2006, p. 144.