ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਜਨਵਰੀ
ਦਿੱਖ
- 3102 ਬੀਸੀ – ਹਿੰਦੂ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਕਲ ਯੁੱਗ ਦੀ ਸ਼ੁਰੂਆਤ ਹੋਈ।
- 1666 – ਭਾਰਤ ਦੇ ਮੁਗਲ ਸਾਮਰਾਜ ਦਾ ਬਾਦਸ਼ਾਹ ਸ਼ਾਹ ਜਹਾਨ ਦਾ ਦਿਹਾਂਤ।
- 1760 – ਭਾਰਤ ਦੇ ਨਗਰ ਵਾਂਦੇਵਾਸ ਦੀ ਲੜਾਈ 'ਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਨੂੰ ਹਰਾਇਆ।
- 1831 – ਮਸ਼ਹੂਰ ਖੋਜੀ ਚਾਰਲਸ ਡਾਰਵਿਨ ਨੇ ਬੀ.ਏ. ਦਾ ਇਮਤਿਹਾਨ ਦਿਤਾ।
- 1892 – ਕਾਕੋਰੀ ਕਾਂਡ ਵਾਲੇ ਕ੍ਰਾਤੀਕਾਰੀ ਰੋਸ਼ਨ ਸਿੰਘ ਦਾ ਜਨਮ।
- 1905 – ਖ਼ੂਨੀ ਐਤਵਾਰ: ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ, ਰੂਸ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ।
- 1922 – ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੀ ਤਾਰ ਭੇਜੀ।
- 1957 – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 79 ਸਾਲ ਤੇ ਬਿਕਰਮੀ ਸੰਮਤ ਤੋਂ 135 ਸਾਲ ਪਿਛੇ ਹੈ।
- 1999 – ਭਾਰਤ ਵਿਚ ਹਿੰਦੂ ਦਹਿਸ਼ਤਗਰਦਾਂ ਨੇ ਆਸਟਰੇਲੀਅਨ ਪਾਦਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਕਾਰ ਵਿਚ ਜਿਊਂਦਿਆਂ ਨੂੰ ਹੀ ਸਾੜ ਦਿਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਜਨਵਰੀ • 22 ਜਨਵਰੀ • 23 ਜਨਵਰੀ