ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਮਈ
ਦਿੱਖ
- 1540 – ਅਫ਼ਗ਼ਾਨ ਜਰਨੈਲ ਸ਼ੇਰ ਸ਼ਾਹ ਸੂਰੀ ਨੇ ਕੰਨੌਜ ਦੇ ਮੈਦਾਨ ਵਿੱਚ ਹੁਮਾਯੂੰ ਨੂੰ ਹਰਾ ਕੇ ਮੁਗ਼ਲ ਹਕੂਮਤ ਉੱਤੇ ਕਬਜ਼ਾ ਕਰ ਲਿਆ ।
- 1762 – ਸਿੱਖਾਂ ਵਲੋਂ ਸਰਹਿੰਦ ਉੱਤੇ ਹਮਲਾ।
- 1792 – ਨਿਊਯਾਰਕ ਵਿੱਚ ਵਾਲ ਸਟਰੀਟ ਵਿੱਚ 'ਨਿਊ ਯਾਰਕ ਸਟਾਕ ਐਕਸਚੇਂਜ' ਦੀ ਸ਼ੁਰੂਆਤ ਹੋਈ।
- 1814 – ਡੈਨਮਾਰਕ ਨੇ ਨੈਪੋਲੀਅਨ ਦੀ ਹਾਰ ਮਗਰੋਂ ਉਸ ਦਾ ਸਾਥ ਦੇਣ ਦੇ ਕਸੂਰ ਵਜੋਂ ਉਸ ਤੋਂ ਨਾਰਵੇ ਮੁਲਕ ਨੂੰ ਖੋਹ ਕੇ ਸਵੀਡਨ ਦੇ ਹਵਾਲੇ ਕਰ ਦਿਤਾ। ਇਸ ਨਾਲ ਹੀ ਨਾਰਵੇ ਦਾ ਨਵਾਂ ਵਿਧਾਨ ਵੀ ਬਣਿਆ ਜਿਸ ਵਿੱਚ ਨਾਰਵੇ ਦੇ ਲੋਕਾਂ ਕੋਲ ਨੀਮ-ਆਜ਼ਾਦੀ ਵੀ ਸੀ; ਇਸ ਕਰ ਕੇ 17 ਮਈ ਨੂੰ ਨਾਰਵੇ ਵਿੱਚ ਕੌਮੀ ਦਿਨ ਵਜੋਂ ਮਨਾਇਆ ਜਾਂਦਾ ਹੈ।