ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਜੁਲਾਈ
ਦਿੱਖ
- 1892 – ਦਾਦਾ ਭਾਈ ਨਾਰੋਜੀ ਨੇ ਇੰਗਲੈਂਡ ਦੀ ਪਾਰਲੀਮੈਂਟ ਦੀ ਚੋਣ ਜਿੱਤੀ। ਉਹ ਇੰਗਲੈਂਡ ਦੀ ਪਾਰਲੀਮੈਂਟ ਵਾਸਤੇ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਸੀ।
- 1893 – ਫਰਾਂਸੀਸੀ ਲੇਖਕ, ਆਧੁਨਿਕ ਨਿੱਕੀ ਕਹਾਣੀ ਦਾ ਪਿਤਾਮਾ ਮੋਪਾਸਾਂ ਦਾ ਦਿਹਾਂਤ।
- 1901 – ਭਾਰਤੀ ਸਿਆਸਤਦਾਨ ਸਿਆਮਾ ਪ੍ਰਸਾਦ ਮੁਖਰਜੀ ਦਾ ਜਨਮ।
- 1924 – ਪੰਜਾਬੀ ਰਾਸ਼ਟਰਵਾਦੀ ਕਵਿਤਰੀ ਪ੍ਰਭਜੋਤ ਕੌਰ ਦਾ ਜਨਮ।
- 1947 – ਉੱਤਰ ਪ੍ਰਦੇਸ਼, ਭਾਰਤ ਦੇ ਉਰਦੂ ਸ਼ਾਇਰ ਅਨਵਰ ਜਲਾਲਪੁਰੀ ਦਾ ਜਨਮ।
- 1997 – ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ ਚੇਤਨ ਆਨੰਦ ਦਾ ਦਿਹਾਂਤ।
- 2002 – ਉਦਯੋਗਪਤੀ ਧੀਰੂਭਾਈ ਅੰਬਾਨੀ ਦਾ ਦਿਹਾਂਤ। (ਜਨਮ 1932)
- 2006 – ਭਾਰਤ ਅਤੇ ਚੀਨ ਵਿਚਕਾਰ ਨਾਥੂ ਲਾ ਰਸਤਾ 44 ਸਾਲਾਂ ਬਾਅਦ ਖੋਲਿਆ ਗਿਆ।
- 2011 – ਹਿੰਦੀ ਫਿਲਮਾਂ ਦਾ ਨਿਰਦੇਸ਼ਕ ਕਸ਼ਮੀਰੀ ਪੰਡਿਤ ਮਣੀ ਕੌਲ ਦਾ ਦਿਹਾਂਤ।