ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਜੂਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਕਾ ਨੀਲਾ ਤਾਰਾ 5 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਕੀਤੀ ਹੋਈ ਸਿਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ| ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਸੰਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਭਾਰਤੀ ਫੌਜ ਵੱਲੋਂ, ਜਿਸ ਨੂੰ ਫ਼ੌਜੀ ਰਵਾਇਤ ਅਨੁਸਾਰ ਨੀਲਾ ਤਾਰਾ ਸਾਕਾ ਕਿਹਾ, ਛੇ ਜੂਨ 1984 ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਨਾਲ ਫ਼ੌਜੀ ਕਾਰਵਾਈ ਕੀਤੀ। ਸਰਕਾਰੀ ਅੰਕੜਿਆਂ ਅਨੁਸਾਰ 136 ਫ਼ੌਜੀ ਮਰੇ ਅਤੇ 220 ਜ਼ਖ਼ਮੀ ਹੋਏ ਅਤੇ 492 ਨਾਗਰਿਕ ਤੇ ਖਾੜਕੂ ਮਾਰੇ ਗਏ।ਬਰਾੜ ਦੀ ਨਵੀ ਕਿਤਾਬ ਮੁਤਬਿਕ 15307 ਮਰੇ ਅਤੇ 17000 ਤੋ ਵਧ ਜਖਮੀ ਮਰਨ ਵਾਲਿਆਂ ਵਿੱਚ ਬਹੁਤੇ ਉਹ ਲੋਕ ਸਨ ਜੋ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਆਏ ਸਨ। ਜੋਧਪੁਰ ਜੇਲ੍ਹ ਵਿੱਚ ਲਿਜਾਏ ਗਏ 379 ਵਿਅਕਤੀਆਂ ਵਿੱਚੋਂ ਵੀ ਕਈ ਬੇਗੁਨਾਹ ਸ਼ਰਧਾਲੂ ਹੀ ਸਨ। ਬਹੁਤੇ ਖਾੜਕੂ ਉੱਥੋਂ ਖਿਸਕਣ ਵਿੱਚ ਕਾਮਯਾਬ ਹੋ ਗਏ ਸਨ।